________________
| ਸ਼ੀ ਸੰਤ ਰਾਮ ਜੈਨ ਸ੍ਰੀ ਸੰਤ ਰਾਮ ਜੈਨ ਦਾ ਜਨਮ 13 ਮਾਘ ਸੰ: 1952 ਨੂੰ ਸੁਨਾਮ ਦੇ ਪ੍ਰਸਿਧ ਦੇਸ਼ਭਗਤ ਘਰਾਨੇ ਵਿਚ ਹੋਇਆ । ਆਪ ਦਾ ਸਬੰਧ ਪ੍ਰਜਾਮੰਡਲ ਨਾਲ ਸੀ ਜੋ ਰਿਆਸਤਾਂ ਦੇ ਰਜਵਾੜਿਆਂ ਵਿਰੁਧ ਲੜਾਈ ਕਰਦਾ ਸੀ । ਮਹਾਰਾਜਾ ਪਟਿਆਲਾ ਨੇ ਸੁਨਾਮ ਵਿਖੇ ਆਪ ਦੇ ਬਜ਼ੁਰਗਾਂ ਦੀਆਂ ਹਵੇਲੀਆਂ ਨਿਲਾਮ ਕਰਵਾ ਦਿੱਤੀਆਂ, ਪਰ ਆਪ ਨੇ ਅੰਗਰੇਜ਼ ਜਾਂ ਮਹਾਰਾਜਾ ਕਿਸੇ ਦੀ ਅਧੀਨਗੀ ਸਵੀਕਾਰ ਨਾ ਕੀਤੀ । ਆਪ ਦੀਆਂ ਨੀਲਾਮ ਹਵੇਲੀਆਂ ਸੁਨਾਮ ਵਿਚ ਮਲਕਾਨ ਮੁਹੱਲੇ ਵਿਚ ਮੌਜੂਦ ਹਨ । ਆਪ ਦਾ ਸੰਪਰਕ ਗਾਂਧੀ ਜੀ ਨਾਲ ਹੋਇਆ । ਆਪ ਕਈ ਵਾਰ ਜੇਲ ਗਏ । ਆਪ ਮਹਾਨ ਤਿਆਗੀ ਸਨ । ਆਜ਼ਾਦੀ ਤੋਂ ਬਾਅਦ ਪਹਿਲੀ ਪੇਪਸੂ ਮਨਿਸਟਰੀ ਸਮੇਂ ਆਪ ਨੇ ਮੰਤਰੀ ਬਨਣ ਤੋਂ ਇਨਕਾਰ ਕਰ ਦਿਤਾ ਸੀ । ਆਪ ਦਾ ਸਵਰਗਵਾਸ 16 ਦਸੰਬਰ 1980 ਨੂੰ ਬਠਿੰਡੇ ਵਿਖੇ ਹੋਇਆ।
ਸ਼ੀ ਟੇਕ ਚੰਦ ਜੈਨ ਸਿਆਲ ਕੋਟ ਦੇ ਪ੍ਰਸਿਧ ਜੈਨ ਘਰਾਣੇ ਵਿਚ ਸ੍ਰੀ ਟੇਕ ਚੰਦ ਜੈਨ ਦਾ ਅਪਣਾ ਸਥਾਨ ਸੀ । ਆਪ ਦੇ ਬਾਬਾ, ਪਿਤਾ ਅਤੇ ਖੁਦ ਆਪ ਸਿਆਲ ਕੋਟ ਮਿਉਂਸਪਲ ਕਮੇਟੀ ਦੇ ਕਮਿਸ਼ਨਰ ਸਨ । ਆਪ ਦੋ ਵਾਰ ਜੇਲ ਗਏ । 1909 ਅਤੇ 1928 ਦੀਆਂ ਜੈਨ ਕਾਨਫ਼ਰੰਸਾਂ ਵਿਚ ਆਪ ਨੇ ਅਹਿਮ ਰੋਲ ਕੀਤਾ ! ਆਪ ਨੇ ਅਸਹਿਯੋਗ ਅੰਦੋਲਨ ਦਵਾਰਾ ਵਿਦੇਸ਼ੀ ਵਸਤਾਂ ਦੀ ਹੋਲੀ ਜਲਾਈ । ਆਪ ਦੂਸਰੀ ਵਾਰ ਇਕ ਸਾਲ ਲਈ ਫੇਰ ਜੇਲ ਗਏ ਜਿਥੇ ਆਪ ਦੀ ਮੁਲਾਕਾਤ ਖ਼ ਨ ਅਬਦੁਲਫ਼ਾਰ ਖ਼ਾਂ ਨਾਲ ਹੋਈ। ਦੂਸਰੀ ਵਾਰ ਜੰਲ ਜਾਣ ਦਾ ਕਾਰਨ ਗੋਲ ਮੇਜ਼ ਕਾਨਫਰੰਸ ਦਾ ਫੇਲ ਹੋਣਾ ਸੀ । ਗਾਂਧੀ ਜੀ 1921 ਵਿਚ ਸਿਆਲਕੋਟ ਵਿਖੇ ਆਪ ਦੇ ਘਰ ਪਧਾਰੇ ਸਨ । ਸੰਨ 1935 ਵਿਚ ਆਪ ਦੀ ਸੇਹਤ ਬਹੁਤ ਖ਼ਰਾਬ ਹੋ ਗਈ ਜਿਸ ਕਾਰਨ ਆਪ ਦਾ ਸਵਰਗਵਾਸ ਮੇਰਠ ਵਿਖੇ ਹੋਇਆ ।
ਲਾਲਾ ਅਮਰ ਚੰਦ ਜੈਨ ਆਪ ਦਾ ਜੀਵਨ ਦੇਸ਼ ਦੀ ਆਜ਼ਾਦੀ ਨਾਲ ਸੰਬੰਧਿਤ ਹੈ । ਆਪ ਨੇ ਦੇਸ਼ ਦੀ ਆਜ਼ਾਦੀ ਲਈ ਰਿਆਸਤੀ ਪ੍ਰਜਾਮੰਡਲ ਵਿਚ ਸ਼ਾਮਲ ਹੋ ਕੇ ਹਿਸਾ ਪਾਇਆ ! ਆਪ ਦਾ ਜਨਮ ਮਾਲੇਰ ਕੋਟਲਾ ਵਿਖੇ ਹੋਇਆ। ਆਪ ਮਾਲੇਰ ਕੋਟਲਾ ਜੈਨ ਸਮਾਜ ਦੇ ਪ੍ਰਮੁੱਖ ਹਨ । ਆਪ ਅਨੇਕਾਂ ਵਾਰ ਜੇਲ ਗਏ । ਆਪ ਨੇ ਕੋਈ ਸਰਕਾਰੀ ਅਹੁਦਾ ਨਹੀਂ ਲਿਆ। ਆਪ ਅਜ ਕਲ ਮਾਲੇਰਕੋਟਲਾ ਵਿਖੇ ਰਹਿ ਰਹੇ ਹਨ ।
( 210 )