________________
` (ਦੇਸ਼ ਭਗਤ)
ਸੋਠ ਹੁਕਮ ਚੰਦ ਜੈਨ ਸੇਠ ਹੁਕਮ ਚੰਦ ਜੈਨ ਮਹਾਨ ਧਾਰਮਿਕ, ਸਮਾਜਿਕ ਅਤੇ ਕੁਤੀਕਾਰੀ ਨੇਤਾ ਹੋਏ ਹਨ। ਆਪ ਦਾ ਜਨਮ ਜੀ ਦੇ ਪ੍ਰਸਿਧ ਜੈਨ ਪਰਿਵਾਰ ਵਿਚ ਹੋਇਆ । ਬਚਪਨ ਵਿਚ ਆਪ ਨੇ ਯੋਗ ਸਿਖਿਆ ਹਾਸਲ ਕੀਤੀ । ਫੇਰ ਘਰੇਲੂ ਕੰਮ ਕਾਜ ਵਿਚ ਜੁਟ ਗਏ ।
ਆਪ ਦੀ ਮੁਲਾਕਾਤ ਆਖ਼ਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨਾਲ ਹੋਈ । ਸਿੱਟੇ ਵਜੋਂ ਆਪ ਨੇ 1857 ਦੀ ਆਜ਼ਾਦੀ ਦੀ ਲੜਾਈ ਵਿਚ ਤਨ ਮਨ ਧਨ ਸਭ ਕੁਝ . ਭਾਰਤ ਲਈ ਸਮਰਪਣ ਕਰ ਦਿੱਤਾ। ਬਦਕਿਸਮਤੀ ਨਾਲ ਭਾਰਤੀ ਇਹ ਲੜਾਈ ਹਾਰ ਗਏ । ਲਾਲਾ ਹੁਕਮ ਚੰਦ ਜੀ ਨੂੰ ਕੈਦ ਕਰ ਲਿਆ ਗਿਆ। ਅੰਗਰੇਜ਼ਾਂ ਨੇ ਆਪ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰ ਲਈ । ਆਪ ਨੂੰ ਦੇਸ਼ ਭਗਤੀ ਦੀ ਸਜ਼ਾ ਸਖਤ ਮਿਲੀ । ਅੰਗਰੇਜ਼ਾਂ ਨੇ ਆਪ ਨੂੰ ਹਾਂਸੀ ਵਿਖੇ ਫਾਂਸੀ ਚੜ੍ਹਾ ਦਿਤਾ।
ਸ਼ਾ ਅਰਜੁਣ ਦਾਸ ਏਠੀ ਸ੍ਰੀ ਅਰਜਣ ਦਾਸ ਸੇਠੀ ਦਾ ਜਨਮ 9 ਸਤੰਬਰ 1880 ਨੂੰ ਅਜਮੇਰ ਵਿਖੇ ਹੋਇਆ ! ਆਪ ਮਹਾਨ ਕ੍ਰਾਂਤੀਕਾਰੀ ਦੇਸ਼ਭਗਤ ਸਨ । ਆਪ ਨੇ ਸਾਰਾ ਜੀਵਨ ਪੰਜਾਬ ਵਿਚ ਗੁਜ਼ਾਰਿਆ। 1919 ਦੇ ਰੋਲਟ ਐਕਟ ਵਿਰੁਧ ਅੰਦੋਲਨ ਵਿਚ ਜ਼ਬਰਦਸਤ ਹਿਸਾ ਲਿਆ ! ਆਪ ਦੇ ਕਈ ਸ਼ਗਿਰਦ ਦੇਸ਼ਭਗਤਾਂ ਨੂੰ ਫਾਂਸੀ ਹੋਈ ਜਿਨ੍ਹਾਂ ਵਿਚ ਸ਼੍ਰੀ ਮਤੀ ਚੰਦ ਜੈਨ ਦਾ ਨਾਂ ਮਸ਼ਹੂਰ ਹੈ । ਆਪ ਨੇ ਅਨੇਕ ਜੈਨ ਆਸ਼ਰਮਾਂ ਅਤੇ ਜੈਨ ਅਖ਼ਬਾਰਾਂ ਰਾਹੀਂ ਧਰਮ ਪ੍ਰਚਾਰ ਕੀਤਾ। ਆਪ ਜੀ ਦੀ ਗਾਂਧੀ ਜੀ ਨਾਲ ਅਨੇਕਾਂ ਵਾਰ ਮੁਲਾਕਾਤ ਹੋਈ । ਅਜਮੇਰ ਵਿਖੇ ਗਾਂਧੀ ਜੀ ਖ਼ੁਦ ਆਪ ਨੂੰ ਮਿਲਨ ਆਏ । 1967 ਵਿਚ ਆਪ ਨੇ : ਜੈਨ ਵਰਧਮਾਨ ਵਿਦਿਆਲੇ ਦੀ ਸਥਾਪਨਾ ਕੀਤੀ । ਆਪ ਨੇ ਸਰਕਾਰੀ ਨੌਕਰੀ ਛੱਡ ਦਿਤੀ । ਆਪ ਨੇ ਅਪਣਾ ਆਖਰੀ ਸਮਾਂ ਅਰਬੀ ਫ਼ਾਰਸੀ ਪੜਾਉਣ ਵਿਚ ਗੁਜ਼ਾਰਿਆ । 22 ਦਸੰਬਰ 1941 ਨੂੰ ਆਪ ਦਾ ਸਵਰਗਵਾਸ ਹਿਸਾਰ ਵਿਖੇ ਹੋਇਆ । ਆਪ ਨੇ ਅਪਣੇ ਸਮੇਂ ਦੇ ਸਾਰੇ ਕਾਂਤੀਕਾਰੀਆਂ ਨਾਲ ਮਿਲ ਕੇ ਕੰਮ ਕੀਤਾ ।
ਹੋਸ਼ਿਆਰ ਪੁਰ ਵਿਚ ਇਕ ਜੈਨ ਪਰਿਵਾਰ ਮਹਿਮੀ ਨਾਂ ਨਾਲ ਮਸ਼ਹੂਰ ਹੈ। ਇਹ ਲੋਕ ਹਰਿਆਣੇ ਦੇ ਮਹਿਮੀ ਪਿੰਡ ਦੇ ਵਸਿੰਦੇ ਸਨ। 1857 ਦੇ ਗ਼ਦਰ ਵਿਚ ਡੂੰਘਾ ਹਿਸਾ ਲੈਣ ਕਾਰਨ ਇਨ੍ਹਾਂ ਨੂੰ ਅਪਣਾ ਖਾਨਦਾਨੀ ਪਿੰਡ, ਜਾਇਦਾਦ ਦਾ ਤਿਆਗ ਕਰਨਾ ਪਿਆ । ਅੰਗਰੇਜ਼ਾਂ ਨੇ ਇਸ ਪਿੰਡ ਦੇ ਵਸਨੀਕਾਂ ਤੋਂ ਬੇਹਦ ਜ਼ੁਲਮ ਕੀਤੇ ।
(209)