________________
ਡਾਂ: ਸੱਜਨ ਸਿੰਘ ਲਿਸ਼ਕ
ਆਪ ਜ਼ਿਲਾ ਸ਼ੰਗਰੂਰ ਦੇ ਪਿੰਡ ਕਾਂਜਲਾ ਨਿਵਾਸੀ ਹਨ । ਆਪ ਨੇ 'ਡਾ: ਸ਼ਕਤੀ ਧਰ ਸ਼ਰਮਾ ਤੋਂ ਜੈਨ ਅਤੇ ਹਿੰਦੂ ਜੋਤਸ਼ ਦਾ ਡੂੰਘਾ ਅਧਿਐਨ ਕੀਤਾ। ਆਪ ਨੇ ਐਮ. ਐਸ. ਸੀ. ਕਰਨ ਤੋਂ ਬਾਅਦ ਸੰਸਕ੍ਰਿਤ, ਪ੍ਰਕ੍ਰਿਤ, ਗੁਜਰਾਤੀ ਤੇ ਬੰਗਾਲੀ ਭਾਸ਼ਾਵਾਂ ਸਿਖੀਆਂ । ਕਿਉਂਕਿ ਇਨ੍ਹਾਂ ਭਾਸ਼ਾਵਾਂ ਦੇ ਗਿਆਨ ਤੋਂ ਬਿਨਾ ਸ਼ਾਸਤਰਾਂ ਦਾ ਅਧਿਐਨ ਮੁਸ਼ਕਿਲ ਸੀ । ਆਪ ਨੂੰ ਪੀ.ਐਚ. ਡੀ. ਦੀ ਪ੍ਰੇਰਣਾ ਜੈਨ ਮੁਨੀ ਸ਼੍ਰੀ ਸ਼ਾਂਤੀ ਰਿਸ਼ੀ ਤੋਂ ਮਲੀ । ਆਪ ਨੇ ਜੈਨ ਐਸਟਰਮਨੀ ਨਾਂ ਦਾ ਥੀਸਸ ਪੂਰਾ ਕਰਕੇ ਪੰਜਾਬੀ ਵਿਸ਼ਵ ਵਿਦਿਆਲੈ ਤੋਂ ਪੀ.-ਐਚ. ਡੀ. ਹਾਸਲ ਕੀਤੀ । ਆਪ ਦਾ ਅਨੇਕਾਂ ਜੈਨ ਸਾਧੂਆਂ, ਵਿਦਵਾਨਾਂ ਤੇ ਉਪਾਸਕਾਂ ਨਾਲ ਸੰਬੰਧ ਹੈ ਜਿਸ ਵਿਚ ਅਚਾਰੀਆ ਸ਼ੀ ਤੁਲਸੀ ਜੀ ਮਹਾਰਾਜ, ਮਾਤਾ ਗਿਆਨ ਮਤੀ ਜ਼ੀ, ਜਿਨਸ਼ਾਸਨ ਪ੍ਰਭਾਵਿਕਾ ਸਾਧਵੀ ਰਤਨ ਸ੍ਰੀ ਸਵਰਨ
ਤਾ ਜੀ ਅਤੇ ਸਾਧਵੀ ਮਿਰਗਾਵਤੀ ਜੀ ਦੇ ਨਾਂ ਸਿਧ ਹਨ ।
ਪੁਰਸ਼ੋਤਮ ਜੈਨ ਰਵਿੰਦਰ ਜੈਨ ਮਾਲੇਰ ਕੋਟਲਾ
ਅਪਣੇ ਬਾਰੇ ਲਿਖਣਾ ਕਾਫ਼ੀ ਮੁਸ਼ਕਿਲ ਹੈ ਫੇਰ ਵੀ ਪਾਠਕਾਂ ਨੂੰ ਬੇਨਤੀ ਹੈ ਕਿ ਸਾਡੇ ਬਾਰੇ ਪੁਸਤਕ ਦੇ ਸ਼ੁਰੂ ਵਿਚ ਪੰਡਿਤ ਤਿਲਕ ਧਰ ਸ਼ਾਸਤਰੀ ਸੰਪਾਦਕ ਆਤਮ ਰਸ਼ਮੀ ਵਲੋਂ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ । ਜਾਣਕਾਰੀ ਵਜੋਂ ਇੰਨਾ ਲਿਖਣਾ ਕਾਫ਼ੀ ਹੈ ਕਿ ਸਾਡਾ ਜੀਵਨ ਜੈਨ ਏਕਤਾ ਤਿ ਸਮਰਪਿਤ ਹੈ। ਪੰਜਾਬੀ ਵਿਚ ਪਹਿਲੀ ਵਾਰ ਅਨੁਵਾਦ, ਸੰਪਾਦਨ ਅਤੇ ਲੇਖਕ ਬਨਣ ਦਾ ਸੁਭਾਗ ਵੀ ਸਾਨੂੰ ਮਿਲਿਆ ਹੈ । ਲਿਖਣ ਦੀ ਪ੍ਰੇਰਣਾ ਭੰਡਾਰੀ ਪਦਮ ਚੰਦਰ ਜੀ, ਜਿਨ ਸ਼ਾਸਨ ਪ੍ਰਭਾਵਿਕਾ ਸਾਧਵੀ ਸਵਰਨ ਕਾਂਤਾ ਜੀ ਮਹਾਰਾਜ, ਸ੍ਰੀ ਜੈ ਚੰਦ ਜੀ ਮਹਾਰਾਜ, ਸ੍ਰੀ ਵਰਧਮਾਨ ਜੀ ਮਹਾਰਾਜ, ਸ਼੍ਰੀ ਰਾਵਤ ਮੱਲ ਜੀ ਮਹਾਰਾਜ, ਉਪਾਧਿਆਇ ਅਮਰ ਮੁਨੀ ਜੀ ਮਹਾਰਾਜ, ਸ੍ਰੀ ਵਿਮਲ ਮੁਨੀ ਜੀ ਮਹਾਰਾਜ ਆਦਿ ਪ੍ਰਮੁੱਖ ਰਾਜਾਂ ਤੋਂ ਮਿਲੀ ਹੈ । ਹੁਣ ਤਕ ਛੁੱਟੀਆਂ ਬੜੀਆਂ 16 ਕਿਤਾਬਾਂ ਛਪੀਆਂ ਹਨ ਜਿਨ੍ਹਾਂ ਵਿਚੋਂ ਉੱਤਰਾਧਿਐਨ ਸੂਤਰ ਅਤੇ ਭਗਵਾਨ ਮਹਾਵੀਰ ਨੂੰ ਕਾਫ਼ੀ ਸ਼ੁਹਰਤ ਮਿਲੀ ਹੈ । 25ਵੀਂ ਮਹਾਵੀਰ ਨਿਰਵਾਨ ਸ਼ਾਬਦੀ ਕਮੇਟੀ ਪੰਜਾਬ, ਜੈਨ ਚੇਅਰ ਦੇ ਅਸੀਂ ਸੰਸਥਾਪਕ ਵਜੋਂ ਜਾਣੇ ਜਾਂਦੇ ਹਾਂ । ਨਿਰਵਾਨ ਸ਼ਤਾਬਦੀ ਸਮੇਂ ਜੈਨ ਏਕਤਾ ਲਈ ਚੰਗਾ ਸਮਾਂ ਮਿਲਿਆ ।
' ( 208 )