________________
ਸ੍ਰੀ ਕਾਂਸ਼ੀ ਰਾਮ ਚਾਵਲਾ ਐਡਵੋਕੇਟ ਆਪ ਲੁਧਿਆਣਾ ਨਿਵਾਸੀ ਪ੍ਰਸਿਧ ਵਕੀਲ ਹਨ । ਆਪ ਨੇ ਅਹਿੰਸਾ ਦਾ ਸਬਕੇ ਅਚਾਰੀਆ ਆਤਮਾ ਰਾਮ ਜੀ ਮਹਾਰਾਜ ਤੋਂ ਸ਼ਿਖਿਆ। ਆਪ ਨੇ ਕਾਫ਼ੀ ਜੈਨ ਥਾਂ ਦਾ ਅਧਿਐਨ ਕੀਤਾ । ਆਪ ਨੇ ਹਿੰਦੀ, ਪੰਜਾਬੀ ਅਤੇ ਉਰਦੂ ਵਿਚ ਭਿੰਨ ਭਿੰਨ ਵਿਸ਼ਿਆਂ ਤੇ ਕਈ ਕਿਤਾਬਾਂ ਲਿਖੀਆਂ ! ਪਰ ਉਨ੍ਹਾਂ ਵਿਚੋਂ ਸਭ ਤੋਂ ਵਧੀਆ ਆਪਦਾ ਉਰਦੂ ਭਾਸ਼ਾ ਵਿਚ ਲਿਖਿਆ ‘ਭਗਵਾਨ ਮਹਾਵੀਰ ਜੀਵਨ ਚਰਿਤਰ ਹੈ । ਜਿਸਦੇ ਕਈ ਐਡੀਸ਼ਨ ਨਿਕਲ ਚੁਕੇ ਹਨ । ਇਹ ਉਰਦੂ ਭਾਸ਼ਾ ਵਿਚ ਲਿਖਿਆ ਇਕੋ ਇਕ ਜੀਵਨ ਚਾਰਿਤਰ ਹੈ । ਆਪ ਨੇ ਸ਼ਾਕਾਹਾਰ ਤੇ ਨੈਤਿਕ ਜੀਵਨ ਸੰਬੰਧੀ ਕਈ ਪੁਸਤਕਾਂ ਲਿਖੀਆਂ ।
੫ ਫੈਸਰ ਪਰਿਥਵੀ ਰਾਜ ਜੈਨ ਆਪ ਅੰਬਾਲਾ ਨਿਵਾਸੀ ਹਨ । ਆਪ ਨੇ ਜੈਨ ਧਰਮ ਸੰਬੰਧੀ ਬਨਾਰਸ ਹਿੰਦੂ ਯੂਨੀਵਰਸਟੀ ਵਿਚ ਰਹਿ ਕੇ ਪੀ.ਐੱਚ. ਡੀ. ਦਾ ਕੰਮ ਸੰਪੂਰਨ ਕੀਤਾ। ਆਪ ਨੇ ਜੈਨ ਵਿਸ਼ਿਆਂ ਤੇ ਅਨੇਕਾਂ ਪੁਸਤਕਾਂ ਹਿੰਦੀ ਤੇ ਅੰਗਰੇਜ਼ੀ ਵਿਚ ਛਪ ਚੁਕੀਆਂ ਹਨ । ਪ੍ਰਾਕ੍ਰਿਤ ਭਾਸ਼ਾ ਸੰਬੰਧੀ ਆਪ ਦਾ ਕੰਮ ਵਰਨਣ ਯੋਗ ਹੈ । 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਸਮਿਤਿ ਪੰਜਾਬ ਸਰਕਾਰ ਦੇ ਆਪ ਮੈਂਬਰ ਹਨ । ਅਜ ਕਲ ਸਾਧੁ ਸਾਧਵੀਆਂ ਆਪ ਦੇ ਗਿਆਨ ਦਾ ਲਾਭ ਉਠਾ ਰਹੀਆਂ ਹਨ ।
ਡਾ: ਸ਼ਕਤੀ ਧਰ ਜੀ ਸ਼ਰਮਾ
ਜੈਨ ਜਿਉਤਸ਼ ਦੇ ਮਾਹਰ ਸੰਸਾਰ ਪ੍ਰਸਿਧ ਡਾਕਟਰ ਸ਼ਕਤੀ ਧਰ ਸ਼ਰਮਾ ਪ੍ਰਸਿਧ ਰਾਜ ਜਿਉਤਸ਼ੀ, ਪੰਡਤ ਮੁਕੰਦ ਵੱਲਭ ਦੇ ਸਪੁਤਰ, ਕਰਾਲੀ ਪੰਚਾਂਗ ਦੇ ਨਿਰਮਾਤਾ ਅਤੇ ਅਨੇਕ ਜਿਉਤਸ਼ ਗ ਥਾਂ ਦੇ ਰਚਇਤਾਂ ਹਨ । ਆਪ ਨੇ 3 ਵਿਦਿਆਰਥੀਆਂ ਨੂੰ ਜੈਨ ਜਿਉਤਸ਼, ਗਣਿਤ ਤੇ ਪੀ.-ਐਚ. ਡੀ. ਕਰਵਾਈ ਹੈ । ਸੂਰਜ ਪ੍ਰਪਤੀ ਜਹੇ ਔਖੇ ਜੈਨ ਸ਼ਾਸਤਰ ਤੇ ਸੰਸਕ੍ਰਿਤ ਅਤੇ ਅੰਗਰੇਜ਼ੀ ਵਿਚ ਟੀਕਾ ਲਿਖੀ ਹੈ। ਆਪ ਅਪਣੇ ਵਿਸ਼ੇ ਤਿ ਸਮਰਪਿਤ ਹਨ । ਜੈਨ ਜਿਉਤਸ਼ੇ ਸੰਬੰਧੀ ਆਪ ਦੇ ਅਨੇਕਾਂ ਲੇਖ ਦੁਨੀਆ ਦੇ ਭਿੰਨ ਭਿੰਨ ਰਸਾਲਿਆਂ ਵਿਚ ਛਪੇ ਹਨ ।
ਕਵਿ ਸ਼ੀ ਸ਼ੇਰੂ ਰਾਮ ਆਪ ਮਹਾਨ ਪੰਜਾਬੀ ਭਾਸ਼ਾ ਦੇ ਕਵੀ ਸਨ । ਸ਼ਾਸਤਰਾਂ ਦੇ ਉਘੇ ਜਾਣਕਾਰ ਸਨ । ਆਪ ਦਾ ਇਕ ਭਜਨ ਤਾਂ ਹਰ ਸੰਤ ਨੂੰ ਯਾਦ ਹੈ ਜੋ ਆਪ ਨੇ ਸ਼ਾਂਤੀ ਨਾਥ ਭਗਵਾਨ ਦੀ ਸਤੁਤੀ ਵਿਚ ਲਿਖਿਆ । ਆਪ ਅਚਾਰੀਆ ਮੋਤੀ ਲਾਲ ਦੇ ਸਮੇਂ ਹੋਏ । ਆਪ ਦਾ ਜਨਮ ਲੁਧਿਆਣੇ ਵਿਖੇ ਹੋਇਆ ।
( 207 )