________________
ਧ ਲਿਖੇ ਹਨ ਜੋ ਸੰਸਾਰ ਦੀਆਂ ਭਿੰਨ ਭਿੰਨ ਪਤ੍ਰਿਕਾਵਾਂ ਵਿਚ ਛਪਦੇ ਰਹਿੰਦੇ ਹਨ । ਆਪ ਨੂੰ ਸੰਸਾਰ ਦੇ ਸਾਰੇ ਭਾਰਤੀ ਵਿਸ਼ਿਆਂ ਦੇ ਵਿਦਵਾਨ ਜਾਣਦੇ ਹਨ । ਆਪ ਜੈਨ ਚੇਅਰ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਪਹਿਲੇ ਮੁਖੀ ਹਨ । ਆਪ ਨੂੰ ਪਹਿਲਾ ਇੰਟਰਨੈਸ਼ਨਲ ਪਾਰਵਤੀ ਜੈਨ ਐਵਾਰਡ ਮਿਲਿਆ । ਆਪ ਮਹਾਨ ਸ਼ੋਧ ਕਰਤਾ ਤੇ ਮੇਹਨਤੀ ਹਨ । ਲੇਖਕਾਂ ਦੀਆਂ ਕਈ ਪੁਸਤਕਾਂ ਦੀ ਭੂਮਿਕਾ ਆਪ ਵਲੋਂ ਲਿਖੀ ਗਈ ਹੈ ।
ਸ੍ਰੀ ਤਿਲਕ ਧਰ ਸ਼ਾਸਤਰੀ
ਸ੍ਰੀ ਤਿਲਕ ਧਰ ਜੀ ਸ਼ਾਸਤਰੀ ਮਾਸਿਕ ਹਿੰਦੀ ਆਤਮ ਰਸ਼ਮੀ ਦੇ ਸੰਪਾਦਕ ਦੇ ਰੂਪ ਵਿਚ ਸਾਰੇ ਉੱਤਰ ਭਾਰਤ ਵਿਚ ਪ੍ਰਸਿਧ ਹਨ । ਆਪ ਸ੍ਰੀ ਦਾ ਜਨਮ ਸੰ: 1977 ਨੂੰ ਪੱਛਮੀ ਪਾਕਿਸਤਾਨ ਦੇ ਪ੍ਰਸਿਧ ਸ਼ਹਿਰ ਭੇਰਾਂ ਦੇ ਬ੍ਰਾਹਮਣ ਪਰਿਵਾਰ ਵਿਚ ਹੋਇਆ 1 ਆਪ ਦੇ ਪਿਤਾ ਸ਼੍ਰੀ ਹਰੀ ਰਾਮ ਜੀ ਸ਼ਰਮਾ ਅਤੇ ਮਾਤਾ ਸ੍ਰੀ ਕਰਮ ਦੇ ਧਾਰਮਿਕ ਵਿਚਾਰਾਂ ਦੇ ਧਨੀ ਸਨ ।
ਆਪ ਨੇ 20 ਸਾਲ ਦੀ ਉਮਰ ਵਿਚ ਸ਼ਾਸਤਰੀ ਦੀ ਪ੍ਰੀਖਿਆ ਪਾਸ ਕੀਤੀ । ਸ਼ਾਸਤਰੀ ਕਰਨ ਤੋਂ ਬਾਅਦ ਆਪ ਦਿਲੀ ਤੋਂ ਛਪਣ ਵਾਲੀ ਮਾਨਵ ਧਰਮ ਨਾਮ ਪਤ੍ਰਿਕਾ ਦੇ ਸੰਪਾਦਕ ਰਹੇ। ਆਪ ਨੇ ਪ੍ਰਸਿਧ ਪੁਰਾਤਨ ਇਤਹਾਸਕਾਰ ਡਾ: ਵਾਦੇਵ ਸ਼ਰਨ ਅਗਰਵਾਲ ਨਾਲ ਬਨਾਰਸ ਵਿਖੇ ਹਿੰਦੀ ਉਤਪੱਤੀ ਸ਼ਬਦ ਕੋਸ਼ ਲਈ 4 ਸਾਲ ਕੰਮ ਕੀਤਾ। ਉਸੇ ਸਮੇਂ ਆਪ ਨੇ ਪ੍ਰਾਕ੍ਰਿਤ, ਪਾਲੀ ਭਾਸ਼ਾਵਾਂ ਦਾ ਅਧਿਐਨ ਅਤੇ ਜੈਨ ਸਾਹਿਤ ਦਾ ਵੀ ਅਧਿਐਨ ਕੀਤਾ ।
ਆਪ ਦੀਆਂ ਹੁਣ ਤਕ 12 ਰਚਨਾਵਾਂ ਅਤੇ ਤਕਰੀਬਨ 200 ਲੇਖ ਜੈਨ ਧਰਮ ਸੰਬੰਧੀ ਪ੍ਰਕਾਸ਼ਿਤ ਹੋ ਚੁਕੇ ਹਨ । ਆਪ ਇਕ ਮਹਾਨ ਕਵੀ ਹਨ । ਆਪ ਦਾ ਲਿਖਿਆ ਭਕਤਾਮਰ ਸਤੋਤਰ ਦੀ ਕਵਿਤਾ ਅਨਵਾਦ ਜੈਨ ਸਮਾਜ ਦੇ ਘਰ ਘਰ ਵਿਚ ਸ਼ਰਧਾ ਨਾਲ ਪੜ੍ਹਿਆ ਜਾਂਦਾ ਹੈ । ਆਪ ਨੇ ਅਨੇਕਾਂ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਕਵਿਤਾਵਾਂ ਦਾ ਹਿੰਦੀ ਭਾਸ਼ਾ ਵਿਚ ਕਵਿਤਾਨੁਵਾਦ ਕੀਤਾ ਹੈ । ਆਪ ਨੇ ਪ੍ਰਸਿਧ ਜੈਨ ਆਗਮ ਸ੍ਰੀ ਉੱਤਰਾਧਿਐਨ ਸੂਤਰ ਦਾ ਸੰਪਾਦਨ ਵੀ ਕੀਤਾ ਹੈ । ਸਥਾਨਾਂਗ ਸੂਤਰ, ਅੰਤਗ ਸੂਤਰ ਦੇ ਸੰਪਾਦਨ ਵਿਚ ਆਪ ਨੇ ਪ੍ਰਵਰਤਕ ਸ਼ਮਣ ਸ਼ੀ ਫਲ ਚੰਦ ਜੀ ਮਹਾਰਾਜ ਦਾ ਸਹਿਯੋਗ ਦਿੱਤਾ। ਆਪ ਆਤਮ ਰਸ਼ਮੀ ਤੋਂ ਛੁੱਟ ਵਿਜੈਨੰਦ ਅਤੇ ਉਸ਼ਾ ਕਿਰਨ ਦੇ ਸੰਪਾਦਨ ਵਿਚ ਵੀ ਹਿਸਾ ਵਟਾ ਰਹੇ ਹਨ । ਲੇਖਕਾਂ ਨਾਲ ਆਪ ਨੇ 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਸੰਯੁਜਿਕਾ ਸਮਿਤਿ ਪੰਜਾਬ ਦੇ ਪ੍ਰਮੁੱਖ ਸਲਾਹਕਾਰ ਅਤੇ ਪੰਜਾਬ ਸਰਕਾਰ ਦੀ ਕਮੇਟੀ ਦੇ ਮੈਂਬਰ ਰੂਪ ਵਿਚ ਸ਼ਲਾਘਾਯੋਗ ਕੰਮ ਕੀਤਾ ਹੈ ।
( 206 )