________________
ਸ਼੍ਰੀ ਮੁਨਸ਼ੀ ਰਾਮ ਜੈਨ
ਆਪ ਦਾ ਜਨਮ ਸਿਆਲਕੋਟ ਵਿਖੇ ਹੋਇਆ । ਆਪ ਦਾ ਸੰਬੰਧ ਗਾਂਧੀ ਜੀ ਅਤੇ ਕਾਂਗਰਸ ਦੇ ਅੰਦੋਲਨਾਂ ਨਾਲ ਰਿਹਾ। ਅਜ ਕਲ ਆਪ ਮੋਦੀਨਗਰ ਵਿਖੇ ਰਹਿ ਰਹੇ ਹਨ । ਆਪ ਲਾਹੌਰ ਕਾਂਗਰਸ ਨਾਲ ਸੰਬੰਧਿਤ ਸਨ।
ਸ਼੍ਰੀ ਮੇਲੀ ਰਾਮ ਜੀ ਜੈਨ
ਆਪ ਕੁਰਕਸ਼ੇਤਰ ਨਿਵਾਸੀ ਮਹਾਨ ਦੇਸ਼ਭਗਤ ਸਨ । ਆਪ ਦਾ ਸਾਰਾ ਹੀ ਦੇਸ਼ ਦੀ ਆਜ਼ਾਦੀ ਨਾਲ ਸੰਬੰਧਿਤ ਰਿਹਾ ਹੈ । ਆਪ ਦਾ ਸੰਬੰਧ ਕਾਂਗਰਸ ਗਾਂਧੀ ਜੀ ਨਾਲ ਰਿਹਾ ਹੈ ।
ਪਰਿਵਾਰ ਨਾਲ ਅਤੇ
ਸ਼੍ਰੀ ਸ਼ਾਮ ਲਾਲ ਜੈਨ ਐਡਵੋਕੇਟ
ਆਪ ਦਾ ਜਨਮ ਰੋਹਤਕ ਵਿਖੇ ਹੋਇਆ । ਆਪ ਨੇ ਭਗਵਾਨ ਮਹਾਵੀਰ ਦੇ ਸਿਧਾਂਤਾਂ ਦਾ ਪਾਲਨ ਕਰਦੇ ਹੋਏ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਵਿਚ ਹਿਸਾ ਲਿਆ । ਆਪ ਦਾ ਕਾਰ-ਖੇਤਰ ਪ੍ਰਮੁਖ ਰੂਪ ਵਿਚ ਲਾਹੌਰ ਕਾਂਗਰਸ ਰਿਹਾ । ਆਪ ਕਈ ਵਾਰ ਜੇਲ
ਗਏ।
ਸ਼੍ਰੀਮਤੀ ਲੇਖ ਵਤੀ ਜੈਨ
ਆਪ ਦਾ ਪੰਜਾਬ ਜੈਨ ਸੁਤੰਤਰਤਾ ਸੰਗਰਾਮੀਆਂ ਵਿਚ ਪ੍ਰਮੁਖ ਸਥਾਨ : ਰਿਹਾ ਹੈ। ਆਪ ਨੇ ਸਾਰੀ ਜ਼ਿੰਦਗੀ ਕਾਂਗਰਸ ਅਤੇ ਗਾਂਧੀ ਜੀ ਦੇ ਅੰਦੋਲਨ ਵਿਚ ਹਿਸਾ ਲਿਆ। ਆਪ ਨੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਕੰਮ ਕੀਤਾ।
ਸ਼੍ਰੀਮਤੀ ਓਮ ਪ੍ਰਭਾ ਜੈਨ
ਆਪ ਸੰਸਾਰ ਦੀ ਪਹਿਲੀ ਇਸਤਰੀ ਖ਼ਜ਼ਾਨਾ ਮੰਤਰੀ ਦੇ ਰੂਪ ਵਿਚ ਜਾਨੇ ਜਾਂਦੇ ਰਹੇ । ਆਪ ਦਾ ਜੀਵਨ ਸਮਾਜ, ਧਾਰਮਿਕ ਅਤੇ ਦੇਸ਼ ਭਗਤੀ ਦਾ ਖੇਤਰ ਵਿਸ਼ਾਲ ਸੀ । ਆਪ ਹਰਿਆਣਾ ਦੀ ਰਾਜਨੀਤੀ ਦੇ ਪ੍ਰਮੁੱਖ ਅੰਗ ਸਨ । ਆਪ ਆਲ ਇੰਡੀਆ ਸ਼ਵੇਤਾਂਬਰ ਸਥਾਨਕਵਾਸੀ ਜੈਨ ਕਾਨਫਰੰਸ ਨਾਲ ਸੰਬੰਧਿਤ ਰਹੇ ਸਨ ।
( 211 )