________________
ਸ਼ੀ : ਬੰਸੀ ਲਾਲ ਜੈਨ ਸ੍ਰੀ ਬੰਸੀ ਲਾਲ ਜੈਨ ਹੋਸ਼ਿਆਰਪੁਰ ਨਿਵਾਸੀ ਸਨ । ਆਪ ਦੀ ਸਾਰੀ ਜ਼ਿੰਦਗੀ ਕਾਂਗਰਸ, ਗਾਂਧੀ ਅਤੇ ਜੈਨ ਧਰਮ ਲਈ ਸਮਰਪਿਤ ਰਹੀ । ਆਪ’ ਮਸ਼ਹੂਰ ਦੇਸ਼ ਭਗਤ ਹਨ । ਕਾਫ਼ੀ ਸਮਾਂ ਆਪ ਨੇ ਦੇਸ਼ ਲਈ ਮੁਸੀਬਤਾਂ ਝਲੀਆਂ ।
ਸ੍ਰੀ ਜੰਗੀਰੀ ਮਲ ਜੈਨ
ਆਪ ਦਾ ਜਨਮ ਪਿੰਡ ਅਖਾੜਾ ਵਿਖੇ ਹੋਇਆ । ਆਪ ਕਾਂਗਰੇਸ , ਅਤੇ ਗਾਂਧੀ ਜੀ ਦੇ ਭਿੰਨ ਭਿੰਨ ਪ੍ਰੋਗਰਾਮਾਂ ਨਾਲ ਸੰਬੰਧਿਤ ਰਹੇ ।
ਲਾਲਾ ਤਿਲਕ ਚੰਦ ਜੀ ਜੈਨ
(ਗੁਜਰਾਂਵਾਲੀਆ) ਸੁਤੰਤਰਤਾ ਸੰਗਰਾਮੀ ਸ੍ਰੀ ਤਿਲਕ ਚੰਦ ਜੀ ਜੈਨ ਦਾ ਜਨਮ ਗੁਜਰਾਂਵਾਲਾ ਨਿਵਾਸੀ ਲਾਲਾ ਫਗੂ ਮਲ ਜੈਨ ਦੇ ਘਰ ਹੋਇਆ। ਆਪ ਦੇ ਪਿਤਾ ਬਰਤਨਾਂ ਦਾ ਵਿਉਪਾਰ ਕਰਦੇ ਸਨ । ਆਪ ਦੇ ਪਿਤਾ ਗੁਜਰਾਂਵਾਲਾ ਸਮਾਜ ਦੇ ਧਰਮ ਸੇਵਾ · ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ । ਆਪ ਬਚਪਨ ਤੋਂ ਹੀ ਦੇਸ਼ ਭਗਤ ਸਨ । ਆਪ ਪੰਜਾਬ ਕਾਂਗਰਸ ਦੇ ਮਹਾਮੰਤਰੀ ਅਤੇ ਗੁਜਰਾਂਵਾਲੇ ਸ਼ਹਿਰ ਦੇ ਕਾਉਂਸਲਰ ਵੀ ਰਹੇ । ਭਾਰਤੀ ਆਜ਼ਾਦੀ ਨਾਲ ਸੰਬੰਧਿਤ ਹਰ ਲਹਿਰ ਵਿਚ ਆਪ ਨੇ ਵਧ ਚੜ੍ਹ ਕੇ ਹਿਸਾ ਲਿਆ । ਆਪ ਨੂੰ ਮਹਾਤਮਾ ਗਾਂਧੀ ਜੀ ਦੀ ਪ੍ਰੇਰਣਾ ਨਾਲ ਉਨ੍ਹਾਂ ਦੇ ਅੰਦੋਲਨਾਂ ਵਿਚ ਹਿਸਾ ਲੈਣ ਕਾਰਨ ਬਹੁਤ ਵਾਰ ਜਲ ਜਾਨਾ ਪਿਆ । ਆਪ ਦੀ ਸਚਾਈ ਬਾਰੇ ਇਕ ਕਹਾਣੀ ਮਸ਼ਹੂਰ ਹੈ ਕਿ ਇਕ ਵਾਰ ਆਪ ਨੂੰ ਕਿਸੇ ਗਵਾਹੀ ਤੇ ਜਾਣਾ ਪਿਆ । ਅੰਗਰੇਜ਼ ਮਜਿਸਟਰੇਟ ਨੇ ਆਪ ਦੀ ਗਵਾਹੀ ਜਾਨ ਕੇ, ਬਿਨਾ ਬਿਆਨ ਲਏ ਕੇਸ ਉਸ ਆਦਮੀ ਦੇ ਹੱਕ ਵਿਚ ਕਰ ਦਿਤਾ, ਜਿਸ ਦੀ ਆਪਨੇ ਗਵਾਹੀ ਦੇਨੀ ਸੀ ! ਆਪ ਜੈਨ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਸਮਾਜਿਕ ਕੰਮਾਂ ਵਿਚ ਹਿੱਸਾ ਲੈਂਦੇ ਰਹੇ ।
ਆਪ ਅਜ਼ਾਦੀ ਦੀ ਲੜਾਈ ਲੜਦੇ ਹੋਏ ਸੰਨ 1944 ਨੂੰ ਸ਼ਹੀਦੀ ਪਾ ਗਏ ।
( 212)