________________
(ਜੈਨ ਉਪਾਸਕ ਅਤੇ ਦਾਨੀ) ਬ੍ਰਹਮਚਾਰੀ ਸ਼ੀਤਲ ਪ੍ਰਸਾਦ ਦੇ ਪੰਜਾਬ ਵਿਚ ਦਿਗੰਬਰ ਜ਼ੈਨ ਫ਼ਿਰਕੇ ਦਾ ਪ੍ਰਚਾਰ ਕਰਨ ਵਾਲਿਆਂ ਵਿਚ ਮਚਾਰੀ ਸ਼ੀਤਲ ਪ੍ਰਸ਼ਾਦ ਜੈਨ ਦਾ ਅਪਣਾ ਸਥਾਨ ਹੈ । ਆਪ ਭਾਰਤੀ ਅਤੇ ਵਿਦੇਸ਼ੀ ਧਰਮਾਂ ਦੇ ਮਹਾਨ ਜਾਣਕਾਰ ਸਨ । ਆਪ ਨੇ ਜੈਨ ਧਰਮ ਦੇ ਭਿੰਨ ਭਿੰਨ ਵਿਸ਼ਿਆਂ ਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਕਈ ਥ ਲਿਖੇ ਹਨ । ਬੁੱਧ ਧਰਮ ਦਾ ਅਧਿਐਨ ਕਰਨ ਲਈ ਆਪ ਲੰਕਾ ਵਿਚ ਵੀ ਗਏ । ਆਪ ਤੁਲਨਾਤਮਕ ਧਾਰਮਿਕ ਅਧਿਐਨ ਵਿਚ ਵਿਸ਼ਵਾਸ ਰਖਦੇ ਸਨ ।
ਸੇਠ ਖ਼ਜ਼ਾਨ ਚੰਦ ਜੈਨ ਆਪ ਲਾਹੌਰ ਦੇ ਜੈਨ ਪਰਿਵਾਰਾਂ ਵਿਚੋਂ ਇਕ ਸਿਰਕੱਢ ਸ਼ਾਕ ਸਨ । ਆਪ ਨੇ ਜੈਨ ਸਮਾਜ ਨੂੰ ਜਿਨ ਸ਼ਾਸਨ ਪ੍ਰਭਾਵਿ ਸਾਧਵੀ ਰਤਨ ਸ੍ਰੀ ਸਵਰਨ ਕਾਂਤਾ ਜੀ ਮਹਾਰਾਜ ਦੇ ਰੂਪ ਵਿਚ ਅਨਮੋਲ ਹੀਰਾ ਪ੍ਰਦਾਨ ਕੀਤਾ। ਸੇਠ ਜੀ ਅਪਣੀ ਨੇਕ ਚਲਨੀ, ਧਾਰਮੁਕਤਾ ਕਾਰਨ ਸਾਰੇ ਲਾਹੌਰ ਜੈਨ ਸ਼ਮਾਜ ਵਿਚ ਪ੍ਰਸਿਧ ਸਨ ।
| ਆਪ ਦੀ ਧਰਮ ਪਤਨੀ ਸ੍ਰੀਮਤੀ ਦੁਰਗੀ ਦੇਵੀ ਆਪ ਦੇ ਨਾਲ ਧਰਮ ਪ੍ਰਚਾਰ ਵਿਚ ਬਰਾਬਰ ਦਾ ਹਿਸਾ ਵਟਾਉਂਦੇ ਸਨ । ਸ੍ਰੀ ਸਵਰਨ ਕਾਂਤਾ ਜੀ ਨੂੰ ਸਾਧਵੀ ਬਨਣ ਦੀ ਆਗਿਆ ਦੇ ਕੇ ਆਪ ਨੇ ਮਹਾ: ਉਪਕਾਰ ਕੀਤਾ | \ ਲੇਖਕਾਂ ਵਲੋਂ ਸ੍ਰੀ ਉਪਾਸਕ ਦੁਸ਼ਾਂਗ ਸੂਤਰ ਦੇ ਪੰਜਾਬੀ ਅਨੁਵਾਦ ਦਾ ਸਾਰਾ ਖਰਚਾ ਸ਼ੀਮਤੀ ਦੁਰਗੀ ਦੇਵੀ ਨੇ ਦਿਤਾ ਸੀ । ਆਪ ਦਾ ਪਰਿਵਾਰ ਦਿਲੀ ਵਿਖੇ ਜੈਨ ਧਰਮ ਦੀ ਸੇਵਾ ਕਰ ਰਿਹਾ ਹੈ । ਸੇਠ ਖਜ਼ਾਨੇ ਚੰਦ ਜੈਨ ਨੇ ਅਪਣੇ 5 ਸਾਥੀਆਂ ਨਾਲ ਅਚਾਰੀਆ ਕਾਂਸ਼ੀ ਰਾਮ ਜੀ ਤੋਂ ਸ਼ਾਸਤਰਾਂ ਦਾ ਅਧਿਐਨ ਕੀਤਾ ।
ਸੇਠ ਨਾਥ ਰਾਮ ਜੈਨ ਆਪ ਦਾ ਜੀਵਨ ਤਿਆਗ ਭਰਿਆ ਜੀਵਨ ਸੀ । ਆਪ ਨੇ ਕੁਨਰਾ ਵਿਖੇ ਰਹਿ ਕੇ ਧਾਰਮਿਕ ਜੀਵਨ ਵਤੀਤ ਕੀਤਾ । ਆਪ ਦਾ ਧਰਮ ਪ੍ਰਤਿ ਅਥਾਹ ਵਿਸ਼ਵਾਸ ਸੀ । ਇਕ ਵਾਰ ਆਪ ਨੂੰ ਚੋਟ ਲਗੀ । ਪਿੰਡ ਦੇ ਲੋਕਾਂ ਨੇ ਆਖਿਆ ਸ਼ਰਾਬ ਰਾਹੀਂ ਜ਼ਖ਼ਮ ਨੂੰ ਠੀਕ ਕਰ ਲਵ'' ਆਪ ਨੇ ਇਹ ਤਕਲੀਫ਼ ਬਰਦਾਸ਼ਤ ਕਰ ਲਈ, ਪਰ ਅਪਣੇ ਸਿਧਾਂਤਾਂ ਤੇ ਅਡਿੱਗ ਰਹੇ । ਪਿੰਡ ਵਿਚ ਸਾਰੇ ਲੋਕ ਆਪ ਦਾ ਆਦਰ ਸਤਿਕਾਰ ਕਰਦੇ ਸਨ । ਇਸੇ ਕਾਰਣ ਆਪ ਅੰਤਮ ਸਮੇਂ ਅਪਣੇ ਖ਼ਾਨਦਾਨੀ ਪਿੰਡ ਵਿਚ ਰਹੇ । ਆਪ ਦਾ ਸਵਰਗਵਾਸ ਜਨਵਰੀ 1980 ਵਿਚ ਹੋਇਆ ।
:( 213 )