________________
ਬਾਬੂ ਸੂਰਜ ਭਾਨ ਜੋਨ ਵਕੀਲ ਆਪ ਦਾ ਜਨਮ ਸੰ: 1870 ਵਿਚ ਹੋਇਆ । ਆਪ ਨੇ ਜ਼ਿਆਦਾ ਸਮਾਂ ਦੇਸ਼ਭਗਤੀ ਅਤੇ ਧਰਮ ਪ੍ਰਚਾਰ ਹਿੱਤ ਗੁਜ਼ਰਿਆ। ਆਪ ਨੇ ਕਈ ਜੈਨ ਅਖ਼ਬਾਰਾਂ ਦਾ ਸੰਪਾਦਨ ਕੀਤਾ ਜਿਨ੍ਹਾਂ ਦਾ ਸੰਬੰਧ ਦਿਗੰਬਰ ਫ਼ਿਰਕੇ ਨਾਲ ਸੀ। ਇਨ੍ਹਾਂ ਅਖ਼ਬਾਰਾਂ ਵਿਚ ਛਪੇ ਲੇਖ ਆਪ ਦੀ ਵਿਦਵੱਤਾ ਦੇ ਪ੍ਰਤੀਕ ਹਨ ।
ਲਾਲਾ ਜਗਨ ਨਾਥ ਜੋਨ
ਲਾਲਾ ਜਗਨ ਨਾਥ ਜੈਨ ਮਾਲੇਰ ਕੋਟਲਾ ਦੇ ਪ੍ਰਸਿਧ ਉਪਾਸਕ ਹੋਏ ਹਨ । ਆਪ ਨੇ ਵੀ ਮਹਾਵੀਰ ਨਿਰਵਾਨ ਸ਼ਤਾਬਦੀ ਕਮੇਟੀ ਪੰਜਾਬਂ ਦੇ ਸਰਕਾਰੀ ਮੈਂਬਰ ਸਨ । ਆਪ ਦਾ ਜੀਵਨ ਸੰਘਰਸ਼ ਪੂਰਨ ਸੀ । ਜਨਮ ਤੋਂ ਲੈ ਕੇ ਅੰਤਮ ਸਮੇਂ ਤਕ ਦੇਵ ਗੁਰੂ ਅਤੇ ਧਰਮ ਤੇ ਸੇਵਾ ਕਰਦੇ ਰਹੇ । ਲੇਖਕਾਂ ਨੂੰ ਬਚਪਨ ਵਿਚ ਧਾਰਮਿਕ ਸੰਸਕਾਰ ਆਪ ਤੋਂ ਪ੍ਰਾਪਤ ਹੋਏ ਸਨ । ਅਪਣੀ ਸਾਦਗੀ, ਦਾਨ, ਸ਼ੀਲ ਅਤੇ ਤਿਆਗ ਆਦਿ ਗੁਣਾਂ ਕਾਰਨ ਉਹ ਹਰ ਇਕ ਦਾ ਦਿਲ ਜਿੱਤ ਲੈਂਦੇ ਸਨ । ਅਚਾਰੀਆ ਸ਼੍ਰੀ ਰਾਮ ਸਮਾਰਕ ਦੀ ਆਪ ਨੇ ਬਹੁਤ ਸੇਵਾ ਕੀਤੀ ।
ਦਾਨਵੀਰ ਸੇਠ ਨੌਹਰੀਆ ਮਲ ਜੈਨ
ਅਚਾਰੀਆ ਸ੍ਰੀ ਆਤਮਾ ਰਾਮ ਜੀ ਦੇ ਪ੍ਰਮੁੱਖ ਭਗਤਾਂ ਵਿਚੋਂ ਲੁਧਿਆਣਾ , ਨਿਵਾਸੀ ਲਾਲਾ ਨੌਹਰੀਆ ਮਲ ਜੈਨ ਦਾ ਪ੍ਰਮੁਖ ਨਾਂ ਹੈ । ਅਚਾਰੀਆ ਦੀ ਪ੍ਰੇਰਣਾ ਨਾਲ ਜਿਥੇ ਆਪ ਨੇ ਜੈਨ ਧਰਮ ਦੇ ਪ੍ਰਚਾਰ ਪ੍ਰਸਾਰ ਵਿਚ ਹਿਸਾ ਪਾਇਆ, ਉਥੇ ਵਿਦਿਆ ਖੇਤਰ ਵਿਚ ਵੀ ਆਪ ਪਿੱਛੇ ਨਹੀਂ ਰਹੇ । ਆਪ ਨੇ ਅਪਣਾ ਵਿਸ਼ਾਲ ਬਾਗ ਅਚਾਰੀਆ ਸ਼੍ਰੀ ਦੀ ਪ੍ਰੇਰਣਾ ਨਾਲ ਦਾਨ ਕਰ ਦਿਤਾ ! ਅੱਜ ਇਸੇ ਬਾਗ ਵਿਚ ਸ੍ਰੀ ਨੌਹਰੀਆ ਮਲ ਜੈਨ ਹਾਈ ਸਕੂਲ, ਸ਼੍ਰੀ ਨੌਹਰੀਆ ਮਲ ਜੈਨ ਗਰਲ ਸਕੂਲਜ਼, ਅਚਾਰੀਆ ਆਤਮਾ ਰਾਮ ਸਮਾਰਕ ਸਥਾਪਿਤ ਹੈ । ਅਚਾਰੀਆ ਸ਼ੀ ਦੀ ਟਣਾ ਨਾਲ ਆਪ ਨੇ ਅਤੇ ਆਪ ਦੇ ਭਰਾ ਲਾਲਾ ਅਮਰਤਸਰੀਆ ਮਲ ਜੈਨ ਨੇ ਕਰਤਾਰਾਮ ਗਲੀ ਲੁਧਿਆਣੇ ਵਿਚ ਜੈਨ ਸਥਾਨਕ ਦੀ ਬਿਲਡਿੰਗ ਤਿਆਰ ਕਰਕੇ ਸਮਾਜ ਨੂੰ ਦਾਨ ਕੀਤੀ । ਆਪ ਦੀ ਸਪੁਤਰੀ ਮਤੀ ਰਘੀ ਦੇਵੀ ਜੈਨ ਧਰਮਪਤਨੀ ਸ਼੍ਰੀ ਵੇਦ ਪ੍ਰਕਾਸ਼ ਜੈਨ ਬਰਸੀ ਤਪ ਅਤੇ ਦਾਨ' ਕਰਦੇ ਰਹਿੰਦੇ ਹਨ । ਸ੍ਰੀ ਵੇਦ ਪ੍ਰਕਾਸ਼ ਜੀ ਨੇ ਸ੍ਰੀ ਵੇਦ ਪ੍ਰਕਾਸ਼ ਜੈਨ ਫਰੀ ਹਸਪਤਾਲ ਨੌਰੀਆ ਮਲ ਬਾਗ ਦੀ ਸਥਾਪਨਾ ਕੀਤੀ ।
( 214 )