________________
|
ਸੇਨ ਭੋਜ ਰੱਜ ਜੈਨ
ਭਗਵਾਨ ਮਹਾਵੀਰ ਦੇ 2500 ਸਾਲਾ ਨਿਰਵਾਨ ਮਹੋਤਸਵ ਦਾ ਖ਼ਿਆਲ ਆਉਂਦੇ ਹੀ ਸ੍ਰੀ ਭੋਜ ਰਾਜ ਜੈਨ ਬਠਿੰਡੇ ਵਾਲੇ ਦੀ ਸ਼ਾਦ ਉਭਰ ਆਉਂਦੀ ਹੈ । ਆਪ ਮਹਾਨ ਧਾਰ ਮਿਕ, ਦਾਨਵੀਰ ਸਿੰਘ ਰਤਨ ਸਨ । ਆਪ ਨੇ ਬਿਨਾ ਕਿਸੇ ਨਾਂ ਦੀ ਭਾਵਨਾ ਤੋਂ ਲੱਖਾਂ ਰੁਪਏ ਸਮਾਜ ਹਿਤ ਦਾਨ ਕੀਤੇ । ਆਪ ਪੰਜਾਬ ਦੇ ਕਪੜੇ ਦੇ ਮਸ਼ਹੂਰ ਵਿਉਪਾਰੀ ਹੀ ਨਹੀਂ ਸਗੋਂ ਅਨੇਕਾਂ ਸੰਸਥਾਵਾਂ, ਅਨਾਥਾਂ ਦੇ ਸਹਿਯੋਗੀ ਸਨ । ਨਿਰਵਾਨ ਸ਼ਤਾਬਦੀ ਕਮੇਟੀ ਪੰਜਾਬ, ਪੰਜਾਬ ਸਰਕਾਰ, ਸ਼੍ਰੀ ਮਹਾਵੀਰ ਜੈਨ ਸਿੰਘ ਪੰਜਾਬ ਦੇ ਆਪ ਜ਼ਿੰਦਗੀ ਭਰ ਪ੍ਰਧਾਨ ਰਹੇ । ਬਠਿੰਡਾ ਦਾ ਜੈਨ ਸਥਾਨਕ ਆਪ ਦੇ ਸਹਿਯੋਗ ਦਾ ਪ੍ਰਤੀਕ ਹੈ । ਲੇਖਕਾਂ ਨਾਲ ਆਪ ਨੂੰ ਅੰਤ ਸਮੇਂ ਤਕ ਕੰਮ ਕਰਨ ਦਾ ਸੌਭਾਗ ਮਿਲਿਆ ! ਆਪ ਇਸ ਸਦੀ ਦੇ ਜੈਨ ਸਮਾਜ ਦੇ ਰਾਜਾ ਭੋਜ ਸਨ। ਆਪ ਨੇ ਅਪਣੀ ਮੇਹਨਤ ਨਾਲ ਅਪਣਾ ਵਿਉਪਾਰ ਦਿਲੀ, ਬੰਬਈ ਅਤੇ ਅਹਿਮਦਾਬਾਦ ਤਕ ਵਧਾਇਆ । ਅਨੇਕਾਂ ਸੰਸਥਾਵਾਂ ਵਲੋਂ ਆਪ ਨੂੰ ਮਾਨ ਪੱਤਰ ਦਿਤੇ ਗਏ । ਅਪਣੇ ਕੰਮਾਂ ਨੂੰ ਅੰਤ ਸਮੇਂ ਆਪ ਨੇ ਭੋਜ ਰਾਜ ਜੈਨ ਚੈਰੀਟੇਬਲ ਟਰਸਟ ਬਣਾ ਕੇ ਹਮੇਸ਼ਾ ਲਈ ਅਮਰ ਕਰ ਦਿਤਾ : 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਸੰਯੁਜਿਕਾ ਸਮਿਤੀ ਪੰਜਾਬਦੇ ਹਰ ਪ੍ਰਕਾਸ਼ਨ ਨੂੰ ਆਪ ਦਾ ਸਹਿਯੋਗ ਹਾਸਲ ਰਿਹਾ |
ਕੁਝ ਸਿਧ ਦਾਨੀਆਂ ਦੇ ਸ਼ੁਭ ਨਾਂ
(1) ਸ੍ਰੀਮਤੀ ਮੋਹਨੀ ਦੇਵੀ ਓਸਵਾਲ ਕੈਂਸਰ ਰਿਸਰਚ ਹਸਪਤਾਲ ਲੁਧਿਆਣਾ ਦੇ ਸੰਸਥਾਪਕ ਸ੍ਰੀ ਵਿਦਿਆ ਸਾਗਰ ਜੈਨ ਲੁਧਿਆਣਾ । (2) ਸ਼੍ਰੀ ਲਛਮਣ ਦਾਸ ਓਸਵਾਲ ਲੁਧਿਆਣਾ (3) ਸ਼੍ਰੀ ਧਰਮ ਪਾਲ ਓਸਵਾਲ ਲੁਧਿਆਣਾ (4) ਸ੍ਰੀ ਰਾਮਜੀ ਦਾਸ ਜੈਨ ਮਾਲੇਰ ਕੋਟਲਾ (5) ਕਿਸ਼ੋਰ ਚੰਦ ਜੈਨ ਮਾਨਸਾ (6) ਸ੍ਰੀ ਮਨੀ ਲਾਲ ਜੈਨ ਲੁਧਿਆਣਾ ਸਟੀਲ ਰੋਲਿੰਗ ਮਿਲ ਲੁਧਿਆਣਾ (7) ਸ੍ਰੀ ਹਰਆ ਮਲ ਜੈਨ ਲੁਧਿਆਣਾ (8) ਭੋਜ ਰਾਜ ਜੈਨ ਬਠਿੰਡਾ
( 25 )