Book Title: Ishtopdesh Author(s): Purushottam Jain, Ravindra Jain Publisher: Purshottam Jain, Ravindra Jain View full book textPage 5
________________ ਅਗਿਆਨ ਦੇ ਕਾਰਨ ਸੰਸਾਰ ਰੂਪੀ ਸਮੁੰਦਰ ਵਿੱਚ ਲੰਬੇ ਸਮੇਂ ਤੱਕ ਭਟਕਦਾ ਰਹਿੰਦਾ ਹੈ। (12) ਸੰਸਾਰ ਵਿੱਚ ਮੁਸੀਬਤਾਂ ਖੂਹ ਦੀਆਂ ਟਿੰਡਾਂ ਵਾਂਗ ਹੁੰਦੀਆਂ ਹਨ। ਜਦ ਤੱਕ ਇੱਕ ਖਾਲੀ ਹੁੰਦੀ ਹੈ ਤਦ ਦੂਸਰੀ ਆ ਕੇ ਸਾਹਮਣੇ ਖੜ੍ਹੀ ਹੋ ਜਾਂਦੀ ਹੈ। (13) ਮੁਸ਼ਕਿਲ ਨਾਲ ਇਕੱਠੀ ਹੋਣ ਵਾਲੀ ਅਤੇ ਸੁਰੱਖਿਆ ਰਹਿਤ ਨਾਸ਼ਵਾਨ ਸੰਪਤੀਆਂ ਵਿੱਚ ਸੁੱਖ ਦਾ ਅਨੁਭਵ ਕਰਨਾ ਇਸੇ ਹੀ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਬੁਖ਼ਾਰ ਵਿੱਚ ਪਿਆ ਕੋਈ ਮਨੁੱਖ ਘੀ ਪੀਣ ਵਿੱਚ ਸਹਿਤ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। (14) ਜੰਗਲੀ ਜਾਨਵਰਾਂ ਨਾਲ ਭਰੇ ਅਤੇ ਬਲਦੇ ਹੋਏ ਜੰਗਲ ਵਿੱਚ ਕਿਸੇ ਰੁੱਖ ਉੱਪਰ ਬੈਠੇ ਮਨੁੱਖ ਦੀ ਤਰ੍ਹਾਂ ਅਗਿਆਨੀ ਮਨੁੱਖ, ਦੂਸਰੇ ਦੀਆਂ ਮੁਸੀਬਤਾਂ ਨੂੰ ਤਾਂ ਵੇ ਖਦਾ ਹੈ, ਆਪਣੀ ਮੁਸੀਬਤ ਨੂੰ ਨਹੀਂ ਵੇਖਦਾ। (15) ਧਨਵਾਨ ਮਨੁੱਖ ਇਹ ਤਾਂ ਮੰਨਦੇ ਹਨ ਕਿ ਧਨ ਦਾ ਵਾਧਾ ਉਮਰ ਅਤੇ ਸਮਾਂ ਬੀਤਣ ਦੇ ਨਾਲ ਹੀ ਹੁੰਦਾ ਹੈ, ਫਿਰ ਵੀ ਉਨ੍ਹਾਂ ਨੂੰ ਧਨ ਆਪਣੇ ਜੀਵਨ ਤੋਂ ਜ਼ਿਆਦਾ ਪਿਆਰਾ ਲੱਗਦਾ ਹੈ। (16) ਜੋ ਵਿਅਕਤੀ ਤਿਆਗ (ਅਤੇ ਦਾਨ) ਕਰਨ ਦੇ ਲਈ ਧਨ ਜੋੜਨ ਵਿੱਚ ਲੱਗਿਆ ਹੋਇਆ ਹੈ, ਉਹ ਅਜਿਹੇ ਵਿਚਾਰ ਨਾਲ ਕਿ 'ਇਸ਼ਨਾਨ ਕਰਾਂਗਾ', ਆਪਣੇ ਨੂੰ ਸਰੀਰ 'ਤੇ ਚਿੱਕੜ ਲਪੇਟ ਰਿਹਾ ਹੈ। (17) ਭੋਗ-ਬਿਲਾਸ ਸ਼ੁਰੂ ਵਿੱਚ ਸੰਤਾਪ ਦਿੰਦੇ ਹਨ ਅਤੇ ਭੁੱਖ ਨੂੰ ਵਧਾਉਂਦੇ ਹਨ। ਅੰਤ ਵਿੱਚ ਇਨ੍ਹਾਂ ਨੂੰ ਛੱਡਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕੌਣ ਬੁਧੀਮਾਨ ਮਨੁੱਖ ਅਜਿਹੇ ਭੋਗ-ਬਿਲਾਸ ਦਾ ਸੇਵਨ ਕਰੇਗਾ ? (18) ਸਰੀਰ ਦੇ ਮੇਲ ਤੋਂ ਪਵਿੱਤਰ ਪਦਾਰਥ ਵੀ ਅਪਵਿੱਤਰ ਹੋ ਜਾਂਦੇ ਹਨ। ਸਰੀਰ ਨਾਸ਼ਵਾਨ ਹੈ। ਭਲਾ ਅਜਿਹੇ ਨਾਸ਼ਵਾਨ ਸਰੀਰ ਦੀ ਇੱਛਾ ਕੌਣ ਕਰੇਗਾ ? (19) ਆਤਮਾ ਦਾ ਭਲਾ ਚਾਹੁਣ ਵਾਲਾ ਦੇਹ ਦਾ ਉਪਕਾਰ ਕਰਨ ਵਾਲਾ ਹੁੰਦਾ ਹੈ ਅਤੇ ਦੇਹ ਦਾ ਭਲਾ ਚਾਹੁਣ ਵਾਲਾ ਆਤਮਾ ਦਾ ਭਲਾ ਨਹੀਂ ਕਰਦਾ। (20) ਸੰਸਾਰ ਵਿੱਚ ਅਲੌਕਿਕ ਚਿੰਤਾਮਣੀ ਹੈ ਅਤੇ ਖੱਲ ਦੇ ਟੁਕੜੇ ਵੀ। ਜੇ ਦੋਹਾਂ ਨੂੰ ਪ੍ਰਾਪਤ ਕਰਨ ਦਾ ਸਾਧਨ ਧਿਆਨ ਹੋਵੇ ਤਾਂ ਬੁਧੀਮਾਨ ਮਨੁੱਖ ਕਿਸ ਨੂੰ ਪ੍ਰਾਪਤ ਕਰਨਾ ਚਾਹੇਗਾ ? (21) ਆਤਮਾ ਆਤਮ-ਅਨੁਭਵ ਰਾਹੀਂ ਜਾਣੀ ਜਾਂਦੀ ਹੈ। ਸਰੀਰ ਪ੍ਰਮਾਣ (ਰਹਿਣ ਵਾਲੀ) ਹੈ। ਅਵਿਨਾਸ਼ੀ ਹੈ। ਅਨੰਤ ਸੁੱਖ ਨਾਲ ਭਰਪੂਰ ਹੈ ਅਤੇ ਲੋਕ-ਪਰਲੋਕ ਨੂੰ ਦੇਖਣ ਵਿੱਚ ਸਮਰੱਥ ਹੈ। (22) ਮਨੁੱਖ ਨੂੰ ਚਾਹੀਦਾ ਹੈ ਕਿ ਇੰਦਰੀਆਂ ਨੂੰ ਬਹਾਰਲੇ ਵਿਸ਼ਿਆਂ ਤੋਂ ਹਟਾ ਕੇ ਮਨPage Navigation
1 ... 3 4 5 6 7 8