Book Title: Ishtopdesh Author(s): Purushottam Jain, Ravindra Jain Publisher: Purshottam Jain, Ravindra Jain View full book textPage 3
________________ ਇਸ਼ਟ-ਉਪਦੇਸ਼ ਦੇ ਰਚਨਾਕਾਰ ਅਚਾਰਿਆ ਸ੍ਰੀ ਪੂਜਯਪਾਦ ਜੇਨ ਪਰੰਪਰਾ ਵਿੱਚ ਅਚਾਰਿਆ ਸ੍ਰੀ ਪੂਜਯਾਪਾਦ ਦਾ ਦਿਗੰਬਰ ਜੇਨ ਫਿਰਕੇ ਵਿੱਚ ਮਹੱਤਵਪੂਰਨ ਸਥਾਨ ਹੈ। ਈਸਾ ਦੀ ਪੰਜਵੀਂ ਸਦੀ ਵਿੱਚ ਕਰਕਟ ਦੇ ਕੋਲੇ ਵਿੱਚ ਸ੍ਰੀ ਦੇਵੀ ਅਤੇ ਮਾਧਵ ਭੱਟ ਨੂੰ ਆਪ ਦੇ ਮਾਤਾਪਿਤਾ ਬਨਣ ਦਾ ਸੁਭਾਗ ਮਿਲਿਆ। ਆਪ ਵਿਸ਼ਾਲ ਬੁੱਧੀ ਦੇ ਧਨੀ ਸਨ। ਇਸੇ ਕਾਰਨ ਆਪ ਦਾ ਨਾਂ ਜਿਨੇਦਰ ਬੁੱਧੀ ਪਿਆ। ਆਖਿਆ ਜਾਂਦਾ ਹੈ ਕਿ ਸੱਪ ਦੇ ਮੂੰਹ ਵਿੱਚ ਫਸੇ ਡੱਡੂ ਨੂੰ ਵੇਖ ਕੇ ਆਪ ਨੂੰ ਵੈਰਾਗ ਉਤਪੰਨ ਹੋ ਗਿਆ। ਇਸੇ ਜਿਨੇਦਰ ਬੁੱਧੀ ਦਾ ਨਾਂ ਦੇਵਤਿਆਂ ਰਾਹੀਂ ਪੂਜਿਤ ਹੋਣ ਕਾਰਨ ਪੂਜਯਪਾਦ ਪਿਆ। ਆਪ ਦਾ ਸਮਾਂ ਕੁਦਕੁੰਦ ਅਤੇ ਸੁਮੰਤ ਭੱਦਰ ਤੋਂ ਬਾਅਦ ਦਾ ਹੈ ਦੋਹਾਂ ਅਦਾਰਿਆਂ ਦੀਆਂ ਰਚਨਾਵਾਂ ਦਾ ਪ੍ਰਭਾਵ ਆਪ ਦੀ ਲੇਖਣੀ ਵਿੱਚ ਵੇਖਿਆ ਜਾ ਸਕਦਾ ਹੈ। ਅਚਾਰਿਆ ਸ੍ਰੀ ਪੂਜਯਪਾਦ ਜੀ ਨੇ ਆਪਣੀ ਸਰਵਪੱਖੀ ਸ਼ਖ਼ਸੀਅਤ ਕਾਰਨ ਆਪ ਨੇ ਵਿਆਕਰਣ, ਛੰਦ, ਸ਼ਾਸਤਰ ਅਤੇ ਵੈਦਗਿਰੀ ਜਿਹੇ ਵਿਸ਼ਿਆਂ 'ਤੇ ਗ੍ਰੰਥ ਵੀ ਲਿਖੇ। ਇਨ੍ਹਾਂ ਗ੍ਰੰਥਾਂ ਵਿੱਚ ਜਿਨੇਂਦਰ ਵਿਆਕਰਣ, ਸਰਵਾਰਥ ਸਿੱਧੀ, ਇਸ਼ਟ-ਉਪਦੇਸ਼ ਅਤੇ ਸਮਾਧੀ ਤੰਤਰ ਨੂੰ ਕਾਫੀ ਪ੍ਰਸਿੱਧੀ ਹਾਸਲ ਹੋਈ। ਇਸ 51 ਸ਼ਲੋਕਾਂ ਦੇ ਛੋਟੇ ਜਿਹੇ ਰੰਥ ਵਿੱਚ ਆਪ ਨੇ ਬਹੁਤ ਪਿਆਰ ਨਾਲ ਸਾਡਾ ਧਿਆਨ ਜੀਵਨ ਵਿੱਚ ਅਧਿਆਤਮਕਤਾ ਦੀ ਜ਼ਰੂਰਤ ਅਤੇ ਆਤਮ ਚਿੰਤਨ ਵੱਲ ਖਿੱਚਿਆ ਹੈ। ਆਪਣੇ-ਬੈਗਾਨੇ, ਜ਼ਰੂਰੀ-ਗੈਰ ਜ਼ਰੂਰੀ ਵਿੱਚ ਫਰਕ ਕਰਨ ਦੀ ਉਨ੍ਹਾਂ ਦੀ ਦ੍ਰਿਸ਼ਟੀ ਇੱਕ ਦਮ ਸਾਫ਼ ਹੈ। ਉਹ ਆਖਦੇ ਹਨ ਜੀਵ, ਭਾਵ ਆਤਮਾ ਅਤੇ ਪੁਦਲ, ਭਾਵ ਸਰੀਰ ਨੂੰ ਭਿੰਨ-ਭਿੰਨ ਸਮਝਣਾ ਬੁਨਿਆਦੀ ਗੱਲ ਹੈ। ਬਾਕੀ ਗੱਲਾ ਤਾਂ ਇਨ੍ਹਾਂ ਦੋਹਾਂ ਦਾ ਵਿਸਥਾਰ ਹੀ ਹੈ। ਅਚਾਰਿਆ ਜੀ ਦੀ ਇਹ ਰਚਨਾ, ਅਲੌਕਿਕ ਭੌਤਿਕਵਾਦ ਦੇ ਯੁੱਗ ਵਿੱਚ ਇੱਕ ਮਹੱਤਵਪੂਰਨ ਅਧਿਆਤਮਕ ਰਚਨਾ ਹੈ। ਜੋ ਆਤਮਾ ਨੂੰ ਪ੍ਰਮਾਤਮਾ ਬਨਣ ਦੀ ਕਲਾ ਸਿਖਾਉਂਦੀ ਹੈ। ਅਸ਼ੀਰਵਾਦ ਤੇ ਧੰਨਵਾਦ : | ਇਸ ਗ੍ਰੰਥ ਦੀ ਮਹੱਤਤਾ ਨੂੰ ਸਮਝਦੇ ਹੋਏ ਅਸੀਂ ਇਸ ਦੇ ਪੰਜਾਬੀ ਅਨੁਵਾਦ ਦੀ ਯੋਜਨਾ ਬਣਾਈ ਤਾਂ ਕਿ ਪੰਜਾਬੀ ਪਾਠਕ ਇਸ ਛੋਟੇ ਜਿਹੇ ਪਰ ਮਹੱਤਵਪੂਰਨ ਗ੍ਰੰਥ ਦਾ ਫਾਇਦਾ ਉਠਾਉਣ ਅਤੇ ਦਿਗੰਬਰ ਜੈਨ ਅਚਾਰਿਆ ਸੀ ਪੂਜਪਾਦ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਗ੍ਰੰਥ ਦੇ ਅਨੁਵਾਦ ਵਿੱਚ ਸਾਨੂੰ ਸੰਥਾਰਾਂ ਸਾਧਿਕਾ, ਉਪਪਰਵਰਤਨੀ, ਜਿਨ-ਸ਼ਾਸਨ ਪ੍ਰਭਾਵਿ, ਜੈਨ ਜਯੋਤੀ ਸਾਧਵੀ ਸ੍ਰੀ ਸਵਰਣਤਾ ਜੀ ਮਹਾਰਾਜ ਦੀ ਪ੍ਰਮੁੱਖ ਚੇਲੀ ਸ਼ਾਸਨ ਪ੍ਰਭਾਵਿਕਾ, ਸਾਧਵੀ ਸ੍ਰੀ ਸੁਧਾ ਜੀ ਮਹਾਰਾਜ ਅਤੇ ਤੇਰਾਪੰਥ ਧਰਮ ਸਿੰਘ ਦੇ ਜੈਨ ਅਚਾਰਿਆ ਸੀ ਮਹਾਂਸ਼ਮਣ ਜੀ ਮਹਾਰਾਜ ਦੀ ਆਗਿਆ ਵਿੱਚ ਚੱਲਣ ਵਾਲੇ ਮੁਨੀ ਸ਼ੀ ਜੈ ਚੰਦ ਜੀ ਦਾ ਆਸ਼ੀਰਵਾਦ ਪ੍ਰਾਪਤ ਹੈ। ਅਸੀਂ ਇਨ੍ਹਾਂ ਸਾਧੂ-ਸਾਧਵੀਆਂ ਨੂੰ ਵੰਦਨਾ ਕਰਦੇ ਹੋਏ ਇਸ ਗ੍ਰੰਥ ਵਿੱਚ ਰਾਹੀਆਂ ਗਲਤੀਆਂ ਦੀ ਮੁਆਫ਼ੀ ਚਾਹੁੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪਾਠਕ ਇਸ ਗ੍ਰੰਥ ਨੂੰ ਪੜ੍ਹ ਕੇ ਇਸ ਦਾ ਭਰਪੂਰ ਫਾਇਦਾ ਉਠਾਉਣਗੇ। ਸ਼ੁਭਚਿੰਤਕ, 10 ਨਵੰਬਰ, 2011 ਪੁਰਸ਼ੋਤਮ ਜੈਨ ਮੰਡੀ ਗੋਬਿੰਦਗੜ੍ਹ। ਰਵਿੰਦਰ ਜੈਨPage Navigation
1 2 3 4 5 6 7 8