Book Title: Ishtopdesh
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 8
________________ ਉਲਝਦਾ। ਦਰਅਸਲ ਉਸ ਨੂੰ ਆਪਣੇ ਸਰੀਰ ਦੀ ਵੀ ਹੋਸ਼ ਨਹੀਂ ਰਹਿੰਦੀ। (48) (43} . ਜੋ ਮਨੁੱਖ ਜਿੱਥੇ ਰਹਿੰਦਾ ਹੈ, ਉੱਥੇ ਹੀ ਰਮ ਜਾਂਦਾ ਹੈ ਅਤੇ ਦੂਸਰੀ ਜਗ੍ਹਾ ਨਹੀਂ ਜਾਂਦਾ। ਆਤਮਾ ਵਿੱਚ ਰਮਿਆ ਹੋਇਆ ਮਨੁੱਖ ਵੀ ਅਜਿਹਾ ਹੀ ਹੁੰਦਾ ਹੈ)। ਆਤਮਾ ਵਿੱਚ ਰਮਿਆ ਹੋਇਆ ਮਨੁੱਖ ਬਾਹਰਲੇ ਪਦਾਰਥਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਨਹੀਂ ਜਾਣਦਾ। ਇਸ ਮਾਮਲੇ ਵਿੱਚ ਉਹ ਅਗਿਆਨੀ ਹੁੰਦੀ ਹੈ। ਪਰ ਆਪਣੇ ਇਸ ਅਗਿਆਨ ਕਾਰਨ ਕਰਮ ਬੰਧਨ ਵਿੱਚ ਨਹੀਂ ਛੱਸਦਾ, ਸਗੋਂ ਛੁਟਕਾਰਾ ਪਾ ਲੈਂਦਾ ਹੈ। ਆਤਮ ਧਿਆਨ ਵਿੱਚ ਲੀਨ ਹੋਣ ਦਾ ਆਨੰਦ ਯੋਗੀ ਦੇ ਕਰਮ ਰੂਪੀ ਬਾਲਨ ਨੂੰ ਲਗਾਤਾਰ ਜਲਾ ਕੇ ਭਸਮ ਕਰਦਾ ਰਹਿੰਦਾ ਹੈ। ਉਹ ਯੋਗੀ ਬਾਹਰੀ ਦੁੱਖਾਂ ਤੋਂ ਅਨਜਾਣ ਰਹਿੰਦਾ ਹੈ ਅਤੇ ਕਦੇ ਦੁੱਖੀ ਨਹੀਂ ਹੁੰਦਾ। (49 ਅਗਿਆਨ ਦਾ ਨਾਸ਼ ਕਰਨ ਵਾਲਾ, ਆਤਮਾ ਦਾ ਸ੍ਰੇਸ਼ਠ ਪ੍ਰਕਾਸ਼ ਪਰਮ ਗਿਆਨ ਵਾਲਾ ਹੈ। ਮੋਕਸ਼ ਪ੍ਰਾਪਤੀ ਦੇ ਇੱਛੁਕ ਮਨੁੱਖਾਂ ਨੂੰ ਉਸ ਚਾਨਣ ਦੀ ਤਲਾਸ਼ ਕਰਨੀ ਚਾਹੀਦੀ ਹੈ ਅਤੇ ਉਸ ਦੇ ਹੀ ਦਰਸ਼ਨ ਕਰਨੇ ਚਾਹੀਦੇ ਹਨ। (50 . ਜੀਵ (ਆਤਮਾ) ਅਤੇ ਪੁਦਗਲ ਨੂੰ ਅਲੱਗ-ਅਲੱਗ ਸਮਝਣਾ ਹੀ ਅਸਲ ਗੱਲ ਹੈ। ਇਸ ਤੋਂ ਇਲਾਵਾ ਜੋ ਵੀ ਕੁਝ ਹੋਰ ਆਖਿਆ ਜਾਂਦਾ ਹੈ ਉਹ ਇਸ ਬੁਨਿਆਦੀ ਗੱਲ ਦਾ ਵਿਸਥਾਰ ਹੈ। (51) ਬੁੱਧੀਮਾਨ ਅਤੇ ਪਵਿੱਤਰ ਮਨੁੱਖ ਇਸ ਇਸਟੋ-ਉਪਦੇਸ਼ ਗ੍ਰੰਥ ਨੂੰ ਭਲੀ-ਭਾਂਤ ਪੜ੍ਹ ਕੇ ਇੱਜ਼ਤ-ਬੇਇੱਜਤੀ ਦੇ ਵਿਚਕਾਰ ਸਮਤਾ ਭਾਵ ਨੂੰ ਜਗਾ ਦਿੰਦਾ ਹੈ। ਫਿਰ ਭਾਵੇਂ ਉਹ ਬਸਤੀ ਵਿੱਚ ਰਹੇ ਜਾਂ ਜੰਗਲ ਵਿੱਚ, ਉਸ ਨੂੰ ਮੋਕਸ਼ ਲਕਸ਼ਮੀ ਪ੍ਰਾਪਤ (45) ਪਰਾਏ ਪਦਾਰਥ ਪਰਾਏ ਹਨ। ਇਸ ਲਈ ਦੁੱਖ ਦਿੰਦੇ ਹਨ। ਆਤਮਾ ਹੀ ਆਪਣੀ ਹੈ, ਇਸ ਲਈ ਸੁੱਖ ਦਿੰਦੀ ਹੈ। ਇਸ ਲਈ ਸਾਰੇ ਮਹਾਪੁਰਸ਼ ਆਤਮਾਂ ਨੂੰ ਪ੍ਰਾਪਤ ਹੋਣ ਦੀ ਕੋਸ਼ਿਸ਼ ਕਰਦੇ ਰਹੇ ਹਨ। (46) ਜੋ ਅਗਿਆਨੀ ਮਨੁੱਖ ਪੁਗਲ ਦਰਵ ਦਾ ਸਵਾਗਤ ਕਰਦਾ ਹੈ, ਪੁਗਲ ਦਰਵ ਉਸ ਦਾ ਸਾਥ ਚਾਰ (ਦੇਵ, ਨਾਰਕੀ, ਪਸ਼ੂ, ਮਨੁੱਖ) ਗਤੀਆਂ ਵਿੱਚ ਨਹੀਂ ਛੱਡਦਾ। ਹੁੰਦੀ ਹੈ। ਆਤਮ ਧਿਆਨ ਵਿੱਚ ਲੀਨ ਦਾ ਆਨੰਦ ਮਾਨਣ ਵਾਲਾ ਯੋਗੀ ਬਾਹਰਲੀ ਦੁਨੀਆਂ ਤੋਂ ਭਾਵੇਂ ਅਜਨਬੀ ਹੋ ਜਾਂਦਾ ਹੈ ਪਰ ਯੋਗ ਤੋਂ ਉਸ ਨੂੰ ਬਹੁਤ ਆਨੰਦ ਮਿਲਦਾ ਹੈ।

Loading...

Page Navigation
1 ... 6 7 8