Page #1
--------------------------------------------------------------------------
________________
ਪ੍ਰਕਾਸ਼ਕ :
26ਵੀਂ ਮਹਾਂਵੀਰ ਜਨਮ ਕਲਿਆਣਕ ਸ਼ਤਾਬਦੀ ਸੰਯੋਜਿਕਾ ਸਮਿਤੀ ਪੰਜਾਬ ਮਹਾਂਵੀਰ ਸਟਰੀਟ, ਕਲੱਬ ਚੌਂਕ, ਪੁਰਾਣਾ ਬਸ ਸਟੈਂਡ, ਮਾਲੇਰਕੋਟਲਾ – । 48023, ਜ਼ਿਲ੍ਹਾ ਸੰਗਰੂਰ (ਪੰਜਾਬ)
ਅਚਾਰਿਆ ਸ਼੍ਰੀ ਪੂਜਯਪਾਦ ਦੀ ਰਚਨਾ
ਇਸਟੋਪਦੇਸ਼
ਅਨੁਵਾਦਕ : ਪੁਰਸ਼ੋਤਮ ਜੈਨ - ਰਵਿੰਦਰ ਜੈਨ
Page #2
--------------------------------------------------------------------------
________________
Acharya Pujyapada's ISTOPADESA
Translated by:
Purshottam Jain - Ravinder Jain
26th Mahavir Janam Kalyanak Shattabadi Sanjojika Samiti Pb.
Mahavir Street, Old Bus Stand, Club Chowk, Malerkotla - 148023, District Sangrur (Pb.)
Also visit us at: www.jainworld.com
Page #3
--------------------------------------------------------------------------
________________
ਇਸ਼ਟ-ਉਪਦੇਸ਼ ਦੇ ਰਚਨਾਕਾਰ ਅਚਾਰਿਆ ਸ੍ਰੀ ਪੂਜਯਪਾਦ
ਜੇਨ ਪਰੰਪਰਾ ਵਿੱਚ ਅਚਾਰਿਆ ਸ੍ਰੀ ਪੂਜਯਾਪਾਦ ਦਾ ਦਿਗੰਬਰ ਜੇਨ ਫਿਰਕੇ ਵਿੱਚ ਮਹੱਤਵਪੂਰਨ ਸਥਾਨ ਹੈ। ਈਸਾ ਦੀ ਪੰਜਵੀਂ ਸਦੀ ਵਿੱਚ ਕਰਕਟ ਦੇ ਕੋਲੇ ਵਿੱਚ ਸ੍ਰੀ ਦੇਵੀ ਅਤੇ ਮਾਧਵ ਭੱਟ ਨੂੰ ਆਪ ਦੇ ਮਾਤਾਪਿਤਾ ਬਨਣ ਦਾ ਸੁਭਾਗ ਮਿਲਿਆ। ਆਪ ਵਿਸ਼ਾਲ ਬੁੱਧੀ ਦੇ ਧਨੀ ਸਨ। ਇਸੇ ਕਾਰਨ ਆਪ ਦਾ ਨਾਂ ਜਿਨੇਦਰ ਬੁੱਧੀ ਪਿਆ। ਆਖਿਆ ਜਾਂਦਾ ਹੈ ਕਿ ਸੱਪ ਦੇ ਮੂੰਹ ਵਿੱਚ ਫਸੇ ਡੱਡੂ ਨੂੰ ਵੇਖ ਕੇ ਆਪ ਨੂੰ ਵੈਰਾਗ ਉਤਪੰਨ ਹੋ ਗਿਆ। ਇਸੇ ਜਿਨੇਦਰ ਬੁੱਧੀ ਦਾ ਨਾਂ ਦੇਵਤਿਆਂ ਰਾਹੀਂ ਪੂਜਿਤ ਹੋਣ ਕਾਰਨ ਪੂਜਯਪਾਦ ਪਿਆ।
ਆਪ ਦਾ ਸਮਾਂ ਕੁਦਕੁੰਦ ਅਤੇ ਸੁਮੰਤ ਭੱਦਰ ਤੋਂ ਬਾਅਦ ਦਾ ਹੈ ਦੋਹਾਂ ਅਦਾਰਿਆਂ ਦੀਆਂ ਰਚਨਾਵਾਂ ਦਾ ਪ੍ਰਭਾਵ ਆਪ ਦੀ ਲੇਖਣੀ ਵਿੱਚ ਵੇਖਿਆ ਜਾ ਸਕਦਾ ਹੈ। ਅਚਾਰਿਆ ਸ੍ਰੀ ਪੂਜਯਪਾਦ ਜੀ ਨੇ ਆਪਣੀ ਸਰਵਪੱਖੀ ਸ਼ਖ਼ਸੀਅਤ ਕਾਰਨ ਆਪ ਨੇ ਵਿਆਕਰਣ, ਛੰਦ, ਸ਼ਾਸਤਰ ਅਤੇ ਵੈਦਗਿਰੀ ਜਿਹੇ ਵਿਸ਼ਿਆਂ 'ਤੇ ਗ੍ਰੰਥ ਵੀ ਲਿਖੇ। ਇਨ੍ਹਾਂ ਗ੍ਰੰਥਾਂ ਵਿੱਚ ਜਿਨੇਂਦਰ ਵਿਆਕਰਣ, ਸਰਵਾਰਥ ਸਿੱਧੀ, ਇਸ਼ਟ-ਉਪਦੇਸ਼ ਅਤੇ ਸਮਾਧੀ ਤੰਤਰ ਨੂੰ ਕਾਫੀ ਪ੍ਰਸਿੱਧੀ ਹਾਸਲ ਹੋਈ।
ਇਸ 51 ਸ਼ਲੋਕਾਂ ਦੇ ਛੋਟੇ ਜਿਹੇ ਰੰਥ ਵਿੱਚ ਆਪ ਨੇ ਬਹੁਤ ਪਿਆਰ ਨਾਲ ਸਾਡਾ ਧਿਆਨ ਜੀਵਨ ਵਿੱਚ ਅਧਿਆਤਮਕਤਾ ਦੀ ਜ਼ਰੂਰਤ ਅਤੇ ਆਤਮ ਚਿੰਤਨ ਵੱਲ ਖਿੱਚਿਆ ਹੈ। ਆਪਣੇ-ਬੈਗਾਨੇ, ਜ਼ਰੂਰੀ-ਗੈਰ ਜ਼ਰੂਰੀ ਵਿੱਚ ਫਰਕ ਕਰਨ ਦੀ ਉਨ੍ਹਾਂ ਦੀ ਦ੍ਰਿਸ਼ਟੀ ਇੱਕ ਦਮ ਸਾਫ਼ ਹੈ। ਉਹ ਆਖਦੇ ਹਨ ਜੀਵ, ਭਾਵ ਆਤਮਾ ਅਤੇ ਪੁਦਲ, ਭਾਵ ਸਰੀਰ ਨੂੰ ਭਿੰਨ-ਭਿੰਨ ਸਮਝਣਾ
ਬੁਨਿਆਦੀ ਗੱਲ ਹੈ। ਬਾਕੀ ਗੱਲਾ ਤਾਂ ਇਨ੍ਹਾਂ ਦੋਹਾਂ ਦਾ ਵਿਸਥਾਰ ਹੀ ਹੈ। ਅਚਾਰਿਆ ਜੀ ਦੀ ਇਹ ਰਚਨਾ, ਅਲੌਕਿਕ ਭੌਤਿਕਵਾਦ ਦੇ ਯੁੱਗ ਵਿੱਚ ਇੱਕ ਮਹੱਤਵਪੂਰਨ ਅਧਿਆਤਮਕ ਰਚਨਾ ਹੈ। ਜੋ ਆਤਮਾ ਨੂੰ ਪ੍ਰਮਾਤਮਾ ਬਨਣ ਦੀ ਕਲਾ ਸਿਖਾਉਂਦੀ ਹੈ। ਅਸ਼ੀਰਵਾਦ ਤੇ ਧੰਨਵਾਦ :
| ਇਸ ਗ੍ਰੰਥ ਦੀ ਮਹੱਤਤਾ ਨੂੰ ਸਮਝਦੇ ਹੋਏ ਅਸੀਂ ਇਸ ਦੇ ਪੰਜਾਬੀ ਅਨੁਵਾਦ ਦੀ ਯੋਜਨਾ ਬਣਾਈ ਤਾਂ ਕਿ ਪੰਜਾਬੀ ਪਾਠਕ ਇਸ ਛੋਟੇ ਜਿਹੇ ਪਰ ਮਹੱਤਵਪੂਰਨ ਗ੍ਰੰਥ ਦਾ ਫਾਇਦਾ ਉਠਾਉਣ ਅਤੇ ਦਿਗੰਬਰ ਜੈਨ ਅਚਾਰਿਆ ਸੀ ਪੂਜਪਾਦ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।
ਇਸ ਗ੍ਰੰਥ ਦੇ ਅਨੁਵਾਦ ਵਿੱਚ ਸਾਨੂੰ ਸੰਥਾਰਾਂ ਸਾਧਿਕਾ, ਉਪਪਰਵਰਤਨੀ, ਜਿਨ-ਸ਼ਾਸਨ ਪ੍ਰਭਾਵਿ, ਜੈਨ ਜਯੋਤੀ ਸਾਧਵੀ ਸ੍ਰੀ ਸਵਰਣਤਾ ਜੀ ਮਹਾਰਾਜ ਦੀ ਪ੍ਰਮੁੱਖ ਚੇਲੀ ਸ਼ਾਸਨ ਪ੍ਰਭਾਵਿਕਾ, ਸਾਧਵੀ ਸ੍ਰੀ ਸੁਧਾ ਜੀ ਮਹਾਰਾਜ ਅਤੇ ਤੇਰਾਪੰਥ ਧਰਮ ਸਿੰਘ ਦੇ ਜੈਨ ਅਚਾਰਿਆ ਸੀ ਮਹਾਂਸ਼ਮਣ ਜੀ ਮਹਾਰਾਜ ਦੀ ਆਗਿਆ ਵਿੱਚ ਚੱਲਣ ਵਾਲੇ ਮੁਨੀ ਸ਼ੀ ਜੈ ਚੰਦ ਜੀ ਦਾ ਆਸ਼ੀਰਵਾਦ ਪ੍ਰਾਪਤ ਹੈ।
ਅਸੀਂ ਇਨ੍ਹਾਂ ਸਾਧੂ-ਸਾਧਵੀਆਂ ਨੂੰ ਵੰਦਨਾ ਕਰਦੇ ਹੋਏ ਇਸ ਗ੍ਰੰਥ ਵਿੱਚ ਰਾਹੀਆਂ ਗਲਤੀਆਂ ਦੀ ਮੁਆਫ਼ੀ ਚਾਹੁੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪਾਠਕ ਇਸ ਗ੍ਰੰਥ ਨੂੰ ਪੜ੍ਹ ਕੇ ਇਸ ਦਾ ਭਰਪੂਰ ਫਾਇਦਾ ਉਠਾਉਣਗੇ।
ਸ਼ੁਭਚਿੰਤਕ, 10 ਨਵੰਬਰ, 2011
ਪੁਰਸ਼ੋਤਮ ਜੈਨ ਮੰਡੀ ਗੋਬਿੰਦਗੜ੍ਹ।
ਰਵਿੰਦਰ ਜੈਨ
Page #4
--------------------------------------------------------------------------
________________
(6)
ਮੈਂ (ਪੂਜਯਪਾਦ ਕੇਵਲ ਗਿਆਨ ਸਵਰੂਪੀ ਤੀਰਥੰਕਰ ਪਰਮਾਤਮਾ ਨੂੰ ਨਮਸਕਾਰ ਕਰਦਾ ਹਾਂ, ਜਿਨ੍ਹਾਂ ਦੇ ਸਾਰੇ ਕਰਮਾਂ ਦਾ ਨਾਸ਼ ਹੋ ਜਾਣ 'ਤੇ ਆਪਣੇ ਆਪ ਹੀ ਆਤਮ ਸੁਭਾਵ ਦੀ ਪ੍ਰਾਪਤੀ ਹੋ ਗਈ ਹੈ।
ਸੰਸਾਰਿਕ ਮਨੁੱਖ ਜੋ ਉਨ੍ਹਾਂ ਇੰਦਰੀਆਂ ਦੇ ਸੁੱਖਾਂ ਦੀ ਤਾਂ ਸਿਰਫ਼ ਕਲਪਨਾ ਹੀ ਕਰ ਸਕਦਾ ਹੈ, ਫਿਰ ਮੁਸੀਬਤ ਦੇ ਸਮੇਂ ਉਹ ਇੰਦਰੀਆਂ ਦੇ ਸੁੱਖ, ਉਸ ਨੂੰ ਰੋਗ ਦੀ ਤਰ੍ਹਾਂ ਦੁਖੀ ਵੀ ਕਰਦੇ ਹਨ।
ਯੋਗ ਉਪਾਦਾਨ (ਕਾਰਨ) ਹੋਣ 'ਤੇ ਸੋਨਾ-ਪੱਥਰ ਸੋਨਾ ਬਣ ਜਾਂਦਾ ਹੈ। ਇਸੇ ਤਰ੍ਹਾਂ ਸਵੈ-ਦਰਵ (ਸਵੈ-ਦਰਵ, ਖੇਤਰ, ਕਾਲ, ਭਾਵ) ਆਦਿ ਕਾਰਨ ਹੋਣ ਤਾਂ ਵੀ ਆਤਮਾ ਪ੍ਰਮਾਤਮਾ ਬਣ ਜਾਂਦੀ ਹੈ।
ਨਸ਼ੀਲੇ ਕੈਦੋਂ (ਜੋਂ) ਤੋਂ ਨਸ਼ੇ ਵਿੱਚ ਪਾਗਲ ਹੋਏ ਨੂੰ ਸਹੀ ਗਿਆਨ ਨਹੀਂ ਹੁੰਦਾ। ਇਸੇ ਤਰ੍ਹਾਂ ਮੋਹ ਨਾਲ ਢਕੇ ਗਿਆਨ ਨੂੰ ਸਵ-ਭਾਵ (ਆਤਮ-ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ।
ਵਰਤਾਂ ( ਗਿਆਵਾਂ ਦਾ ਪਾਲਨ ਕਰਕੇ ਸਵਰਗ ਪਾਉਣਾ ਸ਼ੇਸ਼ਨ ਹੈ। ਅਵਰਤਾਂ ਕਾਰਨ ਨਰਕ ਜਾਣਾ ਸ਼੍ਰੇਸ਼ਠ ਨਹੀਂ। ਵਰਤਾਂ-ਅਵਰਤਾਂ ਵਿੱਚ ਓਨਾ ਹੀ ਛਰਕ ਹੈ ਜਿੰਨਾ ਛਾਂ ਅਤੇ ਧੁੱਪ ਵਿੱਚ ਖੜੇ ਮਨੁੱਖ ਵਿੱਚ।
ਸਰੀਰ, ਘਰ, ਪਤਨੀ, ਪੁੱਤਰ, ਮਿੱਤਰ, ਦੁਸ਼ਮਣ ਆਦਿ ਹਰ ਪੱਖੋਂ, ਪ-ਭਾਵ ( ਪਏ) ਵਾਲੇ ਹਨ ਪਰ ਮੂਰਖ ਇਨ੍ਹਾਂ ਨੂੰ ਆਪਣਾ ਸਮਝਦਾ ਹੈ।
ਆਤਮਾ ਦੇ ਜੋ ਭਾਵ ਮੋਕਸ਼ ਦੇਣ ਵਿੱਚ ਵਿੱਚ ਤਾਕਤਵਰ ਹਨ, ਉਨ੍ਹਾਂ ਤੋਂ ਸਵਰਗ ਦਾ ਮਿਲਣਾ ਤਾਂ ਮਾਮੂਲੀ ਗੱਲ ਹੈ। ਜੋ ਮਨੁੱਖ ਕਿਸੇ ਨੂੰ ਦੋ ਕੋਹ ਤੱਕ ਛੇਤੀ ਲੈ ਜਾ ਸਕਦਾ ਹੈ, ਉਸ ਨੂੰ ਅੱਧਾ ਕੋਹ ਚੱਲਣ ਵਿੱਚ ਕੀ ਦੁੱਖ ਹੋਵੇਗਾ ?
ਦੇਸ਼ਾਂ ਅਤੇ ਦਿਸ਼ਾਵਾਂ ਤੋਂ ਆ ਕੇ ਪੰਛੀ ਦਰਖ਼ਤ 'ਤੇ ਨਿਵਾਸ ਕਰਦੇ ਹਨ ਅਤੇ ਸਵੇਰ ਹੁੰਦੇ ਹੀ ਆਪਣੇ ਆਪਣੇ ਕੰਮ ਤੋਂ ਵਿਰਦੇਸ਼ਾਂ ਅਤੇ ਦਿਸ਼ਾਵਾਂ ਵੱਲ ਉੱਡ ਜਾਂਦੇ ਹਨ।
(10) ਬੁਰਾ ਕਰਨ ਵਾਲੇ ਅਤੇ ਮਾਰਨ ਵਾਲੇ ਮਨੁੱਖਾਂ ਦੇ ਪ੍ਰਤੀ ਕਰੋਧ ਕਰਨਾ ਬੇਅਰਥ ਹੈ, ਕਿਉਂਕਿ ਕਹੀ ਨਾਲ ਭੂਮੀ ਖੋਦਣ ਵਾਲੇ ਨੂੰ ਖੁਦ ਹੀ ਪੈਰਾਂ 'ਤੇ ਝੁਕਣ ਲਈ ਮਜਬੂਰ ਹੋਣਾ ਪੈਂਦਾ ਹੈ।
(1)
ਸਵਰਗ ਵਿੱਚ ਰਹਿਣ ਵਾਲੇ ਦੇਵਤਿਆਂ ਨੂੰ ਪੰਜ ਇੰਦਰੀਆਂ ਦੇ ਜੋ ਚਿੰਤਾ ਰਹਿਤ
ਅਤੇ ਰੁਕਾਵਟ ਰਹਿਤ ਸੁੱਖ ਮਿਲਦਾ ਹੈ, ਉਹ ਸਿੱਖ ਉਨ੍ਹਾਂ ਦੇਵਤਿਆਂ ਦੀ ਤਰ੍ਹਾਂ ਲੰਬੇ ਸਮੇਂ ਵਾਲਾ ਹੁੰਦਾ ਹੈ।
ਸੰਸਾਰੀ ਜੀਵ ਰਾਗ ਦਵੇਸ਼ ਰੂਪੀ ਦੇ ਰੱਸੀਆਂ ਨਾਲ ਕਰਮਾਂ ਨੂੰ ਖਿੱਚਦਾ ਹੈ ਅਤੇ
Page #5
--------------------------------------------------------------------------
________________
ਅਗਿਆਨ ਦੇ ਕਾਰਨ ਸੰਸਾਰ ਰੂਪੀ ਸਮੁੰਦਰ ਵਿੱਚ ਲੰਬੇ ਸਮੇਂ ਤੱਕ ਭਟਕਦਾ ਰਹਿੰਦਾ ਹੈ।
(12)
ਸੰਸਾਰ ਵਿੱਚ ਮੁਸੀਬਤਾਂ ਖੂਹ ਦੀਆਂ ਟਿੰਡਾਂ ਵਾਂਗ ਹੁੰਦੀਆਂ ਹਨ। ਜਦ ਤੱਕ ਇੱਕ ਖਾਲੀ ਹੁੰਦੀ ਹੈ ਤਦ ਦੂਸਰੀ ਆ ਕੇ ਸਾਹਮਣੇ ਖੜ੍ਹੀ ਹੋ ਜਾਂਦੀ ਹੈ।
(13)
ਮੁਸ਼ਕਿਲ ਨਾਲ ਇਕੱਠੀ ਹੋਣ ਵਾਲੀ ਅਤੇ ਸੁਰੱਖਿਆ ਰਹਿਤ ਨਾਸ਼ਵਾਨ ਸੰਪਤੀਆਂ ਵਿੱਚ ਸੁੱਖ ਦਾ ਅਨੁਭਵ ਕਰਨਾ ਇਸੇ ਹੀ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਬੁਖ਼ਾਰ ਵਿੱਚ ਪਿਆ ਕੋਈ ਮਨੁੱਖ ਘੀ ਪੀਣ ਵਿੱਚ ਸਹਿਤ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ।
(14)
ਜੰਗਲੀ ਜਾਨਵਰਾਂ ਨਾਲ ਭਰੇ ਅਤੇ ਬਲਦੇ ਹੋਏ ਜੰਗਲ ਵਿੱਚ ਕਿਸੇ ਰੁੱਖ ਉੱਪਰ ਬੈਠੇ ਮਨੁੱਖ ਦੀ ਤਰ੍ਹਾਂ ਅਗਿਆਨੀ ਮਨੁੱਖ, ਦੂਸਰੇ ਦੀਆਂ ਮੁਸੀਬਤਾਂ ਨੂੰ ਤਾਂ ਵੇ ਖਦਾ ਹੈ, ਆਪਣੀ ਮੁਸੀਬਤ ਨੂੰ ਨਹੀਂ ਵੇਖਦਾ।
(15)
ਧਨਵਾਨ ਮਨੁੱਖ ਇਹ ਤਾਂ ਮੰਨਦੇ ਹਨ ਕਿ ਧਨ ਦਾ ਵਾਧਾ ਉਮਰ ਅਤੇ ਸਮਾਂ ਬੀਤਣ ਦੇ ਨਾਲ ਹੀ ਹੁੰਦਾ ਹੈ, ਫਿਰ ਵੀ ਉਨ੍ਹਾਂ ਨੂੰ ਧਨ ਆਪਣੇ ਜੀਵਨ ਤੋਂ ਜ਼ਿਆਦਾ ਪਿਆਰਾ ਲੱਗਦਾ ਹੈ।
(16)
ਜੋ ਵਿਅਕਤੀ ਤਿਆਗ (ਅਤੇ ਦਾਨ) ਕਰਨ ਦੇ ਲਈ ਧਨ ਜੋੜਨ ਵਿੱਚ ਲੱਗਿਆ ਹੋਇਆ ਹੈ, ਉਹ ਅਜਿਹੇ ਵਿਚਾਰ ਨਾਲ ਕਿ 'ਇਸ਼ਨਾਨ ਕਰਾਂਗਾ', ਆਪਣੇ ਨੂੰ
ਸਰੀਰ 'ਤੇ ਚਿੱਕੜ ਲਪੇਟ ਰਿਹਾ ਹੈ।
(17) ਭੋਗ-ਬਿਲਾਸ ਸ਼ੁਰੂ ਵਿੱਚ ਸੰਤਾਪ ਦਿੰਦੇ ਹਨ ਅਤੇ ਭੁੱਖ ਨੂੰ ਵਧਾਉਂਦੇ ਹਨ। ਅੰਤ ਵਿੱਚ ਇਨ੍ਹਾਂ ਨੂੰ ਛੱਡਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕੌਣ ਬੁਧੀਮਾਨ ਮਨੁੱਖ ਅਜਿਹੇ ਭੋਗ-ਬਿਲਾਸ ਦਾ ਸੇਵਨ ਕਰੇਗਾ ?
(18)
ਸਰੀਰ ਦੇ ਮੇਲ ਤੋਂ ਪਵਿੱਤਰ ਪਦਾਰਥ ਵੀ ਅਪਵਿੱਤਰ ਹੋ ਜਾਂਦੇ ਹਨ। ਸਰੀਰ ਨਾਸ਼ਵਾਨ ਹੈ। ਭਲਾ ਅਜਿਹੇ ਨਾਸ਼ਵਾਨ ਸਰੀਰ ਦੀ ਇੱਛਾ ਕੌਣ ਕਰੇਗਾ ? (19)
ਆਤਮਾ ਦਾ ਭਲਾ ਚਾਹੁਣ ਵਾਲਾ ਦੇਹ ਦਾ ਉਪਕਾਰ ਕਰਨ ਵਾਲਾ ਹੁੰਦਾ ਹੈ ਅਤੇ ਦੇਹ ਦਾ ਭਲਾ ਚਾਹੁਣ ਵਾਲਾ ਆਤਮਾ ਦਾ ਭਲਾ ਨਹੀਂ ਕਰਦਾ। (20)
ਸੰਸਾਰ ਵਿੱਚ ਅਲੌਕਿਕ ਚਿੰਤਾਮਣੀ ਹੈ ਅਤੇ ਖੱਲ ਦੇ ਟੁਕੜੇ ਵੀ। ਜੇ ਦੋਹਾਂ ਨੂੰ ਪ੍ਰਾਪਤ ਕਰਨ ਦਾ ਸਾਧਨ ਧਿਆਨ ਹੋਵੇ ਤਾਂ ਬੁਧੀਮਾਨ ਮਨੁੱਖ ਕਿਸ ਨੂੰ ਪ੍ਰਾਪਤ ਕਰਨਾ ਚਾਹੇਗਾ ?
(21)
ਆਤਮਾ ਆਤਮ-ਅਨੁਭਵ ਰਾਹੀਂ ਜਾਣੀ ਜਾਂਦੀ ਹੈ। ਸਰੀਰ ਪ੍ਰਮਾਣ (ਰਹਿਣ ਵਾਲੀ) ਹੈ। ਅਵਿਨਾਸ਼ੀ ਹੈ। ਅਨੰਤ ਸੁੱਖ ਨਾਲ ਭਰਪੂਰ ਹੈ ਅਤੇ ਲੋਕ-ਪਰਲੋਕ ਨੂੰ ਦੇਖਣ ਵਿੱਚ ਸਮਰੱਥ ਹੈ।
(22)
ਮਨੁੱਖ ਨੂੰ ਚਾਹੀਦਾ ਹੈ ਕਿ ਇੰਦਰੀਆਂ ਨੂੰ ਬਹਾਰਲੇ ਵਿਸ਼ਿਆਂ ਤੋਂ ਹਟਾ ਕੇ ਮਨ
Page #6
--------------------------------------------------------------------------
________________
ਇਕਾਗਰ ਕਰੇ ਅਤੇ ਆਪਣੀ ਆਤਮਾ ਵਿੱਚ ਸਥਿਤ ਹੋ ਕੇ ਆਤਮਾ ਦੇ ਰਾਹੀਂ
ਆਤਮਾ ਦਾ ਧਿਆਨ ਕਰੇ।
(23)
ਅਗਿਆਨੀ ਦੀ ਉਪਾਸਨਾ ਤੇ ਅਗਿਆਨ ਅਤੇ ਗਿਆਨੀ ਦੀ ਉਪਾਸਨਾ ਤੋਂ ਗਿਆਨ ਮਿਲਦਾ ਹੈ। ਇਹ ਕਥਨ ਪ੍ਰਸਿੱਧ ਹੈ ਕਿ ਜਿਸ ਦੇ ਕੋਲ ਜੋ ਹੈ, ਉਹ ਤਾਂ ਉਹੀ ਦੇਵੇਗਾ।
(24)
ਅਧਿਆਤਮ ਯੋਗ ਵਿੱਚ ਲੀਨ ਵਿਅਕਤੀ ਨੂੰ ਪਰਿਸ਼ (ਕਸ਼ਟ) ਨਹੀਂ ਝੱਲਣੇ ਪੈਂਦੇ । ਸਿੱਟੇ ਵਜੋਂ ਨਵੇਂ ਕਰਮਾਂ ਦਾ ਬੰਧਨ ਨਹੀਂ ਹੁੰਦਾ ਅਤੇ ਪੁਰਾਨੇ ਕਰਮਾਂ ਦੀ ਨਿਰਜਰਾ (ਕਰਮ ਝੜਨ ਦੀ ਪ੍ਰਕ੍ਰਿਆ) ਹੋ ਜਾਂਦੀ ਹੈ।
(25)
ਮੈਂ ਚਟਾਈ ਬਨਾਉਣ ਵਾਲਾ ਹਾਂ ਇਸ ਪ੍ਰਕਾਰ ਦੇ ਪਦਾਰਥਾਂ ਵਿੱਚ ਕਰਤਾਕਰਮ ਦਾ ਇੱਕ ਸਬੰਧ ਹੁੰਦਾ ਹੈ। ਪਰ ਜਿੱਥੇ ਆਤਮਾ ਹੀ ਧਿਆਨ ਤੇ ਉਪਾਸਕ ਹੋਵੇ, ਉੱਥੇ ਕਿਸ ਤਰ੍ਹਾਂ ਦਾ, ਕਿਹੜਾ ਰਿਸ਼ਤਾ ?
-
(26)
ਮਮਤੱਵ ਵਾਲਾ ਜੀਵ ਕਰਮਾਂ ਦੇ ਬੰਧਨ ਵਿੱਚ ਬੰਨ੍ਹਿਆ ਜਾਂਦਾ ਹੈ। ਬਿਨਾਂ ਮਮਤੱਵ (ਮੇਰੇਪਣ ਦਾ ਅਭਾਵ) ਉਸ ਨੂੰ ਉਨ੍ਹਾਂ (ਕਰਮਾਂ) ਤੋਂ ਮੁਕਤ ਕਰਦਾ ਹੈ। ਇਸ ਲਈ ਸਾਡਾ ਹਰ ਕਦਮ ਗ਼ੈਰ-ਮਮਤੱਵ ਦੀ ਦਿਸ਼ਾ ਵਿੱਚ ਹੀ ਉੱਠਣਾ ਚਾਹੀਦਾ
ਹੈ।
(27)
ਮੈਂ (ਆਤਮਾ) ਇੱਕ ਹਾਂ। ਮੇਰੇਪਣ ਤੋਂ ਰਹਿਤ ਹਾਂ। ਸ਼ੁੱਧ ਅਤੇ ਗਿਆਨੀ ਹਾਂ।
ਯੋਗੀ ਹੀ ਮੈਨੂੰ ਜਾਣ ਸਕਦੇ ਹਨ। ਸੰਯੋਗਾਂ ਤੋਂ ਪੈਦਾ ਹੋਣ ਵਾਲੇ ਭਿੰਨ-ਭਿੰਨ ਸਬੰਧ ਮੇਰੀ ਦੁਨੀਆਂ ਤੋਂ ਬਾਹਰ ਹਨ।
(28)
ਇੱਥੇ ਸੰਜੋਗ ਸਬੰਧ ਦੇ ਕਾਰਨ ਹੀ ਸੰਸਾਰਿਕ ਪ੍ਰਾਣੀਆਂ ਨੂੰ ਦੁੱਖਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਸ ਲਈ ਮੈਂ ਸਾਰੇ ਸੰਜੋਗਾ ਸਬੰਧਾਂ ਨੂੰ ਮਨ, ਵਚਨ ਅਤੇ ਕਰਮ ਤੋਂ ਹਮੇਸ਼ਾਂ ਲਈ ਛੱਡਦਾ ਹਾਂ।
(29)
ਮੇਰਾ (ਆਤਮਾ ਦਾ) ਮਰਨ ਨਹੀਂ ਹੁੰਦਾ। ਇਸ ਲਈ ਮੇਰੇ ਡਰਨ ਦਾ ਸਵਾਲ ਹੀ ਨਹੀਂ ? ਮੈਨੂੰ ਕੋਈ ਰੋਗ ਨਹੀਂ ਹੁੰਦਾ। ਇਸ ਲਈ ਮੇਰੇ ਕਸ਼ਟ ਸਹਿਣ ਦਾ ਸਵਾਲ ਹੀ ਨਹੀਂ ਹੁੰਦਾ ? ਮੈਂ ਨਾ ਬੱਚਾ ਹਾਂ, ਨਾ ਜਵਾਨ ਹਾਂ ਅਤੇ ਨਾ ਬੁੱਢਾ ਹਾਂ। ਇਹ ਸਭ ਪੁਦਗਲ ਦੇ ਵਿਸ਼ੇ ਹਨ।
(30)
ਭਿੰਨ-ਭਿੰਨ ਪੁਦਗਲਾ ਨੂੰ ਮੈਂ ਮੋਹ ਵੱਸ ਬਾਰ-ਬਾਰ ਭੋਗਦਾ ਰਿਹਾ। ਗਿਆਨ ਹੋਣ ਤੇ ਸਾਰਿਆਂ ਨੂੰ ਛੱਡ ਦਿੱਤ। ਹੁਣ ਜੂਠ ਦੀ ਤਰ੍ਹਾਂ ਉਨ੍ਹਾਂ ਖੁਦਗਲਾ ਦੀ ਭਲਾ ਕਿਸ ਤਰ੍ਹਾਂ ਦੀ ਇੱਛਾ ਮੇਰੇ ਜਿਹੇ ਗਿਆਨੀ ਨੂੰ ਹੋਵੇਗੀ ?
(31)
ਕਰਮ ਆਪਣਾ ਭਲਾ ਕਰਮ ਨੂੰ ਬੰਨ੍ਹਣ ਵਿੱਚ ਅਤੇ ਜੀਵ (ਆਤਮਾ) ਆਪਣਾ ਭਲਾ ਜੀਵ (ਆਤਮ) ਦਾ ਭਲਾ ਕਰਨ ਵਿੱਚ ਵੇਖਦਾ ਹੈ। ਪ੍ਰਭਾਵ ਪੂਰਨ ਹੋਣ 'ਤੇ ਸਾਰੇ ਆਪਣਿਆਂ ਦਾ ਹੀ ਭਲਾ ਵੇਖਦੇ ਹਨ।
(32)
ਆਤਮਾ ਤੋਂ ਵੱਖ ਜੋ ਵਿਖਾਈ ਦੇਣ ਵਾਲੀ ਦੁਨੀਆ ਹੈ, ਅਗਿਆਨੀ ਮਨੁੱਖ ਇਸੇ
Page #7
--------------------------------------------------------------------------
________________
(ਆਪਣੇ ਪਰਾਏ) ਦੇ ਭਲੇ ਵਿੱਚ ਲੱਗਾ ਰਹਿੰਦਾ ਹੈ। ਅਸਲ ਵਿੱਚ ਇਸ ਨੂੰ ਛੱਡ ਦੇ ਆਤਮਾ ਦਾ ਭਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
(33) ਗੁਰੂ ਦੇ ਉਪਦੇਸ਼, ਅਭਿਆਸ ਜਾਂ ਆਤਮ-ਗਿਆਨ ਤੋਂ ਜੋ ਆਪਣੇ ਅਤੇ ਪਏ ਦੇ ਫਰਕ ਨੂੰ ਸਮਝਦਾ ਹੈ, ਦਰਅਸਲ ਉਹ ਮਨੁੱਖ ਹੀ ਮੁਕਤੀ ਦੇ ਸੁੱਖ ਨੂੰ ਸਮਝਦਾ ਹੈ।
(37) ਜਿਵੇਂ ਜਿਵੇਂ ਆਤਮ ਗਿਆਨ ਵਿੱਚ ਸ਼੍ਰੇਸ਼ਠਤਾ ਵਧਦੀ ਹੈ, ਤਿਉਂ ਤਿਉਂ ਭੋਗ ਵਿਲਾਸ, ਭਾਵੇਂ ਉਹ ਜਲਦ ਪ੍ਰਾਪਤ ਹੋਣ, ਚੰਗੇ ਨਹੀਂ ਲੱਗਦੇ।
(38) ਜਿਉਂ-ਜਿਉਂ ਭੋਗ ਵਿਲਾਸ ਚੰਗੇ ਨਹੀਂ ਲੱਗੇ ਤਿਉਂ-ਤਿਉਂ ਆਤਮ-ਗਿਆਨ ਵਿੱਚ ਸ਼੍ਰੇਸ਼ਠਤਾ ਵੱਧਦੀ ਹੈ।
(39)
(34} ਆਤਮਾ ਦੇ ਅੰਦਰ ਹੀ ਆਤਮਾ ਨੂੰ ਜਾਨਣ ਦੀ ਸ਼੍ਰੇਸ਼ਠ ਇੱਛਾ ਪੈਦਾ ਹੁੰਦੀ ਹੈ। ਆਤਮਾ ਹੀ ਆਪਣੀ ਪਿਆਰੀ ਆਤਮਾ ਨੂੰ ਜਾਨਣ ਦੀ ਸੱਚੀ ਪਾਤਰ ਹੈ ਅਤੇ ਆਤਮਾ ਹੀ ਖੁੱਦ ਨੂੰ ਭਲੇ ਲਈ ਪ੍ਰਯੋਗ ਕਰਦੀ ਹੈ। ਇਸ ਲਈ ਆਤਮਾ ਹੀ ਆਤਮਾ ਦੀ ਗੁਰੂ ਹੈ।
(35) ਅਗਿਆਨੀ ਗਿਆਨ ਵਿੱਚ ਅਤੇ ਗਿਆਨੀ ਅਗਿਆਨੀ ਦੇ ਰੂਪ ਵਿੱਚ ਨਹੀਂ ਬਣ ਸਕਦਾ। ਗਤੀ ਦੇ ਮਾਮਲੇ ਵਿੱਚ ਜਿਵੇਂ ਧਰਮ ਦਰਵ ਚਲਨ ਵਿੱਚ ਸਹਾਇਕ ਨਮਿੱਤ (ਕਾਰਨ) ਹੈ, ਉਸੇ ਤਰ੍ਹਾਂ ਗਿਆਨ ਦੇ ਮਾਮਲੇ ਵਿੱਚ ਮਨੁੱਖ (ਗੁਰੂ ਆਦਿ) ਵੀ ਨਮਿੱਤ ਮਾਤਰ ਹਨ।
(36. ਯੋਗੀ ਨੂੰ ਚਾਹੀਦਾ ਹੈ ਕਿ ਚਿੱਤ ਵਿੱਚ ਗੁੱਸਾ ਨਾ ਕਰੇ, ਤੱਤਵ ਚਿੰਤਨ ਵਿੱਚ
ਜਦ ਸਾਰਾ ਸੰਸਾਰ ਇੰਦਰਜਾਲ (ਧੋਖੇ ਦੀ ਤਰ੍ਹਾਂ ਵਿਖਾਈ ਦੇਣ ਲੱਗਦਾ ਹੈ, ਤਦ ਆਤਮ ਸਰੂਪ ਨੂੰ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਹੈ। ਅਜਿਹੇ ਵਿੱਚ ਮਨ ਜੇ ਕਿਸੇ ਦੂਸਰੇ ਵਿਸ਼ੇ ਵੱਲ ਜਾਂਦਾ ਹੈ ਤਾਂ ਦੁੱਖ ਹੁੰਦਾ ਹੈ।
(40). ਚੰਗੇ ਮਨੁੱਖ ਇਕੱਲੇ ਰਹਿਣਾ ਪਸੰਦ ਕਰਦੇ ਹਨ। ਇਕੱਲੇ ਰਹਿ ਕੇ ਖੁਸ਼ ਹੁੰਦੇ ਹਨ। ਉਹ ਆਪਣੇ ਕਿਸੇ ਕੰਮ ਦੇ ਲਈ ਕਿਸੇ ਹੋਰ ਨੂੰ ਨਹੀਂ ਆਖਦੇ, ਜੇ ਕਦੇ ਆਖਣਾ ਵੀ ਪੈ ਜਾਵੇ ਤਾਂ ਆਖੇ ਨੂੰ ਭੁੱਲ ਜਾਂਦੇ ਹਨ।
ਆਤਮ ਤੱਤਵ ਵਿੱਚ ਸਥਿਤ ਮਨੁੱਖ ਬੋਲਦਾ ਹੋਇਆ ਵੀ ਨਹੀਂ ਬੋਲਦਾ। ਚੱਲਦਾ ਹੋਇਆ ਵੀ ਨਹੀਂ ਚੱਲਦਾ ਅਤੇ ਵੇਖਦਾ ਹੋਇਆ ਵੀ ਨਹੀਂ ਵੇਖਦਾ।
ਏਕਾਗਰਤਾ ਰੱਖੇ, ਆਲਸ ਦਾ ਤਿਆਗ ਕਰੇ ਅਤੇ ਏਕਾਂਤ ਵਿੱਚ ਆਪਣੇ ਆਤਮ ਤੱਤਵ ਦਾ ਧਿਆਨ ਕਰੇ।
ਆਤਮ ਧਿਆਨ ਵਿੱਚ ਲੀਨ ਵਿਅਕਤੀ ਇਹ ਕੀ ਹੈ ? ਕਿਸ ਦਾ ਹੈ ? ਕਿਸ ਤਰ੍ਹਾਂ ਹੈ ? ਕਿਥੇ ਅਤੇ ਕਿਸ ਕਾਰਨ ਹੈ ? ਅਜਿਹੀਆਂ ਗੱਲਾਂ ਵਿੱਚ ਨਹੀਂ
Page #8
--------------------------------------------------------------------------
________________ ਉਲਝਦਾ। ਦਰਅਸਲ ਉਸ ਨੂੰ ਆਪਣੇ ਸਰੀਰ ਦੀ ਵੀ ਹੋਸ਼ ਨਹੀਂ ਰਹਿੰਦੀ। (48) (43} . ਜੋ ਮਨੁੱਖ ਜਿੱਥੇ ਰਹਿੰਦਾ ਹੈ, ਉੱਥੇ ਹੀ ਰਮ ਜਾਂਦਾ ਹੈ ਅਤੇ ਦੂਸਰੀ ਜਗ੍ਹਾ ਨਹੀਂ ਜਾਂਦਾ। ਆਤਮਾ ਵਿੱਚ ਰਮਿਆ ਹੋਇਆ ਮਨੁੱਖ ਵੀ ਅਜਿਹਾ ਹੀ ਹੁੰਦਾ ਹੈ)। ਆਤਮਾ ਵਿੱਚ ਰਮਿਆ ਹੋਇਆ ਮਨੁੱਖ ਬਾਹਰਲੇ ਪਦਾਰਥਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਨਹੀਂ ਜਾਣਦਾ। ਇਸ ਮਾਮਲੇ ਵਿੱਚ ਉਹ ਅਗਿਆਨੀ ਹੁੰਦੀ ਹੈ। ਪਰ ਆਪਣੇ ਇਸ ਅਗਿਆਨ ਕਾਰਨ ਕਰਮ ਬੰਧਨ ਵਿੱਚ ਨਹੀਂ ਛੱਸਦਾ, ਸਗੋਂ ਛੁਟਕਾਰਾ ਪਾ ਲੈਂਦਾ ਹੈ। ਆਤਮ ਧਿਆਨ ਵਿੱਚ ਲੀਨ ਹੋਣ ਦਾ ਆਨੰਦ ਯੋਗੀ ਦੇ ਕਰਮ ਰੂਪੀ ਬਾਲਨ ਨੂੰ ਲਗਾਤਾਰ ਜਲਾ ਕੇ ਭਸਮ ਕਰਦਾ ਰਹਿੰਦਾ ਹੈ। ਉਹ ਯੋਗੀ ਬਾਹਰੀ ਦੁੱਖਾਂ ਤੋਂ ਅਨਜਾਣ ਰਹਿੰਦਾ ਹੈ ਅਤੇ ਕਦੇ ਦੁੱਖੀ ਨਹੀਂ ਹੁੰਦਾ। (49 ਅਗਿਆਨ ਦਾ ਨਾਸ਼ ਕਰਨ ਵਾਲਾ, ਆਤਮਾ ਦਾ ਸ੍ਰੇਸ਼ਠ ਪ੍ਰਕਾਸ਼ ਪਰਮ ਗਿਆਨ ਵਾਲਾ ਹੈ। ਮੋਕਸ਼ ਪ੍ਰਾਪਤੀ ਦੇ ਇੱਛੁਕ ਮਨੁੱਖਾਂ ਨੂੰ ਉਸ ਚਾਨਣ ਦੀ ਤਲਾਸ਼ ਕਰਨੀ ਚਾਹੀਦੀ ਹੈ ਅਤੇ ਉਸ ਦੇ ਹੀ ਦਰਸ਼ਨ ਕਰਨੇ ਚਾਹੀਦੇ ਹਨ। (50 . ਜੀਵ (ਆਤਮਾ) ਅਤੇ ਪੁਦਗਲ ਨੂੰ ਅਲੱਗ-ਅਲੱਗ ਸਮਝਣਾ ਹੀ ਅਸਲ ਗੱਲ ਹੈ। ਇਸ ਤੋਂ ਇਲਾਵਾ ਜੋ ਵੀ ਕੁਝ ਹੋਰ ਆਖਿਆ ਜਾਂਦਾ ਹੈ ਉਹ ਇਸ ਬੁਨਿਆਦੀ ਗੱਲ ਦਾ ਵਿਸਥਾਰ ਹੈ। (51) ਬੁੱਧੀਮਾਨ ਅਤੇ ਪਵਿੱਤਰ ਮਨੁੱਖ ਇਸ ਇਸਟੋ-ਉਪਦੇਸ਼ ਗ੍ਰੰਥ ਨੂੰ ਭਲੀ-ਭਾਂਤ ਪੜ੍ਹ ਕੇ ਇੱਜ਼ਤ-ਬੇਇੱਜਤੀ ਦੇ ਵਿਚਕਾਰ ਸਮਤਾ ਭਾਵ ਨੂੰ ਜਗਾ ਦਿੰਦਾ ਹੈ। ਫਿਰ ਭਾਵੇਂ ਉਹ ਬਸਤੀ ਵਿੱਚ ਰਹੇ ਜਾਂ ਜੰਗਲ ਵਿੱਚ, ਉਸ ਨੂੰ ਮੋਕਸ਼ ਲਕਸ਼ਮੀ ਪ੍ਰਾਪਤ (45) ਪਰਾਏ ਪਦਾਰਥ ਪਰਾਏ ਹਨ। ਇਸ ਲਈ ਦੁੱਖ ਦਿੰਦੇ ਹਨ। ਆਤਮਾ ਹੀ ਆਪਣੀ ਹੈ, ਇਸ ਲਈ ਸੁੱਖ ਦਿੰਦੀ ਹੈ। ਇਸ ਲਈ ਸਾਰੇ ਮਹਾਪੁਰਸ਼ ਆਤਮਾਂ ਨੂੰ ਪ੍ਰਾਪਤ ਹੋਣ ਦੀ ਕੋਸ਼ਿਸ਼ ਕਰਦੇ ਰਹੇ ਹਨ। (46) ਜੋ ਅਗਿਆਨੀ ਮਨੁੱਖ ਪੁਗਲ ਦਰਵ ਦਾ ਸਵਾਗਤ ਕਰਦਾ ਹੈ, ਪੁਗਲ ਦਰਵ ਉਸ ਦਾ ਸਾਥ ਚਾਰ (ਦੇਵ, ਨਾਰਕੀ, ਪਸ਼ੂ, ਮਨੁੱਖ) ਗਤੀਆਂ ਵਿੱਚ ਨਹੀਂ ਛੱਡਦਾ। ਹੁੰਦੀ ਹੈ। ਆਤਮ ਧਿਆਨ ਵਿੱਚ ਲੀਨ ਦਾ ਆਨੰਦ ਮਾਨਣ ਵਾਲਾ ਯੋਗੀ ਬਾਹਰਲੀ ਦੁਨੀਆਂ ਤੋਂ ਭਾਵੇਂ ਅਜਨਬੀ ਹੋ ਜਾਂਦਾ ਹੈ ਪਰ ਯੋਗ ਤੋਂ ਉਸ ਨੂੰ ਬਹੁਤ ਆਨੰਦ ਮਿਲਦਾ ਹੈ।