Book Title: Ishtopdesh
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 7
________________ (ਆਪਣੇ ਪਰਾਏ) ਦੇ ਭਲੇ ਵਿੱਚ ਲੱਗਾ ਰਹਿੰਦਾ ਹੈ। ਅਸਲ ਵਿੱਚ ਇਸ ਨੂੰ ਛੱਡ ਦੇ ਆਤਮਾ ਦਾ ਭਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। (33) ਗੁਰੂ ਦੇ ਉਪਦੇਸ਼, ਅਭਿਆਸ ਜਾਂ ਆਤਮ-ਗਿਆਨ ਤੋਂ ਜੋ ਆਪਣੇ ਅਤੇ ਪਏ ਦੇ ਫਰਕ ਨੂੰ ਸਮਝਦਾ ਹੈ, ਦਰਅਸਲ ਉਹ ਮਨੁੱਖ ਹੀ ਮੁਕਤੀ ਦੇ ਸੁੱਖ ਨੂੰ ਸਮਝਦਾ ਹੈ। (37) ਜਿਵੇਂ ਜਿਵੇਂ ਆਤਮ ਗਿਆਨ ਵਿੱਚ ਸ਼੍ਰੇਸ਼ਠਤਾ ਵਧਦੀ ਹੈ, ਤਿਉਂ ਤਿਉਂ ਭੋਗ ਵਿਲਾਸ, ਭਾਵੇਂ ਉਹ ਜਲਦ ਪ੍ਰਾਪਤ ਹੋਣ, ਚੰਗੇ ਨਹੀਂ ਲੱਗਦੇ। (38) ਜਿਉਂ-ਜਿਉਂ ਭੋਗ ਵਿਲਾਸ ਚੰਗੇ ਨਹੀਂ ਲੱਗੇ ਤਿਉਂ-ਤਿਉਂ ਆਤਮ-ਗਿਆਨ ਵਿੱਚ ਸ਼੍ਰੇਸ਼ਠਤਾ ਵੱਧਦੀ ਹੈ। (39) (34} ਆਤਮਾ ਦੇ ਅੰਦਰ ਹੀ ਆਤਮਾ ਨੂੰ ਜਾਨਣ ਦੀ ਸ਼੍ਰੇਸ਼ਠ ਇੱਛਾ ਪੈਦਾ ਹੁੰਦੀ ਹੈ। ਆਤਮਾ ਹੀ ਆਪਣੀ ਪਿਆਰੀ ਆਤਮਾ ਨੂੰ ਜਾਨਣ ਦੀ ਸੱਚੀ ਪਾਤਰ ਹੈ ਅਤੇ ਆਤਮਾ ਹੀ ਖੁੱਦ ਨੂੰ ਭਲੇ ਲਈ ਪ੍ਰਯੋਗ ਕਰਦੀ ਹੈ। ਇਸ ਲਈ ਆਤਮਾ ਹੀ ਆਤਮਾ ਦੀ ਗੁਰੂ ਹੈ। (35) ਅਗਿਆਨੀ ਗਿਆਨ ਵਿੱਚ ਅਤੇ ਗਿਆਨੀ ਅਗਿਆਨੀ ਦੇ ਰੂਪ ਵਿੱਚ ਨਹੀਂ ਬਣ ਸਕਦਾ। ਗਤੀ ਦੇ ਮਾਮਲੇ ਵਿੱਚ ਜਿਵੇਂ ਧਰਮ ਦਰਵ ਚਲਨ ਵਿੱਚ ਸਹਾਇਕ ਨਮਿੱਤ (ਕਾਰਨ) ਹੈ, ਉਸੇ ਤਰ੍ਹਾਂ ਗਿਆਨ ਦੇ ਮਾਮਲੇ ਵਿੱਚ ਮਨੁੱਖ (ਗੁਰੂ ਆਦਿ) ਵੀ ਨਮਿੱਤ ਮਾਤਰ ਹਨ। (36. ਯੋਗੀ ਨੂੰ ਚਾਹੀਦਾ ਹੈ ਕਿ ਚਿੱਤ ਵਿੱਚ ਗੁੱਸਾ ਨਾ ਕਰੇ, ਤੱਤਵ ਚਿੰਤਨ ਵਿੱਚ ਜਦ ਸਾਰਾ ਸੰਸਾਰ ਇੰਦਰਜਾਲ (ਧੋਖੇ ਦੀ ਤਰ੍ਹਾਂ ਵਿਖਾਈ ਦੇਣ ਲੱਗਦਾ ਹੈ, ਤਦ ਆਤਮ ਸਰੂਪ ਨੂੰ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਹੈ। ਅਜਿਹੇ ਵਿੱਚ ਮਨ ਜੇ ਕਿਸੇ ਦੂਸਰੇ ਵਿਸ਼ੇ ਵੱਲ ਜਾਂਦਾ ਹੈ ਤਾਂ ਦੁੱਖ ਹੁੰਦਾ ਹੈ। (40). ਚੰਗੇ ਮਨੁੱਖ ਇਕੱਲੇ ਰਹਿਣਾ ਪਸੰਦ ਕਰਦੇ ਹਨ। ਇਕੱਲੇ ਰਹਿ ਕੇ ਖੁਸ਼ ਹੁੰਦੇ ਹਨ। ਉਹ ਆਪਣੇ ਕਿਸੇ ਕੰਮ ਦੇ ਲਈ ਕਿਸੇ ਹੋਰ ਨੂੰ ਨਹੀਂ ਆਖਦੇ, ਜੇ ਕਦੇ ਆਖਣਾ ਵੀ ਪੈ ਜਾਵੇ ਤਾਂ ਆਖੇ ਨੂੰ ਭੁੱਲ ਜਾਂਦੇ ਹਨ। ਆਤਮ ਤੱਤਵ ਵਿੱਚ ਸਥਿਤ ਮਨੁੱਖ ਬੋਲਦਾ ਹੋਇਆ ਵੀ ਨਹੀਂ ਬੋਲਦਾ। ਚੱਲਦਾ ਹੋਇਆ ਵੀ ਨਹੀਂ ਚੱਲਦਾ ਅਤੇ ਵੇਖਦਾ ਹੋਇਆ ਵੀ ਨਹੀਂ ਵੇਖਦਾ। ਏਕਾਗਰਤਾ ਰੱਖੇ, ਆਲਸ ਦਾ ਤਿਆਗ ਕਰੇ ਅਤੇ ਏਕਾਂਤ ਵਿੱਚ ਆਪਣੇ ਆਤਮ ਤੱਤਵ ਦਾ ਧਿਆਨ ਕਰੇ। ਆਤਮ ਧਿਆਨ ਵਿੱਚ ਲੀਨ ਵਿਅਕਤੀ ਇਹ ਕੀ ਹੈ ? ਕਿਸ ਦਾ ਹੈ ? ਕਿਸ ਤਰ੍ਹਾਂ ਹੈ ? ਕਿਥੇ ਅਤੇ ਕਿਸ ਕਾਰਨ ਹੈ ? ਅਜਿਹੀਆਂ ਗੱਲਾਂ ਵਿੱਚ ਨਹੀਂ

Loading...

Page Navigation
1 ... 5 6 7 8