Book Title: Ishtopdesh Author(s): Purushottam Jain, Ravindra Jain Publisher: Purshottam Jain, Ravindra Jain View full book textPage 6
________________ ਇਕਾਗਰ ਕਰੇ ਅਤੇ ਆਪਣੀ ਆਤਮਾ ਵਿੱਚ ਸਥਿਤ ਹੋ ਕੇ ਆਤਮਾ ਦੇ ਰਾਹੀਂ ਆਤਮਾ ਦਾ ਧਿਆਨ ਕਰੇ। (23) ਅਗਿਆਨੀ ਦੀ ਉਪਾਸਨਾ ਤੇ ਅਗਿਆਨ ਅਤੇ ਗਿਆਨੀ ਦੀ ਉਪਾਸਨਾ ਤੋਂ ਗਿਆਨ ਮਿਲਦਾ ਹੈ। ਇਹ ਕਥਨ ਪ੍ਰਸਿੱਧ ਹੈ ਕਿ ਜਿਸ ਦੇ ਕੋਲ ਜੋ ਹੈ, ਉਹ ਤਾਂ ਉਹੀ ਦੇਵੇਗਾ। (24) ਅਧਿਆਤਮ ਯੋਗ ਵਿੱਚ ਲੀਨ ਵਿਅਕਤੀ ਨੂੰ ਪਰਿਸ਼ (ਕਸ਼ਟ) ਨਹੀਂ ਝੱਲਣੇ ਪੈਂਦੇ । ਸਿੱਟੇ ਵਜੋਂ ਨਵੇਂ ਕਰਮਾਂ ਦਾ ਬੰਧਨ ਨਹੀਂ ਹੁੰਦਾ ਅਤੇ ਪੁਰਾਨੇ ਕਰਮਾਂ ਦੀ ਨਿਰਜਰਾ (ਕਰਮ ਝੜਨ ਦੀ ਪ੍ਰਕ੍ਰਿਆ) ਹੋ ਜਾਂਦੀ ਹੈ। (25) ਮੈਂ ਚਟਾਈ ਬਨਾਉਣ ਵਾਲਾ ਹਾਂ ਇਸ ਪ੍ਰਕਾਰ ਦੇ ਪਦਾਰਥਾਂ ਵਿੱਚ ਕਰਤਾਕਰਮ ਦਾ ਇੱਕ ਸਬੰਧ ਹੁੰਦਾ ਹੈ। ਪਰ ਜਿੱਥੇ ਆਤਮਾ ਹੀ ਧਿਆਨ ਤੇ ਉਪਾਸਕ ਹੋਵੇ, ਉੱਥੇ ਕਿਸ ਤਰ੍ਹਾਂ ਦਾ, ਕਿਹੜਾ ਰਿਸ਼ਤਾ ? - (26) ਮਮਤੱਵ ਵਾਲਾ ਜੀਵ ਕਰਮਾਂ ਦੇ ਬੰਧਨ ਵਿੱਚ ਬੰਨ੍ਹਿਆ ਜਾਂਦਾ ਹੈ। ਬਿਨਾਂ ਮਮਤੱਵ (ਮੇਰੇਪਣ ਦਾ ਅਭਾਵ) ਉਸ ਨੂੰ ਉਨ੍ਹਾਂ (ਕਰਮਾਂ) ਤੋਂ ਮੁਕਤ ਕਰਦਾ ਹੈ। ਇਸ ਲਈ ਸਾਡਾ ਹਰ ਕਦਮ ਗ਼ੈਰ-ਮਮਤੱਵ ਦੀ ਦਿਸ਼ਾ ਵਿੱਚ ਹੀ ਉੱਠਣਾ ਚਾਹੀਦਾ ਹੈ। (27) ਮੈਂ (ਆਤਮਾ) ਇੱਕ ਹਾਂ। ਮੇਰੇਪਣ ਤੋਂ ਰਹਿਤ ਹਾਂ। ਸ਼ੁੱਧ ਅਤੇ ਗਿਆਨੀ ਹਾਂ। ਯੋਗੀ ਹੀ ਮੈਨੂੰ ਜਾਣ ਸਕਦੇ ਹਨ। ਸੰਯੋਗਾਂ ਤੋਂ ਪੈਦਾ ਹੋਣ ਵਾਲੇ ਭਿੰਨ-ਭਿੰਨ ਸਬੰਧ ਮੇਰੀ ਦੁਨੀਆਂ ਤੋਂ ਬਾਹਰ ਹਨ। (28) ਇੱਥੇ ਸੰਜੋਗ ਸਬੰਧ ਦੇ ਕਾਰਨ ਹੀ ਸੰਸਾਰਿਕ ਪ੍ਰਾਣੀਆਂ ਨੂੰ ਦੁੱਖਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਸ ਲਈ ਮੈਂ ਸਾਰੇ ਸੰਜੋਗਾ ਸਬੰਧਾਂ ਨੂੰ ਮਨ, ਵਚਨ ਅਤੇ ਕਰਮ ਤੋਂ ਹਮੇਸ਼ਾਂ ਲਈ ਛੱਡਦਾ ਹਾਂ। (29) ਮੇਰਾ (ਆਤਮਾ ਦਾ) ਮਰਨ ਨਹੀਂ ਹੁੰਦਾ। ਇਸ ਲਈ ਮੇਰੇ ਡਰਨ ਦਾ ਸਵਾਲ ਹੀ ਨਹੀਂ ? ਮੈਨੂੰ ਕੋਈ ਰੋਗ ਨਹੀਂ ਹੁੰਦਾ। ਇਸ ਲਈ ਮੇਰੇ ਕਸ਼ਟ ਸਹਿਣ ਦਾ ਸਵਾਲ ਹੀ ਨਹੀਂ ਹੁੰਦਾ ? ਮੈਂ ਨਾ ਬੱਚਾ ਹਾਂ, ਨਾ ਜਵਾਨ ਹਾਂ ਅਤੇ ਨਾ ਬੁੱਢਾ ਹਾਂ। ਇਹ ਸਭ ਪੁਦਗਲ ਦੇ ਵਿਸ਼ੇ ਹਨ। (30) ਭਿੰਨ-ਭਿੰਨ ਪੁਦਗਲਾ ਨੂੰ ਮੈਂ ਮੋਹ ਵੱਸ ਬਾਰ-ਬਾਰ ਭੋਗਦਾ ਰਿਹਾ। ਗਿਆਨ ਹੋਣ ਤੇ ਸਾਰਿਆਂ ਨੂੰ ਛੱਡ ਦਿੱਤ। ਹੁਣ ਜੂਠ ਦੀ ਤਰ੍ਹਾਂ ਉਨ੍ਹਾਂ ਖੁਦਗਲਾ ਦੀ ਭਲਾ ਕਿਸ ਤਰ੍ਹਾਂ ਦੀ ਇੱਛਾ ਮੇਰੇ ਜਿਹੇ ਗਿਆਨੀ ਨੂੰ ਹੋਵੇਗੀ ? (31) ਕਰਮ ਆਪਣਾ ਭਲਾ ਕਰਮ ਨੂੰ ਬੰਨ੍ਹਣ ਵਿੱਚ ਅਤੇ ਜੀਵ (ਆਤਮਾ) ਆਪਣਾ ਭਲਾ ਜੀਵ (ਆਤਮ) ਦਾ ਭਲਾ ਕਰਨ ਵਿੱਚ ਵੇਖਦਾ ਹੈ। ਪ੍ਰਭਾਵ ਪੂਰਨ ਹੋਣ 'ਤੇ ਸਾਰੇ ਆਪਣਿਆਂ ਦਾ ਹੀ ਭਲਾ ਵੇਖਦੇ ਹਨ। (32) ਆਤਮਾ ਤੋਂ ਵੱਖ ਜੋ ਵਿਖਾਈ ਦੇਣ ਵਾਲੀ ਦੁਨੀਆ ਹੈ, ਅਗਿਆਨੀ ਮਨੁੱਖ ਇਸੇPage Navigation
1 ... 4 5 6 7 8