Book Title: Prashnottar Ratan Malika
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 9
________________ ਪ੍ਰਸ਼ਨ :- ਕਿਸ ਜਗਾ ਠਹਿਰਨਾ ਠੀਕ ਹੈ ? ਉੱਤਰ :- ਪੁੰਨ ਆਦਿ ਲਾਭ ਦੇ ਲਈ, ਨਿਆਂ ਦੇ ਰਾਹ ਵਿਚ ਠਹਿਰਨਾ ਚਾਹੀਦਾ ਹੈ। 23 ਪ੍ਰਸ਼ਨ :- ਬਿਜਲੀ ਦੀ ਚਮਕ ਦੀ ਤਰਾਂ ਕੀ ਚੰਚਲ ਹੈ ? ਉੱਤਰ :- ਦੁਸ਼ਟ ਮਨੁਖਾਂ ਦੀ ਸੰਗਤ ਅਤੇ ਔਰਤਾਂ ਨਾਲ ਹਾਸ ਮਚਾਕ। ਪ੍ਰਸ਼ਨ :- ਇਸ ਕਲਜੁਗ ਵਿਚ ਪਰਵਤ ਦੀ ਤਰਾਂ ਅਡਲ ਕੌਣ ਹੈ ? ਉੱਤਰ :- ਸੱਜਣ ਪੁਰਸ਼ ! | s249 ਪ੍ਰਸ਼ਨ :- ਇਸ ਸੰਸਾਰ ਵਿਚ ਦੁਖ ਪ੍ਰਗਟ ਕਰਨ ਯੋਗ ਕੀ ਹੈ ? ਉੱਤਰ :- ਕੰਜੂਸੀ । ਪ੍ਰਸ਼ਨ :- ਐਸ਼ੋ ਆਰਾਮ ਹੁੰਦੇ ਹੋਏ ਵੀ ਕਿਹੜੀ ਚੀਜ ਪਸੰਸਾ ਯੋਗ ਹੈ ? ਉੱਤਰ :- ਦਿਆਉਲਤਾ | ਪ੍ਰਸ਼ਨ :- ਧਨਹੀਣ ਦੀ ਕਿਹੜੀ ਵਸ਼ਤ ਪ੍ਰਸ਼ੰਸਾ ਯੋਗ ਹੈ ? ਉੱਤਰ :- ਸ਼ਹਿਨਸੀਲਤਾ (ਖਿਮਾ) । (25) ਪ੍ਰਸ਼ਨ :- ਇਸ ਸੰਸਾਰ ਵਿਚ ਚਿੰਤਾਮਨੀ ਰਤਨ ਦੀ ਤਰਾਂ ਦੁਰਲਭ ਕੀ ਹੈ ? ਉੱਤਰ :- ਮੈਂ ਨਿਸ਼ਚੈ ਪੂਰਵਕ ਆਖਦਾ ਹਾਂ । ਇਸ ਸੰਸਾਰ ਵਿਚ 4 ਪ੍ਰਕਾਰ ਦੀ ਭਦਰਤਾ ਦੁਰਲੱਭ ਹੈ । ਪ੍ਰਸ਼ਨ :- ਜਿਨਾਂ ਦਾ ਅਗਿਆਨ ਰੂਪੀ ਹਨੇਰਾ ਦੂਰ ਹੋ ਗਿਆ ਹੈ ਅਜਿਹੇ ਚਾਰ ਭਦਰਾਂ ਦਾ ਸਵਰੂਪ ਕੀ ਹੈ ? ' (26) ਉੱਤਰ :- ਇਸ ਸੰਸਾਰ ਵਿਚ ਇਹ ਚਾਰ ਭੱਦਰ ਬੜੇ ਮੁਸਕਿਲ ਹਨ (1) ਮਿੱਠ ਬਚਨਾਂ ਨਾਲ ਦਾਨ ਦੇਣਾਂ (2) ਗਿਆਨ ਹੁੰਦੇ ਹੰਕਾਰ ਨਾ ਕਰਨਾ (3) ਬਹਾਦਰ ਹੁੰਦੇ ਹੋਏ ਖਿਮਾਂ ਧਾਰਨ ਕਰਨਾ (4) ਧੰਨ ਹੁੰਦੇ ਹੋਏ, ਲਗਾਤਰ ਦਾਨ ਦਿੰਦੇ ਰਹਿਣਾ । 27 ਜੇਹੜੇ ਮਨੁਖਾਂ ਦੇ ਗਲੇ ਵਿਚ ਨਿਰਮਲ ਪ੍ਰਸ਼ਨੋਤਰ ਰਪੀ ਮਾਲਾ ਰਹਿਦੀ ਹੈ ਉਹ ਮਨੁਖ ਰਹਿਣ ਨਾ ਹੋਣ ਦੇ ਬਾਵਜੂਦ ਵਿਦਵਾਨਾਂ ਦੀ ਸਭਾ ਵਿਚ ਇੱਜਤ ਪ੍ਰਾਪਤ ਕਰਦੇ ਹਨ । 28 (7}

Loading...

Page Navigation
1 ... 7 8 9 10 11 12