Book Title: Fault Is Of The Sufferer Punjbai Author(s): Dada Bhagwan Publisher: Dada Bhagwan Aradhana Trust View full book textPage 6
________________ ਸੰਪਾਦਕੀ ਜਦੋਂ ਸਾਨੂੰ ਬਿਨਾਂ ਕਿਸੇ ਭੁੱਲ ਦੇ ਭੁਗਤਣਾ ਪੈਂਦਾ ਹੈ, ਤਾਂ ਦਿਲ ਬਾਰ-ਬਾਰ ਰੋ ਕੇ ਪੁਕਾਰਦਾ ਹੈ ਕਿ ਇਸ ਵਿੱਚ ਮੇਰੀ ਕੀ ਭੱਲ ਹੈ? ਇਸ ਵਿੱਚ ਮੈਂ ਕੀ ਗਲਤ ਕੀਤਾ? ਫਿਰ ਵੀ ਜਵਾਬ ਨਹੀਂ ਮਿਲਦਾ, ਤਾਂ ਆਪਣੇ ਅੰਦਰ ਬੈਠੇ ਵਕੀਲ ਵਕਾਲਤ ਸ਼ੁਰੂ ਕਰ ਦਿੰਦੇ ਹਨ ਕਿ ਇਸ ਵਿੱਚ ਮੇਰੀ ਜ਼ਰਾ ਵੀ ਭੁੱਲ ਨਹੀਂ ਹੈ। ਇਸ ਵਿੱਚ ਸਾਹਮਣੇ ਵਾਲੇ ਦੀ ਹੀ ਭੁੱਲ ਹੈ ਨਾ? ਅੰਤ ਵਿੱਚ ਇਸ ਤਰ੍ਹਾਂ ਹੀ ਮਨਵਾ ਲੈਂਦਾ ਹੈ, ਜਸਟੀਫਾਈ ਕਰਵਾ ਦਿੰਦਾ ਹੈ ਕਿ, “ਜੇ ਉਸਨੇ ਏਦਾਂ ਨਾ ਕੀਤਾ ਹੁੰਦਾ ਤਾਂ ਫਿਰ ਮੈਨੂੰ ਏਦਾਂ ਗਲਤ ਕਿਉਂ ਕਰਨਾ ਪੈਂਦਾ ਜਾਂ ਬੋਲਣਾ ਪੈਂਦਾ?? ਇਸ ਤਰ੍ਹਾਂ ਖੁਦ ਦੀ ਭੁੱਲ ਢੱਕ ਦਿੰਦੇ ਹਨ ਅਤੇ ਸਾਹਮਣੇ ਵਾਲੇ ਦੀ ਹੀ ਭੁੱਲ ਹੈ, ਇਹ ਸਾਬਿਤ ਕਰ ਦਿੰਦੇ ਹਨ। ਅਤੇ ਕਰਮਾਂ ਦੀ ਪਰੰਪਰਾ ਸਰਜਿਤ ਹੁੰਦੀ ਹੈ। ਪਰਮ ਪੂਜਨੀਕ ਦਾਦਾ ਸ੍ਰੀ ਨੇ, ਆਮ ਲੋਕਾਂ ਨੂੰ ਵੀ ਸਾਰੇ ਪੱਖੋਂ ਸਮਾਧਾਨ ਕਰਵਾਏ, ਇਹੋ ਜਿਹਾ ਜੀਵਨ-ਉਪਯੋਗੀ ਸੂਤਰ ਦਿੱਤਾ ਕਿ “ਭੁਗਤੇ ਉਸੇ ਦੀ ਭੁੱਲ ॥ ਇਸ ਜਗਤ ਵਿੱਚ ਕੁੱਲ ਕਿਸਦੀ? ਚੋਰ ਦੀ ਜਾਂ ਜਿਸਦਾ ਚੋਰੀ ਹੋਇਆ, ਉਸਦੀ? ਇਹਨਾਂ ਦੋਵਾਂ ਵਿੱਚੋਂ ਭਗਤ ਕੌਣ ਰਿਹਾ ਹੈ? ਜਿਸਦਾ ਚੋਰੀ ਹੋਇਆ, ਉਹੀ ਭਗਤ ਰਿਹਾ ਹੈ ਨਾ? ਜੋ ਭੁਗਤੇ, ਉਸੇ ਦੀ ਭੁੱਲ। ਚੋਰ ਤਾਂ ਫੜੇ ਜਾਣ ਤੋਂ ਬਾਅਦ ਭੁਗਤੇਗਾ, ਉਦੋਂ ਉਸਦੀ ਭੁੱਲ ਦਾ ਦੰਡ ਉਸਨੂੰ ਮਿਲੇਗਾ। ਅੱਜ ਖੁਦ ਦੀ ਭੁੱਲ ਦਾ ਦੰਡ ਮਿਲ ਗਿਆ। ਖੁਦ ਭੁਗਤੇ, ਤਾਂ ਫਿਰ ਦੋਸ਼ ਕਿਸ ਨੂੰ ਦੇਣਾ? ਫਿਰ ਸਾਹਮਣੇ ਵਾਲਾ | ਨਿਰਦੋਸ਼ ਹੀ ਦਿਖੇਗਾ। ਆਪਣੇ ਹੱਥਾਂ ਤੋਂ ਟੀ-ਸੈੱਟ ਟੁੱਟ ਜਾਵੇ ਤਾਂ ਕਿਸ ਨੂੰ ਕਹਾਂਗੇ? ਅਤੇ ਨੌਕਰ ਤੋਂ ਟੁੱਟੇ ਤਾਂ? ਏਦਾਂ ਹੈ। ਘਰ ਵਿੱਚ, ਧੰਦੇ ਵਿੱਚ, ਨੌਕਰੀ ਵਿੱਚ, ਸਭ ਜਗਾ ‘ਭੱਲ ਕਿਸਦੀ ਹੈ? ਲੱਭਣਾ ਹੋਵੇ ਤਾਂ ਪਤਾ ਲਗਾਉਣਾ ਕਿ ‘ਕੌਣ ਭਗਤ ਰਿਹਾ ਹੈ?” ਉਸੇ ਦੀ ਭੁੱਲ। ਭੁੱਲ ਹੈ, ਉਦੋਂ ਤੱਕ ਹੀ ਭੁਗਤਣਾ ਪੈਂਦਾ ਹੈ। ਜਦੋਂ ਭੁੱਲ ਖਤਮ ਹੋ ਜਾਵੇਗੀ, ਉਦੋਂ ਇਸ ਦੁਨੀਆ ਦਾ ਕੋਈ ਵਿਅਕਤੀ, ਕੋਈ ਸੰਯੋਗ, ਸਾਨੂੰ ਭੋਗਵਟਾ ਨਹੀਂ ਦੇ ਸਕੇਗਾ। | ਇਸ ਸੰਕਲਨ ਵਿੱਚ ਦਾਦਾ ਸ੍ਰੀ ਨੇ ‘ਭੁਗਤੇ ਉਸੇ ਦੀ ਭੁੱਲ ਦਾ ਵਿਗਿਆਨ ਖੁੱਲਾ ਕੀਤਾ ਹੈ। ਜਿਸ ਨੂੰ ਉਪਯੋਗ ਵਿੱਚ ਲੈਣ ਤੇ ਖੁਦ ਦੀਆਂ ਸਾਰੀਆਂ ਉਲਝਣਾਂ ਦਾ ਹੱਲ ਨਿੱਕਲ ਜਾਏ, ਇਹੋ ਜਿਹਾ ਅਨਮੋਲ ਗਿਆਨ ਸੁਤਰ ਹੈ! ਡਾ. ਨੀਰੂਭੈਣ ਅਮੀਨ ਜੈ ਸੱਚਿਦਾਨੰਦ।Page Navigation
1 ... 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40