Book Title: Fault Is Of The Sufferer Punjbai
Author(s): Dada Bhagwan
Publisher: Dada Bhagwan Aradhana Trust

View full book text
Previous | Next

Page 19
________________ ਭੁਗਤੇ ਉਸੇ ਦੀ ਭੁੱਲ ਐਕਸੀਡੈਂਟ ਮਤਲਬ.... ਇਸ ਕਲਿਯੁਗ ਵਿੱਚ ਐਕਸੀਡੈਂਟ (ਦੁਰਘਟਨਾ) ਅਤੇ ਇੰਸੀਡੈਂਟ (ਘਟਨਾ) ਇਸ ਤਰ੍ਹਾਂ ਹੁੰਦੇ ਹਨ ਕਿ ਮਨੁੱਖ ਉਲਝਣ ਵਿੱਚ ਪੈ ਜਾਂਦਾ ਹੈ। ਐਕਸੀਡੈਂਟ ਭਾਵ ਕੀ? “ਟੂ ਮੈਨੀ ਕਾਂਜ਼ਜ਼ ਐਂਟ ਅ ਟਾਈਮ (ਬਹੁਤ ਸਾਰੇ ਕਾਰਣ ਇਕੱਠੇ ਹੀ ਇੱਕੋ ਟਾਈਮ) ਅਤੇ ਇੰਸੀਡੈਂਟ ਭਾਵ ਕੀ? ਸੋ ਮੈਨੀ ਕਾਂਜ਼ਜ਼ ਐਟ ਅ ਟਾਈਮ। (ਅਣਗਿਣਤ ਕਾਰਣ ਇਕੱਠੇ ਹੀ ਇੱਕੋ ਟਾਈਮ) ਇਸ ਲਈ ਅਸੀਂ ਕਹਿੰਦੇ ਹਾਂ ਕਿ “ਭੁਗਤੇ ਉਸੇ ਦੀ ਭੁੱਲ ਅਤੇ ਸਾਹਮਣੇ ਵਾਲਾ ਤਾਂ ਜਦੋਂ ਫੜਿਆ ਜਾਵੇਗਾ, ਉਦੋਂ ਉਸਦੀ ਭੁੱਲ ਸਮਝੀ ਜਾਵੇਗੀ। | ਇਹ ਤਾਂ, ਜੋ ਫੜਿਆ ਗਿਆ, ਉਸਨੂੰ ਚੋਰ ਕਹਿੰਦੇ ਹਨ। ਜਿਵੇਂ ਆਫਿਸ ਵਿੱਚ ਇੱਕ ਆਦਮੀ ਫੜਿਆ ਗਿਆ, ਉਸਨੂੰ ਚੋਰ ਕਹਿੰਦੇ ਹਨ, ਤਾਂ ਕੀ ਆਫਿਸ ਵਿੱਚ ਹੋਰ ਕਈ ਚੋਰ ਨਹੀਂ ਹਨ? ਪ੍ਰਸ਼ਨ ਕਰਤਾ : ਸਾਰੇ ਹਨ। ਦਾਦਾ ਸ੍ਰੀ : ਫੜੇ ਨਹੀਂ ਗਏ, ਉਦੋਂ ਤੱਕ ਸ਼ਾਹੂਕਾਰ। ਕੁਦਰਤ ਦਾ ਨਿਆਂ ਤਾਂ ਕਿਸੇ ਨੇ ਜ਼ਾਹਿਰ ਕੀਤਾ ਹੀ ਨਹੀ। ਬਹੁਤ ਹੀ ਸਿੱਧਾ ਅਤੇ ਸਰਲ ਹੈ। ਇਸਲਈ ਤਾਂ ਨਿਬੇੜਾ ਆ ਜਾਂਦਾ ਹੈ ਨਾ! ਸ਼ਾਰਟ ਕੱਟ! ‘ਭਗਤੇ ਉਸੇ ਦੀ ਭੁੱਲ, ਇਹ ਇੱਕ ਹੀ ਵਾਕ ਸਮਝਣ ਨਾਲ ਸੰਸਾਰ ਦਾ ਬਹੁਤ ਸਾਰਾ ਬੋਝ ਖਤਮ ਹੋ ਜਾਵੇਗਾ। | ਭਗਵਾਨ ਦਾ ਕਾਨੂੰਨ ਕੀ ਕਹਿੰਦਾ ਹੈ ਕਿ ਜਿਸ ਖੇਤਰ ਵਿੱਚ, ਜਿਸ ਸਮੇਂ ਤੇ, ਜੋ ਭੁਗਤਦਾ ਹੈ, ਉਹ ਖੁਦ ਹੀ ਗੁਨਾਹਗਾਰ ਹੈ। ਉਸ ਵਿੱਚ ਕਿਸੇ ਨੂੰ, ਵਕੀਲ ਨੂੰ ਵੀ ਪੁੱਛਣ ਦੀ ਜਰੂਰਤ ਨਹੀਂ ਹੈ। ਕਿਸੇ ਦੀ ਜੇਬ ਕੱਟ ਜਾਵੇ ਤਾਂ ਕੱਟਣ ਵਾਲੇ ਦੇ ਲਈ ਤਾਂ ਆਨੰਦ ਦੀ ਗੱਲ ਹੋਵੇਗੀ ਨਾ, ਉਹ ਤਾਂ ਜਲੇਬੀਆਂ ਖਾ ਰਿਹਾ ਹੋਵੇਗਾ, ਹੋਟਲ ਵਿੱਚ ਚਾਹ-ਪਾਣੀ ਅਤੇ ਨਾਸ਼ਤਾ ਕਰ ਰਿਹਾ ਹੋਵੇਗਾ ਅਤੇ ਠੀਕ ਉਸੇ ਸਮੇਂ ਜਿਸਦੀ ਜੇਬ ਕਟੀ ਹੈ, ਉਹ ਭੁਗਤ ਰਿਹਾ ਹੋਵੇਗਾ। ਇਸ ਲਈ ਭੁਗਤਣ ਵਾਲੇ ਦੀ ਭੁੱਲ। ਉਸਨੇ ਪਹਿਲਾਂ ਕਦੇ

Loading...

Page Navigation
1 ... 17 18 19 20 21 22 23 24 25 26 27 28 29 30 31 32 33 34 35 36 37 38 39 40