Book Title: Fault Is Of The Sufferer Punjbai
Author(s): Dada Bhagwan
Publisher: Dada Bhagwan Aradhana Trust

View full book text
Previous | Next

Page 33
________________ 26 ਭੁਗਤੇ ਉਸੇ ਦੀ ਭੁੱਲ ਨੁਕਸਾਨ ਹੋਇਆ। ਉਹ ਜਿਆਦਾ ਅਲਰਟ ਹੈ, ਇਸ ਲਈ ਜਿਆਦਾ ਭੁਗਤੇਗਾ। ‘ਭੁਗਤੇ ਉਸੇ ਦੀ ਭੁੱਲ’ | ਭੁੱਲ ਨੂੰ ਸਾਨੂੰ ਲੱਭਣ ਨਹੀਂ ਜਾਣਾ ਪੈਂਦਾ। ਬੜੇ-ਬੜੇ ਜੱਜਾਂ ਜਾਂ ਵਕੀਲਾਂ ਨੂੰ ਵੀ ਲੱਭਣ ਨਹੀਂ ਜਾਣਾ ਪੈਂਦਾ। ਉਸਦੇ ਬਜਾਏ ਇਹ ਸੂਤਰ ਦਿੱਤਾ ਹੈ, ਇਹ ਥਰਮਾਮੀਟਰ, ਕਿ ‘ਭਗਤੇ ਉਸੇ ਦੀ ਭੁੱਲ । ਜੇ ਕੋਈ ਇੰਨਾ ਸੈਪਰੇਸ਼ਨ ਕਰਦੇ-ਕਰਦੇ ਅੱਗੇ ਵੱਧਦਾ ਜਾਵੇਗਾ, ਤਾਂ ਸਿੱਧਾ ਮੋਕਸ਼ ਵਿੱਚ ਪਹੁੰਚ ਜਾਵੇਗਾ। ਭੁੱਲ, ਡਾਕਟਰ ਦੀ ਜਾਂ ਮਰੀਜ ਦੀ? ਡਾਕਟਰ ਨੇ ਮਰੀਜ ਨੂੰ ਇੰਜੈਕਸ਼ਨ ਦਿੱਤਾ ਅਤੇ ਡਾਕਟਰ ਘਰ ਜਾ ਕੇ ਚੈਨ ਨਾਲ ਸੌਂ ਗਿਆ। ਪਰ ਮਰੀਜ ਨੂੰ ਤਾਂ ਸਾਰੀ ਰਾਤ ਇੰਜੈਕਸ਼ਨ ਦਾ ਦਰਦ ਰਿਹਾ। ਤਾਂ ਇਸ ਵਿੱਚ ਭੁੱਲ ਕਿਸਦੀ? ਮਰੀਜ ਦੀ! ਅਤੇ ਡਾਕਟਰ ਤਾਂ ਜਦ ਭੁਗਤੇਗਾ, ਉਦੋਂ ਉਸਦੀ ਭੁੱਲ ਪਕੜੀ ਜਾਵੇਗੀ। ਬੇਟੀ ਦੇ ਲਈ ਡਾਕਟਰ ਬੁਲਾਈਏ ਅਤੇ ਉਹ ਆ ਕੇ ਦੇਖੇ ਕਿ ਨਬਜ਼ ਨਹੀਂ ਚੱਲ ਰਹੀ ਹੈ, ਤਾਂ ਡਾਕਟਰ ਕੀ ਕਹੇਗਾ?” ਮੈਨੂੰ ਕਿਉਂ ਬੁਲਾਇਆ?? ਓਏ, ਤੂੰ ਹੱਥ ਲਾਇਆ ਉਸੇ ਵਕਤ ਗਈ, ਨਹੀਂ ਤਾਂ ਨਬਜ਼ ਚੱਲ ਹੀ ਰਹੀ ਸੀ। ਪਰ ਡਾਕਟਰ ਫੀਸ ਦੇ ਦਸ ਰੁਪਏ ਲੈ ਜਾਂਦਾ ਹੈ ਅਤੇ ਉੱਪਰ ਤੋਂ ਥਿੜਕਦਾ ਵੀ ਹੈ। ‘ਓਏ, ਝਿੜਕਣਾ ਹੋਵੇ ਤਾਂ ਪੈਸੇ ਨਾ ਲੈਣਾ ਅਤੇ ਪੈਸੇ ਲੈਣੇ ਹੋਣ ਤਾਂ ਝਿੜਕਣਾ ਨਹੀ।” ਪਰ ਨਹੀ, ਫੀਸ ਤਾਂ ਲਵੇਗਾ ਹੀ। ਉਦੋਂ ਪੈਸੇ ਦੇਣੇ ਪੈਂਦੇ ਹਨ। ਇਸ ਤਰ੍ਹਾਂ ਦਾ ਜਗਤ ਹੈ। ਇਸ ਲਈ ਇਸ ਕਾਲ ਵਿੱਚ ਨਿਆਂ ਨਹੀਂ ਲੱਭਣਾ। | ਪ੍ਰਸ਼ਨ ਕਰਤਾ : ਇਸ ਤਰ੍ਹਾਂ ਹੁੰਦਾ ਹੈ ਕਿ ਮੇਰੇ ਤੋਂ ਦਵਾਈ ਲਵੇ ਅਤੇ ਮੈਨੂੰ ਹੀ ਝਿੜਕੇ ।

Loading...

Page Navigation
1 ... 31 32 33 34 35 36 37 38 39 40