Book Title: Fault Is Of The Sufferer Punjbai
Author(s): Dada Bhagwan
Publisher: Dada Bhagwan Aradhana Trust

View full book text
Previous | Next

Page 10
________________ ਭੁਗਤੇ ਉਸੇ ਦੀ ਭੁੱਲ , ਜੋ ਦੁੱਖ ਭੁਗਤੇ, ਉਸੇ ਦੀ ਭੁੱਲ ਅਤੇ ਸੁੱਖ ਭੋਗੇ ਤਾਂ, ਉਹ ਉਸਦਾ ਇਨਾਮ। ਪਰ ਕ੍ਰਾਂਤੀ ਦਾ ਕਾਨੂੰਨ ਨਿਮਿਤ ਨੂੰ ਫੜਦਾ ਹੈ। ਭਗਵਾਨ ਦਾ ਕਾਨੂੰਨ, ਰੀਅਲ ਕਾਨੂੰਨ ਤਾਂ ਜਿਸਦੀ ਭੁੱਲ ਹੋਵੇਗੀ, ਉਸੇ ਨੂੰ ਪਕੜੇਗਾ। ਇਹ ਕਾਨੂੰਨ ਐਗਜੈਕਟ ਹੈ ਅਤੇ ਉਸ ਵਿੱਚ ਕੋਈ ਪਰਿਵਰਤਨ (ਬਦਲਾਅ) ਨਹੀਂ ਕਰ ਸਕਦਾ। ਜਗਤ ਵਿੱਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਕਿ ਜੋ ਕਿਸੇ ਨੂੰ ਭੋਗਵਟਾ (ਸੁੱਖ-ਦੁੱਖ ਦਾ ਅਸਰ) ਦੇ ਸਕੇ! ਸਰਕਾਰੀ ਕਾਨੂੰਨ ਵੀ ਭੋਗਵਟਾ ਨਹੀਂ ਦੇ ਸਕਦਾ। 3 ਇਹ ਚਾਹ ਦਾ ਪਿਆਲਾ ਤੁਹਾਡੇ ਤੋਂ ਫੁੱਟ ਜਾਵੇ ਤਾਂ ਤੁਹਾਨੂੰ ਦੁੱਖ ਹੋਵੇਗਾ? ਖੁਦ ਤੋਂ ਫੁੱਟੇ ਤਾਂ ਕੀ ਤੁਹਾਨੂੰ ਸਹਿਨ ਕਰਨਾ ਪੈਂਦਾ ਹੈ? ਅਤੇ ਜੇ ਤੁਹਾਡੇ ਬੇਟੇ ਤੋਂ ਫੁੱਟ ਜਾਵੇ ਤਾਂ ਦੁੱਖ, ਚਿੰਤਾ ਅਤੇ ਕੁੜਨ (ਬੇਚੈਨੀ) ਹੁੰਦੀ ਹੈ। ਖੁਦ ਦੀ ਹੀ ਭੁੱਲ ਦਾ ਹਿਸਾਬ ਹੈ, ਇਸ ਤਰ੍ਹਾਂ ਜੇ ਸਮਝ ਵਿੱਚ ਆ ਜਾਵੇ ਤਾਂ ਦੁੱਖ ਜਾਂ ਚਿੰਤਾ ਹੋਵੇਗੀ? ਇਹ ਤਾਂ ਦੂਸਰਿਆਂ ਦੇ ਦੋਸ਼ ਦੇਖਣ ਨਾਲ ਦੁੱਖ ਅਤੇ ਚਿੰਤਾ ਖੜ੍ਹੀ ਕਰਦੇ ਹਨ, ਰਾਤ-ਦਿਨ ਜਲਨ ਹੀ ਖੜ੍ਹੀ ਕਰਦੇ ਹਨ, ਅਤੇ ਉੱਪਰ ਤੋਂ ਖੁਦ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਨੂੰ ਬਹੁਤ ਸਹਿਨ ਕਰਨਾ ਪੈ ਰਿਹਾ ਹੈ। ਖੁਦ ਦੀ ਕੁੱਝ ਭੁੱਲ ਹੋਵੇਗੀ, ਤਾਂ ਹੀ ਸਾਹਮਣੇ ਵਾਲਾ ਕਹਿੰਦਾ ਹੋਵੇਗਾ ਨਾ? ਇਸ ਲਈ ਭੁੱਲ ਸੁਧਾਰ ਲਓ ਨਾ! ਇਸ ਜਗਤ ਵਿੱਚ ਕੋਈ ਜੀਵ ਕਿਸੇ ਜੀਵ ਨੂੰ ਤਕਲੀਫ ਲਈ ਦੇ ਸਕਦਾ, ਇਹੋ ਜਿਹਾ ਸਵਤੰਤਰ ਹੈ ਅਤੇ ਜੇ ਕੋਈ ਤਕਲੀਫ ਦਿੰਦਾ ਹੈ, ਉਹ ਪਹਿਲਾਂ ਦਖਲ ਕੀਤੀ ਹੈ, ਇਸ ਲਈ। ਭੁੱਲ ਖਤਮ ਕਰ ਦਿਓ, ਫਿਰ ਹਿਸਾਬ ਨਹੀਂ ਰਹੇਗਾ। ਪ੍ਰਸ਼ਨ ਕਰਤਾ : ਇਹ ਥਿਊਰੀ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇ ਤਾਂ ਮਨ ਨੂੰ ਸਾਰੇ ਪ੍ਰਸ਼ਨਾ ਦਾ ਸਮਾਧਾਨ ਰਹੇ। ਦਾਦਾ ਸ਼੍ਰੀ : ਸਮਾਧਾਨ ਨਹੀ, ਐਗਜੈਕਟ ਏਦਾਂ ਹੀ ਹੈ। ਇਹ ਸੈੱਟ ਕੀਤਾ ਹੋਇਆ ਨਹੀ, ਬੁੱਧੀ-ਪੂਰਵਕ ਦੀ ਗੱਲ ਨਹੀਂ ਹੈ, ਇਹ ਗਿਆਨ-ਪੂਰਵਕ ਦਾ ਹੈ।

Loading...

Page Navigation
1 ... 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40