Book Title: Fault Is Of The Sufferer Punjbai Author(s): Dada Bhagwan Publisher: Dada Bhagwan Aradhana Trust View full book textPage 9
________________ ਭੁਗਤੇ ਉਸੇ ਦੀ ਭੁੱਲ ਰਹਿੰਦਾ ਹੈ। ਇਸ ਤਰ੍ਹਾਂ ਹੀ ਜੀਵ ਬੰਧਨ ਵਿੱਚ ਆਉਂਦਾ ਹੈ। ਅੰਦਰ ਦਾ ਜੱਜ ਕਹਿੰਦਾ ਹੈ ਕਿ ਤੁਹਾਡੀ ਭੁੱਲ ਹੋਈ ਹੈ। ਫਿਰ ਅੰਦਰ ਦਾ ਹੀ ਵਕੀਲ ਵਕਾਲਤ ਕਰਦਾ ਹੈ ਕਿ ਇਸ ਵਿੱਚ ਮੇਰਾ ਕੀ ਦੋਸ਼? ਇਸ ਤਰ੍ਹਾਂ ਕਰਕੇ ਖੁਦ ਹੀ ਬੰਧਨ ਵਿੱਚ ਆਉਂਦਾ ਹੈ। ਖੁਦ ਦੇ ਆਤਮਹਿੱਤ ਦੇ ਲਈ ਜਾਣ ਲੈਣਾ ਚਾਹੀਦਾ ਹੈ ਕਿ, ਕਿਸ ਦੇ ਦੋਸ਼ ਨਾਲ ਬੰਧਨ ਹੈ? ਜੋ ਭੁਗਤੇ, ਉਸੇ ਦਾ ਦੋਸ਼ ॥ ਲੋਕਭਾਸ਼ਾ ਵਿੱਚ, ਦੇਖੀਏ ਤਾਂ ਅਨਿਆਂ ਹੈ ਪਰ ਭਗਵਾਨ ਦੀ ਭਾਸ਼ਾ ਦਾ ਨਿਆਂ ਤਾਂ ਇਹੀ ਕਹਿੰਦਾ ਹੈ ਕਿ, “ਭਗਤੇ ਉਸੇ ਦੀ ਭੁੱਲ । ਇਸ ਨਿਆਂ ਵਿੱਚ ਤਾਂ ਬਾਹਰ ਦੇ ਜੱਜ ਦਾ ਕੁੱਝ ਕੰਮ ਹੀ ਨਹੀਂ ਹੈ। ਜਗਤ ਦੀ ਅਸਲੀਅਤ ਦਾ ਰਹੱਸ-ਗਿਆਨ ਲੋਕਾਂ ਦੇ ਲਕਸ਼ ਵਿੱਚ ਹੈ ਹੀ ਨਹੀਂ ਅਤੇ ਜਿਸ ਨਾਲ ਭਟਕਣਾ ਪੈਂਦਾ ਹੈ, ਉਸ ਅਗਿਆਨ-ਗਿਆਨ ਦੇ ਬਾਰੇ ਤਾਂ ਸਭ ਨੂੰ ਖਬਰ ਹੈ। ਇਹ ਜੇਬ ਕੱਟੀ, ਉਸ ਵਿੱਚ ਭੁੱਲ ਕਿਸਦੀ? ਇਸਦੀ ਜੇਬ ਨਹੀਂ ਕੱਟੀ ਅਤੇ ਤੁਹਾਡੀ ਹੀ ਕਿਉਂ ਕੱਟੀ? ਦੋਨਾਂ ਵਿੱਚੋਂ ਹੁਣ ਕੌਣ ਭੁਗਤ ਰਿਹਾ ਹੈ? ‘ਭਗਤੇ ਉਸੇ ਦੀ ਭੁੱਲ! ਇਸ ਨੂੰ “ਦਾਦਾ ਨੇ ਗਿਆਨ ਵਿੱਚ ‘ਜਿਵੇਂ ਦਾ ਹੈ ਉਸੇ ਤਰ੍ਹਾਂ ਦਾ ਦੇਖਿਆ ਹੈ ਕਿ, ਭੁਗਤੇ ਉਸੇ ਦੀ ਭੁੱਲ ਹੈ। ਸਹਿਨ ਕਰਨਾ ਜਾਂ ਸਮਾਧਾਨ ਕਰਨਾ? ਲੋਕ ਸਹਿਨ-ਸ਼ਕਤੀ ਵਧਾਉਣ ਨੂੰ ਕਹਿੰਦੇ ਹਨ, ਪਰ ਉਹ ਕਦੋਂ ਤੱਕ ਰਹੇਗੀ? ਗਿਆਨ ਦੀ ਡੋਰ ਤਾਂ ਆਖਿਰ ਤੱਕ ਪਹੁੰਚੇਗੀ, ਸਹਿਨ-ਸ਼ਕਤੀ ਦੀ ਡੋਰ ਕਿੱਥੇ ਤੱਕ ਪਹੁੰਚੇਗੀ? ਸਹਿਨ-ਸ਼ਕਤੀ ਲਿਮਿਟਡ ਹੈ, ਗਿਆਨ ਅਨਲਿਮਿਟਡ ਹੈ। ਇਹ ‘ਗਿਆਨ ਹੀ ਇਹੋ ਜਿਹਾ ਹੈ ਕਿ ਜ਼ਰਾ ਵੀ ਸਹਿਨ ਕਰਨ ਨੂੰ ਨਹੀਂ ਰਹਿੰਦਾ। ਸਹਿਨ ਕਰਨਾ ਮਤਲਬ ਲੋਹੇ ਨੂੰ ਅੱਖਾਂ ਨਾਲ ਦੇਖ ਕੇ ਪਿਘਲਾਉਣਾ। ਉਸਦੇ ਲਈ ਸ਼ਕਤੀ ਚਾਹੀਦੀ ਹੈ। ਜਦੋਂ ਕਿ ਗਿਆਨ ਨਾਲ ਜ਼ਰਾ ਵੀ ਸਹਿਨ ਕੀਤੇ ਬਗੈਰ, ਪਰਮਾਨੰਦ ਨਾਲ ਮੁਕਤੀ! ਅਤੇ ਫਿਰ ਇਹ ਵੀ ਸਮਝ ਵਿੱਚ ਆਉਂਦਾ ਹੈ ਕਿ ਇਹ ਤਾਂ ਹਿਸਾਬ ਪੂਰਾ ਹੋ ਰਿਹਾ ਹੈ। ਅਤੇ ਮੁਕਤ ਹੋ ਰਹੇ ਹਾਂ।Page Navigation
1 ... 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40