Page #1
--------------------------------------------------------------------------
________________
ਦਾਦਾ ਭਗਵਾਨ ਰੂਪਿਤ
ਅੰਛ ਕਰਣ ਦਾ ਸਵਰੂਪ
ਚਿਤ
ਅਹੰਕਾਰ
Punjabi
Page #2
--------------------------------------------------------------------------
________________
ਦਾਦਾ ਭਗਵਾਨ ਕਥਿਤ
ਅੰਤ:ਕਰਣ ਦਾ ਸਵਰੂਪ
ਮੂਲ ਗੁਜਰਾਤੀ ਸੰਕਲਨ: ਡਾ. ਨੀਰੂਭੈਣ ਅਮੀਨ ਅਨੁਵਾਦ: ਮਹਾਤਮਾਗਣ
Page #3
--------------------------------------------------------------------------
________________
ਪ੍ਰਕਾਸ਼ਕ :
| ਸ੍ਰੀ ਅਜੀਤ ਸੀ.ਪਟੇਲ
ਦਾਦਾ ਭਗਵਾਨ ਅਰਾਧਨਾ ਸਟ, ‘ਦਾਦਾ ਦਰਸ਼ਨ`, 5, ਮਮਤਾਪਾਰਕ ਸੁਸਾਇਟੀ, ਨਵਗੁਜਰਾਤ ਕਾਲਜ ਦੇ ਪਿੱਛੇ, ਉਸਮਾਨਪੁਰਾ, ਅਹਿਮਦਾਬਾਦ- 380014, ਗੁਜਰਾਤ। ਫੋਨ: (079) 39830100
All Rights reserved - Deepakbhai Desai Trimandir, Simandhar City, Ahmedabad-Kalol Highway, Post - Adalaj, Dist-Gandhinagar- 38242, Gujarat, India. No part of this book may be used or reproduced in any manner whatsoever without written permission from the holder of the copyright
ਪਹਿਲਾ ਸੰਸਕਰਣ
:
ਕਾਪੀਆਂ 1,000
ਨਵੰਬਰ, 2018
ਭਾਵ ਮੁੱਲ :
‘ਪਰਮ ਵਿਨੈ ਅਤੇ ‘ਮੈਂ ਕੁੱਝ ਵੀ ਨਹੀਂ ਜਾਣਦਾ, ਇਹ ਭਾਵ!
ਦੂਵ ਮੁੱਲ : ਮੁਦਕ :
Amba Offset
B - 99, Electronics GIDc
20 ਰੁਪਏ ਅੰਬਾ ਆਫਸੈੱਟ B - 99, ਇਲੈਕਟੌਨੀਕਸ GIDC . ਕ- 6 ਰੋਡ, ਸੈਕਟਰ - 25 ਗਾਂਧੀਨਗਰ - 382044 ਫੋਨ: (079) 39830341
K-6 Road, Sector - 25
Gandhinagar - 382044
Phone: (079) 39830341
Page #4
--------------------------------------------------------------------------
________________
ਤ੍ਰਿਮੰਤਰ
ਨਮੋ ਵੀਰਾਗਾਯ ਨਮੋ ਅਰਿਹੰਤਾਣਮ
ਨਮੋ ਸਿੱਧਾਣਮ ਨਮੋ ਆਯਰਿਯਾਣਮ
ਨਮੋ ਊਝਾਯਾਮ
ਨਮੋ ਲੋਏ ਸਵੂ ਸਾਹੂੰਣਮ ਐਸੋ ਪੰਚ ਨਮਕਾਰੋ ਸਟੂ ਪਾਵਪਣਾਸਣੋ
ਮੰਗਲਾਣਮ ‘ਚ ਸਵੇਸਿਮ ਪੜ੍ਹ ਹਵਈ ਮੰਗਲਮ!! (2) ਓਮ ਨਮੋ ਭਗਵਤੇ ਵਾਸੂਦੇਵਾਯ!! (2) ਓਮ ਨਮ: ਸ਼ਿਵਾਯ!! (3)
ਜੈ ਸੱਚਿਦਾਨੰਦ
Page #5
--------------------------------------------------------------------------
________________
‘ਦਾਦਾ ਭਗਵਾਨ’ ਕੌਣ ?
ਜੂਨ 1958 ਦੀ ਇੱਕ ਸ਼ਾਮ ਦਾ ਕਰੀਬ 6 ਵਜੇ ਦਾ ਸਮਾਂ, ਭੀੜ ਨਾਲ ਭਰਿਆ ਸੂਰਤ ਸ਼ਹਿਰ ਦਾ ਰੇਲਵੇ ਸਟੇਸ਼ਨ, ਪਲੇਟਫਾਰਮ ਨੰ: 3 ਦੀ ਬੈਂਚ ਤੇ ਬੈਠੇ ਸ਼੍ਰੀ ਅੰਬਾਲਾਲ ਮੂਲਜੀ ਭਾਈ ਪਟੇਲ ਰੂਪੀ ਦੇਹਮੰਦਿਰ ਵਿੱਚ ਕੁਦਰਤੀ ਰੂਪ ਨਾਲ, ਅਕ੍ਰਮ ਰੂਪ ਵਿੱਚ, ਕਈ ਜਨਮਾਂ ਤੋਂ ਪ੍ਰਗਟ ਹੋਣ ਲਈ ਵਿਆਕੁਲ ‘ਦਾਦਾ ਭਗਵਾਨ ਪੂਰਨ ਰੂਪ ਵਿੱਚ ਪ੍ਰਗਟ ਹੋਏ। ਅਤੇ ਕੁਦਰਤ ਨੇ ਸਿਰਜਿਆ ਅਧਿਆਤਮ ਦਾ ਅਦਭੁਤ ਅਚੰਬਾ। ਇੱਕ ਹੀ ਘੰਟੇ ਵਿੱਚ ਉਹਨਾਂ ਨੂੰ ਵਿਸ਼ਵ ਦਰਸ਼ਨ ਹੋਇਆ। ‘ਮੈਂ ਕੌਣ? ਭਗਵਾਨ ਕੌਣ? ਜਗਤ ਕੌਣ ਚਲਾਉਂਦਾ ਹੈ? ਕਰਮ ਕੀ ਹਨ? ਮੁਕਤੀ ਕੀ ਹੈ? ਆਦਿ ਜਗਤ ਦੇ ਸਾਰੇ ਅਧਿਆਤਮਿਕ ਪ੍ਰਸ਼ਨਾ ਦਾ ਪੂਰਾ ਰਹੱਸ ਪ੍ਰਗਟ ਹੋਇਆ। ਇਸ ਤਰ੍ਹਾਂ ਕੁਦਰਤ ਨੇ ਵਿਸ਼ਵ ਦੇ ਸਾਹਮਣੇ ਇੱਕ ਅਦੁੱਤੀ ਪੂਰਨ ਦਰਸ਼ਨ ਪੇਸ਼ ਕੀਤਾ ਅਤੇ ਉਸਦੇ ਮਾਧਿਅਮ ਬਣੇ ਸ਼੍ਰੀ ਅੰਬਾਲਾਲ ਮੂਲਜੀ ਭਾਈ ਪਟੇਲ, ਗੁਜਰਾਤ ਦੇ ਚਰੋਤਰ ਖੇਤਰ ਦੇ ਭਾਦਰਣ ਪਿੰਡ ਦੇ ਪੱਟੀਦਾਰ, ਕੰਟਰੈਕਟ ਦਾ ਧੰਦਾ ਕਰਨਵਾਲੇ, ਫਿਰ ਵੀ ਪੂਰਨ ਰੂਪ ਵਿੱਚ ਵੀਤਰਾਗ ਪੁਰਖ!
“ਵਪਾਰ ਵਿੱਚ ਧਰਮ ਹੋਣਾ ਚਾਹੀਦਾ ਹੈ, ਧਰਮ ਵਿੱਚ ਵਪਾਰ ਨਹੀਂ, ਇਸ ਸਿਧਾਂਤ ਨਾਲ ਉਹਨਾਂ ਨੇ ਪੂਰਾ ਜੀਵਨ ਬਤੀਤ ਕੀਤਾ। ਜੀਵਨ ਵਿੱਚ ਕਦੇ ਵੀ ਉਹਨਾਂ ਨੇ ਕਿਸੇ ਕੋਲੋਂ ਪੈਸੇ ਨਹੀਂ ਸਨ ਲਏ, ਸਗੋਂ ਆਪਣੀ ਕਮਾਈ ਨਾਲ ਭਗਤਾਂ ਨੂੰ ਯਾਤਰਾ ਕਰਵਾਉਂਦੇ ਸਨ।
ਉਹਨਾਂ ਨੂੰ ਪ੍ਰਾਪਤੀ ਹੋਈ, ਉਸੇ ਤਰ੍ਹਾਂ ਕੇਵਲ ਦੋ ਹੀ ਘੰਟਿਆਂ ਵਿੱਚ ਹੋਰ ਯਾਜਕ ਜਨਾ (ਮੁਮੁਕਸ਼) ਨੂੰ ਵੀ ਉਹ ਆਤਮਗਿਆਨ ਦੀ ਪ੍ਰਾਪਤੀ ਕਰਵਾਉਂਦੇ ਸਨ, ਉਹਨਾਂ ਦੇ ਅਦਭੁਤ ਸਿੱਧ ਹੋਏ ਗਿਆਨ ਪ੍ਰਯੋਗ ਨਾਲ। ਉਸ ਨੂੰ ਅਕ੍ਰਮ ਮਾਰਗ ਕਿਹਾ। ਅਕ੍ਰਮ, ਭਾਵ ਬਿਨਾਂ ਕ੍ਰਮ ਦੇ, ਅਤੇ ਕ੍ਰਮ ਭਾਵ ਇੱਕ-ਇੱਕ ਪੌੜੀ, ਕ੍ਰਮ ਅਨੁਸਾਰ ਉੱਪਰ ਚੜਨਾ। ਅਕ੍ਰਮ ਭਾਵ ਲਿਫਟ ਮਾਰਗ, ਸ਼ਾਰਟ ਕੱਟ
ਉਹ ਖੁਦ ਹਰੇਕ ਨੂੰ ‘ਦਾਦਾ ਭਗਵਾਨ ਕੌਣ?’ ਦਾ ਰਹੱਸ ਦੱਸਦੇ ਹੋਏ ਕਹਿੰਦੇ ਸਨ ਕਿ “ਇਹ ਜੋ ਤੁਹਾਨੂੰ ਦਿਖਦੇ ਹਨ ਇਹ ਦਾਦਾ ਭਗਵਾਨ ਨਹੀਂ ਹਨ, ਇਹ ਤਾਂ ‘ਏ.ਐਮ.ਪਟੇਲ’ ਹਨ। ਅਸੀਂ ਗਿਆਨੀ ਪੁਰਖ ਹਾਂ ਅਤੇ ਅੰਦਰ ਜੋ ਪ੍ਰਗਟ ਹੋਏ ਹਨ, ਉਹ ‘ਦਾਦਾ ਭਗਵਾਨ' ਹਨ। ਦਾਦਾ ਭਗਵਾਨ ਤਾਂ ਚੌਦਾਂ ਲੋਕਾਂ ਦੇ ਨਾਥ ਹਨ। ਉਹ ਤੁਹਾਡੇ ਵਿੱਚ ਵੀ ਹਨ, ਸਾਰਿਆਂ ਵਿੱਚ ਹਨ। ਤੁਹਾਡੇ ਵਿੱਚ ਅਵਿਅਕਤ, ਅਪ੍ਰਗਟ ਰੂਪ ਵਿੱਚ ਹਨ ਅਤੇ ‘ਇੱਥੇ’ ਸਾਡੇ ਅੰਦਰ ਸੰਪੂਰਨ ਰੂਪ ਵਿੱਚ ਪ੍ਰਗਟ ਹੋਏ ਹਨ। ਦਾਦਾ ਭਗਵਾਨ ਨੂੰ ਮੈਂ ਵੀ ਨਮਸਕਾਰ ਕਰਦਾ ਹਾਂ।”
Page #6
--------------------------------------------------------------------------
________________
ਆਤਮਗਿਆਨ ਪ੍ਰਾਪਤੀ ਦੀ ਪ੍ਰਤੱਖ ਲਿੰਕ “ਮੈਂ ਤਾਂ ਕੁੱਝ ਲੋਕਾਂ ਨੂੰ ਆਪਣੇ ਹੱਥੋਂ ਸਿੱਧੀ ਦੇਣ ਵਾਲਾ ਹਾਂ। ਪਿੱਛੇ ਅਨੁਯਾਈ ਚਾਹੀਦੇ ਹਨ ਕਿ ਨਹੀਂ ਚਾਹੀਦੇ ਪਿੱਛੇ ਲੋਕਾਂ ਨੂੰ ਮਾਰਗ ਤਾਂ ਚਾਹੀਦਾ ਹੈ ਨਾ?”
-ਦਾਦਾ ਸ਼ੀ
ਪਰਮ ਪੂਜਨੀਕ ਦਾਦਾ ਸ੍ਰੀ ਪਿੰਡ-ਪਿੰਡ, ਦੇਸ਼-ਵਿਦੇਸ਼ ਘੁੰਮ ਕੇ ਸਾਧਕਾਂ ਨੂੰ ਸਤਿਸੰਗ ਅਤੇ ਆਤਮਗਿਆਨ ਦੀ ਪ੍ਰਾਪਤੀ ਕਰਵਾਉਂਦੇ ਸਨ। ਆਪ ਨੇ ਆਪਣੇ ਜੀਵਨਕਾਲ ਵਿੱਚ ਹੀ ਡਾ. ਨੀਰੂਭੈਣ ਅਮੀਨ (ਨੀਰੂਮਾਂ ਨੂੰ ਆਤਮਗਿਆਨ ਪ੍ਰਾਪਤ ਕਰਵਾਉਣ ਦੀ ਸਿੱਧੀ ਦਿੱਤੀ ਸੀ। ਦਾਦਾ ਸ੍ਰੀ ਦੇ ਸ਼ਰੀਰ ਛੱਡਣ (ਅਕਾਲ ਚਲਾਣੇ) ਤੋਂ ਬਾਅਦ ਨੀਰੂਮਾਂ ਉਸੇ ਤਰ੍ਹਾਂ ਹੀ ਸਾਧਕਾਂ ਨੂੰ ਸਤਿਸੰਗ ਅਤੇ ਆਤਮਗਿਆਨ ਦੀ ਪ੍ਰਾਪਤੀ, ਨਿਮਿਤ ਭਾਵ ਨਾਲ ਕਰਵਾ ਰਹੇ ਸਨ। ਪੁਜਨੀਕ ਦੀਪਕਭਾਈ ਦੇਸਾਈ ਨੂੰ ਵੀ ਦਾਦਾ ਸ੍ਰੀ ਨੇ ਸਤਿਸੰਗ ਕਰਨ ਦੀ ਸਿੱਧੀ ਦਿੱਤੀ ਸੀ। ਨੀਰੂਮਾਂ ਦੀ ਹਾਜ਼ਰੀ ਵਿੱਚ ਹੀ ਉਹਨਾਂ ਦੇ ਆਸ਼ੀਰਵਾਦ ਨਾਲ ਪੂਜਨੀਕ ਦੀਪਕਭਾਈ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਕਈ ਥਾਵਾਂ ਤੇ ਜਾ ਕੇ ਸਾਧਕਾਂ ਨੂੰ ਆਤਮ ਗਿਆਨ ਕਰਵਾ ਰਹੇ ਹਨ, ਜੋ ਨੀਰੁਮਾਂ ਦੇ ਸ਼ਰੀਰ ਛੱਡਣ ਤੋਂ ਬਾਅਦ ਅੱਜ ਵੀ ਜਾਰੀ ਹੈ। ਇਸ ਆਤਮਗਿਆਨ ਪ੍ਰਾਪਤੀ ਦੇ ਬਾਅਦ ਹਜਾਰਾਂ ਸਾਧਕ ਸੰਸਾਰ ਵਿੱਚ ਰਹਿੰਦੇ ਹੋਏ ਜੁੰਮੇਵਾਰੀਆਂ ਨਿਭਾਉਂਦੇ ਹੋਏ ਵੀ ਮੁਕਤ ਰਹਿ ਕੇ ਆਤਮ ਰਮਣਤਾ ਦਾ ਅਨੁਭਵ ਕਰਦੇ ਹਨ। | ਗ੍ਰੰਥ ਵਿੱਚ ਲਿਖੀ ਬਾਣੀ ਮੋਕਸ਼ ਪ੍ਰਾਪਤ ਕਰਨ ਵਾਲਿਆਂ ਲਈ ਬਹੁਤ ਜ਼ਿਆਦਾ ਉਪਯੋਗੀ ਸਿੱਧ ਹੋਵੇਗੀ, ਪਰ ਮੋਕਸ਼ ਪ੍ਰਾਪਤ ਕਰਨ ਵਾਲਿਆਂ ਲਈ ਆਤਮਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ। ਅਕੁਮ ਮਾਰਗ ਦੇ ਦੁਆਰਾ ਆਤਮਗਿਆਨ ਦੀ ਪ੍ਰਾਪਤੀ ਦਾ ਰਾਹ ਅੱਜ ਵੀ ਖੁੱਲਾ ਹੈ। ਜਿਵੇਂ ਜਗਦਾ ਹੋਇਆ ਦੀਵਾ ਹੀ ਦੂਜੇ ਦੀਵੇ ਨੂੰ ਜਗਾ ਸਕਦਾ ਹੈ, ਉਸੇ ਤਰ੍ਹਾਂ ਪ੍ਰਤੱਖ ਆਤਮਗਿਆਨੀ ਤੋਂ ਆਤਮਗਿਆਨ ਪ੍ਰਾਪਤ ਕਰਕੇ ਹੀ ਖੁਦ ਦਾ ਆਤਮਾ ਜਗਾ ਸਕਦਾ ਹੈ।
Page #7
--------------------------------------------------------------------------
________________
ਬੇਨਤੀ ਆਪਤਬਾਣੀ ਮੁੱਖ ਗ੍ਰੰਥ ਹੈ, ਜੋ ਦਾਦਾ ਭਗਵਾਨ ਦੀ ਸ੍ਰੀ ਮੁੱਖ ਬਾਣੀ ਤੋਂ, ਓਰਿਜਨਲ ਬਾਣੀ ਤੋਂ ਬਣਿਆ ਹੈ, ਉਸੇ ਗ੍ਰੰਥ ਦੇ ਸੱਤ ਭਾਗ ਕੀਤੇ ਗਏ ਹਨ, ਤਾਂ ਕਿ ਪਾਠਕ ਨੂੰ ਪੜ੍ਹਨ ਵਿੱਚ ਸੁਵਿਧਾ ਹੋਵੇ। 1. ਗਿਆਨੀ ਪੁਰਖ ਦੀ ਪਹਿਚਾਣ 2. ਜਗਤ ਕਰਤਾ ਕੌਣ? 3. ਕਰਮ ਦਾ ਸਿਧਾਂਤ 4. ਅੰਤ:ਕਰਣ ਦਾ ਸਵਰੂਪ 5. ਯਥਾਰਤ ਧਰਮ 6. ਸਰਵ ਦੁੱਖਾਂ ਤੋਂ ਮੁਕਤੀ 7. ਆਤਮਾ ਜਾਣਿਆ ਉਸਨੇ ਸਭ ਜਾਣਿਆ
ਪਰਮ ਪਜਨੀਕ ਦਾਦਾ ਸ਼ੀ ਹਿੰਦੀ ਵਿੱਚ ਬਹੁਤ ਘੱਟ ਬੋਲਦੇ ਸਨ, ਕਦੇ ਹਿੰਦੀ ਭਾਸ਼ਾ ਵਾਲੇ ਲੋਕ ਆ ਜਾਂਦੇ ਸਨ, ਜੋ ਗੁਜਰਾਤੀ ਨਹੀਂ ਸਮਝ ਸਕਦੇ ਸਨ, ਉਹਨਾਂ ਦੇ ਲਈ ਦਾਦਾ ਸ਼ੀ ਹਿੰਦੀ ਬੋਲ ਲੈਂਦੇ ਸਨ, ਉਹ ਬਾਣੀ ਜੋ ਕੈਸਟਾਂ ਵਿੱਚੋਂ ਟਾਸਕਾਈਬ ਕਰਕੇ ਇਹ ਆਪਤਬਾਣੀ ਗੁੱਥ ਬਣਿਆ ਹੈ। ਉਸੇ ਆਪਤਬਾਣੀ ਗ੍ਰੰਥ ਨੂੰ ਫਿਰ ਤੋਂ ਸੰਕਲਿਤ ਕਰਕੇ ਇਹ ਸੱਤ ਛੋਟੇ ਗ੍ਰੰਥ ਬਣਾਏ ਹਨ। ਉਹਨਾਂ ਦੀ ਹਿੰਦੀ ‘ਪਿਓਰ ਹਿੰਦੀ ਨਹੀਂ ਹੈ, ਫਿਰ ਵੀ ਸੁਣਨ ਵਾਲੇ ਨੂੰ ਉਹਨਾਂ ਦਾ ਆਂਤਰਿਕ ਭਾਵ “ਐਗਜ਼ੈਕਟ ਸਮਝ ਵਿੱਚ ਆ ਜਾਂਦਾ ਹੈ। ਉਹਨਾਂ ਦੀ ਬਾਣੀ ਹਿਰਦੇ ਸਪਰਸ਼ੀ, ਹਿਰਦੇ ਭੇਦੀ ਹੋਣ ਦੇ ਕਾਰਣ ਜਿਵੇਂ ਦੀ ਨਿਕਲੀ, ਉਸੇ ਤਰ੍ਹਾਂ ਸੰਕਲਿਤ ਕਰਕੇ ਪੇਸ਼ ਕੀਤੀ ਗਈ ਹੈ ਤਾਂ ਕਿ ਪਾਠਕ ਨੂੰ ਉਹਨਾਂ ਦੇ ‘ਡਾਇਰੈਕਟ` ਸ਼ਬਦ ਪਹੁੰਚਣ। ਉਹਨਾਂ ਦੀ ਹਿੰਦੀ ਯਾਨੀ ਗੁਜਰਾਤੀ, ਅੰਗ੍ਰੇਜੀ ਅਤੇ ਹਿੰਦੀ ਦਾ ਮਿਸ਼ਰਣ। ਫਿਰ ਵੀ ਸੁਣਨ ਨੂੰ, ਪੜ੍ਹਨ ਨੂੰ ਬਹੁਤ ਮਿੱਠੀ ਲੱਗਦੀ ਹੈ, ਨੈਚਰਲ ਲੱਗਦੀ ਹੈ, ਜੀਵੰਤ ਲੱਗਦੀ ਹੈ। ਜੋ ਸ਼ਬਦ ਹੈ, ਉਹ ਭਾਸ਼ਾਂ ਦੀ ਦ੍ਰਿਸ਼ਟੀ ਤੋਂ ਸਿੱਧੇ-ਸਾਦੇ ਹਨ ਪਰ ‘ਗਿਆਨੀ ਪੁਰਖ ਦਾ ਦਰਸ਼ਨ ਨਿਰਾਵਰਣ ਹੈ, ਸੋ ਉਹਨਾਂ ਦਾ ਹਰ ਇੱਕ ਵਚਨ ਭਾਵਪੂਰਣ, ਮਾਰਮਿਕ, ਮੌਲਿਕ ਅਤੇ ਸਾਹਮਣੇ ਵਾਲੇ ਦੇ ਵਿਉ ਪੁਆਇੰਟ ਨੂੰ ਐਗਜ਼ੈਕਟ ਸਮਝ ਕੇ ਹੋਣ ਦੇ ਕਾਰਣ ਉਹ ਪਾਠਕ ਦੇ ਦਰਸ਼ਨ ਨੂੰ ਸਪਸ਼ਟ ਖੋਲ ਦਿੰਦਾ ਹੈ ਅਤੇ ਉਸਨੂੰ ਉਚਾਈ ਤੇ ਲੈ ਜਾਂਦਾ ਹੈ।
-ਡਾ. ਨੀਰੂਭੈਣ ਅਮੀਨ
Page #8
--------------------------------------------------------------------------
________________
ਸੰਪਾਦਕੀ ਸਿਰਫ਼ ਗਿਆਨੀ ਪੁਰਖ ਹੀ ਆਪਣੇ ਅੰਤ:ਕਰਣ ਤੋਂ ਬਿਲਕੁਲ ਅਲੱਗ ਰਹਿੰਦੇ ਹਨ। ਆਤਮਾ ਵਿੱਚ ਹੀ ਰਹਿ ਕੇ ਉਸਦਾ ਯਥਾਰਤ (ਅਸਲ) ਵਰਣਨ ਕਰ ਸਕਦੇ ਹਨ। ਗਿਆਨੀ ਪੁਰਖ ਪਰਮ ਪੂਜਨੀਕ ਦਾਦਾ ਭਗਵਾਨ ਦਾਦਾ ਸ੍ਰੀ) ਨੇ ਅੰਤ:ਕਰਣ ਦਾ ਬਹੁਤ ਹੀ ਸੁੰਦਰ, ਸਪਸ਼ਟ ਵਰਣਨ ਕੀਤਾ ਹੈ।
ਅੰਤ:ਕਰਣ ਦੇ ਚਾਰ ਅੰਗ ਹਨ। ਮਨ-ਬੁੱਧੀ-ਚਿਤ-ਅਹੰਕਾਰ। ਹਰੇਕ ਦਾ ਕੰਮ ਅਲੱਗ-ਅਲੱਗ ਹੈ। ਇੱਕ ਸਮੇਂ ਉਹਨਾਂ ਵਿੱਚੋਂ ਇੱਕ ਹੀ ਕੰਮ ਕਰ ਰਿਹਾ ਹੁੰਦਾ ਹੈ।
ਮਾਈਂਡ ਕੀ ਹੈ? ਮਨ ਗ੍ਰੰਥੀਆਂ ਦਾ ਬਣਿਆ ਹੋਇਆ ਹੈ। ਪਿਛਲੇ ਜਨਮ ਵਿੱਚ ਅਗਿਆਨਤਾ ਨਾਲ ਜਿਸ ਵਿੱਚ ਰਾਗ-ਦਵੇਸ਼ ਕੀਤੇ, ਉਹਨਾਂ ਦੇ ਪਰਮਾਣੂ ਖਿੱਚੇ ਅਤੇ ਉਹਨਾਂ ਦਾ ਸੰਗ੍ਰਹਿ ਹੋ ਕੇ ਗ੍ਰੰਥੀ ਹੋ ਗਈ। ਉਹ ਗ੍ਰੰਥੀ ਇਸ ਜਨਮ ਵਿੱਚ ਫੁੱਟਦੀ ਹੈ ਤਾਂ ਉਸ ਨੂੰ ਵਿਚਾਰ ਕਿਹਾ ਜਾਂਦਾ ਹੈ। ਵਿਚਾਰ ਡਿਸਚਾਰਜ ਮਨ ਹੈ। ਵਿਚਾਰ ਆਉਂਦਾ ਹੈ ਉਸ ਸਮੇਂ ਅਹੰਕਾਰ ਉਸ ਵਿੱਚ ਤਨਮੈਕਾਰ ਹੁੰਦਾ ਹੈ। ਜੇ ਉਹ ਤਨਮੈਕਾਰ ਨਹੀਂ ਹੁੰਦਾ ਤਾਂ ਡਿਸਚਾਰਜ ਹੋ ਕੇ ਮਨ ਖਾਲੀ ਹੋ ਜਾਂਦਾ ਹੈ। ਜਿਸਦੇ ਵਿਚਾਰ ਜਿਆਦਾ ਉਸਦੀ ਮਨੋਗ੍ਰੰਥੀ ਵੱਡੀ ਹੁੰਦੀ ਹੈ।
ਅੰਤ:ਕਰਣ ਦਾ ਦੂਸਰਾ ਅੰਗ ਹੈ, ਚਿਤ! ਚਿਤ ਦਾ ਸੁਭਾਅ ਭਟਕਣਾ ਹੈ। ਮਨ ਕਦੇ ਨਹੀਂ ਭਟਕਦਾ। ਚਿਤ ਸੁੱਖ ਦੀ ਖੋਜ਼ ਦੇ ਲਈ ਭਟਕਦਾ ਰਹਿੰਦਾ ਹੈ। ਪਰ ਉਹ ਸਾਰੇ ਭੌਤਿਕ ਸੁੱਖ ਵਿਨਾਸ਼ੀ ਹੋਣ ਦੇ ਕਾਰਣ ਉਸਦੀ ਖੋਜ਼ ਦਾ ਅੰਤ ਹੀ ਨਹੀਂ ਆਉਂਦਾ। ਇਸ ਲਈ ਉਹ ਭਟਕਦਾ ਹੀ ਰਹਿੰਦਾ ਹੈ। ਜਦੋਂ ਆਤਮ ਸੁੱਖ ਮਿਲਦਾ ਹੈ ਉਦੋਂ ਹੀ ਉਸਦੇ ਭਟਕਣ ਦਾ ਅੰਤ ਆਉਂਦਾ ਹੈ। ਚਿਤ ਗਿਆਨ-ਦਰਸ਼ਨ ਦਾ ਬਣਿਆ ਹੋਇਆ ਹੈ। ਅਸ਼ੁੱਧ ਗਿਆਨ-ਦਰਸ਼ਨ ਯਾਨੀ ਅਸ਼ੁੱਧ ਚਿੱਤ, ਸੰਸਾਰੀ ਚਿਤ ਅਤੇ ਸ਼ੁੱਧ ਗਿਆਨ-ਦਰਸ਼ਨ ਯਾਨੀ ਸ਼ੁੱਧ ਚਿੱਤ, ਯਾਨੀ ਸ਼ੁੱਧ ਆਤਮਾ।
Page #9
--------------------------------------------------------------------------
________________
ਬੁੱਧੀ, ਆਤਮਾ ਦੀ ਇੰਨਡਾਇਰੈਕਟ ਲਾਈਟ ਹੈ ਅਤੇ ਗਿਆ ਡਾਇਰੈਕਟ ਲਾਈਟ ਹੈ। ਬੁੱਧੀ ਹਮੇਸ਼ਾ ਮੁਨਾਫਾ-ਨੁਕਸਾਨ ਦੱਸਦੀ ਹੈ ਅਤੇ
ਗਿਆ ਹਮੇਸ਼ਾ ਮੋਕਸ਼ ਦਾ ਹੀ ਰਸਤਾ ਦੱਸਦੀ ਹੈ। ਇੰਦਰੀਆਂ ਦੇ ਉੱਪਰ ਮਨ, ਮਨ ਦੇ ਉੱਪਰ ਬੁੱਧੀ, ਬੁੱਧੀ ਦੇ ਉੱਪਰ ਅਹੰਕਾਰ ਅਤੇ ਇਹਨਾਂ ਸਭ ਦੇ ਉੱਪਰ ਆਤਮਾ ਹੈ। ਬੁੱਧੀ, ਉਹ ਮਨ ਅਤੇ ਚਿੱਤ ਦੋਨਾਂ ਵਿੱਚੋਂ ਇੱਕ ਦਾ ਸੁਣ ਕੇ ਫੈਸਲਾ ਕਰਦੀ ਹੈ ਅਤੇ ਅਹੰਕਾਰ ਅੰਨਾ ਹੋਣ ਕਰਕੇ ਬੁੱਧੀ ਦੇ ਕਹੇ ਅਨੁਸਾਰ, ਉਸ ਉੱਪਰ ਆਪਣੇ ਹਸਤਾਖਰ ਕਰ ਦਿੰਦਾ ਹੈ। ਉਸਦੇ ਹਸਤਾਖਰ ਹੁੰਦੇ ਹੀ ਉਹ ਕੰਮ ਬਾਹਰੀ ਕਰਣ ਵਿੱਚ ਹੁੰਦਾ ਹੈ। ਅਹੰਕਾਰ ਕਰਤਾ-ਭੋਗਤਾ ਹੁੰਦਾ ਹੈ, ਉਹ ਖੁਦ ਕੁੱਝ ਨਹੀਂ ਕਰਦਾ, ਉਹ ਸਿਰਫ਼ ਮੰਨਦਾ ਹੀ ਹੈ ਕਿ ਮੈਂ ਕੀਤਾ। ਅਤੇ ਉਹ ਉਸੇ ਸਮੇਂ ਕਰਤਾ ਹੋ ਜਾਂਦਾ ਹੈ। ਫਿਰ ਉਸ ਨੂੰ ਭੋਗਤਾ ਹੋਣਾ ਹੀ ਪੈਂਦਾ ਹੈ। ਸੰਯੋਗ ਕਰਤਾ ਹਨ, ਮੈਂ ਨਹੀਂ, ਇਹ ਗਿਆਨ ਹੁੰਦੇ ਹੀ ਅਕਰਤਾ ਹੁੰਦਾ ਹੈ, ਫਿਰ ਉਸ ਨੂੰ ਕਰਮ ਚਾਰਜ ਨਹੀਂ ਹੁੰਦੇ। ਅੰਤ:ਕਰਣ ਦੀਆਂ ਸਾਰੀਆਂ ਕਿਰਿਆਵਾਂ ਮਕੈਨੀਕਲ (ਯਾਂਤਰਿਕ) ਹਨ। ਇਸ ਵਿੱਚ ਆਤਮਾ ਨੂੰ ਕੁੱਝ ਵੀ ਕਰਨਾ ਨਹੀਂ ਪੈਂਦਾ। ਆਤਮਾ ਤਾਂ ਸਿਰਫ਼ ਗਿਆਤਾ-ਸ਼ਟਾ ਅਤੇ ਪਰਮਾਨੰਦੀ ਹੀ ਹੈ।
-ਡਾ. ਨੀਰੂਭੈਣ ਅਮੀਨ
Page #10
--------------------------------------------------------------------------
________________
ਅੰਤ:ਕਰਣ ਦਾ ਸਵਰੂਪ ਗਿਆਨੀ ਪੁਰਖ, ਵਿਸ਼ਵ ਦੀ ਅਬਜ਼ਰਵੇਟਰੀ ‘ਗਿਆਨੀ ਪੁਰਖ ਨੂੰ ਤਾਂ ਵਲਡ ਦੀ ਅਬਜ਼ਰਵੇਟਰੀ (ਵੇਦਸ਼ਾਲਾ) ਕਿਹਾ ਜਾਂਦਾ ਹੈ। ਹਿਮਾਂਡ ਵਿੱਚ ਜੋ ਚੱਲ ਰਿਹਾ ਹੈ, “ਗਿਆਨੀ ਪੁਰਖ’ ਉਹ ਸਭ ਜਾਣਦੇ ਹਨ। ਵੇਦਾਂ ਤੋਂ ਉੱਪਰ ਦੀ ਗੱਲ ‘ਗਿਆਨੀ ਪੁਰਖ’ ਦੱਸ ਸਕਦੇ ਹਨ।
ਤੁਸੀਂ ਕੁੱਝ ਵੀ ਪੁੱਛੋ, ਸਾਨੂੰ ਬੁਰਾ ਨਹੀਂ ਲੱਗੇਗਾ। ਸਾਰੇ ਵਿਸ਼ਵ ਦੇ ਸਾਇੰਟਿਸਟ ਜੋ ਮੰਗਣ ਉਹ ਸਭ ਗਿਆਨ ਦੇਵਾਂਗੇ ਕਿ, ਮਾਈਂਡ ਕੀ ਹੈ, ਕਿਵੇਂ ਉਸਦਾ ਜਨਮ ਹੁੰਦਾ ਹੈ, ਕਿਵੇਂ ਉਸਦਾ ਮਰਣ ਹੋ ਸਕਦਾ ਹੈ। ਮਾਈਂਡ ਦਾ, ਬੁੱਧੀ ਦਾ, ਚਿਤ ਦਾ, ਅਹੰਕਾਰ ਦਾ, ਹਰ ਇੱਕ ਚੀਜ਼ ਦਾ ਸਾਇੰਸ ਦੁਨੀਆਂ ਨੂੰ ਅਸੀਂ ਦੇਣ ਦੇ ਲਈ ਆਏ ਹਾਂ। ਮਾਈਂਡ ਕੀ ਚੀਜ਼ ਹੈ, ਬੁੱਧੀ ਕੀ ਚੀਜ਼ ਹੈ, ਚਿੱਤ ਕੀ ਚੀਜ਼ ਹੈ, ਅਹੰਕਾਰ ਕੀ ਚੀਜ਼ ਹੈ, ਸਭ ਕੁੱਝ ਜਾਣਨਾ ਚਾਹੀਦਾ ਹੈ। | ਪ੍ਰਸ਼ਨ ਕਰਤਾ : ਜਿਸ ਵਿੱਚ ਮਨ ਹੁੰਦਾ ਹੈ, ਉਸਨੂੰ ਹੀ ਮਨੁੱਖ ਕਹਿੰਦੇ ਹਨ?
ਦਾਦਾ ਸ੍ਰੀ : ਹਾਂ, ਸਹੀ ਹੈ। ਪਰ ਇਹਨਾਂ ਜਾਨਵਰਾਂ ਵਿੱਚ ਵੀ ਮਨ ਹੁੰਦਾ ਹੈ। ਪਰ ਉਹਨਾਂ ਦਾ ਮਨ ਲਿਮਿਟੇਡ (ਸੀਮੀਤ) ਹੁੰਦਾ ਹੈ ਅਤੇ ਮਨੁੱਖ ਦਾ ਅਨਲਿਮਿਟੇਡ ( ਅਸੀਮਿਤ) ਮਾਈਂਡ ਹੈ। ਖੁਦ ਹੀ ਭਗਵਾਨ ਹੋ ਜਾਵੇ ਇਸ ਤਰ੍ਹਾਂ ਦਾ ਮਾਈਂਡ ਹੈ ਉਸਦੇ ਕੋਲ।
ਮਨੋਗ੍ਰੰਥੀ ਤੋਂ ਮੁਕਤੀ ਕਿਵੇਂ? ਪ੍ਰਸ਼ਨ ਕਰਤਾ : ਇਹ ਮਨ ਹੈ, ਇਹੀ ਬੜੀ ਤਕਲੀਫ਼ ਹੈ।
ਦਾਦਾ ਸ੍ਰੀ : ਨਹੀਂ, ਮਨ ਤਾਂ ਬਹੁਤ ਫਾਇਦਾ ਕਰਨ ਵਾਲਾ ਹੈ। ਉਹ ਮੋਕਸ਼ ਵਿੱਚ ਵੀ ਲੈ ਜਾਂਦਾ ਹੈ।
Page #11
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਪ੍ਰਸ਼ਨ ਕਰਤਾ : ਮਨ ਕੀ ਚੀਜ਼ ਹੈ?
ਦਾਦਾ ਸ੍ਰੀ : ਉਹ ਸਿਰਫ਼ ਗ੍ਰੰਥੀ ਹੈ। ਮਨ ਤਾਂ ਗ੍ਰੰਥੀਆਂ ਦਾ ਬਣਿਆ ਹੋਇਆ ਹੈ। | ਇਹ ਸਮਰ ਸੀਜਨ ਵਿੱਚ (ਗਰਮੀ ਦੀ ਰੁੱਤ ਵਿੱਚ) ਤੁਸੀਂ ਖੇਤ ਵਿੱਚ ਜਾਂਦੇ ਹੋ, ਤਾਂ ਖੇਤ ਦੀ ਵੱਟ ਹੁੰਦੀ ਹੈ, ਤਾਂ ਉੱਥੇ ਤੁਸੀਂ ਕਹੋਗੇ ਕਿ ਸਾਡੀ ਵੱਟ ਤੇ ਬੇਲ ਨਹੀਂ ਹੈ, ਇੱਕਦਮ ਸਾਫ਼ ਹੈ। ਤਾਂ ਅਸੀਂ ਕਹਾਂਗੇ, ਜੂਨ ਮਹੀਨੇ ਦੀ ਪੰਦਰਾਂ ਤਰੀਕ ਜਾਣ ਦਿਓ, ਫਿਰ ਤੁਹਾਨੂੰ ਬਰਸਾਤ ਵਿੱਚ ਪਤਾ ਚੱਲ ਜਾਵੇਗਾ। ਫਿਰ ਬਰਸਾਤ ਹੋ ਜਾਣ ਤੋਂ ਬਾਅਦ ਤੁਸੀਂ ਕਹੋਗੇ ਕਿ, ਇੰਨੀਆਂ ਬੇਲਾਂ ਤੇ ਘਾਹ ਉੱਗਿਆ ਹੈ। ਤਾਂ ਅਸੀਂ ਕਹਾਂਗੇ ਕਿ ‘ਜੋ ਬੇਲਾਂ ਤੇ ਘਾਹ ਉੱਗਿਆ ਹੈ, ਉਹਨਾਂ ਦੀਆਂ ਗ੍ਰੰਥੀਆਂ ਹਨ। ਅੰਦਰ ਜੋ ਗ੍ਰੰਥੀਆਂ ਹਨ, ਉਹਨਾਂ ਨੂੰ ਪਾਣੀ ਦਾ ਸੰਯੋਗ ਮਿਲ ਗਿਆ ਤਾਂ ਉਹ ਸਭ ਉੱਗ ਜਾਂਦੀਆ ਹਨ। ਇਸ ਤਰ੍ਹਾਂ ਦਾ ਇਨਸਾਨ ਦੇ ਅੰਦਰ ਮਨ ਹੈ, ਉਹ ਗ੍ਰੰਥੀ ਸਵਰੂਪ ਹੈ। ਵਿਸ਼ੈ ਦੀ ਥੀ, ਲੋਭ ਦੀ ਗ੍ਰੰਥੀ, ਮਾਂਸਾਹਾਰ ਦੀ ਗ੍ਰੰਥੀ, ਹਰ ਚੀਜ਼ ਦੀ ਗ੍ਰੰਥੀ ਹੈ। ਪਰ ਉਸ ਨੂੰ ਟਾਈਮ ਨਹੀਂ ਮਿਲਿਆ, ਸੰਯੋਗ ਨਹੀਂ ਮਿਲਿਆ, ਉੱਥੇ ਤੱਕ ਉਹ ਗ੍ਰੰਥੀ ਫੁੱਟੇਗੀ ਨਹੀਂ। ਉਸਦਾ ਟਾਈਮ ਹੋ ਗਿਆ, ਸੰਯੋਗ ਮਿਲ ਗਿਆ ਤਾਂ ਗ੍ਰੰਥਾਂ ਵਿੱਚੋਂ ਵਿਚਾਰ ਆ ਜਾਵੇਗਾ। ਔਰਤ ਨੂੰ ਦੇਖ ਕੇ ਉਸਨੂੰ ਵਿਚਾਰ ਆਉਂਦਾ ਹੈ, ਨਹੀਂ ਦੇਖਿਆ ਉਦੋਂ ਤੱਕ ਕੋਈ ਪਰੇਸ਼ਾਨੀ ਨਹੀਂ।
ਤੁਹਾਨੂੰ ਜੋ ਵਿਚਾਰ ਆਵੇਗਾ, ਉਹ ਦੂਸਰੇ ਨੂੰ ਨਹੀਂ ਆਵੇਗਾ, ਕਿਉਂਕਿ ਹਰ ਇੱਕ ਮਨੁੱਖ ਦੀ ਗ੍ਰੰਥੀ ਅਲੱਗ-ਅਲੱਗ ਹੈ। ਕੁੱਝ ਮਨੁੱਖਾਂ ਨੂੰ ਮਾਂਸਾਹਾਰ ਦੀ ਗ੍ਰੰਥੀ ਹੀ ਨਹੀਂ ਹੁੰਦੀ, ਤਾਂ ਉਹਨਾਂ ਨੂੰ ਵਿਚਾਰ ਹੀ ਨਹੀਂ ਆਉਂਦਾ।
ਤਿੰਨ ਕਾਲਜੀਏਟ ਲੜਕੇ ਹਨ, ਉਹਨਾਂ ਵਿਚੋਂ ਇੱਕ ਜੈਨ ਹੈ, ਇੱਕ ਮੁਸਲਿਮ ਹੈ ਅਤੇ ਇੱਕ ਵੈਸ਼ਣ ਹੈ। ਇਹ ਤਿੰਨੇ ਇੱਕੋ ਉਮਰ ਦੇ ਹਨ। ਤਿੰਨਾਂ ਵਿੱਚ ਫਰੈਂਡਸ਼ਿਪ ਹੈ। ਜੋ ਜੈਨ ਦਾ ਲੜਕਾ ਹੈ, ਉਸਨੂੰ ਮਾਂਸਾਹਾਰ ਕਰਨ ਦਾ ਵਿਚਾਰ ਬਿਲਕੁਲ ਵੀ ਨਹੀਂ ਆਉਂਦਾ। ਉਹ ਕੀ ਕਹਿੰਦਾ ਹੈ, “ਇਹ ਸਾਨੂੰ ਪਸੰਦ ਨਹੀਂ ਹੈ, ਅਸੀਂ ਤਾਂ ਉਸ ਨੂੰ ਦੇਖਣਾ ਵੀ ਨਹੀਂ ਚਾਹੁੰਦੇ। ਦੂਸਰਾ, ਵੈਸ਼ਣੂ ਲੜਕਾ ਹੈ, ਉਹ ਕੀ ਕਹਿੰਦਾ ਹੈ ਕਿ, “ਸਾਨੂੰ ਕਦੇ-ਕਦੇ ਮਾਂਸਾਹਾਰ
Page #12
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਕਰਨ ਦਾ ਵਿਚਾਰ ਆਉਂਦਾ ਹੈ, ਪਰ ਅਸੀਂ ਕਦੇ ਨਹੀਂ ਖਾਧਾ। ਤੀਸਰਾ ਮੁਸਲਿਮ ਦਾ ਲੜਕਾ ਕਹਿੰਦਾ ਹੈ, “ਸਾਨੂੰ ਤਾਂ ਮਾਂਸਾਹਾਰ ਦਾ ਬਹੁਤ ਹੀ ਵਿਚਾਰ ਆਉਂਦਾ ਹੈ। ਸਾਨੂੰ ਤਾਂ ਨਾਨ-ਵੇਜੀਟੇਰੀਅਨ ਬਹੁਤ ਪਸੰਦ ਹੈ। ਸਾਨੂੰ ਹਰ ਰੋਜ਼ ਹੋਟਲ ਵਿੱਚ ਜਾ ਕੇ ਇਹ ਖੁਰਾਕ ਚਾਹੀਦੀ ਹੈ। | ਇਸਦਾ ਕੀ ਕਾਰਣ ਹੈ? ਮੁਸਲਿਮ ਨੂੰ ਮਾਂਸਾਹਾਰ ਦਾ ਬਹੁਤ ਵਿਚਾਰ ਆਉਂਦਾ ਹੈ, ਵੈਸ਼ਣਵ ਨੂੰ ਘੱਟ ਵਿਚਾਰ ਆਉਂਦਾ ਹੈ ਅਤੇ ਜੈਨ ਨੂੰ ਬਿਲਕੁਲ ਵੀ ਵਿਚਾਰ ਨਹੀਂ ਆਉਂਦਾ। ਜੋ ਜੈਨ ਹੈ, ਉਸਦੇ ਅੰਦਰ ਮਾਂਸਾਹਾਰ ਦੀ ਗ੍ਰੰਥੀ ਹੀ ਨਹੀਂ ਹੈ। ਵੈਸ਼ਣਵ ਨੂੰ ਇੰਨੀ ਛੋਟੀ ਜਿਹੀ ਗ੍ਰੰਥੀ ਹੈ ਅਤੇ ਮੁਸਲਿਮ ਨੂੰ ਇੰਨੀ ਵੱਡੀ ਗ੍ਰੰਥੀ ਹੈ। ਜੋ ਗ੍ਰੰਥੀ ਹੈ, ਉਹੀ ਵਿਚਾਰ ਆਵੇਗਾ, ਦੂਸਰਾ ਵਿਚਾਰ ਨਹੀਂ ਆਵੇਗਾ। ਵਿਚਾਰ ਤਾਂ ਬਹੁਤ ਤਰ੍ਹਾਂ ਦੇ ਹਨ, ਪਰ ਤੁਹਾਡੇ ਅੰਦਰ ਜਿੰਨੀ ਗ੍ਰੰਥੀ ਹੈ, ਉਨਾਂ ਹੀ ਵਿਚਾਰ ਆਵੇਗਾ।
ਗ੍ਰੰਥੀ ਕਿਵੇਂ ਪੈਂਦੀ ਹੈ? ਹੁਣ ਇਸ ਜਨਮ ਵਿੱਚ ਮਾਂਸਾਹਾਰ ਨਹੀਂ ਕਰੇਗਾ, ਪਰ ਤੁਸੀਂ ਕਿਸੇ ਮੁਸਲਿਮ ਲੜਕੇ ਦੀ ਸੰਗਤ ਵਿੱਚ ਆ ਗਏ ਅਤੇ ਉਹਨੇ ਤੁਹਾਨੂੰ ਕਿਹਾ ਕਿ ‘ਮਾਂਸਾਹਾਰ ਕਰਨ ਵਿੱਚ ਮਜਾ ਆਵੇਗਾ, ਤਾਂ ਇਸ ਵਿੱਚ ਤੁਹਾਡਾ ਅਭਿਪਾਏ ਹੋ ਗਿਆ ਕਿ “ਇਹ ਸਹੀ ਹੈ, ਸੱਚੀ ਗੱਲ ਹੈ। ਫਿਰ ਤੁਸੀਂ ਵੀ ਮਨ ਵਿੱਚ ਭਾਵਨਾ ਕਰੋਗੇ ਕਿ “ਮਾਂਸਾਹਾਰ ਖਾਣ ਵਿੱਚ ਕੋਈ ਹਰਜ਼ ਨਹੀਂ ਹੈ। ਤਾਂ ਉਸਦੀ ਗੁੱਥੀ ਹੋ ਜਾਂਦੀ ਹੈ ਅਤੇ ਇਹ ਗ੍ਰੰਥੀ ਫਿਰ ਮਾਈਂਡ ਵਿੱਚ ਚਲੀ ਜਾਂਦੀ ਹੈ। ਫਿਰ ਅਗਲੇ ਜਨਮ ਵਿੱਚ ਤੁਸੀਂ ਮਾਂਸਾਹਾਰ ਖਾਓਗੇ। ਤੁਹਾਡੀ ਸਮਝ ਵਿੱਚ ਆਉਂਦਾ ਹੈ? ਇਸ ਲਈ ਕਦੇ ਵੀ ਇਹੋ ਜਿਹਾ ਫਰੈਂਡ ਸਰਕਲ ਨਹੀਂ ਕਰਨਾ। ਜੋ ਰੈੱਡ ਵੇਜੀਟੇਰੀਅਨ ਹੋਣ, ਉਹਨਾਂ ਨੂੰ ਹੀ ਨਾਲ ਰੱਖਣਾ। ਕਿਉਂਕਿ ਗ੍ਰੰਥੀ ਤੁਸੀਂ ਬਣਾਈ ਹੈ। ਮਨ ਨੂੰ ਭਗਵਾਨ ਨੇ ਨਹੀਂ ਬਣਾਇਆ ਹੈ। ਮਨ ਨੂੰ ਤੁਸੀਂ ਹੀ ਬਣਾਇਆ ਹੈ। | ਮਨ ਹੈ, ਉਹ ਡਿਸਚਾਰਜ ਹੋ ਰਿਹਾ ਹੈ। ਜੋ ਚਾਰਜ ਹੋ ਗਿਆ ਸੀ, ਉਹ ਡਿਸਚਾਰਜ ਹੁੰਦਾ ਹੈ। ਉਹ ਡਿਸਚਾਰਜ ਤਾਂ ਕਿਵੇਂ ਵੀ ਹੋ ਜਾਵੇ। ਪਰ ਜਿਸ ਤਰ੍ਹਾਂ ਦੇ ਭਾਵ ਨਾਲ ਚਾਰਜ ਹੋਇਆ ਹੈ, ਉਸੇ ਤਰ੍ਹਾਂ ਦੇ ਭਾਵ ਨਾਲ ਡਿਸਚਾਰਜ ਹੋ ਰਿਹਾ ਹੈ। ਦੂਸਰਾ ਕੁੱਝ ਨਹੀਂ ਹੈ।
Page #13
--------------------------------------------------------------------------
________________
ਅੰਤ:ਕਰਣ ਦਾ ਸਵਰੂਪ
‘ਗਿਆਨੀ ਪੁਰਖ ਹੁੰਦੇ ਹਨ, ਉਹਨਾਂ ਨੂੰ ਨਿਰਗ੍ਰੰਥ ਕਿਹਾ ਜਾਂਦਾ ਹੈ। ਨਿਰਗ੍ਰੰਥ ਦਾ ਅਰਥ ਕੀ ਹੈ? ਕਿ ਸਾਡਾ ਮਾਈਂਡ ਇੱਕ ਸੈਕਿੰਡ ਵੀ ਖੜਾ ਨਹੀਂ ਰਹਿੰਦਾ। ਤੁਹਾਡਾ ਮਾਈਂਡ ਕਿਸ ਤਰ੍ਹਾਂ ਦਾ ਹੈ? ਪੌਣਾਂ-ਪੌਣਾਂ ਘੰਟਾ, ਅੱਧਾ-ਅੱਧਾ ਘੰਟਾ ਉੱਥੇ ਹੀ ਘੁੰਮਦਾ ਰਹਿੰਦਾ ਹੈ। ਜਿਵੇਂ ਮੱਖੀ ਗੁੜ ਦੇ ਪਿੱਛੇ ਫਿਰਦੀ ਹੈ, ਇਸ ਤਰ੍ਹਾਂ ਤੁਹਾਡਾ ਮਾਈਂਡ ਫਿਰਦਾ ਹੈ, ਕਿਉਂਕਿ ਤੁਸੀਂ ਗ੍ਰੰਥੀ ਵਾਲੇ ਹੋ। ਇਹ ਮਾਈਂਡ ਹੈ, ਇਹ ਸਾਡਾ ਨਹੀਂ ਹੈ। ਇਹ ਮਾਈਂਡ ਇਸ ਤਰ੍ਹਾਂ ਦਾ ਹੈ? ਜਿਵੇਂ ਫਿਲਮ ਚੱਲਦੀ ਹੈ, ਇਸ ਤਰ੍ਹਾਂ ਦਾ ਹੈ। ਉਸਨੂੰ ਫਿਲਮ ਦੀ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਫ਼ਿਲਮ ਚੱਲਦੀ ਹੈ।
ਇੱਕ ਸੇਠ ਸਾਡੇ ਇੱਥੇ ਦਰਸ਼ਨ ਕਰਨ ਆਉਂਦਾ ਸੀ। ਉਹ ਲੋਭੀ ਆਦਮੀ ਸੀ। ਉਸਦੀ ਉਮਰ ਵੀ ਜ਼ਿਆਦਾ ਹੋ ਗਈ ਸੀ। ਉਸਨੂੰ ਮੈਂ ਕਹਿ ਦਿੱਤਾ ਕਿ ਤੂੰ ਹਰ ਰੋਜ ਰਿਕਸ਼ੇ ਵਿੱਚ ਆਇਆ ਕਰ ਅਤੇ ਰਿਕਸ਼ੇ ਵਿੱਚ ਜਾਇਆ ਕਰ। ਕਿਉਂ ਤਕਲੀਫ ਭੁਗਤ ਕੇ ਆਉਂਦੇ ਹੋ? ਫਿਰ ਪੈਸਿਆਂ ਦਾ ਕੀ ਕਰੋਗੇ? ਲੜਕਾ ਵੀ ਕਮਾਉਂਦਾ ਹੈ। ਉਹ ਕਹਿਣ ਲੱਗਾ ਕਿ “ਕੀ ਕਰਾਂ, ਮੇਰਾ ਸੁਭਾਅ ਇਸ ਤਰ੍ਹਾਂ ਦਾ ਲੋਭੀ ਹੋ ਗਿਆ ਹੈ। ਸਭ ਲੋਕ ਖਾਣਾ ਖਾਣ ਲਈ ਬੈਠਣ ਅਤੇ ਮੈਂ ਸਭ ਨੂੰ ਲੱਡੂ ਵੰਡਣ ਜਾਂਦਾ ਸੀ ਤਾਂ ਸਭ ਨੂੰ ਅੱਧਾ-ਅੱਧਾ ਲੱਡੂ ਵੰਡਦਾ ਸੀ। ਸਾਡੇ ਘਰ ਦਾ ਲੱਡੂ ਨਹੀਂ ਸੀ, ਫਿਰ ਵੀ ਲੱਡੂ ਤੋੜ ਕੇ ਅੱਧਾ-ਅੱਧਾ ਦਿੰਦਾ ਸੀ, ਮੇਰਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ।” ਤਾਂ ਮੈਂ ਉਸ ਨੂੰ ਦੱਸਿਆ ਕਿ ‘ਇਸ ਲੋਭ ਨਾਲ ਤਾਂ ਤੁਹਾਨੂੰ ਬਹੁਤ ਦੁੱਖ ਹੋਵੇਗਾ। ਲੋਭ ਦੀ ਗ੍ਰੰਥੀ ਹੋ ਗਈ ਹੈ।' ਉਸਨੂੰ ਤੋੜਨ ਦਾ ਉਪਾਅ ਦੱਸਿਆ ਕਿ ‘ਪੰਦਰਾ-ਵੀਹ ਰੁਪਏ ਦੀ ਭਾਨ ਲੈ ਲਓ ਅਤੇ ਇੱਧਰ ਰਿਕਸ਼ੇ ਵਿੱਚ ਆਓ। ਫਿਰ ਰਸਤੇ ਵਿੱਚ ਆਉਂਦੇ ਸਮੇਂ ਥੋੜੇ-ਥੋੜੇ ਪੈਸੇ ਰਸਤੇ ਵਿੱਚ ਸੁੱਟਦੇ ਹੋਏ ਆਓ। ਤਾਂ ਉਸਨੇ ਇੱਕ ਦਿਨ ਇਸ ਤਰ੍ਹਾਂ ਕੀਤਾ। ਉਸਨੂੰ ਬਹੁਤ ਆਨੰਦ ਹੋਇਆ। ਇਹੋ ਜਿਹਾ ਆਨੰਦ ਦਾ ਰਸਤਾ ਮੈਂ ਦੱਸ ਦਿੱਤਾ ਸੀ। ਇਹ ਪੈਸਾ ਸੁੱਟ ਦਿੱਤਾ ਤਾਂ ਕੀ ਉਹ ਦਰਿਆ ਵਿੱਚ ਚਲਾ ਗਿਆ? ਨਹੀਂ, ਰਸਤੇ ਵਿਚੋਂ ਸਭ ਲੋਕ ਲੈ ਜਾਣਗੇ। ਇੱਧਰ ਰਸਤੇ ਤੇ ਪੈਸਾ ਰਹਿੰਦਾ ਹੀ ਨਹੀਂ। ਤੁਹਾਨੂੰ ਇਸ ਵਿੱਚ ਕੀ ਫਾਇਦਾ ਹੁੰਦਾ ਹੈ ਕਿ ਆਪਣਾ ਜੋ ਮਾਈਂਡ ਹੈ, ਉਸ ਮਾਈਂਡ ਨੂੰ ਸਮਝ ਵਿੱਚ ਆ ਜਾਵੇਗਾ ਕਿ ਹੁਣ ਆਪਣਾ ਕੁੱਝ ਨਹੀਂ ਚੱਲੇਗਾ। ਫਿਰ ਲੋਭ ਦੀ ਗ੍ਰੰਥੀ
Page #14
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਟੁੱਟ ਜਾਵੇਗੀ। ਇਸ ਤਰ੍ਹਾਂ ਪੈਸੇ ਪੰਦਰਾਂ-ਵੀਹ ਦਿਨ ਸੁੱਟੋ ਤਾਂ ਆਨੰਦ ਇੰਨਾ ਵੱਧ ਜਾਂਦਾ ਹੈ ਅਤੇ ਮਨ ਫਿਰ ਹੱਥ ਹੀ ਨਹੀਂ ਪਾਵੇਗਾ। ਮਨ ਸਮਝ ਜਾਵੇਗਾ ਕਿ ਇਹ ਤਾਂ ਸਾਡਾ ਕੁੱਝ ਮੰਨਦਾ ਹੀ ਨਹੀਂ। ਮਨ ਖੁੱਲਾ ਹੋ ਜਾਂਦਾ ਹੈ।
ਕਿੰਨੇ ਅਵਤਾਰਾਂ ਤੋਂ ਤੁਹਾਡਾ ਮਾਈਂਡ ਹੈ? ਪ੍ਰਸ਼ਨ ਕਰਤਾ : ਉਹ ਪਤਾ ਨਹੀਂ? ਇਹ ਮਾਈਂਡ ਕਿਵੇਂ ਪੈਦਾ ਹੁੰਦਾ ਹੈ?
ਦਾਦਾ ਸ੍ਰੀ : ਸਾਰੀ ਦੁਨੀਆ ਮਾਈਂਡ ਤੋਂ ਘਬਰਾਉਂਦੀ ਹੈ। ਮਾਈਂਡ ਕੀ ਹੈ, ਉਸਨੂੰ ਸਮਝਣਾ ਚਾਹੀਦਾ ਹੈ। ਮਾਈਂਡ ਦੂਸਰੀ ਕੋਈ ਚੀਜ਼ ਨਹੀਂ ਹੈ, ਪਿਛਲੇ ਜਨਮ ਦਾ ਐਪੀਨੀਅਨ (ਅਭਿਏ) ਹੈ। ਪਿਛਲੇ ਇੱਕ ਹੀ ਜਨਮ ਦਾ ਐਪੀਨੀਅਨ ਹੈ। ਅੱਜ ਦਾ ਤੁਹਾਡਾ ਐਪੀਨੀਅਨ ਹੈ, ਉਹ ਅੱਜ ਦੇ ਗਿਆਨ ਨਾਲ ਹੁੰਦਾ ਹੈ। ਤੁਸੀਂ ਜੋ ਗਿਆਨ ਸੁਣਿਆ ਹੈ, ਜੋ ਗਿਆਨ ਪੜਿਆ ਹੈ, ਇਸ ਨਾਲ ਅੱਜ ਦਾ ਐਪੀਨੀਅਨ ਹੈ। ਪਿਛਲੇ ਜਨਮ ਵਿੱਚ ਜੋ ਗਿਆਨ ਸੀ, ਉਸ ਨਾਲ ਜੋ ਐਪੀਨੀਅਨ ਸੀ, ਉਹ ਸਭ ਐਪੀਨੀਅਨ ਅੱਜ ਦਾ ਇਹ ਮਾਈਂਡ ਬੋਲਦਾ ਹੈ। ਇਸ ਨਾਲ ਦੋਨਾਂ ਵਿੱਚ ਝਗੜਾ ਰਹਿੰਦਾ ਹੈ। ਇਸ ਤਰ੍ਹਾਂ ਮਾਈਂਡ ਤੋਂ ਸਾਰੀ ਦੁਨੀਆ ਪਰਵਸ਼ ਹੋ ਗਈ ਹੈ ਅਤੇ ਦੁਖੀ-ਦੁਖੀ ਹੋ ਗਈ ਹੈ। | ਇੱਕ ਆਦਮੀ ਨਾਲ ਉਸਦੀ ਔਰਤ ਰੋਜ਼ ਝਗੜਦੀ ਹੈ ਕਿ ਤੁਹਾਡੇ ਸਾਰੇ ਰੈਂਡ ਸਰਕਲ (ਦੋਸਤਾਂ ਨੇ ਬੜੇ ਬੰਗਲੇ ਬਣਾ ਲਏ। ਤੁਸੀਂ ਇੰਨੇ ਵੱਡੇ ਅਫਸਰ (ਅਧਿਕਾਰੀ ਹੋ ਕੇ ਕੁੱਝ ਨਹੀਂ ਕੀਤਾ। ਤੁਸੀਂ ਕਿਉਂ ਰਿਸ਼ਵਤ ਨਹੀਂ ਲੈਦੇ? ਤੁਹਾਨੂੰ ਰਿਸ਼ਵਤ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਰੋਜ਼ ਬੋਲਣ ਲੱਗੀ, ਫਿਰ ਉਸਨੂੰ ਵੀ ਇਸ ਤਰ੍ਹਾਂ ਲੱਗਿਆ ਕਿ “ਰਿਸ਼ਵਤ ਤਾਂ ਲੈਣੀ ਚਾਹੀਦੀ ਹੈ। ਫਿਰ ਉਹ ਆਫਿਸ ਵਿੱਚ ਤੈਅ ਕਰ ਕੇ ਜਾਂਦਾ ਹੈ, ਪਰ ਰਿਸ਼ਵਤ ਲੈਣ ਦੇ ਵਕਤ ਉਹ ਲੈ ਨਹੀਂ ਸਕਦਾ। ਕਿਉਂਕਿ ਪਿਛਲਾ ਐਪੀਨੀਅਨ ਹੈ, ਜੋ ਇਸ ਨੂੰ ਲੈਣ ਨਹੀਂ ਦਿੰਦਾ। ਅੱਜ ਇਸ ਤਰ੍ਹਾਂ ਦਾ ਐਪੀਨੀਅਨ ਹੋ ਗਿਆ ਕਿ ਰਿਸ਼ਵਤ ਲੈਣੀ ਹੀ ਚਾਹੀਦੀ ਹੈ, ਰਿਸ਼ਵਤ ਲੈਣਾ ਚੰਗਾ ਹੈ। ਤਾਂ ਫਿਰ ਅਗਲੇ ਜਨਮ ਵਿੱਚ ਉਹ ਰਿਸ਼ਵਤ ਲਵੇਗਾ। ਕੋਈ ਆਦਮੀ ਰਿਸ਼ਵਤ ਲੈਂਦਾ ਹੈ, ਪਰ ਇਸਦਾ ਉਸਨੂੰ ਬਹੁਤ ਦੁੱਖ ਹੁੰਦਾ ਹੈ ਕਿ
Page #15
--------------------------------------------------------------------------
________________
ਅੰਤ:ਕਰਣ ਦਾ ਸਵਰੂਪ
‘ਰਿਸ਼ਵਤ ਨਹੀਂ ਲੈਣੀ ਚਾਹੀਦੀ, ਇਹ ਚੰਗਾ ਨਹੀਂ ਹੈ, ਪਰ ਇਸ ਤਰ੍ਹਾਂ ਕਿਉਂ ਹੋ ਜਾਂਦਾ ਹੈ? ਤਾਂ ਉਹ ਅਗਲੇ ਜਨਮ ਵਿੱਚ ਰਿਸ਼ਵਤ ਨਹੀਂ ਲਵੇਗਾ। ਜੋ ਰਿਸ਼ਵਤ ਲੈਂਦਾ ਹੈ, ਉਹ ਐਡਵਾਂਸ ਹੁੰਦਾ ਹੈ ਅਤੇ ਉਹ ਜੋ ਰਿਸ਼ਵਤ ਨਹੀਂ ਲੈਂਦਾ, ਪਰ ਉਹ ਅਧੋਗਤੀ ਵਿੱਚ ਜਾਂਦਾ ਹੈ।
ਮਾਈਂਡ ਦੇ ਮਾਤਾ-ਪਿਤਾ ਕੌਣ? ਪ੍ਰਸ਼ਨ ਕਰਤਾ : ਕੀ ਅਭਿਏ ਹੀ ਸਭ ਦਾ ਮੂਲ ਹੈ?
ਦਾਦਾ ਸ੍ਰੀ : ਹਾਂ। ਅਭਿਏ ਨਾਲ ਹੀ ਦੁਨੀਆ ਖੜੀ ਹੋ ਗਈ ਹੈ। ਅਭਿਪ੍ਰਾਏ ਨਾਲ, ਇਹ ਚੋਰ ਹੈ, ਇਹ ਲੁੱਚੇ ਹਨ, ਇਹ ਬਦਮਾਸ਼ ਹਨ, ਇਸ ਤਰ੍ਹਾਂ ਹੁੰਦਾ ਹੈ। ਇਹ ਮਾਈਂਡ ਵੀ ਅਭਿਏ ਨਾਲ ਬਣਿਆ ਹੋਇਆ ਹੈ। ਮਾਈਂਡ ਦਾ ਫਾਦਰ ਅਭਿਪ੍ਰਾਏ ਹੈ। ਮਾਈਂਡ ਦੇ ਮਾਤਾ-ਪਿਤਾ ਦੇ ਬਾਰੇ ਕਿਸੇ ਨੇ ਬੋਲਿਆ ਹੀ ਨਹੀਂ ਹੈ। | ਸਾਨੂੰ ਕੋਈ ਅਭਿਏ ਹੀ ਨਹੀਂ ਹੈ। ਕੋਈ ਆਦਮੀ ਸਾਡੀ ਜੇਬ ਵਿੱਚੋਂ 200 ਰੁਪਏ ਲੈ ਗਿਆ, ਉਹ ਅਸੀਂ ਖੁਦ ਦੇਖਿਆ। ਫਿਰ ਵੀ ਦੂਸਰੇ ਦਿਨ ਉਹ ਆਦਮੀ ਇੱਧਰ ਆਵੇ ਤਾਂ ਸਾਨੂੰ ਇਸ ਤਰ੍ਹਾਂ ਨਹੀਂ ਲੱਗੇਗਾ ਕਿ “ਇਹ ਚੋਰ ਹੈ। ਅਸੀਂ ਪੁਰਵਾਹਿ ਨਹੀਂ ਰੱਖਦੇ। ਉਸਨੂੰ ‘ਚੋਰ ਕਿਹਾ ਤਾਂ ਭਗਵਾਨ ਉੱਤੇ ਆਰੋਪ ਆ ਜਾਂਦਾ ਹੈ, ਕਿਉਂਕਿ ਅੰਦਰ ਤਾਂ ਭਗਵਾਨ ਬੈਠੇ ਹਨ।
ਪ੍ਰਸ਼ਨ ਕਰਤਾ : ਅਭਿਏ ਕਿਸ ਤਰ੍ਹਾਂ ਪੈਂਦੇ ਹਨ?
ਦਾਦਾ ਸ੍ਰੀ : ਅਭਿਏ ਤਾਂ ਤੁਹਾਡੀ ਰੋਗ ਬਿਲੀਫ਼ ਹੈ ਕਿ, “ਇਹ ਆਦਮੀ ਚੋਰ ਹੈ। ਇਹੋ ਜਿਹੀ ਗੱਲ ਸੁਣੀ ਕਿ, “ਇਹ ਚੋਰ ਹੈ, ਤਾਂ ਤੁਸੀਂ ਸੱਚਾ ਮੰਨ ਲਿਆ ਅਤੇ ਇਸ ਤਰ੍ਹਾਂ ਦਾ ਅਭਿਏ ਪੈ ਜਾਂਦਾ ਹੈ। ਕਿਸੇ ਦਾ ਵੀ ਅਭਿਏ ਨਾ ਰੱਖੋ। ਇਹ ਦਾਨੇਸ਼ਵਰੀ ਹੈ, ਇਹ ਚੰਗਾ ਆਦਮੀ ਹੈ, ਉਸਦਾ ਵੀ ਅਭਿਏ ਨਾ ਰੱਖੋ।
ਪ੍ਰਸ਼ਨ ਕਰਤਾ : ਮਨ ਨੂੰ ਕਿਸ ਤਰ੍ਹਾਂ ਕੰਟਰੋਲ ਕਰੀਏ?
Page #16
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਦਾਦਾ ਸ੍ਰੀ : ਮਨ ਨੂੰ ਕੰਟਰੋਲ ਕਰਨ ਦੀ ਜਰੂਰਤ ਹੀ ਨਹੀਂ ਹੈ। ਸਭ ਲੋਕ ਕੀ ਕਰਦੇ ਹਨ? ਜਿਸ ਨੂੰ ਕੰਟਰੋਲ ਨਹੀਂ ਕਰਨਾ ਹੈ, ਉਸਨੂੰ ਕੰਟਰੋਲ ਕਰਦੇ ਰਹਿੰਦੇ ਹਨ ਅਤੇ ਜਿਸ ਨੂੰ ਕੰਟਰੋਲ ਕਰਨਾ ਹੈ, ਉਸਨੂੰ ਸਮਝਦੇ ਹੀ ਨਹੀਂ ਹਨ। ਇਸ ਵਿੱਚ ਮਨ ਵਿਚਾਰਾ ਕੀ ਕਰੇ?!
ਇੱਕ ਲੇਖਕ ਸਾਡੇ ਕੋਲ ਆਇਆ ਸੀ। ਸਾਨੂੰ ਕਹਿਣ ਲੱਗਾ ਕਿ, ਮੇਰੇ ਮਨ ਦਾ ਆਪਰੇਸ਼ਨ ਕਰ ਦੇਵੋ। ‘ਮੈਂ ਕਿਹਾ ਕਿ, “ਲਿਆਉ, ਹੁਣੇ ਕਰ ਦਿੰਦੇ ਹਾਂ। ਪਰ ਸਾਨੂੰ ਵਿਟਨੇਸ (ਗਵਾਹ) ਦੇ ਹਸਤਾਖਰ ਚਾਹੀਦੇ ਹਨ। ਉਹ ਕਹੇ ਕਿ, ਗਵਾਹ ਕਿਸ ਲਈ?” ਮੈਂ ਕਿਹਾ ਕਿ, “ਮਨ ਦਾ ਆਪਰੇਸ਼ਨ ਕਰ ਦਿੱਤਾ, ਫਿਰ ਕੁੱਝ ਤਕਲੀਫ ਹੋ ਜਾਵੇ ਤਾਂ ਸਾਡੇ ਗਲੇ ਪਵੋਗੇ। ਤਾਂ ਉਹ ਕਹਿਣ ਲੱਗਾ ਕਿ ‘ਓ ਜੀ, ਇਸ ਵਿੱਚ ਕੀ ਤਕਲੀਫੂ? ਮਨ ਚਲਾ ਗਿਆ ਫਿਰ ਕਿੰਨਾ ਆਨੰਦ, ਫਿਰ ਕਿੰਨਾ ਮੌਜ-ਮਜਾ ਕਰਾਂਗੇ। ਮੈਂ ਕਿਹਾ ਕਿ, ‘ਨਹੀਂ ਭਾਈ, ਮੈਂ ਤੁਹਾਨੂੰ ਪਹਿਲਾਂ ਤੋਂ ਦੱਸ ਦਿੰਦਾ ਹਾਂ ਕਿ ਮੈਂ ਮਨ ਦਾ ਆਪਰੇਸ਼ਨ ਕਰ ਦਿੱਤਾ, ਫਿਰ ਤੁਸੀਂ ਐਬਸੈਂਟ ਮਾਂਈਡੇਡ ਹੋ ਜਾਵੋਗੇ। ਤਾਂ ਤੁਹਾਨੂੰ ਚਲੇਗਾ?” ਤਾਂ ਕਹਿਣ ਲੱਗੇ, “ਨਹੀਂ, ਮੈਨੂੰ ਐਬਸੈਂਟ ਮਾਂਈਡੇਡ ਨਹੀਂ ਹੋਣਾ ਹੈ। ਉਹ ਸਮਝ ਗਿਆ। ਅਸੀਂ ਕੀ ਕਹਿੰਦੇ ਹਾਂ ਕਿ “ਮਨ ਨੂੰ ਮਾਰਨ ਦੀ ਕੋਈ ਜਰੂਰਤ ਨਹੀਂ ਹੈ। ਮਨ ਨੂੰ ਕੋਈ ਤਕਲੀਫ ਨਾ ਦੇਵੋ। ਮਨ ਨੂੰ ਹਿਲਾਉ ਨਾ। ਮਨ ਨੂੰ ਤਾਂ ਕਿੱਥੇ ਹਿਲਾਉਣ ਦੀ ਜਰੂਰਤ ਹੈ ਕਿ ਜਿੱਥੇ ਵਿਅਗਰਤਾ ਹੈ, ਉੱਥੇ ਇਕਾਗਰਤਾ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਸ ਨੂੰ ਵਿਅਗਰਤਾ ਨਹੀਂ ਹੈ, ਕਿਸੇ ਮਜ਼ਦੂਰ ਨੂੰ ਵਿਅਗਰਤਾ ਨਹੀਂ ਹੁੰਦੀ, ਉਸ ਨੂੰ ਕਦੇ ਇਕਾਗਰਤਾ ਕਰਨ ਦੀ ਜਰੂਰਤ ਨਹੀਂ ਹੈ।
ਆਤਮਾ ਦਾ ਮਰਣ ਹੀ ਨਹੀਂ ਹੁੰਦਾ ਹੈ, ਰਿਲੇਟਿਵ ਦਾ ਨਾਸ਼ ਹੁੰਦਾ ਹੈ। ਮਾਈਂਡ ਰੀਅਲ ਹੈ ਕਿ ਰਿਲੇਟਿਵ ਹੈ?
ਪ੍ਰਸ਼ਨ ਕਰਤਾ : ਮਾਈਂਡ ਵਿਦ ਬਾਡੀ, ਉਹ ਰਿਲੇਟਿਵ ਹੈ ਅਤੇ ਮਾਈਂਡ ਵਿਦ ਸੋਲ, ਉਹ ਰੀਅਲ ਹੈ।
ਦਾਦਾ ਸ੍ਰੀ : ਦੋਵੇ ਗੱਲਾਂ ਸੱਚ ਹਨ। ਮਾਈਂਡ ਵਿਦ ਬਾਡੀ ਨੂੰ ਅਸੀਂ ਵਯਮਨ ਕਿਹਾ ਹੈ ਅਤੇ ਮਾਈਂਡ ਵਿਦ ਸੋਲ ਨੂੰ ਅਸੀਂ ਭਾਵਮਨ ਕਿਹਾ ਹੈ।
Page #17
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਅਸੀਂ ਮਾਈਂਡ ਵਿਚ ਸੋਲ ਦਾ ਆਪਰੇਸ਼ਨ ਕਰਕੇ ਕੱਢ ਦਿੰਦੇ ਹਾਂ। ਜੋ ਆਤਮਾ ਦੇ ਨਾਲ ਮਾਈਂਡ ਹੈ, ਉਸਦੇ ਫਾਦਰ ਐਂਡ ਮਦਰ ਦਾ ਨਾਮ ਕੀ ਹੈ? ਅੋਪੀਨੀਅਨ ਇਜ਼ ਦ ਫਾਦਰ ਐਂਡ ਲੈਂਗੁਏਜ ਇਜ ਦ ਮਦਰ ਆੱਫ਼ ਮਈਂਡ (ਅਭਿਪ੍ਰਾਏ ਮਾਈਂਡ ਦਾ ਪਿਤਾ ਹੈ ਅਤੇ ਭਾਸ਼ਾ ਮਾਈਂਡ ਦੀ ਮਾਤਾ ਹੈ।)
8
ਪ੍ਰਸ਼ਨ ਕਰਤਾ : ਦੇਨ ਹੂ ਇਜ਼ ਦ ਫਾਦਰ ਐਂਡ ਮਦਰ ਆੱਫ ਸੋਲ (ਤਾਂ ਫਿਰ ਆਤਮਾ ਦੇ ਮਾਤਾ-ਪਿਤਾ ਕੌਣ ਹਨ।)
ਦਾਦਾ ਸ਼੍ਰੀ : ਨੋ ਫਾਦਰ, ਨੋ ਮਦਰ, ਨੋ ਬਰਥ, ਨੋ ਡੈਥ ਆੱਫ ਸੋਲ। ਵੇਅਰ ਏਅਰ ਇਜ ਡੇਥ ਐਂਡ ਬਰਥ, ਦੇਨ ਏਅਰ ਇਜ ਫਾਦਰ ਐਂਡ ਮਦਰ। (ਨਾ ਪਿਤਾ, ਨਾ ਮਾਤਾ, ਨਾ ਜਨਮ, ਨਾ ਮਰਨ, ਜਿੱਥੇ ਜਨਮ ਅਤੇ ਮਰਨ ਹੈ, ਉੱਥੇ ਮਾਤਾ-ਪਿਤਾ ਹੁੰਦੇ ਹਨ।) ਮਾਈਂਡ ਨੂੰ ਬੰਦ ਕਰ ਦੇਣਾ ਹੈ ਤਾਂ ਅੋਪੀਨੀਅਨ (ਅਭਿਪ੍ਰਾਏ) ਨਾ ਰੱਖੋ, ਤਾਂ ਮਾਈਂਡ ਦਾ ਨਾਸ਼ ਹੋ ਜਾਵੇਗਾ।
,
ਪ੍ਰਸ਼ਨ ਕਰਤਾ : ਤੁਸੀਂ ਕਹਿੰਦੇ ਹੋ, ਉਸ ਤਰ੍ਹਾਂ ਮਾਈਂਡ ਨੂੰ ਖਤਮ ਕਰ ਦਿੱਤਾ ਤਾਂ ਸਾਨੂੰ ਗਾਈਡ ਕਰਨ ਦੇ ਲਈ ਕੌਣ ਮਾਰਗ ਦਰਸ਼ਨ ਦੇਵੇਗਾ? ਮਾਈਂਡ ਨਹੀਂ ਹੋਵੇਗਾ, ਤਾਂ ਮਾਰਗ ਦਰਸ਼ਨ ਕੌਣ ਦੇਵੇਗਾ? ਗਾਈਡ ਕਰਨ ਦੇ ਲਈ ਮਾਈਂਡ ਤਾਂ ਚਾਹੀਦਾ ਹੈ ਨਾ?
ਦਾਦਾ : ਮਾਈਂਡ ਵਿਚ ਸੋਲ ਖਤਮ ਹੋ ਗਿਆ, ਫਿਰ ਮਾਈਂਡ ਵਿਦ ਬਾਡੀ ਰਹਿੰਦਾ ਹੈ। ਫਿਰ ਡਿਸਚਾਰਜ ਹੀ ਰਹਿੰਦਾ ਹੈ, ਨਵਾਂ ਚਾਰਜ ਨਹੀਂ ਹੁੰਦਾ। ਇਹ ਸ਼ਰੀਰ ਦੇ ਨਾਲ ਜੋ ਮਾਈਂਡ ਹੈ, ਉਹ ਤਾਂ ਸਥੂਲ ਹੈ। ਉਹ ਸਿਰਫ਼ ਸੋਚਿਆ ਹੀ ਕਰਦਾ ਹੈ।
ਅੰਬ ਖਾਧਾ ਅਤੇ ਖੱਟਾ ਹੋਵੇ ਤਾਂ ਇੱਕ ਪਾਸੇ ਰੱਖ ਦੇਵੋ। ਪਰ ਇਹ ਖੱਟਾ ਹੈ,” ਇਸ ਤਰ੍ਹਾਂ ਦਾ ਅੋਪੀਨਿਅਨ ਦਿੱਤਾ ਤਾਂ ਮਾਈਂਡ ਦਾ ਜਨਮ ਹੋ ਗਿਆ। ਅੰਬ ਵਧੀਆ ਹੋਵੇ ਤਾਂ ਖਾ ਜਾਓ, ਪਰ ਅਭਿਪ੍ਰਾਏ ਦੇਣ ਦੀ ਕੀ ਜਰੂਰਤ ਹੈ? ਹੋਟਲ ਵਾਲੇ ਨੇ ਤੁਹਾਨੂੰ ਚਾਹ ਦਿੱਤੀ, ਚਾਹ ਚੰਗੀ ਨਾ ਲੱਗੇ ਤਾਂ ਰੱਖ ਦੇਵੋ। ਪੈਸੇ ਦੇ ਕੇ ਚਲੇ ਜਾਓ। ਪਰ ਅੋਪੀਨੀਅਨ ਦੇਣ ਦੀ ਕੀ ਜਰੂਰਤ ਹੈ?
Page #18
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਪ੍ਰਸ਼ਨ ਕਰਤਾ : ਸੰਕਲਪ ਅਤੇ ਵਿਕਲਪ ਇਹ ਮਨ ਦਾ ਸੁਭਾਅ ਹੈ?
ਦਾਦਾ ਸ੍ਰੀ : ਜਿੱਥੇ ਤੱਕ ਕ੍ਰਾਂਤੀ ਹੈ, ਉੱਥੇ ਤੱਕ ਖੁਦ ਦਾ ਸੁਭਾਅ ਹੈ। ਮਨ ਤਾਂ ਉਸਦੇ ਧਰਮ ਵਿੱਚ ਹੀ ਹੈ, ਨਿਰੰਤਰ ਵਿਚਾਰ ਹੀ ਕਰਦਾ ਹੈ। ਪਰ ਕ੍ਰਾਂਤੀ ਨਾਲ ਮਨੁੱਖ ਬੋਲਦਾ ਹੈ ਕਿ ਮੈਨੂੰ ਇਹੋ ਜਿਹਾ ਵਿਚਾਰ ਆਉਂਦਾ ਹੈ। ਵਿਚਾਰ ਤਾਂ ਮਨ ਦੀ ਆਈਟਮ ਚੀਜ) ਹੈ, ਮਨ ਦਾ ਸਵਤੰਤਰ ਧਰਮ ਹੀ ਹੈ। ਪਰ ਅਸੀਂ ਦੁਸਰੇ ਦਾ ਧਰਮ ਲੈ ਲੈਂਦੇ ਹਾਂ। ਇਸ ਨਾਲ ਸੰਕਲਪ-ਵਿਕਲਪ ਹੋ ਜਾਂਦੇ ਹਨ। ਅਸੀਂ ਨਿਰਵਿਕਲਪ ਹੀ ਰਹਿੰਦੇ ਹਾਂ। ਮਨ ਵਿੱਚ ਕੋਈ ਵੀ ਵਿਚਾਰ ਆਇਆ ਤਾਂ ਉਸ ਵਿੱਚ ਅਸੀਂ ਤੰਨਮੈਕਾਰ ਨਹੀਂ ਹੁੰਦੇ। ਪੂਰਾ ਵਲਡ ਜੇਕਰ ਮਨ ਵਿੱਚ ਚੰਗਾ ਵਿਚਾਰ ਆਇਆ ਤਾਂ ਤੰਨਮੈਕਾਰ ਹੋ ਜਾਂਦਾ ਹੈ ਅਤੇ ਬੁਰਾ ਵਿਚਾਰ ਆਇਆ ਤਾਂ ਕੀ ਬੋਲਦਾ ਹੈ? ਸਾਨੂੰ ਖਰਾਬ ਵਿਚਾਰ ਆਉਂਦਾ ਹੈ ਅਤੇ ਫਿਰ ਉਹ ਖਰਾਬ ਵਿਚਾਰ ਤੋਂ ਅਲੱਗ ਰਹਿੰਦਾ ਹੈ।
ਪ੍ਰਸ਼ਨ ਕਰਤਾ : ਮੈਂ ਮਾਈਂਡ ਦੇ ਬਾਰੇ ਜੋ ਸਮਝਿਆ ਹਾਂ ਉਹ ਇਹ ਹੈ ਕਿ ਮਾਈਂਡ ਦੇ ਦੁਸਰੇ ਵੀ ਬਹੁਤ ਵਿਭਾਗ ਹਨ, ਜਿਵੇਂ ਕਿ ਇਮੇਜੀਨੇਸ਼ਨ, ਕਲਪਨਾ, ਸੁਪਨਾ, ਸੰਕਲਪ-ਵਿਕਲਪ
ਦਾਦਾ ਸ੍ਰੀ : ਨਹੀਂ, ਉਹ ਮਾਈਂਡ ਦੇ ਵਿਭਾਗ ਨਹੀਂ ਹਨ। ਮਾਈਂਡ ਤਾਂ ਕੀ ਹੈ ਕਿ ਜਦੋਂ ਵਿਚਾਰ ਦਸ਼ਾ ਹੁੰਦੀ ਹੈ ਉਦੋਂ ਉਹ ਮਾਈਂਡ ਹੈ। ਦੂਸਰੀ ਕਿਸੇ ਵੀ ਦਸ਼ਾ ਵਿੱਚ ਮਾਈਂਡ ਨਹੀਂ ਹੈ।
ਪ੍ਰਸ਼ਨ ਕਰਤਾ : ਮਾਈਂਡ ਵਿੱਚ ਸੰਕਲਪ-ਵਿਕਲਪ ਆਉਂਦੇ ਹਨ, ਉਹ ਕੀ ਹੈ?
ਦਾਦਾ ਸ੍ਰੀ : ਉਹ ਸੰਕਲਪ-ਵਿਕਲਪ ਨਹੀਂ ਹਨ, ਉਹ ਮਾਈਂਡ ਹੀ ਹੈ। ਮਾਈਂਡ ਹੈ, ਉਹ ਵਿਚਾਰ ਕਰਦਾ ਹੈ।
ਸਾਡੇ ਲੋਕ ਕੀ ਕਹਿੰਦੇ ਹਨ ਕਿ ਕੁਸੰਗ ਦੇ ਬਦਲੇ ਸਤਿਸੰਗ ਵਿਚ ਆ ਜਾਓ। ਤਾਂ ਸਤਿਸੰਗ ਵਿੱਚ ਆਉਣ ਨਾਲ ਕੀ ਹੁੰਦਾ ਹੈ ਕਿ ਅਭਿਏ ਬਦਲ ਜਾਂਦਾ ਹੈ। ਏਦਾਂ ਹੀ ਬਦਲ ਜਾਂਦਾ ਹੈ, ਤਾਂ ਉਹਨਾਂ ਦੀ ਲਾਈਫ ਚੰਗੀ ਹੋ
Page #19
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਜਾਂਦੀ ਹੈ। ਪਰ ਜਿਸ ਨੂੰ ਸਤਿਸੰਗ ਨਹੀਂ ਮਿਲਿਆ ਤਾਂ ਉਹ ਕੀ ਕਰੇਗਾ? ਤਾਂ ਮੈਂ ਉਸ ਨੂੰ ਦੂਸਰੀ ਗੱਲ ਦੱਸ ਦਿੰਦਾ ਹਾਂ ਕਿ ‘ਭਾਈ, ਅਭਿਪ੍ਰਾਏ ਬਦਲ ਦੇਵੋ, ਕੁਸੰਗ ਵਿੱਚ ਬੈਠ ਕੇ ਵੀ ਅਭਿਏ ਬਦਲ ਦੇਵੋ।
ਜਦੋਂ ਵੀ ਵਿਚਾਰ ਕਰਦੇ ਹਾਂ, ਉਸ ਸਮੇਂ ਮਾਈਂਡ ਹੈ। ਦੂਸਰੇ ਸਮੇਂ ਮਾਈਂਡ ਨਹੀਂ ਹੁੰਦਾ। ਜਦੋਂ ਜਲੇਬੀ ਖਾਣ ਦਾ ਵਿਚਾਰ ਆਇਆ ਤਾਂ ਫਿਰ ਉਹ ਵਿਚਾਰ ਅਹੰਕਾਰ ਨੂੰ ਪਸੰਦ ਆਇਆ ਕਿ, “ਹਾਂ ਬਹੁਤ ਵਧੀਆ ਵਿਚਾਰ ਹੈ, ਜਲੇਬੀ ਮੰਗਾਓ। ਇਸ ਵਿੱਚ ਮਾਈਂਡ ਕੁੱਝ ਨਹੀਂ ਕਰਦਾ। ਇਹ ਅਹੰਕਾਰ ਹੈ, ਜੋ ਯੋਨੀ ਵਿੱਚ ਬੀਜ ਬੀਜਦਾ ਹੈ। ਕੀ ਕਰਦਾ ਹੈ?
ਪ੍ਰਸ਼ਨ ਕਰਤਾ : ਸੰਕਲਪ ਦਾ ਬੀਜ ਬੀਜਦਾ ਹੈ।
ਦਾਦਾ ਸ੍ਰੀ : ਹਾਂ, ਅਤੇ ਵਿਕਲਪ ਕੀ ਕਰਦਾ ਹੈ? ਕੋਈ ਪੁੱਛੇ ਕਿ ਇਹ ਦੁਕਾਨ ਤੁਹਾਡੀ ਹੈ? ਤਾਂ ਕੀ ਬੋਲੇਗਾ ਕਿ ‘ਹਾਂ, ਮੈਂ ਹੀ ਇਸ ਦਾ ਸੇਠ ਹਾਂ।” ਤਾਂ ਇਹ ਵਿਕਲਪ ਹੈ। ਸਮਝ ਗਏ ਨਾ? ਤਾਂ ਇਹ ਜਦੋਂ ਯੋਨੀ ਵਿੱਚ ਬੀਜ ਪਾਉਂਦਾ ਹੈ, ਉਦੋਂ ਸੰਕਲਪ-ਵਿਕਲਪ ਕਿਹਾ ਜਾਂਦਾ ਹੈ। ਮਾਈਂਡ ਵਿੱਚ ਸੰਕਲਪ-ਵਿਕਲਪ ਨਹੀਂ ਹੈ।
ਪ੍ਰਸ਼ਨ ਕਰਤਾ : ਤਾਂ ਵਿਚਾਰ ਅਤੇ ਅਭਿਏ ਇੱਕ ਹੀ ਵਸਤੂ ਹੈ?
ਦਾਦਾ ਸ੍ਰੀ : ਨਹੀਂ, ਅਲੱਗ ਹੈ। ਅਭਿਪ੍ਰਾਏ ਕਾਜ਼ਜ਼ ਹੈ ਅਤੇ ਵਿਚਾਰ ਪਰਿਣਾਮ ਹਨ।
| ਕੋਈ ਬੋਲੇ ਕਿ “ਇਹ ਕਿਹੋ ਜਿਹਾ ਕਾਲਾ ਆਦਮੀ ਹੈ? ਤਾਂ ਉਹ ਬੋਲੇਗਾ “ਮੈਂ ਤਾਂ ਗੋਰਾ ਹਾਂ।” ਤਾਂ ਇਹ ਵਿਕਲਪ ਹੈ। ਇਹ ਸਭ ਹੰਡਰਡ ਪਰਸੈਂਟ ਕਰੈਕਟ ਗੱਲ ਹੈ।
ਪ੍ਰਸ਼ਨ ਕਰਤਾ : ਮਾਈਂਡ ਵਿੱਚ ਸੰਕਲਪ-ਵਿਕਲਪ ਨਹੀਂ ਹੈ?
ਦਾਦਾ ਸ੍ਰੀ : ਮਾਈਂਡ ਵਿੱਚ ਸੰਕਲਪ-ਵਿਕਲਪ ਨਹੀਂ ਹੈ ਮਾਂਈਡ ਇਜ਼ ਨਿਊਲ, ਕੰਪਲੀਟ ਨਿਊਲ।
ਪ੍ਰਸ਼ਨ ਕਰਤਾ : ਤਾਂ ਅਹੰਕਾਰ ਹੀ ਸਕੰਲਪ-ਵਿਕਲਪ ਕਰਦਾ ਹੈ?
Page #20
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਦਾਦਾ ਸ੍ਰੀ : ਹਾਂ, ਹਾਂ, ਅਹੰਕਾਰ ਹੀ ਸੰਕਲਪ-ਵਿਕਲਪ ਕਰਦਾ ਹੈ।
ਵਟ ਇਜ਼ ਮਾਈਂਡ? ਐਂਡ ਹੂ ਇਜ਼ ਦ ਫਾਦਰ ਐਂਡ ਮਦਰ ਆਫ ਮਾਈਂਡ? ਸਭ ਲੋਕ ਮਨ ਨੂੰ ਵਸ਼ ਕਰਨ ਦੀ ਗੱਲ ਕਰਦੇ ਹਨ ਪਰ ਮਨ ਵਸ਼ ਵਿੱਚ ਹੁੰਦਾ ਹੀ ਨਹੀਂ ਹੈ। ਓਏ, ਉਸ ਨੂੰ ਵਿਚਾਰੇ ਨੂੰ ਕਿਉਂ ਵਸ਼ ਕਰਨ ਜਾਂਦੇ ਹੋ? ਤੁਸੀਂ ਤੁਹਾਡੀ ਜਾਤ ਵਸ਼ ਕਰੋ! ਮੈਂ ਕੀ ਕਹਿੰਦਾ ਹਾਂ ਕਿ ਕੰਟਰੋਲ ਦਾਈਸੈਲਫ਼! ਮਨ ਨੂੰ ਵਸ਼ ਕਰਨਾ ਚਾਹੁੰਦੇ ਹੋ, ਤਾਂ ਮਨ ਕਿਸ ਦਾ ਲੜਕਾ ਹੈ, ਉਸਦੀ ਤਲਾਸ਼ ਕੀਤੀ ਹੈ? ਸਭ ਲੋਕ ਬੋਲਦੇ ਹਨ ਕਿ ਮਨ, ਭਗਵਾਨ ਨੇ ਦਿੱਤਾ ਹੈ। ਪਰ ਭਗਵਾਨ ਨੇ ਇਹੋ ਜਿਹਾ ਮਾਈਂਡ ਕਿਉਂ ਦਿੱਤਾ ਹੈ? ਓਏ, ਭਗਵਾਨ ਨੂੰ ਕਿਉਂ ਗਾਲ਼ ਕੱਢਦੇ ਹੋ? ਭਗਵਾਨ ਮਾਈਂਡ ਕਿੱਥੇ ਤੋਂ ਲਿਆਇਆ? ਭਗਵਾਨ ਦੇ ਕੋਲ ਜੇ ਮਾਈਂਡ ਹੁੰਦਾ ਤਾਂ ਭਗਵਾਨ ਨੂੰ ਵੀ ਮਾਈਂਡ ਪਰੇਸ਼ਾਨ ਕਰਦਾ। ਪਰ ਮਾਈਂਡ ਪਰੇਸ਼ਾਨ ਨਹੀਂ ਕਰਦਾ ਹੈ। ਮਾਈਂਡ ਨੂੰ ਕਿਉਂ ਕੰਟਰੋਲ ਕਰਦੇ ਹੋ? ਕੰਟਰੋਲ ਦਾਈਸੇਲ! ਮਨ ਦਾ ਫਾਦਰ ਕੌਣ ਹੈ? ਐਪੀਨੀਅਨ ਇਜ਼ ਦ ਫਾਦਰ ਐਂਡ ਮਾਈਂਡ ਦਾ ਮਦਰ ਕੌਣ ਹੈ?? ਲੈਂਗੁਏਜ਼ ਇਜ਼ ਦ ਮਦਰ! ਕ੍ਰਿਸ਼ਚਨ ਮਨ ਦੇ ਲਈ ਕ੍ਰਿਸ਼ਚਨ ਮਦਰ ਅਤੇ ਇੰਡੀਅਨ ਮਾਈਂਡ ਦੇ ਲਈ ਇੰਡੀਅਨ ਮਦਰ ਚਾਹੀਦੀ ਹੈ। ਮਸ ਆਰ ਸੈਪਰੇਟ! ਐਪੀਨੀਅਨ ਇਜ਼ ਦਾ ਫਾਦਰ ਕਾਂਮਨ ਟੂ ਆਲ! ਕ੍ਰਿਸ਼ਚਨ ਲੈਂਗੁਏਜ਼ ਐਂਡ ਐਪੀਨੀਅਨ, ਉਹ ਕ੍ਰਿਸ਼ਚਨ ਮਾਈਂਡ ਹੈ।
ਪ੍ਰਸ਼ਨ ਕਰਤਾ : ਤੁਸੀਂ ਗਰੈਜੁਏਟ (ਬੀ.ਏ ਪਾਸ) ਹੋਏ ਹੋ? ਤੁਹਾਡੀ ਤਾਂ ਬਹੁਤ ਹਾਈ ਲੈਂਗੁਏਜ ਹੈ।
ਦਾਦਾ ਸ੍ਰੀ : ਨਹੀਂ ਭਾਈ, ਅਸੀਂ ਤਾਂ ਮੈਟਿਕ (ਦਸਵੀਂ) ਫੇਲ ਹਾਂ।
ਮਾਈਂਡ ਦਾ ਸਲਿਊਸ਼ਨ ਇਸ ਵਲਡ ਵਿੱਚ ਕਿਸੇ ਨੇ ਨਹੀਂ ਦਿੱਤਾ, ਤਾਂ ਅਸੀਂ ਸਲਿਊਸ਼ਨ ਦਿੰਦੇ ਹਾਂ। ਮਨ ਕਿਸ ਤਰ੍ਹਾਂ ਦਾ ਹੈ | ਇਜ਼ ਦਾ ਫਾਦਰ ਐਂਡ ਮਦਰ ਆਫ ਮਾਈਂਡ? (ਮਨ ਦੇ ਮਾਤਾ-ਪਿਤਾ ਕੌਣ ਹਨ? ਮਾਈਂਡ ਦਾ ਕਿੱਥੇ ਜਨਮ ਹੋਇਆ? ਫਾਦਰ-ਮਦਰ ਨੂੰ ਸਮਝ ਲਿਆ ਤਾਂ ਮਾਈਂਡ ਚਲਾ ਜਾਂਦਾ ਹੈ। ਦੋਨਾਂ ਵਿਚੋਂ ਇੱਕ ਮਰ ਗਿਆ ਤਾਂ ਮਾਈਂਡ ਕਿਵੇਂ ਰਹੇਗਾ?
Page #21
--------------------------------------------------------------------------
________________
ਅੰਤ:ਕਰਣ ਦਾ ਸਵਰੂਪ
| ਇੱਕ ਕਿਤਾਬ ਲਿਖੀ ਜਾਵੇ ਇੰਨੀ ਵੱਡੀ ਗੱਲ, ਮੈਂ ਇੱਕ ਵਾਕ ਵਿੱਚ ਬੋਲਦਾ ਹਾਂ ਕਿ ਐਪੀਨੀਅਨ ਇਜ਼ ਦਾ ਫਾਦਰ ਐਂਡ ਲੈਂਗੁਏਜ ਇਜ਼ ਦ ਮਦਰ ਆਫ ਮਾਈਂਡ (ਅਭਿਪ੍ਰਾਏ ਮਨ ਦਾ ਪਿਤਾ ਹੈ ਅਤੇ ਭਾਸ਼ਾ ਉਸਦੀ ਮਾਤਾ ਹੈ)। ਮਰਾਠੀ ਭਾਸ਼ਾ ਹੈ ਤਾਂ ਮਹਾਂਰਾਸ਼ਟਰੀ ਮਨ ਹੋਵੇਗਾ। ਅੰਗ੍ਰੇਜੀ ਭਾਸ਼ਾ ਹੈ ਤਾਂ ਅੰਗ੍ਰੇਜੀ ਮਨ ਹੋਵੇਗਾ। ਤੁਹਾਨੂੰ ਥੋੜਾ ਬਹੁਤ ਸਮਝ ਵਿੱਚ ਆਉਂਦਾ ਹੈ?
ਸਾਨੂੰ ਕਿਸੇ ਦੇ ਬਾਰੇ ਕੋਈ ਐਪੀਨੀਅਨ (ਅਭਿਏ) ਹੀ ਨਹੀਂ ਹੈ। ਅਸੀਂ ਦੋ ਚੀਜਾਂ ਦੇਖਦੇ ਹਾਂ, ਜੋ ਰੀਅਲ ਹੈ ਉਹ ਖੁਦ ਭਗਵਾਨ ਹੈ ਅਤੇ ਰਿਲੇਟਿਵ ਹੈ, ਉਸਨੂੰ ਅਸੀਂ ਨਿਰਦੋਸ਼ ਦੇਖਦੇ ਹਾਂ। ਫਿਰ ਐਪੀਨੀਅਨ ਕਿਵੇਂ ਰਹੇਗਾ? ਐਪੀਨੀਅਨ ਵਾਲੇ ਨੂੰ ਦੋਸ਼ੀ ਹੀ ਦਿਖੇਗਾ। ਸੱਚੀ ਗੱਲ ਕੀ ਹੈ ਕਿ ਜਗਤ ਨਿਰਦੋਸ਼ ਹੈ। ਅੱਖਾਂ ਨਾਲ ਦੇਖਦੇ ਹਾਂ ਉਹ ਸਭ ਗੱਲਾਂ ਸੱਚ ਨਹੀਂ ਹਨ। ਇਹ ਸਭ ਕ੍ਰਾਂਤੀ ਹੈ। ਅਸਲ ਵਿੱਚ ਇਸ ਵਲਡ (ਦੁਨੀਆਂ ਵਿੱਚ ਕੋਈ ਦੋਸ਼ੀ ਹੈ ਹੀ ਨਹੀਂ। ਪਰ ਤੁਸੀਂ ਦੋਸ਼ੀ ਦੇਖਦੇ ਹੋ, ਉਹ ਤੁਹਾਨੂੰ ਖੁਦ ਨੂੰ ਹੀ ਨੁਕਸਾਨ ਕਰਦਾ ਹੈ। ਸਾਨੂੰ ਕੋਈ ਗਾਲ਼ ਕੱਢੇ ਤਾਂ ਸਾਨੂੰ ਉਹ ਦੋਸ਼ੀ ਨਹੀਂ ਦਿਖਦਾ।
ਪ੍ਰਸ਼ਨ ਕਰਤਾ : ਇਸ ਤਰ੍ਹਾਂ ਦੀ ਦ੍ਰਿਸ਼ਟੀ ਖੁਲ ਜਾਵੇ, ਤਾਂ ਫਿਰ ਦੁਨੀਆਂ ਵਿੱਚ ਕੋਈ ਬੰਧਨ ਹੀ ਨਹੀਂ ਰਹਿੰਦਾ।
ਦਾਦਾ ਸ੍ਰੀ : ਓਏ, ਫਿਰ ਤਾਂ ਮਾਈਂਡ ਵੀ ਨਹੀਂ ਰਹਿੰਦਾ।
ਲੈਂਗੁਏਜ਼ ਹਮੇਸ਼ਾ ਐਪੀਨੀਅਨ ਦੇ ਨਾਲ ਹੁੰਦੀ ਹੈ। ਜਦੋਂ ਐਪੀਨੀਅਨ ਬੋਲੇਗਾ, ਉਦੋਂ ਲੈਂਗੁਏਜ ਬੋਲਣੀ ਹੀ ਪੈਂਦੀ ਹੈ। ਐਪੀਨੀਅਨ ਬੰਦ ਹੋ ਜਾਵੇ ਤਾਂ ਮਾਈਂਡ ਖਤਮ ਹੋ ਜਾਵੇਗਾ, ਇਸ ਤਰ੍ਹਾਂ ਤੁਹਾਨੂੰ ਸਮਝ ਵਿੱਚ ਆਉਂਦਾ ਹੈ? | ਇੱਕ ਜੈਨ ਦਾ ਲੜਕਾ ਹੈ, ਉਸਨੂੰ ਤੁਸੀਂ ਪੁੱਛੋਗੇ ਕਿ, “ਕੀ ਤੈਨੂੰ ਮਾਂਸਾਹਾਰ ਦਾ ਵਿਚਾਰ ਆਉਂਦਾ ਹੈ? ਤਾਂ ਉਹ ਬੋਲੇਗਾ, “ਕਦੇ ਆਇਆ ਨਹੀਂ। ਅਤੇ ਕਿਸੇ ਮੁਸਲਮਾਨ ਨੂੰ ਪੁੱਛੋਗੇ ਤਾਂ ਉਹ ਬੋਲੇਗਾ, “ਸਾਨੂੰ ਹਰ ਰੋਜ਼
Page #22
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਖਾਣੇ ਵਿੱਚ ਇਹੀ ਰਹਿੰਦਾ ਹੈ।” ਉਸ ਜੈਨ ਨੇ ਪਿਛਲੇ ਜਨਮ ਵਿੱਚ ਮਾਂਸਾਹਾਰ ਦਾ ਅੋਪੀਨੀਅਨ ਨਹੀਂ ਰੱਖਿਆ, ਇਸ ਲਈ ਉਸ ਨੂੰ ਮਾਈਂਡ ਵਿੱਚ ਹੋਇਆ ਨਹੀਂ। ਮੁਸਲਮਾਨ ਨੇ ਮਾਂਸਾਹਾਰ ਦਾ ਅੋਪੀਨੀਅਨ ਰੱਖਿਆ ਤਾਂ ਉਸ ਨੂੰ ਮਾਈਂਡ ਹੋ ਗਿਆ। ਇਸ ਜਨਮ ਵਿੱਚ ਉਹ ਅੋਪੀਨੀਅਨ ਕੱਢ ਦੇਵੇ, ਤਾਂ ਅਗਲੇ ਜਨਮ ਵਿੱਚ ਮਾਈਂਡ ਸਾਫ਼ ਹੋ ਜਾਂਦਾ ਹੈ।
13
ਤੁਹਾਡਾ ਅੋਪੀਨੀਅਨ ਹੈ ਕਿ ਇਸ ਨੂੰ ਮਾਰਨਾ ਹੀ ਚਾਹੀਦਾ ਹੈ, ਤਾਂ ਮਨ ਅਗਲੇ ਜਨਮ ਵਿੱਚ ਕੀ ਕਹੇਗਾ? ‘ਮਾਰੋ ਸਾਲ਼ੇ ਨੂੰ’, ਇਸ ਤਰ੍ਹਾਂ ਬੋਲੇਗਾ। ਜੋ ਅੋਪੀਨੀਅਨ ਸੀ, ਉਸਦੇ ਲੜਕਾ ਅਤੇ ਲੜਕੀ ਹੋ ਗਏ, ਉਹ ਸਭ ਬੋਲਣਗੇ ਕਿ ਮਾਰੋ, ਮਾਰੋ। ਫਿਰ ਤੁਸੀਂ ਬੋਲੋਗੇ ਕਿ ਸਾਡਾ ਮਾਈਂਡ ਸਾਡੇ ਵਸ਼ ਵਿੱਚ ਕਿਉਂ ਨਹੀਂ ਰਹਿੰਦਾ। ਓਏ, ਕਿਵੇਂ ਵਸ਼ ਹੋਵੇਗਾ? ਖੁਦ ਦੇ ਆਧਾਰ ਨਾਲ ਤਾਂ ਮਾਈਂਡ ਹੋ ਗਿਆ ਹੈ। ਸਾਡੀ ਸਪੀਚ ਤੁਹਾਡੀ ਸਮਝ ਵਿੱਚ ਆਉਂਦੀ ਹੈ?
ਪ੍ਰਸ਼ਨ ਕਰਤਾ : ਹੁਣ ਜੋ ਅਭਿਪ੍ਰਾਏ ਦਿੱਤਾ ਹੈ, ਉਸਦਾ ਪਰਿਣਾਮ ਅਗਲੇ ਜਨਮ ਵਿੱਚ ਆਵੇਗਾ, ਪਰ ਪਹਿਲਾਂ ਜੋ ਅਭਿਪ੍ਰਾਏ ਦਿੱਤਾ ਸੀ ਉਸਦਾ ਕੀ?
ਦਾਦਾ ਸ਼੍ਰੀ : ਉਸਦਾ ਹੀ ਪਰਿਣਾਮ ਸਵਰੂਪ ਇਹ ਮਾਈਂਡ ਹੈ। ਇਹ ਮਾਈਂਡ ਹੈ ਇਸ ਨਾਲ ਤੁਹਾਨੂੰ ਤਾਲ ਮਿਲ ਜਾਵੇਗਾ (ਟੈਲੀ ਹੋ ਜਾਵੇਗਾ) ਕਿ ਪਿਛਲੇ ਜਨਮ ਵਿੱਚ ਕੀ ਅਭਿਪ੍ਰਾਏ ਦਿੱਤੇ ਸਨ। ਵਿਚਾਰ ਆਇਆ ਤਾਂ ਲਿਖ ਲਵੋ ਕਿ ਇਸ ਤਰ੍ਹਾਂ ਦਾ ਅਭਿਪ੍ਰਾਏ ਦਿੱਤਾ ਹੈ। ਫਿਰ ਉਹਨਾਂ ਸਾਰੇ ਅਭਿਪ੍ਰਾਏ ਨੂੰ ਤੋੜ ਦੇਵੋ ਤਾਂ ਇਹ ਮਾਈਂਡ ਖਤਮ ਹੋ ਜਾਂਦਾ ਹੈ। ਸਾਡਾ ਮਾਈਂਡ ਖਤਮ ਹੋ ਗਿਆ ਹੈ।
ਪ੍ਰਸ਼ਨ ਕਰਤਾ : ਤਾਂ ਫਿਰ ਮਨ ਕਿਸ ਵਿੱਚ ਵਲੀਨ ਹੋਵੇਗਾ? ਕਿਉਂਕਿ ਮਨ ਹੋਵੇਗਾ ਤਾਂ ਜਗਤ ਹੋਵੇਗਾ।
ਦਾਦਾ ਸ਼੍ਰੀ : ਮਨ ਇਸ ਤਰ੍ਹਾਂ ਹੀ ਡਿਜ਼ੋਲਵ (ਵਲੀਨ) ਹੋ ਜਾਂਦਾ ਹੈ, ਜੇ ਉਸ ਨੂੰ ਫਿਰ ਤੋਂ ਨਾ ਬਣਾਈਏ ਤਾਂ। ਮਾਈਂਡ ਤਾਂ ਨਿਰੰਤਰ ਡਿਸਚਾਰਜ ਹੀ ਹੋ ਰਿਹਾ ਹੈ, ਪਰ ਤੁਸੀਂ ਫਿਰ ਤੋਂ ਚਾਰਜ ਵੀ ਕਰਦੇ ਹੋ। ਤਾਂ ਅਸੀਂ ਕੀ
Page #23
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਕਰਦੇ ਹਾ? ਚਾਰਜ ਬੰਦ ਕਰ ਦਿੰਦੇ ਹਾਂ। ਫਿਰ ਡਿਸਚਾਰਜ ਹੋਣ ਦਿਉ। ਹੁਣ ਤਾਂ ਤੁਹਾਡਾ ਮਾਈਂਡ ਚਾਰਜ ਵੀ ਹੁੰਦਾ ਹੈ ਅਤੇ ਡਿਸਚਾਰਜ ਵੀ ਹੁੰਦਾ ਹੈ।
ਪ੍ਰਸ਼ਨ ਕਰਤਾ : ਤਾਂ ਜਨਮ-ਮਰਨ ਦਾ ਚੱਕਰ ਬੰਦ ਕਿਵੇਂ ਹੋਵੇਗਾ?
ਦਾਦਾ ਸ੍ਰੀ : ਮਾਈਂਡ ਪੂਰਾ ਡਿਸਚਾਰਜ ਹੋ ਗਿਆ ਅਤੇ ਨਵਾਂ ਚਾਰਜ ਨਹੀਂ ਕੀਤਾ ਤਾਂ ਚੱਕਰ ਬੰਦ ਹੋ ਗਿਆ।
ਚਿਤ ਦਾ ਸਵਰੂਪ ਮਾਈਂਡ ਥੋੜਾ ਸਮਝ ਵਿੱਚ ਆ ਗਿਆ ਨਾ? ਹੁਣ ਇਹ ਚਿਤ ਕੀ ਹੈ? ਹਾਉ ਇਟ ਇਜ਼ ਕੰਪੋਜ਼?
ਪ੍ਰਸ਼ਨ ਕਰਤਾ : ਉਹ ਮਨ ਦਾ ਹੀ ਵਿਭਾਗ ਹੈ। ਇੱਕ ਗੱਲ ਤੇ ਚੰਗੀ ਤਰ੍ਹਾਂ ਵਿਚਾਰ ਕਰਦਾ ਹੈ, ਚਿੰਤਨ ਕਰਦਾ ਹੈ, ਉਹੀ ਚਿਤ ਹੈ। | ਦਾਦਾ ਸ੍ਰੀ : ਨਹੀਂ, ਨਹੀਂ..... ਚਿਤ ਅਤੇ ਮਾਈਂਡ ਦਾ ਕੁੱਝ ਲੈਣਾ-ਦੇਣਾ ਨਹੀਂ ਹੈ। ਤੁਹਾਡੀ ਗੱਲ ਉਸ ਤਰਫ਼ ਦੀ ਹੈ। ਪਰ ਚਿਤ ਕਿਹੜੀ ਚੀਜ਼ ਦਾ ਕੰਪੋਜਿਸ਼ਨ (ਕਿੰਨੀਆ ਚੀਜਾਂ ਮਿਲ ਕੇ ਬਣਿਆ ਹੈ। ਹੈ? ਗਿਆਨ-ਦਰਸ਼ਨ, ਉਹ ਚਿਤ ਦਾ ਕੰਪੋਜਿਸ਼ਨ ਹੈ। ਗਿਆਨ ਅਤੇ ਦਰਸ਼ਨ ਦੋਵੇਂ ਅਲੱਗ ਹਨ। ਉਹ ਦੋਵੇਂ ਮਿਕਸਚਰ (ਇੱਕਠੇ ਹੋ ਜਾਣ, ਤਾਂ ਉਸ ਨੂੰ ਚਿਤ ਕਿਹਾ ਜਾਂਦਾ ਹੈ। ਵਟ ਇਜ਼ ਦਿ ਡਿਫਰੈਂਸ ਬਿਟਵੀਨ ਗਿਆਨ ਐਂਡ ਦਰਸ਼ਨ? (ਗਿਆਨ ਅਤੇ ਦਰਸ਼ਨ ਵਿੱਚ ਕੀ ਫਰਕ ਹੈ?) ਤੁਸੀਂ ਅੱਖ ਤੋਂ ਕੀਤੇ ਦਰਸ਼ਨ ਨੂੰ ਦਰਸ਼ਨ ਮੰਨਦੇ ਹੋ? ਉਹ ਦਰਸ਼ਨ ਨਹੀਂ ਹੈ। ਦਰਸ਼ਨ ਕਿਸ ਨੂੰ ਕਹਿੰਦੇ ਹਨ? ਕਿ ਤੁਸੀਂ ਹਨੇਰੇ ਵਿੱਚ ਬਗੀਚੇ ਵਿੱਚ ਬੈਠੇ ਹੋ, ਬਿਲਕੁਲ ਹਨੇਰਾ ਹੈ ਅਤੇ ਸਤਿਸੰਗ ਦੀ ਗੱਲ ਕਰ ਰਹੇ ਹੋ। ਹਨੇਰੇ ਵਿੱਚ ਸਤਿਸੰਗ ਦੀ ਗੱਲ ਕਰਨ ਵਿੱਚ ਕੋਈ ਪਰੇਸ਼ਾਨੀ ਹੁੰਦੀ ਹੈ ਪਰ ਕੋਲ ਕੁੱਝ ਆਵਾਜ਼ ਆਈ ਤਾਂ ਇਹ ਭਾਈ ਬੋਲਣ ਲੱਗੇ ਕਿ, “ਕੁੱਝ ਹੈ। ਤੁਸੀਂ ਵੀ ਕਿਹਾ ਕਿ ‘ਕੁੱਝ ਹੈ। ਅਸੀਂ ਵੀ ਕਿਹਾ ਕਿ ‘ਕੁੱਝ ਹੈ।’ ‘ਕੁੱਝ ਹੈ ਇਹ ਜੋ ਗਿਆਨ ਹੋਇਆ ਨਾ, ਉਸਨੂੰ ‘ਦਰਸ਼ਨ ਕਿਹਾ ਜਾਂਦਾ ਹੈ। ਫਿਰ ਸਭ ਵਿਚਾਰ ਕਰਨਗੇ ਕਿ ‘ਕੀ ਹੈ?? ਜਿਸ ਪਾਸੇ ਤੋਂ ਆਵਾਜ਼ ਆਈ ਸੀ ਸਭ ਉੱਧਰ ਗਏ, ਤਾਂ ਉੱਥੇ ਗਾਂ
Page #24
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਸੀ। ਅਸੀਂ ਕਹਾਂਗੇ ਕਿ “ਇਹ ਤਾਂ ਗਾਂ ਹੈ। ਤੁਸੀਂ ਵੀ ਕਹੋਗੇ ਕਿ “ਇਹ ਗਾਂ ਹੈ।’ ਤਾਂ ਇਸ ਨੂੰ “ਗਿਆਨ ਕਿਹਾ ਜਾਂਦਾ ਹੈ। ਅਨਡਿਸਾਈਡਿਡ ਗਿਆਨ ਨੂੰ ‘ਦਰਸ਼ਨ’ ਕਿਹਾ ਜਾਂਦਾ ਹੈ ਅਤੇ ਡਿਸਾਈਡਿਡ ਗਿਆਨ ਨੂੰ “ਗਿਆਨ’ ਕਿਹਾ ਜਾਂਦਾ ਹੈ। ਤੁਹਾਨੂੰ ਸਮਝ ਵਿੱਚ ਆਇਆ? ਗਿਆਨ-ਦਰਸ਼ਨ ਦੋਵੇਂ ਇੱਕਠੇ ਹੋ ਜਾਣ, ਤਾਂ ਚਿੱਤ ਹੋ ਜਾਂਦਾ ਹੈ। ਗਿਆਨ-ਦਰਸ਼ਨ ਅਸ਼ੁੱਧ ਹੋਵੇ, ਉਦੋਂ ਤੱਕ ਚਿਤ ਹੁੰਦਾ ਹੈ, ਅਤੇ ਗਿਆਨ-ਦਰਸ਼ਨ ਦੋਵੇ ਸ਼ੁੱਧ ਹੋਣ, ਉਹ ਆਤਮਾ ਹੈ। ਚਿਤ ਅਸ਼ੁੱਧ ਦੇਖਦਾ ਹੈ, “ਖੁਦ ਨੂੰ ਨਹੀਂ ਦੇਖਦਾ। “ਇਹ ਮੇਰੀ ਸੱਸ ਹੈ, ਇਹ ਮੇਰਾ ਸਹੁਰਾ ਹੈ, ਇਹ ਮੇਰਾ ਭਰਾ ਹੈ, “ਇਸ ਤਰ੍ਹਾਂ ਦਾ ਅਸ਼ੁੱਧ ਦੇਖਦਾ ਹੈ, ਉਹ ਅਸ਼ੁੱਧ ਚਿਤ ਹੈ। ਚਿਤ ਦੀ ਸ਼ੁੱਧੀ ਹੋ ਗਈ, ਫਿਰ ਆਤਮਗਿਆਨ ਹੋ ਜਾਂਦਾ ਹੈ।
ਪ੍ਰਸ਼ਨ ਕਰਤਾ : ਤਾਂ ਗਿਆ ਕਿਸ ਨੂੰ ਕਹਿੰਦੇ ਹਨ?
ਦਾਦਾ ਸ੍ਰੀ : ਚਿੱਤ ਕੰਪਲੀਟ ਸ਼ੁੱਧ ਹੋ ਗਿਆ ਤਾਂ ਆਤਮਾ ਹੋ ਗਿਆ। ਜਦੋਂ ਆਤਮਾ ਪ੍ਰਾਪਤ ਹੋ ਜਾਂਦਾ ਹੈ, ਉਦੋਂ ਗਿਆ ਸ਼ੁਰੂ ਹੋ ਜਾਂਦੀ ਹੈ, ਆਟੋਮੈਟਿਕਲੀ! ਇਕ ਅਗਿਆ ਹੈ ਅਤੇ ਦੂਸਰੀ ਗਿਆ ਹੈ। ਅਗਿਆ ਹੈ, ਉਦੋਂ ਤੱਕ ਉਹ ਸੰਸਾਰ ਵਿੱਚੋਂ ਨਿਕਲਣ ਨਹੀਂ ਦਿੰਦੀ। ਸੰਸਾਰ ਦੀ ਇਹ ਚੀਜ਼ ਦੱਸਦੀ ਹੈ, ਉਹ ਚੀਜ਼ ਦੱਸਦੀ ਹੈ, ਪਰ ਸੰਸਾਰ ਤੋਂ ਬਾਹਰ ਜਾਣ ਨਹੀਂ | ਦਿੰਦੀ। ਬੱਧੀ ਹੈ, ਉਦੋਂ ਤੱਕ ਅਗਿਆ ਹੈ। ਬੁੱਧੀ ਨਾਲ ਗੱਲ ਸਮਝ ਵਿੱਚ ਆਉਂਦੀ ਹੈ, ਪਰ ਉਹ ਪਿਓਰ (ਸ਼ੁੱਧ) ਨਹੀਂ ਦਿਖਾਉਂਦੀ। ਬੁੱਧੀ ਇੰਨਡਾਇਰੈਕਟ ਪ੍ਰਕਾਸ਼ ਹੈ ਅਤੇ ਗਿਆਨ ਡਾਇਰੈਕਟ ਪ੍ਰਕਾਸ਼ ਹੈ। ਗਿਆਨ ਮਿਲ ਗਿਆ ਤਾਂ ਗਿਆ ਹੋ ਗਈ ਅਤੇ ਗਿਆ ਹੈ ਉਹ ਮੋਕਸ਼ ਅਨੁਗਾਮੀ ਹੈ। (ਮੋਕਸ਼ ਵਿੱਚ ਲੈ ਜਾਣ ਵਾਲੀ ਹੈ। ਜੇ ਅਸੀਂ ਨਾ ਕਹਾਂਗੇ ਤਾਂ ਵੀ ਉਹ ਕਿਵੇਂ ਵੀ ਕਰਕੇ ਮੋਕਸ਼ ਵਿੱਚ ਲੈ ਜਾਵੇਗੀ।
ਇੱਥੇ ਬੈਠੇ-ਬੈਠੇ ਤੁਹਾਡਾ ਚਿੱਤ ਘਰ ਜਾਂਦਾ ਹੈ, ਮਨ ਘਰ ਨਹੀਂ ਜਾਂਦਾ। ਸਭ ਲੋਕ ਕਹਿੰਦੇ ਹਨ ਕਿ, ਸਾਡਾ ਮਨ ਘਰ ਚਲਾ ਜਾਂਦਾ ਹੈ, ਇੱਧਰ ਚਲਾ ਜਾਂਦਾ ਹੈ। ਉਹ ਗੱਲ ਸੱਚ ਨਹੀਂ ਹੈ। ਮਨ ਤਾਂ ਇਸ ਬਾਡੀ ਵਿੱਚੋਂ ਕਦੇ ਨਿਕਲਦਾ ਹੀ ਨਹੀਂ ਹੈ। ਉਹ ਚਿਤ ਬਾਹਰ ਚਲਾ ਜਾਂਦਾ ਹੈ। ਕੋਈ ਲੜਕਾ
Page #25
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਪੜ ਰਿਹਾ ਹੈ, ਪਰ ਉਸ ਨੂੰ ਲੋਕ ਕੀ ਬੋਲਦੇ ਹਨ ਕਿ ਤੇਰਾ ਚਿਤ ਇੱਧਰ ਪੜ੍ਹਨ ਵਿੱਚ ਨਹੀਂ ਹੈ, ਤੇਰਾ ਚਿਤ ਕ੍ਰਿਕਟ ਵਿੱਚ ਹੈ। ਮਨ ਇਸ ਤਰ੍ਹਾਂ ਦਾ ਨਹੀਂ ਦੇਖ ਸਕਦਾ। ਮਨ ਤਾਂ ਅੰਨਾ ਹੈ। ਸਿਨੇਮਾ ਦੇਖ ਦੇ ਆਇਆ, ਫਿਰ ਵੀ ਚਿਤ ਉਸਨੂੰ ਦੇਖ ਸਕਦਾ ਹੈ। ਇਹ ਚਿਤ ਹੀ ਬਾਹਰ ਭਟਕਦਾ ਰਹਿੰਦਾ ਹੈ ਅਤੇ ਲੱਭਦਾ ਹੈ ਕਿ ਸੁਖ ਕਿਸ ਵਿੱਚ ਹੈ। ਸਭ ਨੂੰ ਦੋ ਚੀਜਾਂ ਪਰੇਸ਼ਾਨ ਕਰਦੀਆਂ ਹਨ, ਮਾਈਂਡ ਅਤੇ ਚਿਤ।
ਮਾਈਂਡ ਇਸ ਬਾਡੀ ਵਿੱਚੋਂ ਬਾਹਰ ਨਿਕਲ ਹੀ ਨਹੀਂ ਸਕਦਾ। ਮਾਈਂਡ ਇਸ ਬਾਡੀ ਵਿੱਚੋਂ ਬਾਹਰ ਨਿਕਲ ਜਾਵੇ ਤਾਂ ਸਭ ਲੋਕ ਉਸ ਨੂੰ ਫਿਰ ਅੰਦਰ ਘੁਸਣ ਹੀ ਨਹੀਂ ਦੇਣਗੇ। ਪਰ ਉਹ ਬਾਹਰ ਨਿਕਲਦਾ ਹੀ ਨਹੀਂ ਹੈ। ਮਨ ਤਾਂ ਵਿਚਾਰ ਦੀ ਭੂਮਿਕਾ ਹੈ। ਉਹ, ਵਿਚਾਰ ਤੋਂ ਸਿਵਾ ਕੁੱਝ ਵੀ ਕੰਮ ਨਹੀਂ ਕਰਦਾ। ਸਿਰਫ਼ ਵਿਚਾਰ ਹੀ ਕਰਦਾ ਹੈ। ਸਭ ਜਗਾ ਭਟਕਦਾ ਹੈ, ਬਾਹਰ ਫਿਰਦਾ ਹੈ, ਉਹ ਚਿਤ ਹੈ। ਚਿਤ ਇਥੋਂ ਘਰ ਜਾ ਕੇ ਟੇਬਲ, ਕੁਰਸੀ, ਅਲਮਾਰੀ ਸਭ ਦੇਖਦਾ ਹੈ। ਘਰ ਵਿੱਚ ਲੜਕਾ, ਲੜਕੀ, ਔਰਤ ਨੂੰ ਵੀ ਦੇਖਦਾ ਹੈ, ਉਹ ਚਿਤ ਹੈ। ਬਾਜ਼ਾਰ ਵਿੱਚ ਚੰਗਾ ਦੇਖਿਆ ਤਾਂ ਖਰੀਦਣ ਦਾ ਵਿਚਾਰ ਕੀਤਾ, ਤਾਂ ਉੱਥੇ ਵੀ ਚਿਤ ਚਲਾ ਜਾਂਦਾ ਹੈ। ਸਭ ਦੇਖ ਸਕਦਾ ਹੈ, ਉਹ ਚਿਤ ਹੈ। ਪਰ ਅਜੇ ਅਸ਼ੁੱਧ ਚਿਤ ਹੈ। ਉਹ ਸ਼ੁੱਧ ਹੋ ਜਾਵੇ ਤਾਂ ਸਭ ਕੰਮ ਪੂਰਾ ਹੋ ਜਾਂਦਾ ਹੈ, ਸਚਿਦਾਨੰਦ ਹੋ ਜਾਂਦਾ ਹੈ।
ਸਚਿਦਾਨੰਦ ਤਾਂ ਸਭ ਗੱਲਾਂ ਦਾ ਐਕਸਟੈਕਟ ਹੈ। ਜੋ ਆਤਮਾ ਹੈ, ਉਹ ਸਚਿਦਾਨੰਦ ਹੈ। ਭਗਵਾਨ ਹੈ, ਉਹੀ ਸਚਿਦਾਨੰਦ ਹੈ। ਸਚਿਦਾਨੰਦ ਵਿੱਚ ਸਤ ਹੈ। ਜਗਤ ਵਿੱਚ ਕੋਈ ਆਦਮੀ ਪੰਜ ਇੰਦਰੀਆਂ ਨਾਲ ਦੇਖਦਾ ਹੈ, ਉਹ ਸਤ ਨਹੀਂ ਹੈ। ਸਤ ਕਿਸ ਨੂੰ ਕਿਹਾ ਜਾਂਦਾ ਹੈ ਕਿ ਜੋ ਪਰਮਾਨੈਂਟ (ਸ਼ਾਸ਼ਵਤ) ਹੈ। ਆਲ ਦੀਜ਼ ਰਿਲੇਟਿਵ ਆਰ ਟੈਂਪਰੇਰੀ ਐਡਜਸਟਮੈਂਟਸ। ਜੋ ਟੈਂਪਰੇਰੀ ਹੈ, ਉਸ ਨੂੰ ਸਤ ਨਹੀਂ ਕਿਹਾ ਜਾਂਦਾ। ਪਰਮਾਨੈਂਟ ਨੂੰ ਹੀ ਸਤ ਕਿਹਾ ਜਾਂਦਾ ਹੈ। ਚਿਤ ਯਾਨੀ ਗਿਆਨ-ਦਰਸ਼ਨ। ਸਤ-ਚਿਤ ਯਾਨੀ ਸੱਚਾ ਗਿਆਨ ਅਤੇ ਸੱਚਾ ਦਰਸ਼ਨ। ਰਾਈਟ ਗਿਆਨ ਅਤੇ ਰਾਈਟ ਬਿਲੀਫ! ਜੋ ਟੈਂਪਰੇਰੀ ਨੂੰ ਦੇਖਦਾ ਹੈ, ਉਹ ਅਸ਼ੁੱਧ ਗਿਆਨ-ਦਰਸ਼ਨ ਹੈ, ਯਾਨੀ ਅਸ਼ੁੱਧ ਚਿਤ ਹੈ। ਇਹ ਤਾਂ ਚਿਤ ਦੀ ਅਸ਼ੁੱਧੀ ਹੋ ਗਈ ਹੈ। ਚਿਤ ਦੀ ਸ਼ੁੱਧੀ ਹੋ ਜਾਵੇ ਤਾਂ ਕੰਮ ਹੋ
Page #26
--------------------------------------------------------------------------
________________
ਅੰਤ:ਕਰਣ ਦਾ ਸਵਰੂਪ
| 17
ਗਿਆ। ਚਿਤ ਦੀ ਸ਼ੁੱਧੀ ਹੋ ਜਾਵੇ ਤਾਂ ਉਸ ਨੂੰ ਸਤ ਚਿਤ ਕਿਹਾ ਜਾਂਦਾ ਹੈ। ਸਤ-ਚਿਤ ਨਾਲ ਆਨੰਦ ਹੀ ਮਿਲਦਾ ਹੈ।
ਪ੍ਰਸ਼ਨ ਕਰਤਾ : ਤਾਂ ਆਨੰਦ ਦੀ ਵਿਆਖਿਆ ਕੀ ਹੋਵੇਗੀ?
ਦਾਦਾ ਸ੍ਰੀ : ਵਲਡ ਦਾ ਜੋ ਸੱਚ ਹੈ, ਉਹ ਸਤ ਨਹੀਂ ਹੈ। ਵਿਹਾਰ ਵਿੱਚ ਚਲਦਾ ਹੈ, ਉਹ ਸੱਚ ਹੈ, ਉਹ ਲੌਕਿਕ ਹੈ। ਵਾਸਤਵਿਕਤਾ ਅਲੌਕਿਕ ਚੀਜ਼ ਹੈ। ਲੌਕਿਕ ਵਿੱਚ ਵਾਸਤਵਿਕਤਾ ਨਹੀਂ ਹੈ। ਵਾਸਤਵਿਕਤਾ, ਉਹ ਸਤ ਹੈ, ਉਹ ਸੱਚ ਨਹੀਂ ਹੈ। ਸਤ ਕਿਸ ਨੂੰ ਕਿਹਾ ਜਾਂਦਾ ਹੈ ਕਿ ਜੋ ਚੀਜ਼ ਨਿਰੰਤਰ ਹੁੰਦੀ ਹੈ, ਨਿੱਤ ਹੁੰਦੀ ਹੈ, ਉਸ ਨੂੰ ਸਤ ਕਿਹਾ ਜਾਂਦਾ ਹੈ। ਅਨਿੱਤ ਨੂੰ ਸੱਚ ਕਿਹਾ ਜਾਂਦਾ ਹੈ। ਇਹ ਵਲਡ ਦਾ ਸੱਚ, ਝੂਠ ਸਾਪੇਸ਼ ਹੈ। ਤੁਹਾਨੂੰ ਜੋ ਸੱਚ ਲੱਗਦਾ ਹੈ, ਦੂਸਰੇ ਨੂੰ ਉਹ ਝੂਠ ਲੱਗਦਾ ਹੈ ਅਤੇ ਜੋ ਸਤ ਹੈ, ਉਹ ਕਦੇ ਬਦਲਦਾ ਹੀ ਨਹੀਂ। ਸਤ ਯਾਨੀ ਪਰਮਾਨੈਂਟ! ਚਿਤ ਯਾਨੀ ਗਿਆਨ-ਦਰਸ਼ਨ। ਗਿਆਨ-ਦਰਸ਼ਨ ਇੱਕ ਕਰੀਏ, ਤਾਂ ਚਿਤ ਕਿਹਾ ਜਾਂਦਾ ਹੈ। ਪਰਮਾਨੈਂਟ ਗਿਆਨ-ਦਰਸ਼ਨ ਹੋ ਗਿਆ ਤਾਂ ਉਸਦਾ ਫਲ ਕੀ ਹੈ? ਆਨੰਦ! ਪਰਮਾਨੈਂਟ ਗਿਆਨ-ਦਰਸ਼ਨ ਨੂੰ ਕੀ ਕਹਿੰਦੇ ਹਨ? ਕੇਵਲ! ਐਬਸਲਿਊਟ!
ਬੁੱਧੀ ਦਾ ਸਾਇੰਸ ਦਾਦਾ ਸ੍ਰੀ : ਤੁਹਾਨੂੰ ਬੁੱਧੀ ਹੈ? ਪ੍ਰਸ਼ਨ ਕਰਤਾ : ਇੱਕਦਮ ਥੋੜੀ।
ਦਾਦਾ ਸ੍ਰੀ : ਬੁੱਧੀ ਜਿਆਦਾ ਨਹੀਂ ਹੈ ਤਾਂ ਤੁਸੀਂ ਕੰਮ ਕਿਵੇਂ ਕਰਦੇ ਹੋ? ਬਿਨਾਂ ਬੁੱਧੀ ਦੇ ਤਾਂ ਕੋਈ ਕੰਮ ਹੀ ਨਹੀਂ ਕਰ ਸਕਦਾ। ਬੁੱਧੀ, ਇਹ ਸੰਸਾਰ ਚਲਾਉਣ ਦੇ ਲਈ ਪ੍ਰਕਾਸ਼ ਹੈ। ਸੰਸਾਰ ਵਿੱਚ ਉਹ ਡਿਸੀਜ਼ਨ (ਫੈਸਲਾ) ਲੈਣ ਲਈ ਹੈ। ਬੁੱਧੀ ਹੈ ਤਾਂ ਡਿਸੀਜ਼ਨ ਲੈ ਸਕਦੇ ਹਾਂ। ਤੁਸੀਂ ਕਿਵੇਂ ਡਿਸੀਜ਼ਨ ਲੈਂਦੇ ਹੋ?
Page #27
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਪ੍ਰਸ਼ਨ ਕਰਤਾ : ਜਿੰਨਾਂ ਥੋੜੀ ਬੁੱਧੀ ਨਾਲ ਕੰਮ ਹੁੰਦਾ ਹੈ, ਉਸ ਨਾਲ ਚਲਾ ਲੈਂਦਾ ਹਾਂ।
ਦਾਦਾ ਸ੍ਰੀ : ਤੁਹਾਡੇ ਉੱਥੇ ਜਿਆਦਾ ਬੁੱਧੀ ਵਾਲਾ ਕੋਈ ਆਦਮੀ ਹੈ?
ਪ੍ਰਸ਼ਨ ਕਰਤਾ : ਦੁਨੀਆਂ ਵਿੱਚ ਬਹੁਤ ਹੋ ਸਕਦੇ ਹਨ। ਉਹ ਕੌਣ ਹਨ, ਉਹ ਮੈਨੂੰ ਪਤਾ ਨਹੀਂ ਹੈ।
ਦਾਦਾ ਸ੍ਰੀ : ਜਿਸ ਨੂੰ ਬਿਲਕੁਲ ਬੁੱਧੀ ਨਹੀਂ ਹੈ, ਇਹੋ ਜਿਹਾ ਕੋਈ ਆਦਮੀ ਦੇਖਿਆ ਹੈ?
ਪ੍ਰਸ਼ਨ ਕਰਤਾ : ਬਿਲਕੁਲ ਬੁੱਧੀ ਨਾ ਹੋਵੇ ਇਹੋ ਜਿਹਾ ਤਾਂ ਕੋਈ ਨਹੀਂ ਦੇਖਿਆ। ਕਿਉਂਕਿ ਜਿੰਨੇ ਵੀ ਪ੍ਰਾਣੀ ਹਨ, ਉਹਨਾਂ ਨੂੰ ਵੀ ਉਹਨਾਂ ਦੇ ਗ੍ਰੇਡ (ਕਲਾਸ) ਅਨੁਸਾਰ ਥੋੜੀ ਬੁੱਧੀ ਤਾਂ ਹੁੰਦੀ ਹੀ ਹੈ।
ਦਾਦਾ ਸ੍ਰੀ : ਸਾਡੇ ਵਿੱਚ ਬੁੱਧੀ ਬਿਲਕੁਲ ਨਹੀਂ ਹੈ। ਅਸੀਂ ਅਬੁੱਧ ਹਾਂ।
ਪ੍ਰਸ਼ਨ ਕਰਤਾ : ਹਾਂ, ਇਹ ਸੱਚੀ ਗੱਲ ਹੈ, ਇਸ ਤਰ੍ਹਾਂ ਹੋ ਸਕਦਾ ਹੈ। ਜਦੋਂ ਅਬੁੱਧ ਦੀ ਲਿਮਿਟ (ਸੀ) ਤੱਕ ਪਹੁੰਚ ਗਿਆ, ਤਾਂ ਉਹ ਆਦਮੀ ਸਵੈ ਬੁੱਧ ਹੋ ਜਾਂਦਾ ਹੈ। | ਦਾਦਾ ਸ੍ਰੀ : ਹਾਂ, ਸਵੈ ਬੁੱਧ ਹੋ ਜਾਂਦਾ ਹੈ। ਅਬੁੱਧ ਹੋ ਜਾਵੇ ਤਾਂ ਫਿਰ, ਗਿਆਨ ਪ੍ਰਕਾਸ਼ ਹੋ ਜਾਂਦਾ ਹੈ। ਜਿੱਥੇ ਤੱਕ ਬੁੱਧੀ ਹੈ ਉੱਥੇ ਤੱਕ ਇੱਕ ਪਰਸੈਂਟ ਵੀ ਗਿਆਨ ਨਹੀਂ ਹੁੰਦਾ। ਗਿਆਨ ਹੈ ਉੱਥੇ ਬੁੱਧੀ ਨਹੀਂ ਹੈ। ਸਾਨੂੰ ਜਦੋਂ ਗਿਆਨ ਹੋ ਗਿਆ, ਫਿਰ ਬੁੱਧੀ ਬਿਲਕੁਲ ਖਤਮ ਹੋ ਗਈ।
ਤੁਹਾਨੂੰ ਬਹੁਤ ਬੁੱਧੀ ਹੈ। ਤੁਹਾਡੀ ਵਾਈਫ ਦੇ ਹੱਥੋਂ ਪੈਸੇ ਰਸਤੇ ਤੇ ਗਿਰ ਜਾਣ, ਤੁਸੀਂ ਪਿੱਛੇ ਚੱਲ ਰਹੇ ਹੋ ਅਤੇ ਪੈਸੇ ਗਿਰਦੇ ਦੇਖੇ ਤਾਂ ਤੁਸੀਂ ਇਮੋਸ਼ਨਲ ਹੋ ਜਾਵੋਗੇ। ਇਹ ਬੁੱਧੀ ਇਮੋਸ਼ਨਲ ਕਰਦੀ ਹੈ। ਜਦੋਂ ਤੱਕ ਈਗੋਇਜ਼ਮ ਹੈ, ਉਦੋਂ ਤੱਕ ਬੁੱਧੀ ਹੈ। ਸਾਡੇ ਵਿੱਚ ਬੁੱਧੀ ਨਹੀਂ ਹੈ, ਇਸ ਤਰ੍ਹਾਂ ਸਿਰਫ ਬੋਲਣ ਨਾਲ ਹੀ ਚੱਲਦਾ ਹੈ?
ਪ੍ਰਸ਼ਨ ਕਰਤਾ : ਜਿਆਦਾ ਬੁੱਧੀ ਨਹੀਂ, ਥੋੜੀ ਬੁੱਧੀ ਹੈ।
Page #28
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਦਾਦਾ ਸ੍ਰੀ : ਥੋੜੀ ਬੁੱਧੀ, ਉਹੀ ਜਿਆਦਾ ਬੁੱਧੀ ਹੈ। ਇਸ ਕਾਲ ਵਿੱਚ ਸਮਯਕ ਬੁੱਧੀ ਘੱਟ ਹੈ ਅਤੇ ਵਿਪਰੀਤ ਬੁੱਧੀ ਜਿਆਦਾ ਹੈ। ਇਸ ਜਗਤ ਵਿੱਚ ਛੋਟੇ ਬੱਚੇ ਨੂੰ ਵੀ ਬੁੱਧੀ ਹੈ। ਕਿਸੇ ਦਾ ਪੈਸਾ ਰਸਤੇ ਵਿੱਚ ਡਿੱਗਿਆ ਹੋਵੇ ਤਾਂ ਲੈ ਲੈਂਦਾ ਹੈ, ਉਹ ਕੀ ਬੁੱਧੀ ਨਹੀਂ ਹੈ? ਉਹ ਸਭ ਵਿਪਰੀਤ ਬੁੱਧੀ ਹੈ। ਸਮਯਕ ਬੁੱਧੀ ਤਾਂ ਸਾਡੇ ਕੋਲ ਬੈਠਣ ਨਾਲ ਹੋ ਸਕਦੀ ਹੈ। | ਇੱਕ ਆਦਮੀ ਸਾਨੂੰ ਪੁੱਛਦਾ ਸੀ ਕਿ, “ਜਗਤ ਵਿੱਚ ਦੂਜਿਆਂ ਦੇ ਕੋਲ ਗਿਆਨ ਨਹੀਂ ਹੈ? ਤੁਹਾਡੇ ਕੋਲ ਹੀ ਹੈ?” ਤਾਂ ਅਸੀਂ ਕਿਹਾ ਕਿ, “ਨਹੀਂ, ਜਿਸਦੇ ਵੀ ਕੋਲ ਗਿਆਨ ਹੈ, ਉਹ ਸਬਜੈਕਟ ਗਿਆਨ ਹੈ, ਉਹ ਬੁੱਧੀ ਦਾ ਗਿਆਨ ਹੈ। ਬੁੱਧੀ ਦੇ ਕੰਨੈਕਸ਼ਨ ਵਾਲੇ ਸੰਸਾਰ ਦੇ ਸਾਰੇ ਸਬਜੈਕਟਾਂ ਨੂੰ ਜਾਣੇ ਪਰ ਉਹ ਅਹੰਕਾਰੀ ਗਿਆਨ ਹੈ, ਇਸ ਲਈ ਉਸਦਾ ਬੁੱਧੀ ਵਿੱਚ ਸਮਾਵੇਸ਼ ਹੁੰਦਾ ਹੈ। ਪਰ ਨਿਰਅਹੰਕਾਰੀ ਗਿਆਨ, ਉਹੀ ਗਿਆਨ ਹੈ।’ ‘ਮੈਂ ਕੌਣ ਹਾਂ ਇੰਨਾ ਹੀ ਜੋ ਜਾਣੇ, ਉਹ ‘ਗਿਆਨੀਂ ਹੈ। ਜਪ, ਤਪ, ਤਿਆਗ ਸਭ ਸਬਜੈਕਟ ਹਨ, ਵਿਸ਼ੇ ਹਨ। ਵਿਸ਼ੇ ਕਦੇ ਵੀ ਨਿਰਵਿਘੀ ਆਤਮਾ ਪ੍ਰਾਪਤ ਨਹੀਂ ਕਰ ਸਕਦਾ।
ਪ੍ਰਸ਼ਨ ਕਰਤਾ : ਜੋ ਸਿੱਧੀ ਪ੍ਰਾਪਤ ਕਰਦਾ ਹੈ, ਉਹ ਵੀ ਵਿਸ਼ੈ ਹੈ?
ਦਾਦਾ ਸ੍ਰੀ : ਉਹ ਸਭ ਵਿਸ਼ੈ ਹੈ ਅਤੇ ਉਹ ਸਭ ਸਬਜੈਕਟ ਗਿਆਨ ਹੈ ਅਤੇ ਵਿਸ਼ੈ ਦੀ ਅਰਾਧਨਾ ਕਰਨ ਨਾਲ ਮੋਕਸ਼ ਨਹੀਂ ਮਿਲਦਾ। ਤੁਹਾਡੇ ਕੋਲ ਬੁੱਧੀ ਹੈ, ਜਗਤ ਦੇ ਕੋਲ ਬੁੱਧੀ ਹੈ, ਪਰ ਅਸੀਂ ਅਬੁੱਧ ਹਾਂ। ਬੁੱਧੀ, ਮਨੁੱਖ ਨੂੰ ਕੀ ਕਰਦੀ ਹੈ? ਇਮੋਸ਼ਨਲ ਕਰਦੀ ਹੈ। ਇਹ ਨ ਮੋਸ਼ਨ ਵਿੱਚ ਚਲਦੀ ਹੈ, ਉਹ ਜੇ ਇਮੋਸ਼ਨਲ ਹੋ ਜਾਵੇ ਤਾਂ ਕੀ ਹੋ ਜਾਵੇਗਾ? ਪ੍ਰਸ਼ਨ ਕਰਤਾ : ਸਭ ਵਿਗੜ ਜਾਵੇਗਾ। | ਦਾਦਾ ਸ੍ਰੀ : ਉਸੇ ਤਰ੍ਹਾਂ ਮਨੁੱਖ ਇਮੋਸ਼ਨਲ ਹੁੰਦਾ ਹੈ, ਤਾਂ ਸ਼ਰੀਰ ਦੇ ਅੰਦਰ ਜਿੰਨੇ ਜੀਵ ਹਨ, ਉਹ ਸਭ ਮਰ ਜਾਂਦੇ ਹਨ। ਉਸਦਾ ਦੋਸ਼ ਲੱਗਦਾ ਹੈ। ਇਸ ਲਈ ਅਸੀਂ ਤਾਂ ਮੋਸ਼ਨ ਵਿੱਚ ਹੀ ਰਹਿੰਦੇ ਹਾਂ। ਅਸੀਂ ਇਮੋਸ਼ਨਲ
Page #29
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਕਦੇ ਵੀ ਨਹੀਂ ਹੁੰਦੇ। ਤੁਹਾਨੂੰ ਮੋਸ਼ਨ ਵਿੱਚ ਰਹਿਣ ਦੀ ਇੱਛਾ ਹੈ ਜਾਂ ਇਮੋਸ਼ਨਲ?
ਪ੍ਰਸ਼ਨ ਕਰਤਾ : ਮੋਸ਼ਨ ਵਿੱਚ ਰਹਿਣ ਦੀ ਇੱਛਾ ਹੈ।
ਦਾਦਾ ਸ੍ਰੀ ਮਨੁੱਖ ਦੀ ਬੁੱਧੀ ਕੀ ਦੱਸਦੀ ਹੈ? ਨਫ਼ਾ ਅਤੇ ਨੁਕਸਾਨ, ਦੋ ਦੱਸਦੀ ਹੈ। ਬੁੱਧੀ ਦੂਸਰੀ ਕੋਈ ਚੀਜ਼ ਨਹੀਂ ਦੱਸਦੀ। ਗੱਡੀ ਦੇ ਅੰਦਰ ਦਾਖਿਲ ਹੁੰਦੇ ਹੀ, “ਕਿੱਧਰ ਵਧੀਆ ਜਗ੍ਹਾ ਹੈ ਅਤੇ ਕਿੱਧਰ ਨਹੀਂ ਹੈ। ਬੁੱਧੀ ਦਾ ਧੰਧਾ ਹੀ ਨਫ਼ਾ-ਨੁਕਸਾਨ ਦਿਖਾਉਣ ਦਾ ਹੈ। ਮੇਰੇ ਵਿੱਚ ਬਿਲਕੁਲ ਵੀ ਬੁੱਧੀ ਨਹੀਂ ਹੈ, ਤਾਂ ਮੈਨੂੰ ਨਫ਼ਾ-ਨੁਕਸਾਨ ਕਿਸੇ ਜਗ੍ਹਾ ਲੱਗਦਾ ਹੀ ਨਹੀਂ। ਇਹ ਚੰਗਾ ਹੈ, ਇਹ ਮਾੜਾ ਹੈ, ਇਸ ਤਰ੍ਹਾਂ ਲੱਗਦਾ ਹੀ ਨਹੀਂ। ਬੜੇ-ਬੜੇ ਬੰਗਲੇ ਵਾਲੇ ਲੋਕ ਆਉਂਦੇ ਹਨ, ਉਹ ਸਾਨੂੰ ਪੁੱਛਦੇ ਹਨ ਕਿ ‘ਤੁਹਾਡੀ ਦ੍ਰਿਸ਼ਟੀ ਨਾਲ ਸਾਡਾ ਬੰਗਲਾ ਕਿਵੇਂ ਦਾ ਲੱਗਿਆ।’ ਤਾਂ ਅਸੀਂ ਦੱਸਦੇ ਹਾਂ, “ਮੈਨੂੰ ਤੁਹਾਡਾ ਬੰਗਲਾ ਕਦੇ ਚੰਗਾ ਨਹੀਂ ਲੱਗਿਆ। ਜੋ ਬੰਗਲਾ ਇੱਧਰ ਹੀ ਛੱਡ ਜਾਣਾ ਹੈ, ਉਸਦਾ ਚੰਗਾ-ਮਾੜਾ ਕੀ ਦੇਖਣਾ? ਇਸੇ ਬੰਗਲੇ ਵਿੱਚੋਂ ਆਪਣੀ ਅਰਥੀ ਨਿਕਲੇਗੀ।
ਬੁੱਧੀ ਪਰ-ਪ੍ਰਕਾਸ਼ਕ ਹੈ ਅਤੇ ਆਤਮਾ ਸਵ-ਪਰ ਪ੍ਰਕਾਸ਼ਕ ਹੈ। ਬੁੱਧੀ ਅਤੇ ਗਿਆਨ ਦੋ ਅਲੱਗ ਗੱਲਾਂ ਹਨ। ਤੁਹਾਡੇ ਕੋਲ ਗਿਆਨ ਹੈ ਜਾਂ ਬੁੱਧੀ?
ਪ੍ਰਸ਼ਨ ਕਰਤਾ : ਬੁੱਧੀ ਤਾਂ ਹੈ, ਗਿਆਨ ਦੇ ਲਈ ਉੱਥੇ ਤੱਕ ਪਹੁੰਚਿਆ ਨਹੀਂ।
ਦਾਦਾ ਸ੍ਰੀ : ਬੁੱਧੀ ਹੈ ਤਾਂ ਉੱਥੇ ਗਿਆਨ ਨਹੀਂ ਹੈ।
ਪ੍ਰਸ਼ਨ ਕਰਤਾ : ਇਸ ਲਈ ਗਿਆਨ ਵਿੱਚ ਪਹੁੰਚਣ ਦੇ ਲਈ ਕੋਸ਼ਿਸ਼ ਕਰਦਾ ਹਾਂ।
ਦਾਦਾ ਸ੍ਰੀ : ਨਹੀਂ, ਗਿਆਨ ਵਿੱਚ ਕੋਸ਼ਿਸ਼ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਉਹ ਸਹਿਜ ਹੁੰਦਾ ਹੈ, ਕੋਸ਼ਿਸ਼ ਨਹੀਂ ਕਰਨੀ ਪੈਂਦੀ।
Page #30
--------------------------------------------------------------------------
________________
ਅੰਤ:ਕਰਣ ਦਾ ਸਵਰੂਪ
21
ਪ੍ਰਸ਼ਨ ਕਰਤਾ : ਗਿਆਨ ਦੀ ਗੱਲ ਬੁੱਧੀ ਨਾਲ ਨਹੀਂ ਸਮਝਣੀ ਹੈ, ਇਸ ਤਰ੍ਹਾਂ ਕਿਉਂ? | ਦਾਦਾ ਸ੍ਰੀ : ਹਾਂ, ਇਹ ਗੱਲ ਬੁੱਧੀ ਤੋਂ ਪਰਾਂ ਹੈ। ਬੁੱਧੀ ਜਿਸਦੇ ਕੋਲ ਬਿਲਕੁਲ ਨਹੀਂ ਹੈ, ਜੋ ਅਬੁੱਧ ਹੈ, ਉੱਥੇ ਤੋਂ ਇਹ ਗੱਲ ਮਿਲਦੀ ਹੈ। ਵਲਡ ਵਿੱਚ ਕਿਸੇ ਜਗਾ ਤੇ ਕਦੇ ਕੋਈ ਅਬੁੱਧ ਆਦਮੀ ਦੇਖਿਆ ਹੈ? ਸਭ ਬੁੱਧੀ ਵਾਲੇ ਦੇਖੇ ਹਨ? ਇਸ ਵਲਡ ਵਿੱਚ ਅਸੀਂ ਇੱਕਲੇ ਅਬੁੱਧ ਹਾਂ। ਸਾਡੇ ਵਿੱਚ ਬੁੱਧੀ ਬਿਲਕੁਲ ਨਹੀਂ ਹੈ, ਸਾਡੇ ਕੋਲ ਗਿਆਨ ਹੈ। ਗਿਆਨ ਅਤੇ ਬੁੱਧੀ ਵਿੱਚ ਕੀ ਡਿਫਰੈਂਸ ਹੈ? ਬੁੱਧੀ ਇੰਨਡਾਇਰੈਕਟ ਪ੍ਰਕਾਸ਼ ਹੈ ਅਤੇ ਗਿਆਨ ਡਾਇਰੈਕਟ ਪ੍ਰਕਾਸ਼ ਹੈ। ਇਹ ਦੋ ਚੀਜ਼ਾਂ ਹਨ, ਤਾਂ ਦੋ ਵਿੱਚੋਂ ਅਸੀਂ ਇੱਕ ਰੱਖ ਲਿਆ, ਡਾਇਰੈਕਟ ਪ੍ਰਕਾਸ਼ । ਇੰਨਡਾਇਰੈਕਟ ਪ੍ਰਕਾਸ਼ ਸਾਨੂੰ ਨਹੀਂ ਚਾਹੀਦਾ। ਜਿਸਦੇ ਕੋਲ ਡਾਇਰੈਕਟ ਪ੍ਰਕਾਸ਼ ਨਹੀਂ ਹੈ, ਉਸਨੂੰ ਇੰਨਡਾਇਰੈਕਟ ਪ੍ਰਕਾਸ਼ ਚਾਹੀਦਾ ਹੈ। ਇਸਦੇ ਲਈ ਉਹ ਕੈਂਡਲ (ਮੋਮਬੱਤੀ) ਰੱਖਦਾ ਹੈ ਪਰ ਡਾਇਰੈਕਟ ਪ੍ਰਕਾਸ਼ ਆਇਆ ਤਾਂ ਫਿਰ ਕੈਂਡਲ ਦੀ ਕੀ ਜ਼ਰੂਰਤ ਹੈ? ਸਾਰੇ ਵਲਡ ਦੇ ਕੋਲ ਕੈਂਡਲ ਹੈ, ਸਾਡੇ ਕੋਲ ਕੈਂਡਲ ਨਹੀਂ ਹੈ ਅਰਥਾਤ ਸਾਡੇ ਕੋਲ ਬੁੱਧੀ ਨਹੀਂ ਹੈ।
ਜੋ ਇੰਨਡਾਰੈਕਟ ਪ੍ਰਕਾਸ਼ ਹੈ ਉਹ ਕਿਸ ਤਰ੍ਹਾਂ ਦਾ ਪ੍ਰਕਾਸ਼ ਹੁੰਦਾ ਹੈ? ਇਹ ਤੁਹਾਨੂੰ ਦੱਸ ਦੇਵਾਂ ਕਿ ਸੂਰਜ ਦੇਵਤਾ ਦਾ ਪ੍ਰਕਾਸ਼ ਇੱਧਰ ਸ਼ੀਸ਼ੇ ਤੇ ਡਾਇਰੈਕਟ ਆਉਂਦਾ ਹੈ, ਅਤੇ ਸ਼ੀਸ਼ੇ ਦਾ ਪ੍ਰਕਾਸ਼ ਆਪਣੀ ਰਸੋਈ ਵਿੱਚ ਜਾਂਦਾ ਹੈ। ਰਸੋਈ ਵਿੱਚ ਜਾਂਦਾ ਹੈ, ਉਸ ਪ੍ਰਕਾਸ਼ ਨੂੰ ਇੰਨਡਾਇਰੈਕਟ ਪ੍ਰਕਾਸ਼ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਭ ਮਨੁੱਖਾਂ ਨੂੰ ਬੁੱਧੀ ਇੰਨਡਾਇਰੈਕਟ ਪ੍ਰਕਾਸ਼ ਹੈ, ਅਤੇ ਸੂਰਜ ਦੇਵਤਾ ਦਾ ਡਾਇਰੈਕਟ ਪ੍ਰਕਾਸ਼ ਜੋ ਇੱਧਰ ਸ਼ੀਸ਼ੇ ਤੇ ਆਉਂਦਾ ਹੈ, ਉਸ ਡਾਇਰੈਕਟ ਪ੍ਰਕਾਸ਼ ਨੂੰ “ਗਿਆਨ ਕਿਹਾ ਜਾਂਦਾ ਹੈ।
ਸੂਰਜ ਦੇਵਤਾ ਦਾ ਪ੍ਰਕਾਸ਼ ਸ਼ੀਸ਼ੇ ਦੇ ਮੀਡੀਅਮ ਥਰੂ ਜਾਂਦਾ ਹੈ। ਉੱਥੇ ਮੀਡੀਅਮ (ਮਾਧਿਅਮ) ਸ਼ੀਸ਼ੇ ਦਾ ਹੈ। ਉਸੇ ਤਰ੍ਹਾਂ ਆਤਮਾ ਦਾ ਪ੍ਰਕਾਸ਼ ਈਗੋਇਜ਼ਮ ਦੇ ਮੀਡੀਅਮ ਥਰੁ ਨਿੱਕਲਦਾ ਹੈ, ਉਹ ਬੁੱਧੀ ਹੈ। ਜਿਸ-ਜਿਸ ਤਰ੍ਹਾਂ ਦਾ ਈਗੋਇਜ਼ਮ ਹੈ, ਉਸੇ ਤਰ੍ਹਾਂ ਦੀ ਬੁੱਧੀ ਹੁੰਦੀ ਹੈ।
Page #31
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਪ੍ਰਸ਼ਨ ਕਰਤਾ : ਆਪਣੇ ਆਪ ਨੂੰ “ਮੈਂ ਕਹਿੰਦੇ ਹਾਂ, ਉਸ “ਮੈਂ” ਨੂੰ ਅਹੰਕਾਰ ਕਹਿੰਦੇ ਹਨ ਨਾ?
ਦਾਦਾ ਸ੍ਰੀ : ਹਾਂ, ਉਹ “ਮੈਂ ਦਾ ਅਹੰਕਾਰ ਹੈ ਉੱਥੇ ਬੁੱਧੀ ਹੈ ਅਤੇ ‘ਮੈਂ ਦਾ ਅਹੰਕਾਰ ਨਹੀਂ ਉੱਥੇ ਗਿਆਨ ਹੈ, ਪ੍ਰਕਾਸ਼ ਹੈ। ਸਾਡੇ ਵਿੱਚ ਬੁੱਧੀ ਨਹੀਂ ਹੈ ਅਤੇ ਮੈਂ ਦਾ ਅਹੰਕਾਰ ਵੀ ਨਹੀਂ ਹੈ। ਸਾਡੇ ਵਿੱਚ ਕਿਸੇ ਤਰ੍ਹਾਂ ਦਾ ਅਹੰਕਾਰ ਨਹੀਂ ਹੈ। ਵੱਡੇ-ਵੱਡੇ ਮਹਾਤਮਾਵਾਂ ਨੂੰ ਮੈਂ, ਮੈਂ, ਮੈਂ ਹੀ ਰਹਿੰਦਾ
ਹੈ।
ਪ੍ਰਸ਼ਨ ਕਰਤਾ : ਤਾਂ ਫਿਰ ਉਹ ਵੱਡਾ ਕਿਸ ਤਰ੍ਹਾਂ ਹੋਇਆ? ਜਦੋਂ ‘ਮੈਂ, ਮੈਂ, ਮੈਂ ਹੈ ਤਾਂ ਫਿਰ ਉਹ ਵੱਡਾ ਨਹੀਂ ਹੈ ਨਾ?
ਦਾਦਾ ਸ੍ਰੀ : ਉਹ ਤਾਂ ਉਸਦੀ ਸਮਝ ਵਿੱਚ ਇਸ ਤਰ੍ਹਾਂ ਹੈ ਕਿ “ਮੈਂ ਵੱਡਾ ਹਾਂ । ਅਹੰਕਾਰ ਵਿਚਕਾਰ ਮੀਡੀਅਮ ਹੈ। ਜੋ ਡਾਇਰੈਕਟ ਪ੍ਰਕਾਸ਼ ਹੈ, ਉਸਦੇ ਵਿਚਕਾਰ ਅਹੰਕਾਰ ਦਾ ਮੀਡੀਅਮ ਹੈ, ਤਾਂ ਪਿੱਛੇ ਬੁੱਧੀ ਮਿਲਦੀ ਹੈ। ਸਾਡੇ ਕੋਲ ਬੁੱਧੀ ਨਹੀਂ ਹੈ, ਕਿਉਂਕਿ ਈਗੋਇਜ਼ਮ ਖਤਮ ਹੋ ਗਿਆ, ਫਿਰ ਬੁੱਧੀ ਕਿੱਥੇ ਤੋਂ ਲਿਆਈਏ? ਸਾਡੇ ਵਿੱਚ ਕੁੱਝ ਵੀ ਅਹੰਕਾਰ ਹੁੰਦਾ ਤਾਂ ਫਿਰ ਸਾਨੂੰ ਗਿਆਨ ਹੀ ਨਾ ਹੁੰਦਾ, ਪ੍ਰਕਾਸ਼ ਨਾ ਹੁੰਦਾ। ਜਿੱਥੇ ਈਗੋਇਜ਼ਮ ਹੈ, ਉੱਥੇ ਬੁੱਧੀ ਹੈ ਅਤੇ ਈਗੋਇਜ਼ਮ ਨਹੀਂ, ਉੱਥੇ ਆਤਮਾ ਦਾ ਪ੍ਰਕਾਸ਼ ਹੈ। | ਬੁੱਧੀ ਦਾ ਸੁਭਾਅ ਕੀ ਹੈ? ਉਹ ਇੰਨਡਾਇਰੈਕਟ ਪ੍ਰਕਾਸ਼ ਹੈ, ਅਤੇ ਬੁੱਧੀ ਹਰ ਇੱਕ ਆਦਮੀ ਨੂੰ ਇੱਕ ਸਰੀਖਾ (ਸਮਾਨ) ਨਹੀਂ ਹੁੰਦੀ। ਕਿਸੇ ਦੇ ਕੋਲ 80 ਡਿਗਰੀ, ਕਿਸੇ ਦੇ ਕੋਲ 81 ਡਿਗਰੀ, ਕਿਸੇ ਦੇ ਕੋਲ 82 ਡਿਗਰੀ, ਇਸ ਤਰ੍ਹਾਂ ਡਿਗਰੀ ਵਾਲੀ ਬੁੱਧੀ ਹੈ। 100% ਬੁੱਧੀ ਕਿਸੇ ਕੋਲ ਨਹੀਂ ਹੈ। ਜਦੋਂ 100% ਬੁੱਧੀ ਹੁੰਦੀ ਹੈ, ਉਦੋਂ ਉਸ ਨੂੰ ਬੁੱਧ ਭਗਵਾਨ’ ਕਿਹਾ ਜਾਂਦਾ ਹੈ। ਉਹਨਾਂ ਦੀ ਬੁੱਧੀ 100% ਹੋ ਗਈ ਸੀ, ਪਰ ਉਹ ਡਾਇਰੈਕਟ ਪ੍ਰਕਾਸ਼ ਵਿੱਚ ਨਹੀਂ ਆਏ ਸਨ। ਉਹਨਾਂ ਦਾ ਈਗੋਇਜ਼ਮ ਕੀ ਸੀ? ਦਇਆ, ਦਇਆ, ਦਇਆ..... ਇਹ ਦੁਖੀ, ਇਹ ਦੁਖੀ, ਸਭ ਦੁਖੀਆਂ ਨੂੰ ਦੇਖ ਕੇ ਦਇਆ ਆਉਂਦੀ ਸੀ। ਉਹਨਾਂ ਨੂੰ ਕੀ ਹੋਇਆ ਸੀ? ਉਹ ਉਹਨਾਂ ਦਾ ਈਗੋਇਜ਼ਮ ਸੀ ਅਤੇ ਇਸ ਲਈ ਉਹ ਅੱਗੇ ਗਿਆਨ ਵਿੱਚ ਨਹੀਂ ਗਏ। ਉਹ
Page #32
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਈਗੋਇਜ਼ਮ ਚੰਗਾ ਈਗੋਇਜ਼ਮ ਸੀ, ਪਰ ਈਗੋਇਜ਼ਮ ਖੜਾ ਹੈ, ਉਦੋਂ ਤੱਕ ਅੱਗੇ ਕਿਵੇਂ ਆਵੇਗਾ? ਬਾਕੀ, ਬੁੱਧ ਤਾਂ ਭਗਵਾਨ ਹੋ ਗਏ। ਜੇ ਇੱਕ ਸਟੈਂਪ ਅੱਗੇ ਗਏ ਹੁੰਦੇ, ਤਾਂ ਪੂਰਨ ਭਗਵਾਨ ਹੋ ਜਾਂਦੇ। ਮਹਾਂਵੀਰ ਭਗਵਾਨ ਹੋਏ ਨਾ,
ਇਸ ਤਰ੍ਹਾਂ ਪੂਰਨ ਭਗਵਾਨ ਹੋ ਜਾਂਦੇ। | ਸਾਡੇ ਵਿੱਚ ਬੁੱਧੀ ਬਿਲਕੁਲ ਨਹੀਂ ਹੈ। ਬੁੱਧੀ ਹੈ ਉੱਥੇ ਮੋਕਸ਼ ਕਦੇ ਵੀ ਨਹੀਂ ਹੈ, ਅਤੇ ਕਦੇ ਮਿਲੇਗਾ ਵੀ ਨਹੀਂ। ਚੌਵੀ ਤੀਰਥੰਕਰਾਂ ਨੂੰ ਬੁੱਧੀ ਬਿਲਕੁਲ ਵੀ ਨਹੀਂ ਸੀ। | ਪ੍ਰਸ਼ਨ ਕਰਤਾ : ਪਰ ਉਹਨਾਂ ਨੂੰ ਤਾਂ ਅਨੰਤ ਗਿਆਨ ਹੈ, ਇਸ ਤਰ੍ਹਾਂ ਕਹਿੰਦੇ ਹਨ ਨਾ? | ਦਾਦਾ ਸ੍ਰੀ : ਉਹ ਅਨੰਤ ਗਿਆਨ ਤਾਂ ਬਿਲਕੁਲ ਠੀਕ ਹੈ, ਪਰ ਉਹਨਾਂ ਦੇ ਬੁੱਧੀ ਨਹੀਂ ਸੀ। ਬੁੱਧੀ ਤਾਂ ਸਭ ਲੋਕਾਂ ਦੇ ਹੁੰਦੀ ਹੈ। ਗਰੀਬ ਲੋਕਾਂ ਕੋਲ ਵੀ ਬੁੱਧੀ ਤਾਂ ਹੁੰਦੀ ਹੀ ਹੈ।
ਪ੍ਰਸ਼ਨ ਕਰਤਾ : ਤਾਂ ਬੁੱਧੀ ਅਤੇ ਗਿਆਨ ਵਿੱਚ ਕੀ ਫ਼ਰਕ ਹੈ?
ਦਾਦਾ ਸ੍ਰੀ : ਬਹੁਤ ਫਰਕ ਹੈ। ਜਿਵੇਂ ਹਨੇਰਾ ਅਤੇ ਉਜਾਲਾ ਹੈ, ਇੰਨਾ ਫੁਰਕ ਹੈ। ਸੰਸਾਰ ਵਿੱਚ ਜੋ ਭਟਕਦਾ ਹੈ, ਉਹ ਬੁੱਧੀ ਨਾਲ ਹੀ ਭਟਕਦਾ ਹੈ। ਬੁੱਧੀ ਨਾਲ ਤਾਂ ਭਗਵਾਨ ਨਹੀਂ ਮਿਲਦੇ ਅਤੇ ਬੁੱਧੀ ਮੋਕਸ਼ ਵਿੱਚ ਜਾਣ ਹੀ ਨਹੀਂ ਦਿੰਦੀ। ਬੁੱਧੀ ਮੋਕਸ਼ ਵਿੱਚ ਨਾ ਜਾਣ ਦੇ ਲਈ ਪ੍ਰੋਟੈਕਸ਼ਨ ਕਰਦੀ ਹੈ। ਨਫਾ-ਨੁਕਸਾਨ, ਪ੍ਰੋਫਿਟ-ਲਾਸ ਬੁੱਧੀ ਹੀ ਦੱਸਦੀ ਹੈ। ਕੀ ਕਰਦੀ ਹੈ?
ਪ੍ਰਸ਼ਨ ਕਰਤਾ : ਵਿਹਾਰ ਵਿੱਚ ਘੁਮਾਉਂਦੀ ਹੈ?
ਦਾਦਾ ਸ੍ਰੀ : ਹਾਂ, ਵਿਹਾਰ ਵਿੱਚ ਹੀ ਘੁਮਾਉਂਦੀ ਹੈ। ਉਹ ਬਾਹਰ ਨਿਕਲਣ ਹੀ ਨਹੀਂ ਦਿੰਦੀ, ਅਤੇ ਕਦੇ ਮੋਕਸ਼ ਵਿੱਚ ਨਹੀਂ ਜਾਣ ਦੇਵੇਗੀ। ਬੁੱਧੀ ਖਤਮ ਹੋ ਜਾਵੇਗੀ, ਫਿਰ ਮੋਕਸ਼ ਹੋ ਜਾਵੇਗਾ। ਅਸੀਂ ਅਬੁੱਧ ਹਾਂ। ਸਾਡੇ ਬੁੱਧੀ ਨਹੀਂ ਹੈ। ਛੋਟੇ ਬੱਚੇ ਨੂੰ ਵੀ ਬੁੱਧੀ ਹੁੰਦੀ ਹੈ। ਸਾਰੇ ਮਨੁੱਖਾਂ ਕੋਲ ਬੁੱਧੀ ਹੈ। ਵਲਡ ਵਿੱਚ ਅਸੀਂ ਇਕੱਲੇ ਹੀ ਬਿਨਾਂ ਬੁੱਧੀ ਵਾਲੇ ਆਦਮੀ ਹਾਂ। ਇਸ ਵਲਡ ਵਿੱਚ ਕੋਈ ਮਨੁੱਖ ਸਭ ਤਰ੍ਹਾਂ ਦਾ ਗਿਆਨ ਜਾਣਦਾ ਹੈ, ਸਾਇੰਟਿਸਟ
Page #33
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਸਭ ਤਰ੍ਹਾਂ ਦਾ ਗਿਆਨ ਜਾਣਦਾ ਹੈ, ਪਰ ਉਹ ਬੁੱਧੀ ਵਿੱਚ ਚਲਾ ਜਾਂਦਾ ਹੈ। ਕਿਉਂਕਿ ਉਹ ਗਿਆਨ ਵਿਚ ਈਗੋਇਜ਼ਮ ਹੈ ਅਤੇ ਈਗੋਇਜ਼ਮ ਦੇ ਮੀਡੀਅਮ ਨਾਲ ਉਹ ਗਿਆਨ ਹੁੰਦਾ ਹੈ। ਆਤਮਾ ਦਾ ਗਿਆਨ ਹੈ, ਪ੍ਰਕਾਸ਼ ਹੈ, ਉਸ ਡਾਇਰੈਕਟ ਗਿਆਨ ਨੂੰ ਗਿਆਨ ਕਿਹਾ ਜਾਂਦਾ ਹੈ। ਜਿੱਥੇ ਈਗੋਇਜ਼ਮ ਨਹੀਂ ਹੈ, ਉੱਥੇ ਡਾਇਰੈਕਟ ਗਿਆਨ ਹੈ। ਸਾਰੀ ਦੁਨੀਆਂ ਦੇ ਤਮਾਮ ਸਬਜੈਕਟ ਜਾਣੇ, ਪਰ ਜੋ ਅਹੰਕਾਰੀ ਗਿਆਨ ਹੈ, ਉਹ ਬੁੱਧੀ ਹੈ ਅਤੇ ਜੋ ਨਿਰਅਹੰਕਾਰੀ ਗਿਆਨ ਹੈ, ਉਹ ਗਿਆਨ ਹੈ।
,
24
ਇਹ ਜਗਤ ਕੀ ਹੈ? ਇਹ ਇੱਕ ਸ਼ੌਰਟ ਸਨਟੈਂਸ ਵਿੱਚ ਦੱਸ ਦਿੰਦਾ ਹਾਂ। ਇੱਕ ਸ਼ੁੱਧ ਆਤਮਾ ਹੈ ਅਤੇ ਦੂਸਰਾ ਸੰਯੋਗ ਹੈ।
,
ਸੰਯੋਗ ਦੇ ਬਹੁਤ ਵਿਭਾਜਨ (ਵੰਡ) ਹੁੰਦੇ ਹਨ। ਸਥੂਲ ਸੰਯੋਗ, ਸੂਖਮ ਸੰਯੋਗ ਅਤੇ ਬਾਣੀ ਦੇ ਸੰਯੋਗ। ਤੁਸੀਂ ਇਕਾਂਤ ਵਿੱਚ ਬੈਠੇ ਹੋ ਅਤੇ ਮਨ ਨੇ ਕੁੱਝ ਦੱਸਿਆ, ਤਾਂ ਉਹ ਤੁਹਾਡਾ ਸੂਖਮ ਸੰਯੋਗ ਹੈ। ਕੋਈ ਆਦਮੀ ਤੁਹਾਨੂੰ ਬੁਲਾਉਣ ਆਇਆ, ਉਹ ਸਥੂਲ ਸੰਯੋਗ ਹੈ। ਤੁਸੀਂ ਕੁੱਝ ਬੋਲ ਦਿੱਤਾ, ਉਹ ਬਾਣੀ ਦਾ ਸੰਯੋਗ ਹੈ। ਜੋ ਸੰਯੋਗ ਹੈ, ਉਹ ਵਿਯੋਗੀ ਸੁਭਾਅ ਵਾਲਾ ਹੈ। ਜੋ ਸੰਯੋਗ ਤੁਹਾਨੂੰ ਮਿਲਦਾ ਹੈ, ਤੁਹਾਨੂੰ ਉਸ ਨੂੰ ਕਹਿਣਾ ਨਹੀਂ ਪੈਂਦਾ ਕਿ ਤੂੰ ਚਲਾ ਜਾ ਜਾਂ ਬੈਠ ਜਾ। ਬੈਠਣ ਨੂੰ ਕਹੋਗੇ ਤਾਂ ਵੀ ਉਹ ਚਲਾ ਜਾਵੇਗਾ। ਸੰਯੋਗ ਦਾ ਸੁਭਾਅ ਹੀ ਵਿਯੋਗੀ ਹੈ। ਸ਼ੁੱਧ ਆਤਮਾ ਨੂੰ ਕੁੱਝ ਨਹੀਂ ਕਰਨਾ ਪੈਂਦਾ। ਉਸਦਾ ਟਾਈਮ ਹੋ ਜਾਵੇਗਾ ਤਾਂ ਉਹ ਉੱਠ ਕੇ ਚਲਾ ਜਾਵੇਗਾ। ਸੰਯੋਗ ਨੂੰ ਬੁੱਧੀ ਨੇ ਦੋ ਤਰ੍ਹਾਂ ਦੱਸ ਦਿੱਤਾ ਕਿ, “ਇਹ ਮੇਰੇ ਲਈ ਚੰਗਾ ਹੈ ਅਤੇ ਇਹ ਮੇਰੇ ਲਈ ਮਾੜਾ ਹੈ।” ਉਹ ਸਭ ਸੰਯੋਗ ਹਨ। ਪਰ ਬੁੱਧੀ ਨੇ ਚੰਗਾ-ਮਾੜਾ ਨਾਮ ਦੇ ਦਿੱਤਾ। ਇਸ ਵਿੱਚ ‘ਗਿਆਨੀ’ ਅਬੁੱਧ ਰਹਿੰਦੇ ਹਨ। ਸੰਯੋਗ ਨੂੰ ਸੰਯੋਗ ਹੀ ਮੰਨ ਲੈਂਦੇ ਹਨ। ਉਹ ਸੰਯੋਗ ਦੇ ਦੋ ਭਾਗ ਨਹੀਂ ਕਰਦੇ। ਦਵੰਦ ਨਹੀਂ ਕਰਦੇ ਕਿ ‘ਮਾੜਾ ਹੈ ਅਤੇ ਚੰਗਾ ਹੈ।” ਜੋ ਅਬੁੱਧ ਹੋ ਗਿਆ ਤਾਂ ਉਹਨਾਂ ਨੂੰ ਸੰਯੋਗ ਕੁੱਝ ਨੁਕਸਾਨ ਨਹੀਂ ਕਰਦਾ ਅਤੇ ਬੁੱਧੀ ਵਾਲਾ ਹੋ ਗਿਆ ਕਿ “ ਇਹ ਚੰਗਾ, ਇਹ ਮਾੜਾ,' ਇਸ ਤਰ੍ਹਾਂ ਕੀਤਾ ਤਾਂ ਫਿਰ ਤਕਲੀਫ਼ ਹੁੰਦੀ ਹੈ।
Page #34
--------------------------------------------------------------------------
________________
ਅੰਤ:ਕਰਣ ਦਾ ਸਵਰੂਪ
25
ਪੂਰੀ ਬੁੱਧੀ ਹੋਵੇ ਤਾਂ ਵੀ, ਇਹ ਜਗਤ ਕਿਸ ਨੇ ਬਣਾਇਆ ਇਹ ਨਹੀਂ ਸਮਝ ਸਕਦਾ। ਅੱਜ ਦੇ ਸਾਇੰਟਿਸਟ ਲੋਕ ਸਮਝ ਗਏ ਹਨ ਕਿ ਕਿਏਸ਼ਨ ਵਿੱਚ ਖੁਦਾ ਦੀ ਜ਼ਰੂਰਤ ਨਹੀਂ ਹੈ।
“ਅਹਕਾਰ ਦਾ ਸਲਿਊਸ਼ਨ , ਉਹ ਬੱਗ (ਖਟਮਲ) ਮਾਰਨ ਦੀ ਦਵਾਈ ਹੁੰਦੀ ਹੈ, ਉਸ ਨੂੰ ਆਦਮੀ ਪੀ ਜਾਂਦਾ ਹੈ, ਫਿਰ ਉਸ ਨੂੰ ਮਾਰਨ ਲਈ ਭਗਵਾਨ ਦੀ ਜ਼ਰੂਰਤ ਪੈਂਦੀ ਹੈ?
ਪ੍ਰਸ਼ਨ ਕਰਤਾ : ਪਰ ਦਵਾਈ ਪੀਣ ਦੀ ਬੁੱਧੀ ਕੌਣ ਦਿੰਦਾ ਹੈ? ਦਾਦਾ ਸ੍ਰੀ : ਅੰਦਰ ਜੋ ਬੁੱਧੀ ਵਾਲਾ ਹੈ, ਉਹ ਦਿੰਦਾ ਹੈ। ਪ੍ਰਸ਼ਨ ਕਰਤਾ : ਉਹ ਆਤਮਾ ਹੈ?
ਦਾਦਾ ਸ੍ਰੀ : ਨਹੀਂ, ਆਤਮਾ ਇਸ ਵਿੱਚ ਹੱਥ ਹੀ ਨਹੀਂ ਪਾਉਂਦਾ। ਆਤਮਾ ਨਿਰਲੇਪ ਹੈ, ਅਸੰਗ ਹੀ ਹੈ। ਇਹ ਸਭ ਈਗੋਇਜ਼ਮ ਦੀ ਕਿਰਿਆ ਹੈ।
ਪ੍ਰਸ਼ਨ ਕਰਤਾ : ਤਾਂ ਇਹ ਖਟਮਲ ਮਾਰਨ ਦੀ ਦਵਾਈ ਇੱਕ ਆਦਮੀ ਨੇ ਲਈ ਤਾਂ ਉਸਦਾ ਪਿਛਲਾ ਕੁੱਝ ਸੰਬੰਧ ਹੈ?
ਦਾਦਾ ਸ੍ਰੀ : ਹਾਂ, ਪਿਛਲਾ ਹੀ ਸੰਬੰਧ ਹੈ। ਉਹ ਆਪਣਾ ਹੀ ਕਰਮ ਹੈ, ਦੂਸਰਾ ਕੁੱਝ ਨਹੀਂ। ਭਗਵਾਨ ਤਾਂ ਇਸ ਵਿੱਚ ਹੱਥ ਹੀ ਨਹੀਂ ਪਾਉਂਦੇ। ਕਰਮ ਨਾਲ ਉਸਦੀ ਬੁੱਧੀ ਇਸ ਤਰ੍ਹਾਂ ਦੀ ਹੋ ਗਈ ਅਤੇ ਕੀੜੇ ਮਾਰਨ ਦੀ ਦਵਾਈ ਪੀ ਜਾਂਦਾ ਹੈ। ਆਤਮਾ ਤਾਂ ਅਸੰਗ ਹੀ ਹੈ।
ਲੋਕ ਬੋਲਦੇ ਹਨ ਕਿ ਆਤਮਾ ਦੀ ਇੱਛਾ ਨਾਲ ਹੋ ਗਿਆ। ਪਰ ਆਤਮਾ ਦੀ ਇੱਛਾ ਨਾਲ ਨਹੀਂ ਹੁੰਦਾ ਹੈ, ਆਤਮਾ ਨੂੰ ਇੱਛਾ ਹੀ ਨਹੀਂ ਹੈ। ਆਤਮਾ ਨੂੰ ਇੱਛਾ ਹੈ ਤਾਂ ਉਹ ਭਿਖਾਰੀ ਹੈ। ਆਤਮਾ ਨੂੰ ਇੱਛਾ ਹੋ ਗਈ ਤਾਂ ਸਭ ਖਤਮ ਹੋ ਗਿਆ। ਇਹ ਸਭ ਈਗੋਇਜ਼ਮ ਦਾ ਹੈ, ਵਿੱਚ ਅਹਮ ਹੀ ਹੈ। ਜਦੋਂ ਈਗੋਇਜ਼ਮ ਚਲਾ ਜਾਵੇਗਾ, ਤਾਂ ਫਿਰ ਸਾਰੇ ਪਜ਼ਲ ਸੌਲਵ ਹੋ ਜਾਂਦੇ ਹਨ। ਪਜ਼ਲ ਸੌਲਵ ਕਰਨ ਦਾ ਤੁਹਾਡਾ ਵਿਚਾਰ ਹੈ? ਪਰ ਪਜ਼ਲ ਹੋਵੇਗਾ ਤਾਂ
Page #35
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਹੀ ਪ੍ਰੋਗਰੈਸ ਹੋਵੇਗੀ। ਪਜ਼ਲ ਹੋਣਾ ਚਾਹੀਦਾ ਹੈ, ਪ੍ਰੋਬਲਮ ਤਾਂ ਹੋਣੀ ਚਾਹੀਦੀ ਹੈ। ਪ੍ਰੋਗਰੈੱਸ ਦੇ ਲਈ ਪ੍ਰੋਬਲਮ ਹੋਣੀ ਚਾਹੀਦੀ ਹੈ। ਮਾਈਂਡ ਦੀ ਕਸੌਟੀ, ਬੁੱਧੀ ਦੀ ਕਸੌਟੀ, ਈਗੋਇਜ਼ਮ ਦੀ ਕਸੌਟੀ ਹੋਣੀ ਚਾਹੀਦੀ ਹੈ।
“ਅਸੀਂ ਇਸ ਤਰ੍ਹਾਂ ਬੋਲ ਦਿੱਤਾ, ਇਸ ਤਰ੍ਹਾਂ ਉਹ ਸਪੀਚ (ਬਾਣੀ) ਦਾ ਮਾਲਿਕ ਹੋ ਜਾਂਦਾ ਹੈ। ਸਭ ਲੋਕ ਕ੍ਰਾਂਤੀ ਨਾਲ ਬੋਲਦੇ ਹਨ ਕਿ “ਮੈਂ ਇਸ ਤਰ੍ਹਾਂ ਕੀਤਾ, ਇਸ ਤਰ੍ਹਾਂ ਕੀਤਾ। ਉਹ ਸਭ ਤੀ ਹੈ, ਸੱਚੀ ਗੱਲ ਨਹੀਂ ਹੈ। ਇਸ ਵਿੱਚ ਈਗੋਇਜ਼ਮ ਹੁੰਦਾ ਹੈ। ਈਗੋਇਜ਼ਮ ਨਾਲ ਹੀ ਜਨਮ-ਜਨਮਾਂਤਰ ਹੁੰਦੇ ਹਨ। | ਉਹ ਜਦੋਂ ਲਾਸਟ ਸਟੇਸ਼ਨ ਜਾਣ ਦਾ ਸਮਾਂ ਹੁੰਦਾ ਹੈ, ਉਦੋਂ ਦੋ-ਚਾਰ ਦਿਨ ਬਾਕੀ ਰਹਿ ਗਏ ਹੋਣ ਤਾਂ ਕੀ ਹੁੰਦਾ ਹੈ? ਉਹ ਕੀ ਬੋਲੇਗਾ? “ਮੈਂ ਨਹੀਂ ਬੋਲ ਸਕਦਾ ਬੋਲਣਾ ਬੰਦ ਹੋ ਜਾਂਦਾ ਹੈ। ਅਤੇ ਤੁਸੀਂ ਬੋਲਦੇ ਹੋ ਕਿ, “ਮੈਂ ਬੋਲਦਾ ਹਾਂ। ਓਏ, ਕੀ ਬੋਲਦੇ ਹੋ?
ਪੂਰੇ ਵਲਡ ਵਿੱਚ ਕੋਈ ਆਦਮੀ ਇਹੋ ਜਿਹਾ ਜੰਮਿਆ ਨਹੀਂ ਹੈ ਕਿ ਜਿਸ ਨੂੰ ਸੰਡਾਂਸ (ਲੈਟਰੀਨ) ਜਾਣ ਦੀ ਆਪਣੀ ਖੁਦ ਦੀ ਸ਼ਕਤੀ ਹੋਵੇ। ਉਹ ਜਦੋਂ ਬੰਦ ਹੋ ਜਾਵੇਗਾ, ਉਦੋਂ ਪਤਾ ਚੱਲ ਜਾਵੇਗਾ ਕਿ ਸਾਡੀ ਸ਼ਕਤੀ ਨਹੀਂ ਸੀ। ਸਾਰਾ ਦਿਨ ਕੀ ਬੋਲਦਾ ਹੈ ਕਿ “ਇਹ ਮੈਂ ਬੋਲਿਆ, ਅਸੀਂ ਇਸ ਤਰ੍ਹਾਂ ਬੋਲਦੇ ਹਾਂ, ਅਸੀਂ ਇਸ ਤਰ੍ਹਾਂ ਬੋਲ ਦਿੱਤਾ। ਫਿਰ ਜਾਣ ਦੇ ਸਮੇਂ ਬੋਲਣ ਵਾਲਾ ਕਿੱਥੇ ਚਲਾ ਗਿਆ? ਤਾਂ ਕਹੇਗਾ, “ਨਹੀਂ ਹੈ, ਸਭ ਬੰਦ ਹੋ ਗਿਆ।
ਇਹ ਤਾਂ ਔਨਲੀ ਈਗੋਇਜ਼ਮ ਕਰਦਾ ਹੈ ਕਿ, “ਅਸੀਂ ਇਹ ਕੀਤਾ, ਅਸੀਂ ਉਹ ਕੀਤਾ। ਸਾਡੇ ਵਿੱਚ ਈਗੋਇਜ਼ਮ ਬਿਲਕੁਲ ਨਹੀਂ ਹੈ। ਇਸ ਦੇਹ ਦੇ ਮਾਲਿਕ ਅਸੀਂ ਕਦੇ ਵੀ ਨਹੀਂ ਹੋਏ। ਇਸ ਸਪੀਚ ਦੇ, ਇਸ ਮਾਈਂਡ ਦੇ ਵੀ ਮਾਲਿਕ ਨਹੀਂ ਹੋਏ ਅਤੇ ਤੁਸੀਂ ਤਾਂ ਸਭ ਦੇ ਮਾਲਿਕ, “ਇਹ ਸਾਡਾ, ਇਹ ਸਾਡਾ । ਕੋਈ ਆਦਮੀ ਲਾਸਟ ਸਟੇਸ਼ਨ ਤੋਂ ਬਾਅਦ ਕੁੱਝ ਨਾਲ ਨਹੀਂ ਲੈ ਜਾਂਦਾ। ਤੁਹਾਡਾ ਹੈ ਤਾਂ ਨਾਲ ਲੈ ਜਾਓ ਨਾ? ਪਰ ਨਹੀਂ ਲੈ ਕੇ ਜਾਂਦਾ। ਉਸਦੀ ਇੱਛਾ ਤਾਂ ਹੈ ਕਿ ਨਾਲ ਲੈ ਜਾਵੇ, ਪਰ ਕਿਸ ਤਰ੍ਹਾਂ ਲੈ ਜਾਵੇ? ਰੈਂਟਲ
Page #36
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਰੂਮ (ਇਹ ਸ਼ਰੀਰ) ਵੀ ਖਾਲੀ ਕਰਨ ਦੀ ਇੱਛਾ ਨਹੀਂ, ਪਰ ਕੀ ਕਰੇ? ਮਾਰ-ਮਾਰ ਕੇ ਖਾਲੀ ਕਰਵਾਉਂਦਾ ਹੈ। | ਤੁਸੀਂ ਖੁਦ ਹੀ ਭਗਵਾਨ ਹੋ, ਪਰ ਤੁਹਾਨੂੰ ਪਤਾ ਨਹੀਂ ਹੈ। ਅਸੀਂ ਤਾਂ ਉਸ ਨੂੰ ਦੇਖਦੇ ਹਾਂ, ਪਰ ਤੁਹਾਨੂੰ ਭਗਵਾਨ ਦਾ ਅਨੁਭਵ ਨਹੀਂ ਹੈ। ਤੁਸੀਂ ਆਤਮਾ ਹੋ ਇਸਦਾ ਤੁਹਾਨੂੰ ਅਨੁਭਵ ਨਹੀਂ ਹੈ। ਸੈਲਫ਼ ਰੀਲਾਈਜੇਸ਼ਨ (ਆਤਮ-ਸਾਖਸ਼ਾਤਕਾਰ) ਵੀ ਨਹੀਂ ਕੀਤਾ ਅਤੇ ਜੋ ਤੁਹਾਡਾ ਸੈਲਫ ਨਹੀਂ ਹੈ, ਉਸਨੂੰ ਹੀ ਮੰਨਦੇ ਹੋ ਕਿ “ਮੈਂ ਹੀ ਸੈਲਫ਼ ਹਾਂ।” | ਪ੍ਰਸ਼ਨ ਕਰਤਾ : ਸਭ ਲੋਕ ਬੋਲਦੇ ਹਨ ਕਿ “ਅਹਮ’ ਨੂੰ ਭੁੱਲੋ ਅਤੇ ‘ਅਹਮ ਨੂੰ ਭੁੱਲਣ ਦੇ ਲਈ ਅਸੀਂ ਤਿਆਰ ਹਾਂ, ਪਰ ਉਹ ਭੁਲਾਇਆ ਨਹੀਂ ਜਾਂਦਾ ਤਾਂ ਉਸ ਨੂੰ ਕਿਵੇਂ ਭੁਲਾਇਆ ਜਾਵੇ?
ਦਾਦਾ ਸ੍ਰੀ : ਕੋਈ ਵੀ ਆਦਮੀ ‘ਅਹਮ’ ਨੂੰ ਭੁੱਲ ਸਕਦਾ ਹੀ ਨਹੀਂ।
ਪ੍ਰਸ਼ਨ ਕਰਤਾ : ਪਰ ਇਹ ਅਹਮ ਛੱਡਿਆ ਕਿਵੇਂ ਜਾਵੇ? ਇਸਦੇ ਲਈ ਕੀ ਕਰਨਾ ਚਾਹੀਦਾ ਹੈ? | ਦਾਦਾ ਸ੍ਰੀ : ਜੋ ‘ਗਿਆਨੀ ਪੁਰਖ ਹੈ, ਉਹਨਾਂ ਦੇ ਸਾਇੰਟਿਫਿਕ ਵਿਗਿਆਨ ਨਾਲ ਸਭ ਹੁੰਦਾ ਹੈ। ਉੱਥੇ ਗਿਆਨ ਨਹੀਂ ਚੱਲੇਗਾ। ਇਹ ਸਭ ਗਿਆਨ ਹੈ, ਉਹ ਰਿਲੇਟਿਵ ਗਿਆਨ ਹੈ। ਉਸ ਵਿੱਚ ਕਰਨਾ ਪੈਂਦਾ ਹੈ। ਪਰ ਇਹ ਰੀਅਲ ਗਿਆਨ ਹੈ, ਉਸਨੂੰ ਵਿਗਿਆਨ ਕਿਹਾ ਜਾਂਦਾ ਹੈ। ਵਿਗਿਆਨ ਆਉਣ ਤੇ ਫਿਰ ਤੁਹਾਨੂੰ ਕੁੱਝ ਵੀ ਕਰਨਾ ਨਹੀਂ ਹੈ, ਐਵੇਂ ਹੀ ਹੋ ਜਾਂਦਾ ਹੈ।
ਪ੍ਰਸ਼ਨ ਕਰਤਾ : ਕਈ ਲੋਕ ਕਹਿੰਦੇ ਹਨ ਕਿ ਸਾਨੂੰ ਗਿਆਨ ਹੋਇਆ ਹੈ, ਉਹ ਕੀ ਹੈ? | ਦਾਦਾ ਸ੍ਰੀ : ਨਹੀਂ, ਉਹ ਗਿਆਨ ਨਹੀਂ ਹੈ। ਜਿਸ ਨੂੰ ਗਿਆਨ ਮੰਨਦੇ ਹਾਂ, ਉਹ ਮਕੈਨੀਕਲ ਗਿਆਨ ਹੈ। ਗਿਆਨ ਤਾਂ ਹੋਰ ਹੀ ਚੀਜ਼ ਹੈ। ਗਿਆਨ ਦਾ ਤਾਂ ਵਰਣਨ ਹੀ ਨਹੀਂ ਹੁੰਦਾ। ਗਿਆਨ ਦਾ ਇੱਕ ਪਰਸੈਂਟ ਵੀ ਅੱਜ ਕਿਸੇ ਨੇ ਦੇਖਿਆ ਨਹੀਂ ਹੈ। ਉਹ ਸਭ ਤਾਂ ਮਕੈਨੀਕਲ ਚੇਤਨ ਦੀ ਗੱਲ ਹੈ, ਭੌਤਿਕ ਦੀ ਗੱਲ ਹੈ। ਅਤੇ ਭੌਤਿਕ ਦਾ ਸੁਖਮ ਵਿਭਾਗ ਹੈ। ਜੋ ਭਗਤੀ ਵਿਭਾਗ ਹੈ।
Page #37
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਅਤੇ ਉੱਥੇ “ਮੈਂ” ਅਤੇ “ਭਗਵਾਨ` ਅਲੱਗ ਹੀ ਰਹਿੰਦੇ ਹਨ। ਜਗਤ ਦੇ ਲਈ ਉਹ ਗਿਆਨ ਠੀਕ ਹੈ। ਅਸਲ ਗਿਆਨ ਕਿਸ ਨੂੰ ਕਿਹਾ ਜਾਂਦਾ ਹੈ, ਜੋ ਫੁਲ ਗਿਆਨ ਹੈ। ਜਿਸ ਤੋਂ ਅੱਗੇ ਕੁੱਝ ਵੀ ਜਾਣਨ ਦੀ ਜ਼ਰੂਰਤ ਹੀ ਨਹੀਂ, ਜਿਸ ਨੂੰ ਕੇਵਲ ਗਿਆਨ ਕਿਹਾ ਜਾਂਦਾ ਹੈ, ਜਿਸ ਵਿੱਚ ਕੋਈ ਕਿਰਿਆ ਹੀ ਨਹੀਂ ਹੈ। ਜਗਤ ਵਿੱਚ ਜੋ ਗਿਆਨ ਹੈ, ਉਹ ਕਿਰਿਆ ਵਾਲਾ ਗਿਆਨ ਹੈ। | ਇਹ ਦੇਹ ਤਾਂ ਵਨ ਲਾਈਫ ਦੇ ਲਈ ਐਵੇਂ ਹੀ ਚੱਲਦੀ ਹੈ। ਇਸ ਵਿੱਚ ਆਤਮਾ ਦੀ ਕੋਈ ਕਿਰਿਆ ਨਾ ਹੋਵੇ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ। ਇਸ ਵਿੱਚ ਆਤਮਾ ਦੀ ਹਾਜ਼ਰੀ ਦੀ ਜ਼ਰੂਰਤ ਹੈ। “ਅਸੀਂ’ ‘ਇਹਨਾਂ ਦੇ ਨਾਲ ਹੀ ਹਾਂ, ਤਾਂ ਸਭ ਕਿਰਿਆ ਹੋ ਜਾਂਦੀ ਹੈ। ਉਹ ਸਭ ਕਿਰਿਆ ਮਕੈਨੀਕਲ ਹੈ। ਵਲਡ ਜਿਸ ਨੂੰ ਆਤਮਾ ਮੰਨਦਾ ਹੈ, ਉਹ ਮਕੈਨੀਕਲ ਆਤਮਾ ਹੈ, ਸੱਚਾ ਆਤਮਾ ਨਹੀਂ ਹੈ। ਸੱਚਾ ਆਤਮਾ ‘ਗਿਆਨੀ ਨੇ ਦੇਖਿਆ ਹੈ ਅਤੇ “ਗਿਆਨੀਂ ਉਸ ਵਿੱਚ ਹੀ ਰਹਿੰਦੇ ਹਨ। ਸੱਚਾ ਆਤਮਾ ਉਹ ‘ਖੁਦ’ ਹੀ ਹੈ। ਉਹਨਾਂ ਨੂੰ ‘ਜੋ ਪਛਾਣਦਾ ਹੈ, ਉਹੀ ਖੁਦਾ ਹੈ। ਸੱਚਾ ਆਤਮਾ ਅਚੱਲ ਹੈ ਅਤੇ ਮਕੈਨੀਕਲ ਆਤਮਾ ਚੰਚਲ ਹੈ। ਸਭ ਲੋਕ ਮਕੈਨੀਕਲ ਆਤਮਾ ਦੀ ਤਲਾਸ਼ ਕਰਦੇ ਹਨ। ਉਹ ਮਕੈਨੀਕਲ ਆਤਮਾ ਵੀ ਅਜੇ ਨਹੀਂ ਮਿਲਿਆ, ਤਾਂ ਅਚੱਲ ਦੀ ਗੱਲ ਕਿੱਥੇ ਤੋਂ ਮਿਲੇਗੀ? ਉਹ ਤਾਂ ‘ਗਿਆਨੀ ਪੁਰਖ ਦਾ ਹੀ ਕੰਮ ਹੈ। ਕਦੇ ਕਿਸੇ ਸਮੇਂ ਹੀ ‘ਗਿਆਨੀ ਪੁਰਖ ਹੁੰਦੇ ਹਨ। ਹਜਾਰਾਂ ਸਾਲਾਂ ਵਿੱਚ ਕੋਈ ਇੱਕ-ਆਦਿ “ਗਿਆਨੀ ਪੁਰਖ ਹੁੰਦਾ ਹੈ। ਉਦੋਂ ਉਹਨਾਂ ਦੇ ਕੋਲੋਂ ਆਤਮਾ ਖੁਲਾ ਸਾਨੂੰ ਸਮਝ ਵਿੱਚ ਆ ਜਾਂਦਾ ਹੈ। | ਹਰ ਇੱਕ ਪੁਸਤਕ ਵਿੱਚ ਲਿਖਿਆ ਹੈ, ਹਰ ਧਰਮ ਲਿਖਦਾ ਹੈ ਕਿ ਆਤਮ ਗਿਆਨ ਜਾਣੋ, ਉਹੀ ਲਾਸਟ ਗੱਲ ਹੈ। ਹਿੰਦੁਸਤਾਨ ਵਿੱਚ ਅਜੇ ਵੀ ਸੰਤ ਮਹਾਤਮਾ ਹਨ। ਉਹ ਸਭ ਆਤਮਾ ਦੀ ਤਲਾਸ਼ ਕਰਦੇ ਹਨ। ਪਰ ਕੋਈ ਆਦਮੀ ਇਹੋ ਜਿਹਾ ਨਹੀਂ ਹੈ ਜਿਸ ਨੂੰ ਆਤਮਾ ਮਿਲਿਆ ਹੋਵੇ। ਆਤਮਾ ਮਿਲ ਸਕੇ ਇਹੋ ਜਿਹੀ ਚੀਜ਼ ਨਹੀਂ ਹੈ। ਜੋ ‘ਮਿਲਿਆ ਹੈ। ਬੋਲਦਾ ਹੈ ਉਹ ਭਾਂਤੀ ਨਾਲ ਬੋਲਦਾ ਹੈ। ਉਸ ਨੂੰ ਖਬਰ ਹੀ ਨਹੀਂ ਹੈ ਕਿ ਆਤਮਾ ਕੀ ਚੀਜ਼ ਹੈ। ਆਤਮਾ ਤਾਂ ਖੁਦ ਹੀ ਪਰਮਾਤਮਾ ਹੈ। ਉਹ ਜੇ ਮਿਲ ਗਿਆ ਤਾਂ ਖੁਦ ਹੀ ਪਰਮਾਤਮਾ ਹੋ ਗਿਆ। ਜਿੱਥੇ ਤੱਕ ‘ਹੇ ਭਗਵਾਨ! ਇਹ ਕਰੋ, ਉਹ ਕਰੋ
Page #38
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਬੋਲਦਾ ਹੈ, ਉੱਥੇ ਤੱਕ ‘ਮੈਂ ਖੁਦ ਭਗਵਾਨ ਹਾਂ, ਮੈਂ ਖੁਦ ਪਰਮਾਤਮਾ ਹਾਂ ਇਸ ਤਰ੍ਹਾਂ ਬੋਲਣ ਦੀ ਕੋਈ ਹਿੰਮਤ ਨਹੀਂ ਕਰ ਸਕਦਾ। ਜਦੋਂ ਤੱਕ ਮੈਂ-ਤੂੰ, ਮੈਂ-ਤੂੰ ਰਹਿੰਦਾ ਹੈ, ਉਦੋਂ ਤੱਕ ਤਾਂ ਉਸ ਨੇ ਕੁੱਝ ਵੀ ਨਹੀਂ ਕਮਾਇਆ।
ਪ੍ਰਸ਼ਨ ਕਰਤਾ : ਉਸਦੇ ਲਈ ਕੀ ਕਰਨਾ ਚਾਹੀਦਾ ਹੈ? | ਦਾਦਾ ਸ੍ਰੀ : ਨਹੀਂ, ਉਸਦੇ ਲਈ ਕੁੱਝ ਨਹੀਂ ਕਰਨਾ ਚਾਹੀਦਾ। ਇਹੋ ਜਿਹਾ ਕੋਈ ਆਦਮੀ ਹੀ ਨਹੀਂ ਹੈ, ਜੋ ਕੁੱਝ ਵੀ ਕਰ ਸਕੇ। ਕਿਉਂਕਿ ਯੂ ਆਰ ਟੋਪਸ, ਤੁਸੀਂ ਲੱਟੂ ਹੋ। ਤੁਹਾਡੀ ਕੋਈ ਸ਼ਕਤੀ ਹੀ ਨਹੀਂ ਹੈ। ਤੁਹਾਨੂੰ ਪ੍ਰਕ੍ਰਿਤੀ ਚਲਾਉਂਦੀ ਹੈ। ਕਿਉਂਕਿ “ਤੁਸੀਂ ਕੌਣ ਹੋ? ਉਹ ਤੁਹਾਨੂੰ ਪਤਾ ਨਹੀਂ ਹੈ। ਤੁਹਾਡੀ ਸੱਤਾ ਕੀ ਚੀਜ਼ ਹੈ? ਤੁਸੀਂ ਕੀ ਕਰਨਵਾਲੇ ਹੋ? ਜੋ ਪ੍ਰਕ੍ਰਿਤੀ ਨੂੰ ਜਾਣਦਾ ਹੈ, ਪ੍ਰਕ੍ਰਿਤੀ ਦੇ ਆਧਾਰ ਨਾਲ ਚੱਲਦਾ ਹੈ ਅਤੇ ਖੁਦ ਨੂੰ ਵੀ ਜਾਣਦਾ ਹੈ, ਖੁਦ ਦੇ ਆਧਾਰ ਨਾਲ ਚੱਲਦਾ ਹੈ, ਦੋਵੇਂ ਅਲੱਗ ਹਨ। ਜੋ ਸਵ-ਪਰ ਪ੍ਰਕਾਸ਼ਕ ਹੋ ਗਿਆ ਹੈ, ਉਹ ਸਭ ਕੁੱਝ ਕਰ ਸਕਦਾ ਹੈ। ਪੂਰੇ ਵਲਡ ਦੇ ਲੋਕਾਂ ਨੂੰ ਅਸੀਂ ਟੋਪਸ (ਟੂ) ਕਹਿੰਦੇ ਹਾਂ। ਜੇ ਸੱਚ ਜਾਣਨਾ ਹੈ, ਤਾਂ ਆਲ ਆਰ ਟੋਪਸ (ਸਭ ਲੱਟੂ ਹਨ)! ਪ੍ਰਕ੍ਰਿਤੀ ਨਚਾਉਂਦੀ ਹੈ, ਇਸ ਤਰ੍ਹਾਂ ਤੁਸੀਂ ਨੱਚਦੇ ਹੋ, ਫਿਰ ਕਹਿੰਦੇ ਹੋ, “ਮੈਂ ਨੱਚਦਾ ਹਾਂ। ਗਿਆਨੀ ਪੁਰਖ ਨੂੰ ਤਾਂ ਅੰਦਰ ‘ਸਵ’ ਅਤੇ ‘ਪਰ ਦੋਵੇ ਅਲੱਗ ਹੀ ਰਹਿੰਦੇ ਹਨ ਅਤੇ ਉਸ ਵਿੱਚ ਲਾਈਨ ਆਫ ਡਿਮਾਰਕੇਸ਼ਨ (ਭੇਦਰੇਖਾ) ਹੁੰਦੀ ਹੈ। “ਪਰ’ ਪ੍ਰਕ੍ਰਿਤੀ ਦਾ ਵਿਭਾਗ ਹੈ, ਅਨਾਤਮਾ ਵਿਭਾਗ ਹੈ ਅਤੇ ‘ਸਵ’, ਖੁਦ ਦਾ ਵਿਭਾਗ ਹੈ, ਆਤਮ ਵਿਭਾਗ ਹੈ। ਉਹਨਾਂ ਨੂੰ ਹੋਮ ਡਿਪਾਰਟਮੈਂਟ (ਆਤਮ ਵਿਭਾਗ) ਅਤੇ ਫੌਰਨ ਡਿਪਾਰਟਮੈਂਟ (ਅਨਾਤਮ ਵਿਭਾਗ) ਦੋਵੇਂ ਅਲੱਗ ਹੀ ਰਹਿੰਦੇ ਹਨ। ਜ਼ਰੂਰਤ ਪਵੇ ਤਾਂ ਫੌਰਨ (ਅਨਾਤਮ) ਵਿੱਚ ਆਉਂਦੇ ਹਾਂ, ਪ੍ਰਕਾਸ਼ਕ ਰੂਪ ਵਿੱਚ। ਪਰ ਕਿਰਿਆ ਨਹੀਂ ਕਰਦੇ ਕਦੇ ਵੀ। ਆਤਮਾ ਕਿਰਿਆ ਕਰ ਹੀ ਨਹੀਂ ਸਕਦਾ। ਉਹ, ਦਰਸ਼ਨ ਕਿਰਿਆ ਅਤੇ ਗਿਆਨ ਕਿਰਿਆ ਹੀ ਕਰਦਾ ਹੈ। ਇਹ ਸਿਰਫ਼ ਦੋ ਕਿਰਿਆਵਾਂ ਹੀ ਕਰਦਾ ਹੈ। ਇਹ ਜੋ ਸਾਨੂੰ ਦਿਖਦੀ ਹੈ, ਇਹੋ ਜਿਹੀ ਕਿਰਿਆ ਕਰਨ ਦੀ ਉਸਦੀ ਸ਼ਕਤੀ ਹੀ ਨਹੀਂ ਹੈ। ਇਹਨਾਂ ਨੂੰ ਇਹੋ ਜਿਹਾ ਕਰਨ ਦੀ ਇੱਛਾ ਹੋਵੇ ਤਾਂ ਉਹ ਕਲਪਨਾ ਸ਼ਕਤੀ ਨਾਲ ਕਰ ਸਕਦਾ ਹੈ। ਕਿਸੇ ਅੰਗ ਦੀ ਜ਼ਰੂਰਤ ਨਹੀਂ ਹੈ। ਕਲਪਨਾ ਕੀਤੀ ਤਾਂ
Page #39
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਅੰਗਵਾਲਾ ਹੋ ਜਾਂਦਾ ਹੈ। ਇਸ ਕਲਪਨਾ ਨਾਲ ਹੀ ਜਗਤ ਖੜਾ ਹੋ ਗਿਆ ਹੈ। ਫਿਰ ਉਸਨੂੰ ਸਭ ਚੀਜ਼ ਆ ਕੇ ਮਿਲਦੀ ਹੈ। ਬਾਅਦ ਵਿੱਚ ਉਸਨੂੰ ਇਹ ਸਭ ਪਸੰਦ ਨਹੀਂ ਆਉਂਦਾ, ਇਸ ਲਈ ਉਹ ਮੋਕਸ਼ ਦੀ ਮੰਗ ਕਰਦਾ ਹੈ ਕਿ, “ਹੇ ਭਗਵਾਨ! ਸਾਨੂੰ ਇਹ ਸਭ ਨਹੀਂ ਚਾਹੀਦਾ। ਸਾਨੂੰ ਮੋਕਸ਼ ਹੀ ਚਾਹੀਦਾ ਹੈ। ਜੋ ਭਗਵਾਨ ਹੈ, ਉਸਦੀ ਇੱਕ ਕਲਪਨਾ ਨਾਲ ਪੂਰਾ ਵਲਡ ਖੜਾ ਹੋ ਜਾਂਦਾ ਹੈ! ਇੰਨੀ ਕਲਪਨਾ ਦੀ ਸ਼ਕਤੀ ਹੈ! ਭਗਵਾਨ ਵਿੱਚ ਕਲਪਨਾ ਦੀ ਸ਼ਕਤੀ ਹੈ ਪਰ ਦੂਸਰੀ ਆਪਣੇ ਵਰਗੀ ਸ਼ਕਤੀ ਨਹੀਂ ਹੈ, ਈਗੋਇਜ਼ਮ ਨਹੀਂ ਹੈ। | ਕਿਸ ਲਈ ਈਗੋਇਜ਼ਮ ਕਰਨਾ? ਵੱਡੇ ਆਦਮੀ ਨੂੰ ਈਗੋਇਜ਼ਮ ਕਰਨ ਦੀ ਕੀ ਜ਼ਰੂਰਤ ਹੈ? ਛੋਟਾ ਆਦਮੀ ਹੀ ਈਗੋਇਜ਼ਮ ਕਰਦਾ ਹੈ। ਜੋ ਵੱਡਾ ਹੈ ਉਸ ਤੋਂ ਕੋਈ ਵੱਡਾ ਨਹੀਂ, ਉਸਨੂੰ ਈਇਜ਼ਮ ਦੀ ਕੀ ਜ਼ਰੂਰਤ ਹੈ? ਮੈਂ ਖੁਦ ਹੀ ਜਾਣਦਾ ਹਾਂ ਕਿ ਮੇਰੇ ਤੋਂ ਹਿਮਾਂਡ ਵਿੱਚ ਕੋਈ ਵੱਡਾ ਨਹੀਂ ਹੈ, ਤਾਂ ਮੈਂਨੂੰ ਈਗੋਇਜ਼ਮ ਦੀ ਕੀ ਜ਼ਰੂਰਤ ਹੈ? ਮੈਂ ਤਾਂ ਬਾਲਕ ਦੀ ਤਰ੍ਹਾਂ ਰਹਿੰਦਾ ਹਾਂ। ਸਾਨੂੰ ਕੋਈ ਗਾਲ਼ ਕੱਢੇ ਤਾਂ ਅਸੀਂ ਆਸ਼ੀਰਵਾਦ ਦਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਉਸ ਵਿਚਾਰੇ ਨੂੰ ਸਮਝ ਨਹੀਂ ਹੈ ਅਤੇ ਦ੍ਰਿਸ਼ਟੀ ਨਹੀਂ ਹੈ। ਉਸਨੂੰ ਅਸੀਂ ਨਿਰਦੋਸ਼ ਦੇਖਦੇ ਹਾਂ। ਵਲਡ ਵਿੱਚ ਸਾਨੂੰ ਕੋਈ ਦੋਸ਼ੀ ਨਹੀਂ ਦਿਖਦਾ। ਸਾਨੂੰ ਸਭ ਦਾ ਆਤਮਾ ਦਿਖਦਾ ਹੈ ਅਤੇ ਪ੍ਰਕ੍ਰਿਤੀ ਦਿਖਦੀ ਹੈ। ਪਹਿਲਾਂ ਪੁਰਖ ਹੋ ਜਾਵੋ, ਫਿਰ ਪੁਰਖ ਦੇਖੋ। ਫਿਰ ਕੋਈ ਦੋਸ਼ੀ ਦਿਖਦਾ ਹੀ ਨਹੀਂ। ਭਗਵਾਨ ਮਹਾਂਵੀਰ ਕੇਵਲਗਿਆਨ ਵਿੱਚ ਸਨ, ਉਹਨਾਂ ਨੂੰ ਸਭ ਇੱਕ ਸਮਾਨ ਨਿਰਦੋਸ਼ ਲੱਗਦੇ ਸਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਚੋਰ ਚੋਰੀ ਕਰਦਾ ਹੈ, ਉਹ ਵੀ ਕਰੈਕਟ ਹੈ ਅਤੇ ਦਾਨਵੀਰ ਦਾਨ ਦਿੰਦਾ ਹੈ, ਉਹ ਵੀ ਕਰੈਕਟ ਹੈ।
ਅਹੰਕਾਰ ਦਾ ਜੱਜਮੈਂਟ ਦਾਦਾ ਸ੍ਰੀ : ਤੁਹਾਡੇ ਵਿੱਚ ਕੋਈ ਭੁੱਲ ਹੈ ਜਾਂ ਨਹੀਂ? ਪ੍ਰਸ਼ਨ ਕਰਤਾ : ਹਾਂ, ਹੈ ਨਾ। ਦਾਦਾ ਸ੍ਰੀ : ਕਿੰਨੀਆ? ਦੋ-ਚਾਰ ਹੋਣਗੀਆਂ?
Page #40
--------------------------------------------------------------------------
________________
ਅੰਤ:ਕਰਣ ਦਾ ਸਵਰੂਪ
31
ਪ੍ਰਸ਼ਨ ਕਰਤਾ : ਵਿਚਾਰ ਕਰੀਏ ਕਿ ਸਾਡੀ ਕਿੱਥੇ-ਕਿੱਥੇ ਗਲਤੀ ਹੋਈ ਹੈ, ਤਾਂ ਕਾਫੀ ਗਲਤੀਆਂ ਨਿਕਲਣਗੀਆਂ, ਕਿਉਂਕਿ ਆਤਮਾ ਦਾ ‘ਜੱਜਮੈਂਟ ਗਲਤ ਨਹੀਂ ਹੋਵੇਗਾ।
ਦਾਦਾ ਸ੍ਰੀ : ਇਹ ਆਤਮਾ ਦਾ ‘ਜੱਜਮੈਂਟ ਨਹੀਂ ਹੈ। ਇਹ ਅਹੰਕਾਰ ਦਾ ‘ਜੱਜਮੈਂਟ ਹੈ। ਪਰ ਉਹ ਵੀ ਸੋਹਣੀ ਜੱਜਮੈਂਟ ਕਰਦਾ ਹੈ। ਅਹੰਕਾਰ ਵੀ ਸ਼ੁੱਧ ਵਸਤੂ ਹੈ। ਉਸਨੂੰ ਜਿੰਨਾ ਸ਼ੁੱਧ ਰੱਖਣਾ ਹੋਵੇ, ਉਨ੍ਹਾਂ ਸ਼ੁੱਧ ਰੱਖ ਸਕਦੇ ਹਾਂ। ਪਰ ਅਹੰਕਾਰ ਦਾ ਮੁਲ ਗੁਣ ਨਹੀਂ ਜਾਂਦਾ। ਅਹੰਕਾਰ ਦੀ ਜੋ ਇੰਟਰਸਟਡ (ਰੂਚੀ ਵਾਲੀ) ਵਸਤੂ ਹੈ, ਉਸਨੂੰ ਉਹ ਦਬਾ ਦਿੰਦਾ ਹੈ। ਫਿਰ ਉਹ ਉੱਥੇ ਨਿਆਂ ਨਹੀਂ ਕਰਦਾ। ਅਹੰਕਾਰ ਨੂੰ ਖੁਦ ਨੂੰ ਜਿਸ ਵਿੱਚ ਇੰਟਰਸਟ ਹੁੰਦਾ ਹੈ, ਉਹਨਾਂ ਸਭ ਵਸਤੂਆਂ ਦੀ ਭੁੱਲ ਨਹੀਂ ਦੇਖਦਾ। ਉੱਥੇ ਤਾਂ ਸਭ ਭੁੱਲਾਂ ਦਬਾ ਦਿੰਦਾ ਹੈ।
ਪ੍ਰਸ਼ਨ ਕਰਤਾ : ਅਹੰਕਾਰ ਛੱਡਣ ਦਾ ਮਾਰਗ ਕੀ ਹੈ?
ਦਾਦਾ ਸ੍ਰੀ : ਅਸੀਂ ਹੀ ਛੁਡਵਾਉਂਦੇ ਹਾਂ। ਤੁਸੀਂ ਕੀ ਛੱਡੋਗੇ? ਤੁਸੀਂ ਤਾਂ ਖੁਦ ਹੀ ਅਹੰਕਾਰ ਨਾਲ ਬੰਨ੍ਹੇ ਹੋਏ ਹੋ। | ਇਸ ਅਹੰਕਾਰ ਦੀ ਕਿੰਨੀ ਲੈਂਥ (ਲੰਬਾਈ) ਹੈ, ਕਿੰਨੀ ਹਾਈਟ (ਉੱਚਾਈ) ਹੈ ਅਤੇ ਕਿੰਨੀ ਬੈਡਥ (ਚੌੜਾਈ) ਹੈ, ਇਹ ਤੁਸੀਂ ਜਾਣਦੇ ਹੋ? ਇਹ ਅਹੰਕਾਰ ਸਾਰੇ ਜਗਤ ਵਿੱਚ ਵਾਈਡ ਸਰੈਡ (ਵਿਸਤਰਿਤ ਰੂਪ ਵਿੱਚ ਫੈਲਿਆ ਹੋਇਆ) ਹੁੰਦਾ ਹੈ! ਅਹੰਕਾਰ ਦਾ ਲੈਂਥ, ਬੈਡਥ, ਹਾਈਟ ਸਭ ਵੱਡਾ ਹੈ, ਤਾਂ ਹੁਣ ਅਹੰਕਾਰ ਕਿਵੇਂ ਨਿਕਲੇਗਾ? ਜਿਵੇਂ ਭਗਵਾਨ ਦਾ ਵਿਰਾਟ ਸਵਰੂਪ ਹੈ, ਇਸ ਤਰ੍ਹਾਂ ਹੀ ਅਹੰਕਾਰ ਦਾ ਸਵਰੂਪ ਹੈ। ਤੁਹਾਨੂੰ ਅਹੰਕਾਰ ਕੱਢਣਾ ਹੈ? ਤਾਂ ਅਸੀਂ ਕੱਢ ਦੇਵਾਂਗੇ। ਸਾਡੇ ਕੋਲ ਆ ਜਾਣਾ।
ਅਹੰਕਾਰ ਚਲਾ ਜਾਵੇਗਾ ਤਾਂ ਫਿਰ ਅਹੰਕਾਰ ਦੇ ਲੜਕੇ ਹਨ ਨਾ, ਧ-ਮਾਨ-ਮਾਇਆ-ਲੋਭ, ਉਹ ਸਭ ਆਪਣਾ ਬੋਰਾ-ਬਿਸਤਰ ਬੰਨ ਕੇ ਚਲੇ ਜਾਣਗੇ। ਫਿਰ ਦੇਹ ਵਿੱਚ ਜੋ ਥੋੜਾ ਰਹਿੰਦਾ ਹੈ, ਉਹ ਨਿਰਜੀਵ ਅਹੰਕਾਰ ਰਹਿੰਦਾ ਹੈ, ਨਿਰਜੀਵ ਕ੍ਰੋਧ-ਮਾਨ-ਮਾਇਆ-ਲੋਭ ਰਹਿੰਦੇ ਹਨ, ਸਜੀਵ ਨਹੀਂ
Page #41
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਰਹੇਗਾ। ਫਿਰ ਕ੍ਰੋਧ ਤੁਹਾਨੂੰ ਨਹੀਂ ਹੋਵੇਗਾ, ਬਾਡੀ ਨੂੰ ਹੋ ਜਾਵੇਗਾ। ਪਰ ਨਿਰਜੀਵ ਹੋ ਜਾਵੇਗਾ। ਨਿਰਜੀਵ ਯਾਨੀ ਡਰਾਮੈਟਿਕ, ਨਾਟਕ ਦੀ ਤਰ੍ਹਾਂ ਰਹਿੰਦਾ ਹੈ। ਜਿਵੇਂ ਨਾਟਕ ਵਿੱਚ ਬੋਲਦੇ ਹਨ ਨਾ, “ਮੈਂ ਰਾਜਾ ਹਾਂ ਪਰ ਅੰਦਰ ਜਾਣਦਾ ਹੈ ਕਿ, “ਮੈਂ ਬਾਹਮਣ ਹਾਂ ਅਤੇ ਹੁਣ ਇੱਧਰ ਨਾਟਕ ਵਿੱਚ ਰਾਜਾ ਹਾਂ।
ਨਿਰਅਹੰਕਾਰੀ ਦਾ ਸੰਸਾਰ ਕੌਣ ਚਲਾਵੇਗਾ? ਸਾਡਾ ਅਹੰਕਾਰ ਬਿਲਕੁਲ ਖਤਮ ਹੋ ਗਿਆ ਹੈ। ਸਾਇੰਟਿਸਟ ਲੋਕ ਪੁੱਛਦੇ ਹਨ ਕਿ ਤੁਹਾਡਾ ਅਹੰਕਾਰ ਖਤਮ ਹੋ ਗਿਆ ਹੈ ਤਾਂ ਫਿਰ ਤੁਸੀਂ ਕੰਮ ਕਿਵੇਂ ਕਰ ਸਕਦੇ ਹੋ? ਅਸੀਂ ਦੱਸਿਆ, “ਉਹ ਸਾਡਾ ਨਿਰਜੀਵ ਅਹੰਕਾਰ ਹੈ। ਜਿਵੇਂ ਇਹ ਲੱਟੂ (Top) ਦੇਖਿਆ ਹੈ ਨਾ? ਉਸਨੂੰ ਇਸ ਤਰ੍ਹਾਂ ਸੁੱਟਦੇ ਹਨ, ਫਿਰ ਉਹ ਘੁੰਮਦਾ ਹੈ। ਉਹ ਕਿਵੇਂ ਘੁੰਮਦਾ ਹੈ? ਉਹ ਨਿਰਜੀਵ ਹੈ, ਇਸ ਤਰ੍ਹਾਂ ਸਾਡਾ ਅਹੰਕਾਰ ਵੀ ਨਿਰਜੀਵ ਅਹੰਕਾਰ ਹੈ। ਤੁਹਾਨੂੰ ਸਜੀਵ ਅਹੰਕਾਰ ਵੀ ਹੈ ਅਤੇ ਨਿਰਜੀਵ ਅਹੰਕਾਰ ਵੀ ਹੈ। ਨਿਰਜੀਵ ਅਹੰਕਾਰ ਨਾਲ ਕਰਮ ਫੁਲ ਮਿਲਦਾ ਹੈ ਅਤੇ ਸਜੀਵ ਅਹੰਕਾਰ ਨਾਲ ਅਗਲੇ ਜਨਮ ਦੇ ਲਈ ਕਰਮ ਬੰਧਨ ਹੁੰਦਾ ਹੈ।
| ਸਜੀਵ ਅਹੰਕਾਰ ਨਾਲ ਅਗਲੇ ਜਨਮ ਦੀ ਮਨ-ਬਚਨ-ਕਾਇਆ ਦੀ ਨਵੀਂ ਬੈਟਰੀ ਚਾਰਜ ਹੋ ਜਾਂਦੀ ਹੈ ਅਤੇ ਨਿਰਜੀਵ ਅਹੰਕਾਰ ਨਾਲ ਮਨ-ਬਚਨ-ਕਾਇਆ ਦੀ ਪੁਰਾਣੀ ਬੈਟਰੀ ਡਿਸਚਾਰਜ ਹੁੰਦੀ ਹੈ। ਇਸ ਤਰ੍ਹਾਂ ਤੁਹਾਨੂੰ ਚਾਰਜ ਅਤੇ ਡਿਸਚਾਰਜ ਦੋਵੇਂ ਹੋ ਰਹੇ ਹਨ। ਅਸੀਂ ਤੁਹਾਡਾ ਚਾਰਜ ਬੰਦ ਕਰ ਦੇਵਾਂਗੇ, ਫਿਰ ਡਿਸਚਾਰਜ ਇੱਕਲਾ ਰਹੇਗਾ। ਸਿਰਫ਼ ਸੰਸਾਰ ਚਲਾਉਣ ਦੇ ਲਈ ਜੋ ਅਹੰਕਾਰ ਚਾਹੀਦਾ ਹੈ, ਉਨਾਂ ਡਿਸਚਾਰਜ ਰੂਪ ਵਿੱਚ ਅਹੰਕਾਰ ਰਹਿੰਦਾ ਹੈ। ਉਹ ਚਾਰਜ ਰੂਪ ਅਹੰਕਾਰ ਨਹੀਂ ਹੁੰਦਾ ਹੈ। | ਆਤਮਾ ਮਿਲ ਜਾਵੇ ਫਿਰ, ਗਾਲ਼ ਕੱਢੇ, ਕੁੱਝ ਵੀ ਕਰੇ, ਤਾਂ ਉਸ ਨੂੰ ਸਪਰਸ਼ ਹੁੰਦਾ ਹੀ ਨਹੀਂ। ਆਤਮਾ ਮਿਲ ਜਾਣ ਤੋਂ ਬਾਅਦ ਈਗੋਇਜ਼ਮ ਚਲਾ ਜਾਂਦਾ ਹੈ। ਆਤਮਾ ਮਿਲਣ ਤੋਂ ਬਾਅਦ ਜੋ ਈਗੋਇਜ਼ਮ ਹੈ, ਉਹ ਸੰਸਾਰ ਦਾ
Page #42
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਕੰਮ ਕਰ ਸਕੇ ਇਸ ਤਰ੍ਹਾਂ ਦਾ ਰਹੇਗਾ, ਨਿਰਜੀਵ ਈਗੋਇਜ਼ਮ, ਫਿਰ ਸਜੀਵ ਈਗੋਇਜ਼ਮ ਨਹੀਂ ਰਹੇਗਾ।
ਅਹੰਕਾਰ ਦੀ ਮੁਕਤੀ ਕਰਨੀ ਹੈ। ਅਹੰਕਾਰ ਦੀ ਮੁਕਤੀ ਹੋਈ ਕਿ ਮੁਕਤੀ ਹੋ ਗਈ।
ਗਿਆਨੀਆਂ ਦੀ ਭਾਸ਼ਾ ਵਿੱਚ ਜਿਉਂਦਾ-ਮਰਦਾ ਕੌਣ ਹੈ? ਪ੍ਰਸ਼ਨ ਕਰਤਾ : ਆਤਮਾ ਅਮਰ ਹੈ, ਇਸਦਾ ਅਰਥ ਕੀ ਹੈ?
ਦਾਦਾ ਸ੍ਰੀ : ਅਮਰ ਯਾਨੀ ਸਨਾਤਨ ਹੈ। ਜੋ ਚੀਜ਼ ਰੀਅਲ ਹੈ, ਉਹ ਸਨਾਤਨ ਹੈ। ਸਨਾਤਨ ਹੀ ਅਮਰ ਹੈ। ਸਨਾਤਨ ਯਾਨੀ ਸ਼ਾਸ਼ਤ, ਪਰਮਾਨੈਂਟ! ਆਤਮਾ ਹੈ, ਉਹ ਪਰਮਾਨੈਂਟ ਹੈ। ਤੁਸੀਂ ਇਹਨਾਂ ਪੰਜ ਇੰਦਰੀਆਂ ਨਾਲ ਜੋ ਅਨੁਭਵ ਕਰਦੇ ਹੋ, ਉਹ ਸਭ ਰਿਲੇਟਿਵ ਹੈ। ਉਹ ਅਵਸਥਾਵਾਂ ਹਨ ਅਤੇ ਅਵਸਥਾ ਟੈਂਪਰੇਰੀ ਐਡਜਸਟਮੈਂਟ ਹੈ, ਵਿਨਾਸ਼ੀ ਹੈ।
ਪ੍ਰਸ਼ਨ ਕਰਤਾ : ਇਹ ਮਰਦਾ ਕੌਣ ਹੈ?
ਦਾਦਾ ਸ੍ਰੀ : ਖੁਦ ਮਰਦਾ ਹੀ ਨਹੀਂ। ਜੋ ਈਗੋਇਜ਼ਮ ਹੈ, ਉਹ ਮਰਨ ਵਾਲਾ ਹੈ। ਕਿਉਂਕਿ ਉਹ “ਮੈਂ ਹਾਂ, ਮੈਂ ਹਾਂ ਬੋਲਦਾ ਹੈ। ਜਿਸਨੂੰ ਅਹੰਕਾਰ ਨਹੀਂ ਹੈ, ਉਹ ਖੁਦ ਹੀ ਹੈ, ਉਹ ਖੁਦ ਹੋ ਗਿਆ ਹੈ ਅਤੇ ਖੁਦ ਕਦੇ ਮਰਦਾ ਹੀ ਨਹੀਂ। ਈਗੋਇਜ਼ਮ ਹੈ ਉਸਨੂੰ ਮਰਨ ਦਾ ਫੀਅਰ (ਭੈਅ, ਡਰ) ਹੈ। ਈਗੋਇਜ਼ਮ ਨਾਲ ਹੀ ਸਕਿੰਟ ਵਿੱਚ ਐਲੀਵੇਟ (ਉਤੇਜਿਤ) ਹੁੰਦਾ ਹੈ ਅਤੇ ਸਕਿੰਟ ਵਿੱਚ ਹੀ ਡਿਪ੍ਰੈਸ (ਉਦਾਸ) ਹੁੰਦਾ ਹੈ। ਈਗੋਇਜ਼ਮ ਚਲਾ ਗਿਆ ਫਿਰ ਕਦੇ ਡਿਪ੍ਰੈਸ ਨਹੀਂ ਹੁੰਦਾ।
ਭਗਵਾਨ ਕੀ ਕਹਿੰਦੇ ਹਨ ਕਿ “ਦੁਨੀਆਂ ਵਿੱਚ ਕੋਈ ਮਰਦਾ ਨਹੀਂ ਅਤੇ ਸਭ ਲੋਕ ਰੋਂਦੇ ਹਨ। ਕਿਉਂ? ਲੋਕ ਬੋਲਦੇ ਹਨ ਕਿ “ਸਾਨੂੰ ਤਾਂ ਇਸ ਤਰ੍ਹਾਂ ਨਹੀਂ ਦਿਖਦਾ ਹੈ। ਤਾਂ ਮੈਂ ਕਿਹਾ ਕਿ “ਸਾਡੀਆਂ ਅੱਖਾਂ ਨਾਲ ਦੇਖੋ, “ਗਿਆਨੀ ਪੁਰਖ ਦੀ ਦ੍ਰਿਸ਼ਟੀ ਨਾਲ ਦੇਖੋ। ਅਸੀਂ ਦੇਖ ਲਿਆ ਕਿ ਇਸ ਦੁਨੀਆਂ ਵਿੱਚ ਕੋਈ ਮਰਦਾ ਹੀ ਨਹੀਂ ਹੈ। ਤਾਂ ਲੋਕ ਰੋਂਦੇ ਹਨ ਕਿ “ਮੇਰਾ
Page #43
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਭਰਾ ਮਰ ਗਿਆ, ਮੇਰਾ ਭਤੀਜਾ ਮਰ ਗਿਆ। ਓਏ, ਐਵੇਂ ਪਰੇਸ਼ਾਨ ਕਿਉਂ ਹੁੰਦੇ ਹੋ? ਸਿਰਫ਼ ਅਵਸਥਾ ਦਾ ਵਿਨਾਸ਼ ਹੁੰਦਾ ਹੈ, ਮੂਲ ਵਸਤੂ ਸਨਾਤਨ ਹੈ। ਤੁਸੀਂ ਸਨਾਤਨ ਹੋ ਤਾਂ ਤੁਹਾਨੂੰ ਕੁੱਝ ਵੀ ਨਹੀਂ ਹੁੰਦਾ ਅਤੇ ਤੁਸੀਂ ਅਵਸਥਾ ਰੂਪ ਹੋ ਗਏ ਤਾਂ ਤੁਹਾਡਾ ਵਿਨਾਸ਼ ਹੁੰਦਾ ਹੈ।
ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਮੈਂ ਵਿਗਿਆਨਿਕ ਗੱਲ ਕਹਿੰਦਾ ਹਾਂ, ਵਿਗਿਆਨਿਕ ਯਾਨੀ ਜੋ ‘ਹੈ, ਉਹ ਹੈ ਹੀਂ’ ਅਤੇ ‘ਨਹੀਂ ਹੈ, ਉਹ ਨਹੀਂ ਹੈ। ਇਸ ਤਰ੍ਹਾਂ ਬੋਲਦਾ ਹਾਂ। ਜੋ “ਨਹੀਂ ਹੈ” ਉਸਨੂੰ ਅਸੀਂ ਹੈ ਨਹੀਂ ਕਹਾਂਗੇ। ਤੁਸੀਂ ਕਹੋ ਕਿ “ਇਸ ਤਰ੍ਹਾਂ ਦਾ ਕੁੱਝ ਤਾਂ ਹੋਵੇਗਾ। ਤਾਂ ਵੀ ਅਸੀਂ ਕਹਾਂਗੇ ਕਿ “ਉਹ ਨਹੀਂ ਹੈ। ਫਿਰ ਤੁਹਾਨੂੰ ਕਿੰਨਾ ਵੀ ਬੁਰਾ ਲੱਗੇ ਤਾਂ ਵੀ ਅਸੀਂ “ਨਹੀਂ ਹੈ, ਉਸਨੂੰ ਹੈ ਨਹੀਂ ਬੋਲਾਂਗੇ। ਕਿਉਂਕਿ ਸਾਡੀ ਜ਼ਿੰਮੇਦਾਰੀ ਹੈ। ਅਸੀਂ ਜੋ ਗੱਲ ਬੋਲਦੇ ਹਾਂ, ਅਸੀਂ ਬਾਈ ਸਾਲ ਤੋਂ ਜੋ ਵੀ ਬੋਲਦੇ ਹਾਂ, ਉਸ ਵਿਚੋਂ ਇੱਕ ਵੀ ਗੱਲ ਤੁਸੀਂ ਪੁੱਛੋ ਕਿ ਤੁਸੀਂ ਸਾਨੂੰ ਇਹ ਕਿਹਾ ਸੀ ਉਸਦਾ ਖੁਲਾਸਾ ਦੇਵੋ, ਤਾਂ ਅਸੀਂ ਖੁਲਾਸਾ ਦੇ ਸਕਦੇ ਹਾਂ। ਅਸੀਂ ਹਰ ਇੱਕ ਚੀਜ਼ ਦਾ ਖੁਲਾਸਾ ਦੇਣ ਲਈ ਤਿਆਰ ਹਾਂ। ਇਹ ਵਲਡ ਇੱਟ ਸੈਲਫੁ ਪਜ਼ਲ ਹੋ ਗਿਆ ਹੈ! ਅਸੀਂ ਖੁਦ ਦੇਖਿਆ ਹੈ ਕਿ ਕਿਵੇਂ ਪਜ਼ਲ ਹੋ ਗਿਆ ਹੈ।
ਪ੍ਰਸ਼ਨ ਕਰਤਾ : ਅੰਗ੍ਰੇਜ਼ੀ ਵਿੱਚ ਸੋਲ (ਆਤਮਾ) ਕਹਿੰਦੇ ਹਨ, ਉਹੀ ਆਤਮਾ ਹੈ?
ਦਾਦਾ ਸ੍ਰੀ : ਉਹ ਲੋਕ ਸੋਲ (soul) ਬੋਲਦੇ ਹਨ, ਪਰ ਸਮਝਦੇ ਨਹੀਂ ਹਨ ਕਿ ਸੋਲ (ਆਤਮਾ) ਕੀ ਚੀਜ਼ ਹੈ। ਆਤਮਾ ਅਲੱਗ ਵਸਤ ਹੈ। ਆਤਮਾ ਤਾਂ ਪ੍ਰਕਾਸ਼ ਹੈ। ਪਰ ਉਸਨੂੰ ਆਤਮਾ ਇਸ ਤਰ੍ਹਾਂ ਸਿਰਫ਼ ਨਾਮ ਦਿੱਤਾ ਹੈ। ਆਤਮਾ ਚੀਜ਼ ਹੈ। ਚਾਰ ਵੇਦ ਪੜੀਏ ਤਾਂ ਵੀ ਉਹਨਾਂ ਵਿੱਚ ਆਤਮਾ ਨਹੀਂ ਹੈ। ਸਭ ਲੋਕ ਆਤਮਾ ਨੂੰ ਤਲਾਸ਼ ਕਰਦੇ ਹਨ। ਪਰ ਆਤਮਾ ਸਥੂਲ ਚੀਜ਼ ਨਹੀਂ ਹੈ। ਉਹ ਸੂਖਮ ਚੀਜ਼ ਨਹੀਂ ਹੈ। ਉਹ ਸੂਖਮਤਰ ਚੀਜ਼ ਵੀ ਨਹੀਂ ਹੈ। ਆਤਮਾ ਤਾਂ ਸੁਖਮਤਮ ਚੀਜ਼ ਹੈ। ਕਿਤਾਬ ਤਾਂ ਸਥੂਲ ਹੈ, ਸ਼ਬਦ ਵੀ ਸਥੂਲ ਹਨ। ਕਿਤਾਬ ਵਿੱਚ ਤਾਂ ਸਥੂਲ ਗੱਲ ਹੀ ਹੈ। ਸੂਖਮ, ਸੁਖੁਮਤਰ, ਸੁਖਮਤਮ ਗੱਲ ਤਾਂ ਇਸ ਵਿੱਚ ਹੈ ਹੀ ਨਹੀਂ। ਤਾਂ ਕਿੱਥੇ ਆਤਮਾ
Page #44
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਨੂੰ ਤਲਾਸ਼ ਕਰਨਾ ਚਾਹੀਦਾ ਹੈ? ਗੋ ਟੂ ‘ਗਿਆਨੀ’, ‘ਗਿਆਨੀ ਪੁਰਖ’ ਦੇ ਕੋਲ ਜਾਓ, ਉੱਥੇ ਹੀ ਸਭ ਕੁੱਝ ਮਿਲੇਗਾ।
ਅਹੰਕਾਰ, ਧਿਆਨ ਵਿੱਚ ਨਹੀਂ ਪਰ ਕਿਰਿਆ ਵਿੱਚ ਪ੍ਰਸ਼ਨ ਕਰਤਾ : ਮੇਰੇ ਤੋਂ ਧਿਆਨ ਠੀਕ ਤਰ੍ਹਾਂ ਨਹੀਂ ਹੁੰਦਾ। ਧਿਆਨ ਕਿਵੇਂ ਕਰਨਾ ਚਾਹੀਦਾ ਹੈ? ਮੈਂ ਸਿੱਖਣਾ ਹੈ।
ਦਾਦਾ ਸ੍ਰੀ : ਧਿਆਨ ਤੁਸੀਂ ਕਰਦੇ ਹੋ ਜਾਂ ਦੂਸਰਾ ਕੋਈ ਕਰਦਾ ਹੈ? ਪ੍ਰਸ਼ਨ ਕਰਤਾ : ਮੈਂ ਕਰਦਾ ਹਾਂ।
ਦਾਦਾ ਸ੍ਰੀ : ਕਦੇ ਤੁਹਾਡੇ ਤੋਂ ਧਿਆਨ ਨਹੀਂ ਵੀ ਹੁੰਦਾ ਇਸ ਤਰ੍ਹਾਂ ਕਦੇ ਹੁੰਦਾ ਹੈ?
ਪ੍ਰਸ਼ਨ ਕਰਤਾ : ਹਾਂ, ਇਸ ਤਰ੍ਹਾਂ ਹੁੰਦਾ ਹੈ।
ਦਾਦਾ ਸ੍ਰੀ : ਉਸਦਾ ਕਾਰਣ ਹੈ। ਜਦੋਂ ਤੱਕ ‘ਤੁਸੀਂ ਚੰਦੂਭਾਈ ਹੋ ਉਦੋਂ ਤੱਕ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਹੋਵੇਗਾ। ਤੁਸੀਂ ਚੰਦੁਭਾਈ ਹੋ ਉਹ ਗੱਲ ਕਿੰਨੇ ਪ੍ਰਤੀਸ਼ਤ ਸਹੀ ਹੋਵੇਗੀ?
ਪ੍ਰਸ਼ਨ ਕਰਤਾ : ਸ਼ਤ ਪ੍ਰਤੀਸ਼ਤ ।
ਦਾਦਾ ਸ੍ਰੀ : ਜਦੋਂ ਤੱਕ “ਮੈਂ ਚੰਦੂਭਾਈ ਹਾਂ ਗੈਂਗ ਬਿਲੀਫ਼ ਹੈ ਉਦੋਂ ਤੱਕ ‘ਮੈਂ ਇਹ ਕੀਤਾ, ਮੈਂ ਉਹ ਕੀਤਾ, ਇਸ ਤਰ੍ਹਾਂ ਦਾ ਅਹੰਕਾਰ ਹੈ। ਜੋ ਵੀ ਕੰਮ ਕਰੋ, ਉਸ ਵਿੱਚ ਕਰਤਾਪਨ ਦਾ ਅਹੰਕਾਰ ਹੋਵੇਗਾ ਅਤੇ ਜਿਨ੍ਹਾਂ ਕਰਤਾਪਨ ਦਾ ਅਹੰਕਾਰ ਵਧੇਗਾ ਉਨਾਂ ਭਗਵਾਨ ਦੂਰ ਚਲੇ ਜਾਣਗੇ। ਜੇ ਤੁਹਾਨੂੰ ਪ੍ਰਮਾਤਮ ਪਦ ਪ੍ਰਾਪਤ ਕਰਨਾ ਹੈ ਤਾਂ ਗਿਆਨੀ ਦੇ ਕੋਲੋਂ ਗਿਆਨ ਲੈਣ ਤੇ ਤੁਹਾਡਾ ਅਹੰਕਾਰ ਖਤਮ ਹੋਵੇਗਾ ਉਦੋਂ ਤੁਹਾਡਾ ਕੰਮ ਹੋਵੇਗਾ।
ਧਿਆਨ ਕਿਸੇ ਨੂੰ ਵੀ ਕਰਨਾ ਨਹੀਂ ਆਉਂਦਾ। ਜੋ ਧਿਆਨ ਕਰਦਾ ਹੈ ਉਹ ਅਹੰਕਾਰ ਨਾਲ ਹੈ। ਇਸ ਲਈ ਉਸ ਨੂੰ ਸਹੀ ਧਿਆਨ ਨਹੀਂ ਕਿਹਾ ਜਾਂਦਾ। ਉਸਨੂੰ ਇਕਾਗਰਤਾ ਕਹਿੰਦੇ ਹਨ। ਜਿੱਥੇ ਅਹੰਕਾਰ ਨਹੀਂ ਹੈ, ਉੱਥੇ
Page #45
--------------------------------------------------------------------------
________________
36
ਅੰਤ:ਕਰਣ ਦਾ ਸਵਰੂਪ
ਧਿਆਨ ਹੈ। ਧਿਆਨ ਅਹੰਕਾਰ ਨਾਲ ਨਹੀਂ ਹੋ ਸਕਦਾ। ਧਿਆਨ ਤਾਂ ਸਮਝਣ ਵਾਲੀ ਚੀਜ਼ ਹੈ, ਉਹ ਕਰਨ ਦੀ ਚੀਜ਼ ਨਹੀਂ ਹੈ। ਧਿਆਨ ਅਤੇ ਇਕਾਗਰਤਾ ਵਿੱਚ ਬਹੁਤ ਅੰਤਰ ਹੁੰਦਾ ਹੈ। ਇਕਾਗਰਤਾ ਦੇ ਲਈ ਅਹੰਕਾਰ ਦੀ ਜ਼ਰੂਰਤ ਹੈ। ਧਿਆਨ ਤਾਂ ਅਹੰਕਾਰ ਤੋਂ ਨਿਰਲੇਪ ਹੈ। ਅਹੰਕਾਰ ਵਧੇ ਜਾਂ ਘਟੇ ਤਾਂ ਉਹ ਤੁਹਾਡੇ ਖਿਆਲ ਵਿੱਚ ਰਹਿੰਦਾ ਹੈ ਜਾਂ ਨਹੀਂ?
ਪ੍ਰਸ਼ਨ ਕਰਤਾ : ਹਾਂ।
ਦਾਦਾ ਸ੍ਰੀ : ਅਹੰਕਾਰ ਵਧੇ ਜਾਂ ਘਟੇ ਉਸਨੂੰ ਖਿਆਲ ਵਿੱਚ ਰੱਖੇ, ਉਸਨੂੰ ਧਿਆਨ ਕਿਹਾ ਜਾਂਦਾ ਹੈ। ਆਤਰ-ਧਿਆਨ ਅਤੇ ਰੌਧਰ-ਧਿਆਨ ਵਿੱਚ ਵੀ ਅਹੰਕਾਰ ਨਹੀਂ ਹੁੰਦਾ।
ਪ੍ਰਸ਼ਨ ਕਰਤਾ : ਧਰਮ ਧਿਆਨ ਵਿੱਚ ਅਹੰਕਾਰ ਰਹਿੰਦਾ ਹੈ ਜਾਂ ਨਹੀਂ?
ਦਾਦਾ ਸ੍ਰੀ : ਉਸ ਵਿੱਚ ਵੀ ਅਹੰਕਾਰ ਨਹੀਂ ਹੈ। ਧਿਆਨ ਵਿੱਚ ਅਹੰਕਾਰ ਨਹੀਂ ਹੁੰਦਾ ਹੈ, ਕਿਰਿਆ ਵਿੱਚ ਅਹੰਕਾਰ ਹੁੰਦਾ ਹੈ।
ਪ੍ਰਸ਼ਨ ਕਰਤਾ : ਰੌਧਰ-ਧਿਆਨ ਅਤੇ ਆਤਰ-ਧਿਆਨ ਵਿੱਚ ਅਹੰਕਾਰ ਨਿਮਿਤ ਤਾਂ ਬਣਦਾ ਹੈ ਨਾ? | ਦਾਦਾ ਸ੍ਰੀ : ਨਿਮਿਤ ਇਕੱਲਾ ਹੀ ਨਹੀਂ, ਸਗੋਂ ਕਿਰਿਆ ਵੀ ਅਹੰਕਾਰ ਦੀ ਹੈ। ਕਿਰਿਆ ਉਹ ਧਿਆਨ ਨਹੀਂ ਹੈ। ਪਰ ਕਿਰਿਆ ਵਿੱਚੋਂ ਜੋ ਪਰਿਣਾਮ ਉਤਪੰਨ ਹੁੰਦਾ ਹੈ, ਉਹ ਧਿਆਨ ਹੈ। ਅਤੇ ਜੋ ਧਿਆਨ ਉਤਪੰਨ ਹੁੰਦਾ ਹੈ ਉਸ ਵਿੱਚ ਅਹੰਕਾਰ ਨਹੀਂ ਹੈ। ਆਤਰ-ਧਿਆਨ ਹੋ ਗਿਆ, ਉਸ ਵਿੱਚ ‘ਮੈਂ ਆਤਰ-ਧਿਆਨ ਕਰਦਾ ਹਾਂ ਇਸ ਤਰ੍ਹਾਂ ਜੇ ਨਾ ਹੋਵੇ ਤਾਂ ਉਸ ਧਿਆਨ ਵਿੱਚ ਅਹੰਕਾਰ ਨਹੀਂ ਹੁੰਦਾ। ਅਹੰਕਾਰ ਦਾ ਦੂਸਰੀ ਜਗ੍ਹਾ ਤੇ ‘ਉਪਯੋਗ ਹੁੰਦਾ ਹੈ ਉਦੋਂ ਧਿਆਨ ਉਤਪੰਨ ਹੁੰਦਾ ਹੈ।
ਪ੍ਰਸ਼ਨ ਕਰਤਾ : ਧਿਆਨ ਵਿੱਚ ਅਹੰਕਾਰ ਨਹੀਂ ਹੈ, ਕਰਤਾ ਨਹੀਂ ਹੈ, ਤਾਂ ਫਿਰ ਕਰਮ ਕਿਸ ਤਰ੍ਹਾਂ ਬੰਧ ਜਾਂਦਾ ਹੈ?
Page #46
--------------------------------------------------------------------------
________________
ਅੰਤ:ਕਰਣ ਦਾ ਸਵਰੂਪ
| 37
| ਦਾਦਾ ਸ੍ਰੀ : ਆਤਰ-ਧਿਆਨ ਹੋਣ ਤੋਂ ਬਾਅਦ ‘ਮੈਂ ਆਤਰ-ਧਿਆਨ ਕੀਤਾ ਇਸ ਤਰ੍ਹਾਂ ਮੰਨਦਾ ਹੈ ਉੱਥੇ ਕਰਤਾ ਹੁੰਦਾ ਹੈ, ਅਤੇ ਉਸ ਦਾ ਹੀ ਬੰਧਨ ਹੁੰਦਾ ਹੈ।
ਪ੍ਰਸ਼ਨ ਕਰਤਾ : ਤੁਸੀਂ ਕਿਹਾ ਸੀ ਲਕਸ਼ ਨਿਸ਼ਚਿਤ ਕਰਨ ਤੋਂ ਬਾਅਦ ਖੁਦ ਧਿਆਤਾ ਹੁੰਦਾ ਹੈ, ਉਦੋਂ ਧਿਆਨ ਉਤਪੰਨ ਹੁੰਦਾ ਹੈ। ਉਸ ਵਿੱਚ ਅਹੰਕਾਰ ਦੀ ਜ਼ਰੂਰਤ ਨਹੀਂ ਹੈ?
ਦਾਦਾ ਸ੍ਰੀ : ਉਸ ਵਿੱਚ ਅਹੰਕਾਰ ਹੋਵੇ ਜਾਂ ਨਾ ਵੀ ਹੋਵੇ। ਨਿਰਅਹੰਕਾਰ ਧਿਆਤਾ ਹੋਵੇ ਤਾਂ ਸ਼ੁਕਲ-ਧਿਆਨ ਉਤਪੰਨ ਹੁੰਦਾ ਹੈ। ਨਹੀਂ ਤਾਂ ਧਰਮ-ਧਿਆਨ ਜਾਂ ਆਤਰ-ਧਿਆਨ ਜਾਂ ਚੌਧਰ-ਧਿਆਨ ਉਤਪੰਨ ਹੁੰਦਾ ਹੈ।
ਪ੍ਰਸ਼ਨ ਕਰਤਾ : ਯਾਨੀ ਧਿਆਤਾ ਪਦ ਅਹੰਕਾਰੀ ਹੋਵੇ ਜਾਂ ਨਿਰਅਹੰਕਾਰੀ ਹੋਵੇ, ਪਰ ਉਸਦੇ ਪਰਿਣਾਮ ਸਵਰੂਪ ਜੋ ਧਿਆਨ ਉਤਪੰਨ ਹੁੰਦਾ ਹੈ ਉਸ ਵਿੱਚ ਅਹੰਕਾਰ ਨਹੀਂ ਹੈ? | ਦਾਦਾ ਸ੍ਰੀ : ਹਾਂ! ਅਤੇ ਸ਼ੁਕਲ-ਧਿਆਨ ਪਰਿਣਾਮ ਵਿੱਚ ਜਦੋਂ ਆਵੇਗਾ, ਉਦੋਂ ਮੋਕਸ਼ ਹੋਵੇਗਾ।
ਪ੍ਰਸ਼ਨ ਕਰਤਾ : ਲਕਸ਼ ਤੈਅ ਹੁੰਦਾ ਹੈ, ਕੀ ਉਸ ਵਿੱਚ ਅਹੰਕਾਰ ਦਾ ਹਿੱਸਾ ਹੁੰਦਾ ਹੈ? | ਦਾਦਾ ਸ੍ਰੀ : ਲਕਸ਼ ਅਹੰਕਾਰ ਹੀ ਨਿਸ਼ਚਿਤ ਕਰਦਾ ਹੈ। ਮੋਕਸ਼ ਦਾ ਲਕਸ਼ ਅਤੇ ਧਿਆਤਾ ਨਿਰਅਹੰਕਾਰੀ ਹੁੰਦਾ ਹੈ ਉਦੋਂ ਸ਼ੁਕਲ-ਧਿਆਨ ਹੁੰਦਾ
ਪ੍ਰਸ਼ਨ ਕਰਤਾ : ਧਰਮ-ਧਿਆਨ ਦੇ ਲਕਸ਼ ਵਿੱਚ ਕੀ ਅਹੰਕਾਰ ਦੀ ਸੂਖ਼ਮ ਹਾਜ਼ਰੀ ਹੁੰਦੀ ਹੈ?
ਦਾਦਾ ਸ੍ਰੀ : ਹਾਂ, ਹੁੰਦੀ ਹੈ। ਅਹੰਕਾਰ ਦੀ ਹਾਜ਼ਰੀ ਤੋਂ ਬਿਨਾਂ ਧਰਮ-ਧਿਆਨ ਹੋ ਹੀ ਨਹੀਂ ਸਕਦਾ।
Page #47
--------------------------------------------------------------------------
________________
38
ਅੰਤ:ਕਰਣ ਦਾ ਸਵਰੂਪ
ਪ੍ਰਸ਼ਨ ਕਰਤਾ : ਆਤਰ-ਧਿਆਨ, ਰੌਧਰ-ਧਿਆਨ ਅਤੇ ਧਰਮ-ਧਿਆਨ ਕੀ ਇਸ ਨੂੰ ਪੁਦਗਲ ਪਰਿਣਤੀ ਕਹਿ ਸਕਦੇ ਹਾਂ?
ਦਾਦਾ ਸ੍ਰੀ : ਹਾਂ, ਉਸਨੂੰ ਪੁਦਗਲ ਪਰਿਣਤੀ ਕਿਹਾ ਜਾਂਦਾ ਹੈ ਅਤੇ ਸ਼ੁਕਲ-ਧਿਆਨ ਉਹ ਸੁਭਾਵਿਕ ਪਰਿਣਤੀ ਹੈ।
ਪ੍ਰਸ਼ਨ ਕਰਤਾ : ਯਾਨੀ ਸ਼ੁਕਲ-ਧਿਆਨ ਉਹ ਆਤਮਾ ਦਾ ਪਰਿਣਾਮ ਹੈ ਨਾ?
ਦਾਦਾ ਸ੍ਰੀ : ਹਾਂ।
ਪ੍ਰਸ਼ਨ ਕਰਤਾ : ਸ਼ੁਕਲ-ਧਿਆਨ ਹੋਵੇ ਤਾਂ ਉਸ ਵਿੱਚੋਂ ਜੋ ਕਰਮ ਹੋਣਗੇ ਉਹ ਚੰਗੇ ਹੋਣਗੇ। ਅਤੇ ਧਰਮ-ਧਿਆਨ ਵਿੱਚ ਹੋਵੇ ਤਾਂ ਉਸ ਵਿੱਚ ਥੋੜੇ ਘੱਟ ਚੰਗੇ ਕਰਮ ਹੋਣਗੇ, ਕੀ ਇਹ ਸਹੀ ਹੈ? | ਦਾਦਾ ਸ੍ਰੀ : ਸ਼ੁਕਲ-ਧਿਆਨ ਹੋਵੇ ਤਾਂ ਮਿਕ ਮਾਰਗ ਵਿੱਚ ਕਰਮ ਹੁੰਦੇ ਹੀ ਨਹੀਂ। ਅਕ੍ਰਮ ਮਾਰਗ ਵਿੱਚ ਹਾਂ ਇਸ ਲਈ ਹੁੰਦੇ ਹਨ। ਪਰ ਇਸ ਵਿੱਚ ਖੁਦ ਕਰਤਾ ਹੋ ਕੇ ਨਹੀਂ ਹੁੰਦਾ, ਨਿਕਾਲੀ ਭਾਵ ਨਾਲ ਹੁੰਦਾ ਹੈ। ਇਹ ਤਾਂ ਕਰਮ ਖਤਮ ਕੀਤੇ ਬਗੈਰ ‘ਗਿਆਨ ਪ੍ਰਾਪਤ ਹੋ ਗਿਆ ਹੈ ਨਾ!
ਰਾਗ-ਦਵੇਸ਼ ਖਤਮ ਕਰਨ ਦੇ ਲਈ ਧਿਆਨ ਨਹੀਂ ਕਰਨਾ ਹੈ, ਸਿਰਫ਼ ਵੀਰਾਗ ਵਿਗਿਆਨ ਨੂੰ ਜਾਣਨਾ ਹੈ।
ਈਗੋਇਜ਼ਮ ਦਾ ਅਸਤ ਕਿਵੇਂ? ਤੁਹਾਨੂੰ ਟੈਂਪਰੇਰੀ ਰਿਲੀਫ ਚਾਹੀਦੀ ਹੈ ਜਾਂ ਪਰਮਾਨੈਂਟ ਰਿਲੀਫ ਚਾਹੀਦੀ
ਹੈ?
ਪ੍ਰਸ਼ਨ ਕਰਤਾ : ਪਰਮਾਨੈਂਟ।
ਦਾਦਾ ਸ੍ਰੀ : ਤਾਂ “ਮੈਂ ਚੰਦੂਭਾਈ ਹਾਂ ਉਹ ਕਦੋਂ ਤੱਕ ਚੱਲੇਗਾ? ਉਸਦਾ ਵਿਸ਼ਵਾਸ ਕਿੰਨਾ ਟਾਈਮ ਚੱਲੇਗਾ? ਨਾਮ ਦਾ ਕੀ ਭਰੋਸਾ? ਦੇਹ ਦਾ ਕੀ ਭਰੋਸਾ? ਅਸੀਂ ਖੁਦ ਕੌਣ ਹਾਂ, ਉਸਦੀ ਤਲਾਸ਼ ਤਾਂ ਕਰਨੀ ਚਾਹੀਦੀ ਹੈ ਨਾ?
Page #48
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਉਹ ਜਾਣ ਲਿਆ ਤਾਂ ਫਿਰ ਧੰਦਾ ਤਾਂ ਹੁਣ ਚੱਲਦਾ ਹੈ, ਫਿਰ ਉਸ ਤੋਂ ਵੀ ਜਿਆਦਾ ਚੰਗਾ ਚੱਲੇਗਾ। ਹੁਣ ਤਾਂ ਧੰਦੇ ਵਿੱਚ ਖਰਾਬੀ ਹੁੰਦੀ ਹੈ, ਉਹ ਖਰਾਬੀ ਕੌਣ ਕਰਦਾ ਹੈ? ਬੁੱਧੀ ਧੰਦਾ ਵਧੀਆ ਕਰਦੀ ਹੈ ਅਤੇ ਅਹੰਕਾਰ ਉਸ ਨੂੰ ਤੋੜਦਾ ਹੈ। ਪਰ ਈਗੋਇਜ਼ਮ ਹਮੇਸ਼ਾ ਨੁਕਸਾਨ ਨਹੀਂ ਕਰਦਾ।
ਪ੍ਰਸ਼ਨ ਕਰਤਾ : ਹਰ ਘੜੀ ਇਹੀ ਅਨੁਭਵ ਹੈ ਕਿ ਈਗੋਇਜ਼ਮ ਹੀ ਨੁਕਸਾਨ ਕਰਦਾ ਹੈ।
ਦਾਦਾ ਸ੍ਰੀ : ਹਾਂ, ਇਸ ਲਈ ਅਸੀਂ ਈਗੋਇਜ਼ਮ ਕੱਢ ਦਿੰਦੇ ਹਾਂ। ਫਿਰ ਨੁਕਸਾਨ ਕਰਨ ਵਾਲਾ ਚਲਾ ਗਿਆ। ਫਿਰ ਸਭ ਵੀਕਨੇਸ ਵੀ ਚਲੀਆਂ ਜਾਂਦੀਆ ਹਨ। ਈਗੋਇਜ਼ਮ ਹੈ, ਇਸ ਲਈ ਸਾਰੀਆਂ ਵੀਕਨੇਸ ਹਨ। ਈਗੋਇਜ਼ਮ ਚਲਾ ਗਿਆ ਤਾਂ ਵੀਕਨੇਸ ਚਲੀ ਗਈ। ਫਿਰ ‘ਚੰਦੂਭਾਈ ਕੀ ਹੈ, ਤੁਸੀਂ ਕੀ ਹੋ’, ਉਸਦਾ ਭੇਦ ਹੋ ਜਾਵੇਗਾ।
ਪ੍ਰਸ਼ਨ ਕਰਤਾ : ਸੈਲਫ਼ ਰੀਲਾਈਜੇਸ਼ਨ ਦੇ ਨਜਦੀਕ ਜਾਣਾ ਹੈ, ਤਾਂ ਅਹਮ ਨਸ਼ਟ ਹੋਣਾ ਚਾਹੀਦਾ ਹੈ ਨਾ?
ਦਾਦਾ ਸ੍ਰੀ : ਹਾਂ, “ਮੈਂ ਹਾਂ, ਮੇਰਾ ਹੈ ਇਹ ਸਭ ਖਤਮ ਹੋਣਾ ਚਾਹੀਦਾ ਹੈ। ਸਾਡਾ ਇਹ ਸਭ ਖਤਮ ਹੋ ਗਿਆ ਹੈ। ਇਸ ‘ਪਟੇਲ ਨੂੰ ਕੋਈ ਗਾਲ਼ ਕੱਢੇ ਤਾਂ ‘ਸਾਨੂੰ ਟਚ ਨਹੀਂ ਹੁੰਦੀ। ਕਿਉਂਕਿ “ਅਸੀਂ ‘ਪਟੇਲ ਨਹੀਂ ਹਾਂ। ਜਿੱਥੇ ਤੱਕ ਅਸੀਂ ਮੰਨਦੇ ਹਾਂ ਕਿ, “ਅਸੀਂ ‘ਪਟੇਲ ਹਾਂ, ਉੱਥੇ ਤੱਕ ਈਗੋਇਜ਼ਮ ਹੈ।
ਪ੍ਰਸ਼ਨ ਕਰਤਾ : ਈਗੋਇਜ਼ਮ ਦਾ ਚਲਾ ਜਾਣਾ, ਉਹ ਤਾਂ ਬਹੁਤ ਮੁਸ਼ਕਿਲ
ਹੈ?
ਦਾਦਾ ਸ੍ਰੀ : ਈਗੋਇਜ਼ਮ ਵਧਾਉਣਾ ਉਹ ਵੀ ਬਹੁਤ ਮੁਸ਼ਕਿਲ ਹੈ ਅਤੇ ਈਗੋਇਜ਼ਮ ਖਤਮ ਕਰਨਾ ਵੀ ਬਹੁਤ ਮੁਸ਼ਕਿਲ ਹੈ। ਕਿਸੇ ਗਰੀਬ ਆਦਮੀ ਨੇ ਈਗੋਇਜ਼ਮ ਵਧਾਉਣਾ ਹੋਵੇ, ਤਾਂ ਉਹ ਵਧਾ ਨਹੀਂ ਸਕਦਾ।
ਈਗੋਇਜ਼ਮ ਖਤਮ ਕਰਨ ਦੇ ਲਈ ਕੀ ਕਰਨਾ ਚਾਹੀਦਾ ਹੈ ਕਿ ਇਹੋ ਜਿਹਾ ਕੋਈ ਆਦਮੀ ਹੋਵੇ ਜਿਸਦਾ ਈਗੋਇਜ਼ਮ ਖਤਮ ਹੋ ਗਿਆ ਹੋਵੇ,
Page #49
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਉਸਦੇ ਕੋਲ ਜਾਣ ਤੇ, ਉੱਥੇ ਬੈਠਣ ਨਾਲ ਆਪਣਾ ਵੀ ਈਗੋਇਜ਼ਮ ਖਤਮ ਹੋ ਜਾਂਦਾ ਹੈ। ਦੂਸਰਾ ਰਸਤਾ ਹੀ ਨਹੀਂ ਹੈ। ਬਿਨਾਂ ਈਗੋਇਜ਼ਮ ਵਾਲਾ ਆਦਮੀ ਕਦੇ ਕੋਈ ਵਿਰਲਾ ਹੀ ਦੁਨੀਆਂ ਵਿੱਚ ਹੁੰਦਾ ਹੈ, ਉਦੋਂ ਆਪਣਾ ਕੰਮ ਕੱਢ ਲੈਣਾ ਚਾਹੀਦਾ ਹੈ।
-ਜੈ ਸੱਚਿਦਾਨੰਦ
Page #50
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਨੌ ਕਲਮਾਂ (ਭਾਵਨਾਵਾਂ) ਹੇ ਦਾਦਾ ਭਗਵਾਨ! ਮੈਨੂੰ ਕਿਸੇ ਵੀ ਦੇਹਧਾਰੀ ਜੀਵਾਤਮਾ ਦਾ ਕਿੰਚਿਤਮਾਤਰ ਵੀ ਅਹਮ ਨਾ ਦੁਭੇ (ਦੁਖੇ), ਨਾ ਦੁਭਾਇਆ (ਦੁਖਾਇਆ) ਜਾਏ ਜਾਂ ਦੁਭਾਉਣ (ਦੁਖਾਉਣ) ਦੇ ਪ੍ਰਤੀ ਅਨੁਮੋਦਨਾ ਨਾ ਕੀਤੀ ਜਾਵੇ, ਇਹੋ ਜਿਹੀ ਪਰਮ ਸ਼ਕਤੀ ਦਿਓ। ਮੇਰੇ ਤੋਂ ਕਿਸੇ ਦੇਹਧਾਰੀ ਜੀਵਾਤਮਾ ਦਾ ਕਿੰਚਿਤਮਾਤਰ ਵੀ ਅਹਮ ਨਾ ਦੁਭੇ, ਇਹੋ ਜਿਹੀ ਸਿਆਦਵਾਦ ਬਾਣੀ, ਸਿਆਦਵਾਦ ਵਰਤਨ ਅਤੇ ਸਿਆਦਵਾਦ ਮਨਨ ਕਰਨ ਦੀ ਪਰਮ ਸ਼ਕਤੀ ਦਿਓ। ਹੇ ਦਾਦਾ ਭਗਵਾਨ! ਮੈਨੂੰ ਕਿਸੇ ਵੀ ਧਰਮ ਦਾ ਕਿੰਚਿਤਮਾਤਰ ਵੀ ਪ੍ਰਮਾਣ ਨਾ ਦੁਭੇ, ਨਾ ਦੁਭਾਇਆ ਜਾਏ ਜਾਂ ਦੁਭਾਉਣ ਦੇ ਪ੍ਰਤੀ ਅਨੁਮੋਦਨਾ ਨਾ ਕੀਤੀ ਜਾਵੇ, ਇਹੋ ਜਿਹੀ ਪਰਮ ਸ਼ਕਤੀ ਦਿਓ। ਮੈਨੂੰ ਕਿਸੇ ਵੀ ਧਰਮ ਦਾ ਕਿੰਚਿਤਮਾਤਰ ਵੀ ਪ੍ਰਮਾਣ ਨਾ ਦੁਭਾਇਆ ਜਾਏ ਇਹੋ ਜਿਹੀ ਸਿਆਦਵਾਦ ਬਾਣੀ, ਸਿਆਦਵਾਦ ਵਰਤਨ ਅਤੇ ਸਿਆਵਾਦ ਮਨਨ ਕਰਨ ਦੀ ਪਰਮ ਸ਼ਕਤੀ ਦਿਓ। ਹੇ ਦਾਦਾ ਭਗਵਾਨ! ਮੈਨੂੰ ਕਿਸੇ ਵੀ ਦੇਹਧਾਰੀ ਉਪਦੇਸ਼ਕ ਸਾਧੂ, ਸਾਧਵੀ ਜਾ ਆਚਾਰਿਆ ਦਾ ਅਵਰਣਵਾਦ, ਅਪਰਾਧ, ਅਵਿਨਯ ਨਾ ਕਰਨ ਦੀ ਪਰਮ ਸ਼ਕਤੀ ਦਿਓ। ਹੇ ਦਾਦਾ ਭਗਵਾਨ! ਮੈਨੂੰ ਕਿਸੇ ਵੀ ਦੇਹਧਾਰੀ ਜੀਵਾਤਮਾ ਦੇ ਪ੍ਰਤੀ ਕਿੰਚਿਤਮਾਤਰ ਵੀ ਅਭਾਵ, ਤਿਰਸਕਾਰ ਕਦੇ ਵੀ ਨਾ ਕੀਤਾ ਜਾਵੇ, ਨਾ ਕਰਵਾਇਆ ਜਾਵੇ ਜਾਂ ਕਰਤਾ ਦੇ ਪ੍ਰਤੀ ਅਨੁਮੋਦਨਾ ਨਾ ਕੀਤੀ ਜਾਵੇ, ਇਹੋ ਜਿਹੀ ਪਰਮ ਸ਼ਕਤੀ ਦਿਓ। ਹੇ ਦਾਦਾ ਭਗਵਾਨ! ਮੈਨੂੰ ਕਿਸੇ ਵੀ ਦੇਹਧਾਰੀ ਜੀਵਾਤਮਾ ਦੇ ਨਾਲ ਕਦੇ ਵੀ ਕਠੋਰ ਭਾਸ਼ਾ, ਤੰਤੀਲੀ ਭਾਸ਼ਾ ਨਾ ਬੋਲੀ ਜਾਵੇ, ਨਾ ਬੁਲਵਾਈ ਜਾਵੇ ਜਾਂ ਬੋਲਣ ਦੇ ਪ੍ਰਤੀ ਅਨੁਮੋਦਨਾ ਨਾ ਕੀਤੀ ਜਾਵੇ, ਇਹੋ ਜਿਹੀ ਪਰਮ ਸ਼ਕਤੀ ਦਿਓ।
5.
Page #51
--------------------------------------------------------------------------
________________
42
6.
7.
8.
9.
ਅੰਤ:ਕਰਣ ਦਾ ਸਵਰੂਪ
ਕੋਈ ਕਠੋਰ ਭਾਸ਼ਾ, ਤੰਤੀਲੀ ਭਾਸ਼ਾ ਬੋਲੇ ਤਾਂ ਮੈਨੂੰ ਦੂ-ਤ੍ਰਿਜੂ (ਮਿੱਠੀ) ਭਾਸ਼ਾ ਬੋਲਣ ਦੀ ਸ਼ਕਤੀ ਦਿਓ
ਹੇ ਦਾਦਾ ਭਗਵਾਨ! ਮੈਨੂੰ ਕਿਸੇ ਵੀ ਦੇਹਧਾਰੀ ਜੀਵਾਤਮਾ ਦੇ ਪ੍ਰਤੀ ਇਸਤਰੀ, ਪੁਰਸ਼ ਜਾਂ ਨਪੁਸੰਗ, ਕੋਈ ਵੀ ਲਿੰਗਧਾਰੀ ਹੋਵੇ, ਤਾਂ ਉਸਦੇ ਸਬੰਧ ਵਿੱਚ ਕਿੰਚਿਤਮਾਤਰ ਵੀ ਵਿਸ਼ੈ-ਵਿਕਾਰ ਸਬੰਧੀ ਦੋਸ਼, ਇੱਛਾਵਾਂ, ਚੇਸ਼ਠਾਵਾਂ ਜਾਂ ਵਿਚਾਰ ਸਬੰਧੀ ਦੋਸ਼ ਨਾ ਕੀਤੇ ਜਾਣ, ਨਾ ਕਰਵਾਏ ਜਾਣ ਜਾਂ ਕਰਤਾ ਦੇ ਪ੍ਰਤੀ ਅਨੁਮੋਦਨਾ ਨਾ ਕੀਤੀ ਜਾਵੇ, ਇਹੋ ਜਿਹੀ ਪਰਮ ਸ਼ਕਤੀ ਦਿਓ।
ਮੈਨੂੰ ਨਿਰੰਤਰ ਨਿਰਵਿਕਾਰ ਰਹਿਣ ਦੀ ਪਰਮ ਸ਼ਕਤੀ ਦਿਓ।
ਹੇ ਦਾਦਾ ਭਗਵਾਨ! ਮੈਨੂੰ ਕਿਸੇ ਵੀ ਰਸ ਵਿੱਚ ਲੁਬੱਧਤਾ ਨਾ ਹੋਵੇ ਇਹੋ ਜਿਹੀ ਸ਼ਕਤੀ ਦਿਓ।
ਸਮਰਸੀ ਆਹਾਰ ਲੈਣ ਦੀ ਪਰਮ ਸ਼ਕਤੀ ਦਿਓ।
ਹੇ ਦਾਦਾ ਭਗਵਾਨ! ਮੈਨੂੰ ਕਿਸੇ ਵੀ ਦੇਹਧਾਰੀ ਜੀਵਾਤਮਾ ਦਾ ਪ੍ਰਤੱਖ ਜਾਂ ਪਰੋਕਸ਼, ਜੀਵਿਤ ਜਾਂ ਮ੍ਰਿਤ, ਕਿਸੇ ਦਾ ਕਿੰਚਿਤਮਾਤਰ ਵੀ ਅਵਰਣਵਾਦ, ਅਪਰਾਧ, ਅਵਿਨਯ ਨਾ ਕੀਤਾ ਜਾਵੇ, ਕਰਵਾਇਆ ਜਾਵੇ ਜਾਂ ਕਰਤਾ ਦੇ ਪ੍ਰਤੀ ਅਨੁਮੋਦਨਾ ਨਾ ਕੀਤੀ ਜਾਵੇ, ਇਹੋ ਜਿਹੀ ਪਰਮ ਸ਼ਕਤੀ ਦਿਓ।
ਨਾ
ਹੇ ਦਾਦਾ ਭਗਵਾਨ! ਮੈਨੂੰ ਜਗਤ ਕਲਿਆਣ ਕਰਨ ਵਿੱਚ ਨਿਮਿਤ ਬਣਨ ਦੀ ਪਰਮ ਸ਼ਕਤੀ ਦਿਓ, ਸ਼ਕਤੀ ਦਿਓ, ਸ਼ਕਤੀ ਦਿਓ।
(ਇੰਨਾ ਤੁਸੀਂ ਦਾਦਾ ਭਗਵਾਨ ਤੋਂ ਮੰਗਿਆ ਕਰੋ। ਇਹ ਹਰ ਰੋਜ਼ ਮੰਤਰ ਦੀ ਤਰ੍ਹਾਂ ਪੜ੍ਹਨ ਦੀ ਚੀਜ਼ ਨਹੀਂ ਹੈ, ਹਿਰਦੇ ਵਿੱਚ ਰੱਖਣ ਦੀ ਚੀਜ਼ ਹੈ। ਇਹ ਹਰ ਰੋਜ਼ ਉਪਯੋਗ ਪੂਰਵਕ ਭਾਵਨਾ ਕਰਨ ਦੀ ਚੀਜ਼ ਹੈ। ਇੰਨੇ ਪਾਠ ਵਿੱਚ ਸਾਰੇ ਸ਼ਾਸਤਰਾਂ ਦਾ ਸਾਰ ਆ ਜਾਂਦਾ
ਹੈ।)
Page #52
--------------------------------------------------------------------------
________________
ਅੰਤ:ਕਰਣ ਦਾ ਸਵਰੂਪ
43
ਪ੍ਰਤੀਕ੍ਰਮਣ ਵਿਧੀ
ਪ੍ਰਤੱਖ ਦਾਦਾ ਭਗਵਾਨ ਦੀ ਸਾਕਸ਼ੀ ਵਿੱਚ, ਦੇਹਧਾਰੀ (ਜਿਸਦੇ ਪ੍ਰਤੀ ਦੋ ਹੋਇਆ ਹੋਵੇ, ਉਸ ਵਿਅਕਤੀ ਦਾ ਨਾਮ) ਦੇ ਮਨ-ਵਚਨ-ਕਾਇਆ ਦੇ ਯੋਗ, ਭਾਵਕਰਮ-ਦਵਯਕਰਮ-ਨੋਕਰਮ ਤੋਂ ਭਿੰਨ ਐਸੇ ਹੇ ਸ਼ੁੱਧ ਆਤਮਾ ਭਗਵਾਨ! ਤੁਹਾਡੀ ਸਾਕਸ਼ੀ ਵਿੱਚ, ਅੱਜ ਦਿਨ ਭਰ ਵਿੱਚ ਮੇਰੇ ਤੋਂ ਜੋ ਜੋ * * ਦੋਸ਼ ਹੋਏ ਹਨ, ਉਸਦੇ ਲਈ ਮਾਫ਼ੀ ਮੰਗਦਾ ਹਾਂ। ਹਿਰਦੇ ਤੋਂ ਬਹੁਤ ਪਛਚਾਤਾਪ ਕਰਦਾ ਹਾਂ। ਮੈਨੂੰ ਮਾਫ਼ ਕਰੋ। ਅਤੇ ਫਿਰ ਤੋਂ ਇਹੋ ਜਿਹੇ ਦੋਸ਼ ਕਦੇ ਵੀ ਨਹੀਂ ਕਰਾਂਗਾ, ਇਹ ਦ੍ਰਿੜ ਨਿਸ਼ਚੈ ਕਰਦਾ ਹਾਂ। ਉਸਦੇ ਲਈ ਮੈਨੂੰ ਪਰਮ ਸ਼ਕਤੀ ਦਿਓ।
,
***
ਕ੍ਰੋਧ-ਮਾਨ-ਮਾਇਆ-ਲੋਭ, ਵਿਸ਼ੈ-ਵਿਕਾਰ, ਕਸ਼ਾਏ ਆਦਿ ਨਾਲ ਕਿਸੇ ਨੂੰ ਵੀ ਦੁੱਖ ਪਹੁੰਚਾਇਆ ਹੋਵੇ, ਉਹਨਾਂ ਦੋਸ਼ਾਂ ਨੂੰ ਮਨ ਵਿੱਚ ਯਾਦ ਕਰਨਾ।
ਸ਼ੁੱਧ ਆਤਮਾ ਦੇ ਪ੍ਰਤੀ ਪ੍ਰਾਰਥਨਾ
(ਹਰ ਰੋਜ਼ ਇੱਕ ਬਾਰ ਬੋਲਣਾਂ)
ਹੇ ਅੰਤਰਯਾਮੀ ਪ੍ਰਮਾਤਮਾ! ਤੁਸੀਂ ਹਰ ਜੀਵਮਾਤਰ ਵਿੱਚ ਵਿਰਾਜਮਾਨ ਹੋ, ਉਸੇ ਤਰ੍ਹਾਂ ਮੇਰੇ ਵਿੱਚ ਵੀ ਵਿਰਾਜਮਾਨ ਹੋ। ਤੁਹਾਡਾ ਸਵਰੂਪ ਹੀ ਮੇਰਾ ਸਵਰੂਪ ਹੈ। ਮੇਰਾ ਸਵਰੂਪ ਸ਼ੁੱਧ ਆਤਮਾ ਹੈ।
ਹੇ ਸ਼ੁੱਧ ਆਤਮਾ ਭਗਵਾਨ! ਮੈਂ ਤੁਹਾਨੂੰ ਅਭੇਦਭਾਵ ਨਾਲ ਅਤਿਅੰਤ ਭਗਤੀ ਪੂਰਵਕ ਨਮਸਕਾਰ ਕਰਦਾ ਹਾਂ।
Page #53
--------------------------------------------------------------------------
________________
ਅੰਤ:ਕਰਣ ਦਾ ਸਵਰੂਪ
**
ਅਗਿਆਨਤਾ ਵਸ਼ ਮੈਂ ਜੋ ਜੋ ਦੋਸ਼ ਕੀਤੇ ਹਨ, ਉਹਨਾਂ ਸਾਰੇ ਦੋਸ਼ਾਂ ਨੂੰ ਤੁਹਾਡੇ ਸਾਹਮਣੇ ਜ਼ਾਹਿਰ ਕਰਦਾ ਹਾਂ। ਉਹਨਾਂ ਦਾ ਹਿਰਦੇ ਪੂਰਵਕ (ਦਿਲ ਤੋਂ) ਬਹੁਤ ਪਛਤਾਵਾ ਕਰਦਾ ਹਾਂ ਅਤੇ ਤੁਹਾਡੇ ਤੋਂ ਮਾਫੀ ਮੰਗਦਾ ਹਾਂ। ਹੇ ਪ੍ਰਭੂ! ਮੈਨੂੰ ਮਾਫ਼ ਕਰੋ, ਮਾਫ਼ ਕਰੋ, ਮਾਫ਼ ਕਰੋ ਅਤੇ ਫਿਰ ਤੋਂ ਇਹੋ ਜਿਹੇ ਦੋਸ਼ ਨਾ ਕਰਾਂ, ਇਹੋ ਜਿਹੀ ਤੁਸੀਂ ਮੈਂਨੂੰ ਸ਼ਕਤੀ ਦੇਵੋ, ਸ਼ਕਤੀ ਦੇਵੋ, ਸ਼ਕਤੀ ਦੇਵੋ।
44
ਹੇ ਸ਼ੁੱਧ ਆਤਮਾ ਭਗਵਾਨ! ਤੁਸੀਂ ਇਹੋ ਜਿਹੀ ਕ੍ਰਿਪਾ ਕਰੋ ਕਿ ਸਾਡੇ ਭੇਦਭਾਵ ਛੁੱਟ ਜਾਣ ਅਤੇ ਅਭੇਦ ਸਵਰੂਪ ਪ੍ਰਾਪਤ ਹੋਵੇ। ਅਸੀਂ ਤੁਹਾਡੇ ਵਿੱਚ ਅਭੇਦ ਸਵਰੂਪ ਨਾਲ ਤਨਮੈਕਾਰ (ਲੀਨ) ਰਹੀਏ।
** ਜੋ ਜੋ ਦੋਸ਼ ਹੋਏ ਹੋਣ, ਉਹਨਾਂ ਨੂੰ ਮਨ ਵਿੱਚ ਜ਼ਾਹਿਰ ਕਰੋ।
ਦਾਦਾ ਭਗਵਾਨ ਦੀ ਅਸੀਮ ਜੈ-ਜੈਕਾਰ ਹੋ
(ਹਰ ਰੋਜ਼ ਘੱਟ ਤੋਂ ਘੱਟ 10 ਮਿੰਟ ਤੋਂ ਲੈ ਕੇ 50 ਮਿੰਟ ਤੱਕ ਜੋਰ ਨਾਲ ਬੋਲਿਆ ਕਰੋ)
Page #54
--------------------------------------------------------------------------
________________
ਅੰਤ:ਕਰਣ ਦਾ ਸਵਰੂਪ
ਦਾਦਾ ਭਵਗਾਨ ਫਾਂਊਡੇਸ਼ਨ ਦੁਆਰਾ ਪ੍ਰਕਾਸ਼ਿਤ ਗ੍ਰੰਥ
ਹਿੰਦੀ
1. ਗਿਆਨੀ ਪੁਰਖ ਦੀ ਪਹਿਚਾਣ 2. ਸਰਵ ਦੁੱਖਾਂ ਤੋਂ ਮੁਕਤੀ
3. ਕਰਮ ਦਾ ਵਿਗਿਆਨ
4. ਆਤਮ ਬੋਧ
5. ਮੈਂ ਕੌਣ ਹਾਂ?
6. ਵਰਤਮਾਨ ਤੀਰਥੰਕਰ ਸ਼੍ਰੀ ਸੀਮੰਧਰ ਸਵਾਮੀ
7. ਭੁਗਤੇ ਉਸੇ ਦੀ ਭੁੱਲ
8. ਐਡਜਸਟ ਐਵਰੀਵੇਅਰ
9. ਟਕਰਾਵ ਟਾਲ਼ੋ
10. ਹੋਇਆ ਸੋ ਨਿਆ
11. ਚਿੰਤਾ
12. ਕਰੋਧ
13. ਪ੍ਰਤੀਕ੍ਰਮਣ
14. ਦਾਦਾ ਭਗਵਾਨ ਕੌਣ?
15. ਪੈਸਿਆਂ ਦਾ ਵਿਹਾਰ
16. ਅੰਤ:ਕਰਣ ਦਾ ਸਵਰੂਪ 17. ਜਗਤ ਕਰਤਾ ਕੌਣ?
18. ਤ੍ਰਿਮੰਤਰ
19. ਭਾਵਨਾ ਨਾਲ ਸੁਧਰੇ ਜਨਮੋਂ-ਜਨਮ
20. ਪ੍ਰੇਮ
*
21. ਮਾਤਾ ਪਿਤਾ ਅਤੇ ਬੱਚਿਆਂ ਦਾ ਵਿਹਾਰ 22. ਸਮਝ ਨਾਲ ਪ੍ਰਾਪਤ ਬ੍ਰਹਮਚਰਿਆ
23. ਦਾਨ
24. ਮਾਨਵ ਧਰਮ
25. ਸੇਵਾ-ਪਰਉਪਕਾਰ
26. ਮੌਤ ਸਮੇਂ, ਪਹਿਲਾਂ ਅਤੇ ਬਾਅਦ
27. ਨਿਜਦੋਸ਼ ਦਰਸ਼ਨ ਨਾਲ਼ ਨਿਰਦੋਸ਼ 28. ਪਤੀ-ਪਤਨੀ ਦਾ ਅਲੌਕਿਕ ਵਿਹਾਰ 29. ਕਲੇਸ਼ ਰਹਿਤ ਜੀਵਨ 3-ਸ਼ਿਸ਼ਯ
30. ਗੁਰੂ
31. ਅਹਿੰਸਾ
32. ਸੱਚ-ਝੂਠ ਦੇ ਰਹੱਸ
33. ਚਮਤਕਾਰ
34. ਪਾਪ-ਪੁੰਨ
35. ਬਾਣੀ, ਵਿਹਾਰ ਵਿੱਚ...
36. ਕਰਮ ਦਾ ਵਿਗਿਆਨ
37. ਆਪਤਬਾਣੀ-1
45
38. ਆਪਤਬਾਣੀ-3
39. ਆਪਤਬਾਣੀ -4 40. ਆਪਤਬਾਣੀ-5
ਦਾਦਾ ਭਗਵਾਨ ਫ਼ਾਊਂਡੇਸ਼ਨ ਦੁਆਰਾ ਗੁਜਰਾਤੀ ਭਾਸ਼ਾ ਵਿੱਚ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆ ਹਨ। ਵੈਬਸਾਈਟ www.dadabhagwan.org ਤੋਂ ਵੀ ਤੁਸੀਂ ਇਹ ਸਭ ਪੁਸਤਕਾਂ ਪ੍ਰਾਪਤ ਕਰ ਸਕਦੇ ਹੋ।
ਦਾਦਾ ਭਗਵਾਨ ਫ਼ਾਉਂਡੇਸ਼ਨ ਦੁਆਰਾ ਹਰ ਮਹੀਨੇ ਹਿੰਦੀ, ਗੁਜਰਾਤੀ ਅਤੇ ਅੰਗਰੇਜੀ ਭਾਸ਼ਾ ਵਿੱਚ ਦਾਦਾਬਾਣੀ ਮੈਗਜ਼ੀਨ ਪ੍ਰਕਾਸ਼ਿਤ ਹੁੰਦੀ ਹੈ।
Page #55
--------------------------------------------------------------------------
________________
ਪ੍ਰਾਪਤੀ ਸਥਾਨ ਦਾਦਾ ਭਗਵਾਨ ਪਰਿਵਾਰ
ਅਡਾਲਜ
ਅਹਿਮਦਾਬਾਦ :
ਰਾਜਕੋਟ
ਤ੍ਰਿਮੰਦਿਰ ਸੰਕੁਲ, ਸੀਮੰਧਰ ਸਿਟੀ, ਅਹਿਮਦਾਬਾਦ-ਕਲੋਲ ਹਾਈਵੇ, ਪੋਸਟ: ਅਡਾਲਜ, ਜਿਲ੍ਹਾ ਗਾਂਧੀਨਗਰ, ਗੁਜਰਾਤ - 382421 ਫੋਨ: (79) 39830100, E-mail: info@dadabhagwan.org ਦਾਦਾ ਦਰਸ਼ਨ, 5 ਮਮਤਾ ਪਾਰਕ ਸੁਸਾਇਟੀ, ਨਵਗੁਜਰਾਤ ਕਾਲੇਜ਼ ਦੇ ਪਿੱਛੇ ਉਸਮਾਨਪੁਰਾ, ਅਹਿਮਦਾਬਾਦ - 380014. ਫੋਨ : (079) 27540408 ਤ੍ਰਿਮੰਦਿਰ, ਅਹਿਮਦਾਬਾਦ-ਰਾਜਕੋਟ ਹਾਈਵੇ, ਤਰਘੜੀਆ ਚੌਂਕੜੀ (ਸਰਕਲ), ਪੋਸਟ : ਮਲਿਆਸਣ, ਜਿਲਾ ਰਾਜਕੋਟ। ਫੋਨ: 9274111393 ਤ੍ਰਿਮੰਦਿਰ, ਹਿੱਲ ਗਾਰਡਨ ਦੇ ਪਿੱਛੇ, ਏਅਰਪੋਰਟ ਰੋਡ। ਫੋਨ: (02832) 290123 ਤ੍ਰਿਮੰਦਿਰ, ਭਾਮੀਆਂ ਪਿੰਡ, ਐਫ.ਸੀ.ਆਈ ਗੋਦਾਮ ਦੇ ਸਾਹਮਣੇ, ਗੋਧਰਾ, ਜਿਲ੍ਹਾ ਪੰਚਮਹਿਲ। ਫੋਨ: (02672) 262300 ਦਾਦਾ ਮੰਦਿਰ, 18, ਮਾਮਾ ਦੀ ਪੋਲ ਮੁਹੱਲਾ, ਰਾਵਪੁਰਾ ਪੁਲੀਸ ਸਟੇਸ਼ਨ ਦੇ ਸਾਹਮਣੇ, ਸਲਾਟਵਾੜਾ, ਬੜੋਦਰਾ। ਫੋਨ: (0265) 2414142
ਭੁੱਜ
:
ਗੋਧਰਾ
ਬੜੋਦਰਾ
9323528901
9310022350
ਦਿੱਲੀ ਚੇਨਈ
033-32933885
9380159957
ਮੁੰਬਈ ਕਲਕੱਤਾ ਜੈਪੁਰ ਇੰਦੌਰ
9351408285
ਭੋਪਾਲ
9893545351
9425024405 9425160428 9827481336
ਰਾਏਪੁਰ
9425245616
ਪਟਨਾ
9431015601
ਜਬਲਪੁਰ ਭਿਲਾਈ ਅਮਰਾਵਤੀ ਹੈਦਰਾਬਾਦ ਜਲੰਧਰ
9823127601
ਬੈਂਗਲੂਰ
9590979099
9989877786
ਪੂਨਾ
9860797920
9814063043
Page #56
--------------------------------------------------------------------------
________________ U.S.A. Dada Bhagwan Vignan Institute: 100, SW Redbud Lane, Topeka, Kansas 66606 Tel.: +1877-505 (DADA)3232, Email: info@us.dadabhagwan.org +44 (0) 330 111 DADA 3232 UAE +254 722 722 063 Singapore : +61 421127947 NZ : U.K. Kenya +971 557316937 +65 81129229 +64 21 0376434 Australia : Website : www.dadabhagwan.org
Page #57
--------------------------------------------------------------------------
________________ ਅੰਤ:ਕਰਣ ਦਾ ਸਵਰੂਪ ‘ਗਿਆਨੀ ਪੁਰਖ” ਨੂੰ ਵਲਡ ਦੀ ਅਬਜਰਵੇਟਰੀ ਕਿਹਾ ਜਾਂਦਾ ਹੈ। ਹਿਮਾਂਡ ਵਿੱਚ ਜੋ ਚੀਜ਼ ਚੱਲ ਰਹੀ ਹੈ, “ਗਿਆਨੀ ਪੁਰਖ’ ਉਹ ਸਭ ਜਾਣਦੇ ਹਨ। ਵੇਦਾਂ ਤੋਂ ਉੱਪਰ ਦੀ ਗੱਲ ‘ਗਿਆਨੀ ਪੁਰਖ’ ਦੱਸ ਸਕਦੇ ਹਨ। | ਤੁਸੀਂ ਕੁੱਝ ਵੀ ਪੁੱਛੋ, ਸਾਨੂੰ ਬੁਰਾ ਨਹੀਂ ਲੱਗੇਗਾ। ਪੂਰੀ ਦੁਨੀਆਂ ਦੇ ਸਾਇੰਟਿਸਟ ਜੋ ਮੰਗਣ ਉਹ ਸਭ ਗਿਆਨ ਦੇਵਾਂਗੇ, ਕਿ ਮਾਈਂਡ (ਮਨ) ਕੀ ਹੈ, ਜਿੱਥੋਂ ਉਸਦਾ ਜਨਮ ਹੁੰਦਾ ਹੈ, ਜਿੱਥੇ ਇਸਦਾ ਮਰਨ ਹੁੰਦਾ ਹੈ। ਇਸ ਮਨ ਦਾ, ਬੁੱਧੀ ਦਾ, ਚਿਤ ਦਾ, ਅਹੰਕਾਰ ਦਾ, ਹਰ ਇੱਕ ਚੀਜ਼ ਦਾ ਸਭ ਸਾਇੰਸ ਦੁਨੀਆਂ ਨੂੰ ਅਸੀਂ ਦੇਣ ਦੇ ਲਈ ਆਏ ਹਾਂ। -ਦਾਦਾ ਸ੍ਰੀ ISBN 974 - 5-75 1-0 - श्लदीपक से प्रकट 978985108 Printed in India dadabhagwan.org Price 20