________________
ਅੰਤ:ਕਰਣ ਦਾ ਸਵਰੂਪ
ਉਹ ਜਾਣ ਲਿਆ ਤਾਂ ਫਿਰ ਧੰਦਾ ਤਾਂ ਹੁਣ ਚੱਲਦਾ ਹੈ, ਫਿਰ ਉਸ ਤੋਂ ਵੀ ਜਿਆਦਾ ਚੰਗਾ ਚੱਲੇਗਾ। ਹੁਣ ਤਾਂ ਧੰਦੇ ਵਿੱਚ ਖਰਾਬੀ ਹੁੰਦੀ ਹੈ, ਉਹ ਖਰਾਬੀ ਕੌਣ ਕਰਦਾ ਹੈ? ਬੁੱਧੀ ਧੰਦਾ ਵਧੀਆ ਕਰਦੀ ਹੈ ਅਤੇ ਅਹੰਕਾਰ ਉਸ ਨੂੰ ਤੋੜਦਾ ਹੈ। ਪਰ ਈਗੋਇਜ਼ਮ ਹਮੇਸ਼ਾ ਨੁਕਸਾਨ ਨਹੀਂ ਕਰਦਾ।
ਪ੍ਰਸ਼ਨ ਕਰਤਾ : ਹਰ ਘੜੀ ਇਹੀ ਅਨੁਭਵ ਹੈ ਕਿ ਈਗੋਇਜ਼ਮ ਹੀ ਨੁਕਸਾਨ ਕਰਦਾ ਹੈ।
ਦਾਦਾ ਸ੍ਰੀ : ਹਾਂ, ਇਸ ਲਈ ਅਸੀਂ ਈਗੋਇਜ਼ਮ ਕੱਢ ਦਿੰਦੇ ਹਾਂ। ਫਿਰ ਨੁਕਸਾਨ ਕਰਨ ਵਾਲਾ ਚਲਾ ਗਿਆ। ਫਿਰ ਸਭ ਵੀਕਨੇਸ ਵੀ ਚਲੀਆਂ ਜਾਂਦੀਆ ਹਨ। ਈਗੋਇਜ਼ਮ ਹੈ, ਇਸ ਲਈ ਸਾਰੀਆਂ ਵੀਕਨੇਸ ਹਨ। ਈਗੋਇਜ਼ਮ ਚਲਾ ਗਿਆ ਤਾਂ ਵੀਕਨੇਸ ਚਲੀ ਗਈ। ਫਿਰ ‘ਚੰਦੂਭਾਈ ਕੀ ਹੈ, ਤੁਸੀਂ ਕੀ ਹੋ’, ਉਸਦਾ ਭੇਦ ਹੋ ਜਾਵੇਗਾ।
ਪ੍ਰਸ਼ਨ ਕਰਤਾ : ਸੈਲਫ਼ ਰੀਲਾਈਜੇਸ਼ਨ ਦੇ ਨਜਦੀਕ ਜਾਣਾ ਹੈ, ਤਾਂ ਅਹਮ ਨਸ਼ਟ ਹੋਣਾ ਚਾਹੀਦਾ ਹੈ ਨਾ?
ਦਾਦਾ ਸ੍ਰੀ : ਹਾਂ, “ਮੈਂ ਹਾਂ, ਮੇਰਾ ਹੈ ਇਹ ਸਭ ਖਤਮ ਹੋਣਾ ਚਾਹੀਦਾ ਹੈ। ਸਾਡਾ ਇਹ ਸਭ ਖਤਮ ਹੋ ਗਿਆ ਹੈ। ਇਸ ‘ਪਟੇਲ ਨੂੰ ਕੋਈ ਗਾਲ਼ ਕੱਢੇ ਤਾਂ ‘ਸਾਨੂੰ ਟਚ ਨਹੀਂ ਹੁੰਦੀ। ਕਿਉਂਕਿ “ਅਸੀਂ ‘ਪਟੇਲ ਨਹੀਂ ਹਾਂ। ਜਿੱਥੇ ਤੱਕ ਅਸੀਂ ਮੰਨਦੇ ਹਾਂ ਕਿ, “ਅਸੀਂ ‘ਪਟੇਲ ਹਾਂ, ਉੱਥੇ ਤੱਕ ਈਗੋਇਜ਼ਮ ਹੈ।
ਪ੍ਰਸ਼ਨ ਕਰਤਾ : ਈਗੋਇਜ਼ਮ ਦਾ ਚਲਾ ਜਾਣਾ, ਉਹ ਤਾਂ ਬਹੁਤ ਮੁਸ਼ਕਿਲ
ਹੈ?
ਦਾਦਾ ਸ੍ਰੀ : ਈਗੋਇਜ਼ਮ ਵਧਾਉਣਾ ਉਹ ਵੀ ਬਹੁਤ ਮੁਸ਼ਕਿਲ ਹੈ ਅਤੇ ਈਗੋਇਜ਼ਮ ਖਤਮ ਕਰਨਾ ਵੀ ਬਹੁਤ ਮੁਸ਼ਕਿਲ ਹੈ। ਕਿਸੇ ਗਰੀਬ ਆਦਮੀ ਨੇ ਈਗੋਇਜ਼ਮ ਵਧਾਉਣਾ ਹੋਵੇ, ਤਾਂ ਉਹ ਵਧਾ ਨਹੀਂ ਸਕਦਾ।
ਈਗੋਇਜ਼ਮ ਖਤਮ ਕਰਨ ਦੇ ਲਈ ਕੀ ਕਰਨਾ ਚਾਹੀਦਾ ਹੈ ਕਿ ਇਹੋ ਜਿਹਾ ਕੋਈ ਆਦਮੀ ਹੋਵੇ ਜਿਸਦਾ ਈਗੋਇਜ਼ਮ ਖਤਮ ਹੋ ਗਿਆ ਹੋਵੇ,