SearchBrowseAboutContactDonate
Page Preview
Page 9
Loading...
Download File
Download File
Page Text
________________ ਬੁੱਧੀ, ਆਤਮਾ ਦੀ ਇੰਨਡਾਇਰੈਕਟ ਲਾਈਟ ਹੈ ਅਤੇ ਗਿਆ ਡਾਇਰੈਕਟ ਲਾਈਟ ਹੈ। ਬੁੱਧੀ ਹਮੇਸ਼ਾ ਮੁਨਾਫਾ-ਨੁਕਸਾਨ ਦੱਸਦੀ ਹੈ ਅਤੇ ਗਿਆ ਹਮੇਸ਼ਾ ਮੋਕਸ਼ ਦਾ ਹੀ ਰਸਤਾ ਦੱਸਦੀ ਹੈ। ਇੰਦਰੀਆਂ ਦੇ ਉੱਪਰ ਮਨ, ਮਨ ਦੇ ਉੱਪਰ ਬੁੱਧੀ, ਬੁੱਧੀ ਦੇ ਉੱਪਰ ਅਹੰਕਾਰ ਅਤੇ ਇਹਨਾਂ ਸਭ ਦੇ ਉੱਪਰ ਆਤਮਾ ਹੈ। ਬੁੱਧੀ, ਉਹ ਮਨ ਅਤੇ ਚਿੱਤ ਦੋਨਾਂ ਵਿੱਚੋਂ ਇੱਕ ਦਾ ਸੁਣ ਕੇ ਫੈਸਲਾ ਕਰਦੀ ਹੈ ਅਤੇ ਅਹੰਕਾਰ ਅੰਨਾ ਹੋਣ ਕਰਕੇ ਬੁੱਧੀ ਦੇ ਕਹੇ ਅਨੁਸਾਰ, ਉਸ ਉੱਪਰ ਆਪਣੇ ਹਸਤਾਖਰ ਕਰ ਦਿੰਦਾ ਹੈ। ਉਸਦੇ ਹਸਤਾਖਰ ਹੁੰਦੇ ਹੀ ਉਹ ਕੰਮ ਬਾਹਰੀ ਕਰਣ ਵਿੱਚ ਹੁੰਦਾ ਹੈ। ਅਹੰਕਾਰ ਕਰਤਾ-ਭੋਗਤਾ ਹੁੰਦਾ ਹੈ, ਉਹ ਖੁਦ ਕੁੱਝ ਨਹੀਂ ਕਰਦਾ, ਉਹ ਸਿਰਫ਼ ਮੰਨਦਾ ਹੀ ਹੈ ਕਿ ਮੈਂ ਕੀਤਾ। ਅਤੇ ਉਹ ਉਸੇ ਸਮੇਂ ਕਰਤਾ ਹੋ ਜਾਂਦਾ ਹੈ। ਫਿਰ ਉਸ ਨੂੰ ਭੋਗਤਾ ਹੋਣਾ ਹੀ ਪੈਂਦਾ ਹੈ। ਸੰਯੋਗ ਕਰਤਾ ਹਨ, ਮੈਂ ਨਹੀਂ, ਇਹ ਗਿਆਨ ਹੁੰਦੇ ਹੀ ਅਕਰਤਾ ਹੁੰਦਾ ਹੈ, ਫਿਰ ਉਸ ਨੂੰ ਕਰਮ ਚਾਰਜ ਨਹੀਂ ਹੁੰਦੇ। ਅੰਤ:ਕਰਣ ਦੀਆਂ ਸਾਰੀਆਂ ਕਿਰਿਆਵਾਂ ਮਕੈਨੀਕਲ (ਯਾਂਤਰਿਕ) ਹਨ। ਇਸ ਵਿੱਚ ਆਤਮਾ ਨੂੰ ਕੁੱਝ ਵੀ ਕਰਨਾ ਨਹੀਂ ਪੈਂਦਾ। ਆਤਮਾ ਤਾਂ ਸਿਰਫ਼ ਗਿਆਤਾ-ਸ਼ਟਾ ਅਤੇ ਪਰਮਾਨੰਦੀ ਹੀ ਹੈ। -ਡਾ. ਨੀਰੂਭੈਣ ਅਮੀਨ
SR No.034303
Book TitleAntahskaran Ka Swroop Punjabi
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages56
LanguagePunjabi
ClassificationBook_Other
File Size15 MB
Copyright © Jain Education International. All rights reserved. | Privacy Policy