________________
ਅੰਤ:ਕਰਣ ਦਾ ਸਵਰੂਪ
‘ਰਿਸ਼ਵਤ ਨਹੀਂ ਲੈਣੀ ਚਾਹੀਦੀ, ਇਹ ਚੰਗਾ ਨਹੀਂ ਹੈ, ਪਰ ਇਸ ਤਰ੍ਹਾਂ ਕਿਉਂ ਹੋ ਜਾਂਦਾ ਹੈ? ਤਾਂ ਉਹ ਅਗਲੇ ਜਨਮ ਵਿੱਚ ਰਿਸ਼ਵਤ ਨਹੀਂ ਲਵੇਗਾ। ਜੋ ਰਿਸ਼ਵਤ ਲੈਂਦਾ ਹੈ, ਉਹ ਐਡਵਾਂਸ ਹੁੰਦਾ ਹੈ ਅਤੇ ਉਹ ਜੋ ਰਿਸ਼ਵਤ ਨਹੀਂ ਲੈਂਦਾ, ਪਰ ਉਹ ਅਧੋਗਤੀ ਵਿੱਚ ਜਾਂਦਾ ਹੈ।
ਮਾਈਂਡ ਦੇ ਮਾਤਾ-ਪਿਤਾ ਕੌਣ? ਪ੍ਰਸ਼ਨ ਕਰਤਾ : ਕੀ ਅਭਿਏ ਹੀ ਸਭ ਦਾ ਮੂਲ ਹੈ?
ਦਾਦਾ ਸ੍ਰੀ : ਹਾਂ। ਅਭਿਏ ਨਾਲ ਹੀ ਦੁਨੀਆ ਖੜੀ ਹੋ ਗਈ ਹੈ। ਅਭਿਪ੍ਰਾਏ ਨਾਲ, ਇਹ ਚੋਰ ਹੈ, ਇਹ ਲੁੱਚੇ ਹਨ, ਇਹ ਬਦਮਾਸ਼ ਹਨ, ਇਸ ਤਰ੍ਹਾਂ ਹੁੰਦਾ ਹੈ। ਇਹ ਮਾਈਂਡ ਵੀ ਅਭਿਏ ਨਾਲ ਬਣਿਆ ਹੋਇਆ ਹੈ। ਮਾਈਂਡ ਦਾ ਫਾਦਰ ਅਭਿਪ੍ਰਾਏ ਹੈ। ਮਾਈਂਡ ਦੇ ਮਾਤਾ-ਪਿਤਾ ਦੇ ਬਾਰੇ ਕਿਸੇ ਨੇ ਬੋਲਿਆ ਹੀ ਨਹੀਂ ਹੈ। | ਸਾਨੂੰ ਕੋਈ ਅਭਿਏ ਹੀ ਨਹੀਂ ਹੈ। ਕੋਈ ਆਦਮੀ ਸਾਡੀ ਜੇਬ ਵਿੱਚੋਂ 200 ਰੁਪਏ ਲੈ ਗਿਆ, ਉਹ ਅਸੀਂ ਖੁਦ ਦੇਖਿਆ। ਫਿਰ ਵੀ ਦੂਸਰੇ ਦਿਨ ਉਹ ਆਦਮੀ ਇੱਧਰ ਆਵੇ ਤਾਂ ਸਾਨੂੰ ਇਸ ਤਰ੍ਹਾਂ ਨਹੀਂ ਲੱਗੇਗਾ ਕਿ “ਇਹ ਚੋਰ ਹੈ। ਅਸੀਂ ਪੁਰਵਾਹਿ ਨਹੀਂ ਰੱਖਦੇ। ਉਸਨੂੰ ‘ਚੋਰ ਕਿਹਾ ਤਾਂ ਭਗਵਾਨ ਉੱਤੇ ਆਰੋਪ ਆ ਜਾਂਦਾ ਹੈ, ਕਿਉਂਕਿ ਅੰਦਰ ਤਾਂ ਭਗਵਾਨ ਬੈਠੇ ਹਨ।
ਪ੍ਰਸ਼ਨ ਕਰਤਾ : ਅਭਿਏ ਕਿਸ ਤਰ੍ਹਾਂ ਪੈਂਦੇ ਹਨ?
ਦਾਦਾ ਸ੍ਰੀ : ਅਭਿਏ ਤਾਂ ਤੁਹਾਡੀ ਰੋਗ ਬਿਲੀਫ਼ ਹੈ ਕਿ, “ਇਹ ਆਦਮੀ ਚੋਰ ਹੈ। ਇਹੋ ਜਿਹੀ ਗੱਲ ਸੁਣੀ ਕਿ, “ਇਹ ਚੋਰ ਹੈ, ਤਾਂ ਤੁਸੀਂ ਸੱਚਾ ਮੰਨ ਲਿਆ ਅਤੇ ਇਸ ਤਰ੍ਹਾਂ ਦਾ ਅਭਿਏ ਪੈ ਜਾਂਦਾ ਹੈ। ਕਿਸੇ ਦਾ ਵੀ ਅਭਿਏ ਨਾ ਰੱਖੋ। ਇਹ ਦਾਨੇਸ਼ਵਰੀ ਹੈ, ਇਹ ਚੰਗਾ ਆਦਮੀ ਹੈ, ਉਸਦਾ ਵੀ ਅਭਿਏ ਨਾ ਰੱਖੋ।
ਪ੍ਰਸ਼ਨ ਕਰਤਾ : ਮਨ ਨੂੰ ਕਿਸ ਤਰ੍ਹਾਂ ਕੰਟਰੋਲ ਕਰੀਏ?