________________
ਬੇਨਤੀ ਆਪਤਬਾਣੀ ਮੁੱਖ ਗ੍ਰੰਥ ਹੈ, ਜੋ ਦਾਦਾ ਭਗਵਾਨ ਦੀ ਸ੍ਰੀ ਮੁੱਖ ਬਾਣੀ ਤੋਂ, ਓਰਿਜਨਲ ਬਾਣੀ ਤੋਂ ਬਣਿਆ ਹੈ, ਉਸੇ ਗ੍ਰੰਥ ਦੇ ਸੱਤ ਭਾਗ ਕੀਤੇ ਗਏ ਹਨ, ਤਾਂ ਕਿ ਪਾਠਕ ਨੂੰ ਪੜ੍ਹਨ ਵਿੱਚ ਸੁਵਿਧਾ ਹੋਵੇ। 1. ਗਿਆਨੀ ਪੁਰਖ ਦੀ ਪਹਿਚਾਣ 2. ਜਗਤ ਕਰਤਾ ਕੌਣ? 3. ਕਰਮ ਦਾ ਸਿਧਾਂਤ 4. ਅੰਤ:ਕਰਣ ਦਾ ਸਵਰੂਪ 5. ਯਥਾਰਤ ਧਰਮ 6. ਸਰਵ ਦੁੱਖਾਂ ਤੋਂ ਮੁਕਤੀ 7. ਆਤਮਾ ਜਾਣਿਆ ਉਸਨੇ ਸਭ ਜਾਣਿਆ
ਪਰਮ ਪਜਨੀਕ ਦਾਦਾ ਸ਼ੀ ਹਿੰਦੀ ਵਿੱਚ ਬਹੁਤ ਘੱਟ ਬੋਲਦੇ ਸਨ, ਕਦੇ ਹਿੰਦੀ ਭਾਸ਼ਾ ਵਾਲੇ ਲੋਕ ਆ ਜਾਂਦੇ ਸਨ, ਜੋ ਗੁਜਰਾਤੀ ਨਹੀਂ ਸਮਝ ਸਕਦੇ ਸਨ, ਉਹਨਾਂ ਦੇ ਲਈ ਦਾਦਾ ਸ਼ੀ ਹਿੰਦੀ ਬੋਲ ਲੈਂਦੇ ਸਨ, ਉਹ ਬਾਣੀ ਜੋ ਕੈਸਟਾਂ ਵਿੱਚੋਂ ਟਾਸਕਾਈਬ ਕਰਕੇ ਇਹ ਆਪਤਬਾਣੀ ਗੁੱਥ ਬਣਿਆ ਹੈ। ਉਸੇ ਆਪਤਬਾਣੀ ਗ੍ਰੰਥ ਨੂੰ ਫਿਰ ਤੋਂ ਸੰਕਲਿਤ ਕਰਕੇ ਇਹ ਸੱਤ ਛੋਟੇ ਗ੍ਰੰਥ ਬਣਾਏ ਹਨ। ਉਹਨਾਂ ਦੀ ਹਿੰਦੀ ‘ਪਿਓਰ ਹਿੰਦੀ ਨਹੀਂ ਹੈ, ਫਿਰ ਵੀ ਸੁਣਨ ਵਾਲੇ ਨੂੰ ਉਹਨਾਂ ਦਾ ਆਂਤਰਿਕ ਭਾਵ “ਐਗਜ਼ੈਕਟ ਸਮਝ ਵਿੱਚ ਆ ਜਾਂਦਾ ਹੈ। ਉਹਨਾਂ ਦੀ ਬਾਣੀ ਹਿਰਦੇ ਸਪਰਸ਼ੀ, ਹਿਰਦੇ ਭੇਦੀ ਹੋਣ ਦੇ ਕਾਰਣ ਜਿਵੇਂ ਦੀ ਨਿਕਲੀ, ਉਸੇ ਤਰ੍ਹਾਂ ਸੰਕਲਿਤ ਕਰਕੇ ਪੇਸ਼ ਕੀਤੀ ਗਈ ਹੈ ਤਾਂ ਕਿ ਪਾਠਕ ਨੂੰ ਉਹਨਾਂ ਦੇ ‘ਡਾਇਰੈਕਟ` ਸ਼ਬਦ ਪਹੁੰਚਣ। ਉਹਨਾਂ ਦੀ ਹਿੰਦੀ ਯਾਨੀ ਗੁਜਰਾਤੀ, ਅੰਗ੍ਰੇਜੀ ਅਤੇ ਹਿੰਦੀ ਦਾ ਮਿਸ਼ਰਣ। ਫਿਰ ਵੀ ਸੁਣਨ ਨੂੰ, ਪੜ੍ਹਨ ਨੂੰ ਬਹੁਤ ਮਿੱਠੀ ਲੱਗਦੀ ਹੈ, ਨੈਚਰਲ ਲੱਗਦੀ ਹੈ, ਜੀਵੰਤ ਲੱਗਦੀ ਹੈ। ਜੋ ਸ਼ਬਦ ਹੈ, ਉਹ ਭਾਸ਼ਾਂ ਦੀ ਦ੍ਰਿਸ਼ਟੀ ਤੋਂ ਸਿੱਧੇ-ਸਾਦੇ ਹਨ ਪਰ ‘ਗਿਆਨੀ ਪੁਰਖ ਦਾ ਦਰਸ਼ਨ ਨਿਰਾਵਰਣ ਹੈ, ਸੋ ਉਹਨਾਂ ਦਾ ਹਰ ਇੱਕ ਵਚਨ ਭਾਵਪੂਰਣ, ਮਾਰਮਿਕ, ਮੌਲਿਕ ਅਤੇ ਸਾਹਮਣੇ ਵਾਲੇ ਦੇ ਵਿਉ ਪੁਆਇੰਟ ਨੂੰ ਐਗਜ਼ੈਕਟ ਸਮਝ ਕੇ ਹੋਣ ਦੇ ਕਾਰਣ ਉਹ ਪਾਠਕ ਦੇ ਦਰਸ਼ਨ ਨੂੰ ਸਪਸ਼ਟ ਖੋਲ ਦਿੰਦਾ ਹੈ ਅਤੇ ਉਸਨੂੰ ਉਚਾਈ ਤੇ ਲੈ ਜਾਂਦਾ ਹੈ।
-ਡਾ. ਨੀਰੂਭੈਣ ਅਮੀਨ