Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 11
________________ ਨਹੀਂ ਕਿ ਸ਼ਮਣ ਪਰੰਪਰਾਂ ਦੇ ਦੋਹੇ ਪ੍ਰਵਰਤਕ ਭਗਵਾਨ ਮਹਾਂਵੀਰ ਅਤੇ ਭਗਵਾਨ ਬੁਧ ਗਿਆਨ ਸਮੇਤ ਆਚਾਰਵਾਦੀ ਰਹੇ ਹਨ । ਬੁਧ ਪ੍ਰਪਰਾ ਵਿਚ ਸ਼ਰਾਵਰ ਲਈ ਪੰਚਸ਼ੀਲ ਦਾ ਵਿਧਾਨ ਹੈ । ਪੰਚਸ਼ੀਲ ਨੂੰ ਆਦਰਸ਼ ਮੰਨ ਕੇ ਜੇ ਉਪਾਸਕ ਅਪਣੇ ਜੀਵਨ ਦੀ ਸਾਧਨਾਂ ਲਈ ਅਗੇ ਵੱਧਦਾ ਹੈ ਤਾਂ ਹੀ ਉਹ ਉਪਾਸਕ ਹੋਣ ਦੇ ਯੋਗ ਹੈ ਪਰ ਆਚਾਰ ਦੇ ਖੇਤਰ ਵਿਚ ਜਿੰਨੀ ਗੰਭੀਰਤਾ ਅਤੇ ਵਿਸ਼ਾਲਤਾ ਦੇ ਨਾਲ ਭਗਵਾਨ ਮਹਾਂਵੀਰ ਨੇ ਵਿਆਖਿਆ ਕੀਤੀ ਹੈ ਉੱਨੀ ਹੋਰ ਕਿਤੇ ਮਿਲਨੀ ਦੁਰਲਭ ਹੈ ! ਮਨੁਸਮਿਤਿ ਅਤੇ ਯਾਗਵਲਯਕਯ ਵਿੱਚ ਚਾਰ ਆਸ਼ਰਮਾਂ ਅਤੇ ਉਸ ਦੇ ਹਕਦਾਰ ਦੀ ਸੁੰਦਰ ਵਿਆਖਿਆ ਕੀਤੀ ਗਈ ਹੈ । ਮਨੁਸਮਿਰਤੀ ਅਤੇ ਧਰਮ ਸੂਤਰਾਂ ਵਿਚ ਧਰਮ ਅਤੇ ਆਚਾਰ ਦੀ ਵਿਆਖਿਆ ਤਾਂ ਜਰੂਰ ਕੀਤੀ ਗਈ ਹੈ ਪਰ ਸੰਨਿਆਸ ਆਸ਼ਰਮ ਦੀ ਵਿਆਖਿਆ ਛੁਪਾ ਦਿਤੀ ਗਈ ਹੈ । ਅਤੇ ਗ੍ਰਹਿਸਥ ਜੀਵਨ ਤੇ ਹੀ ਜਿਆਦਾ ਲਿਖਿਆ ਗਿਆ ਹੈ । ਹਿ-ਸੂਤਰਾਂ ਵਿਚ ਯੱਗ ਅਤੇ ਹੋਮ ਆਦਿ ਦਾ ਵਿਧਾਨ ਪ੍ਰਮੁਖ ਹੈ । ਗੋਤਮ ਧਰਮ ਸੂਤਰ, ਆਪਸਤੰਵ ਧਰਮ ਸੂਤਰ ਅਤੇ ਵਸ਼ਿਸ਼ਟ ਧਰਮ ਸੂਤਰਾਂ ਵਿਚ ਕਾਫੀ ਸਪਸ਼ਟ ਲਿਖਿਆ ਹੈ ਪਰ ਉਨ੍ਹਾਂ ਵਿਸ਼ਾਲ ਅਤੇ ਵਿਆਪਕ ਨਹੀਂ, ਜਿੰਨਾ ਜੈਨ ਆਗਮਾਂ ਅਤੇ ਬੁਧ ਪਿਟਕਾਂ ਵਿੱਚ ਭਿਕਸ਼ੂ ਜੀਵਨ ਸਬੰਧੀ ਲਿਖਿਆ ਗਿਆ ਹੈ । ਭਗਵਾਨ ਮਹਾਂਵੀਰ ਨੇ ਸਾਧੂ ਜੀਵਨ ਦੇ ਆਚਾਰ ਦਾ ਜੋ ਵਿਧਾਨ ਕੀਤਾ ਸੀ ਉਹ ਅਚਾਰੰਗ ਸੂਤਰ ਵਿਚ ਮਿਲਦਾ ਹੈ, ਅਤੇ ਸ਼ਰਾਵਕਾਂ ਬਾਰੇ ਉਪਾਸ਼ਕਦਸ਼ਾਂਗ ਸੂਤਰ ਵਿੱਚ ਸ਼੍ਰੀ ਉਪਾਸਕਦਸਾਂਗ ਵਿਚ ਸ਼ਰਾਵਕਾਂ ਦੇ ਧਰਮ ਦਾ ਵਿਸਥਾਰ ਜੀਵਨ ਕਥਾਵਾਂ ਰਾਹੀਂ ਵਰਨਣ ਕੀਤਾ ਗਿਆ ਹੈ । ਭਗਵਾਨ ਮਹਾਂਵੀਰ ਦੇ ਸਮੇਂ ਉਨਾਂ ਦੇ ਲੱਖਾਂ ਸ਼ਰਾਵਕਾਂ (ਉਪਾਸਕਾ) ਵਿੱਚੋਂ 10 ਸ਼ਰਾਵਕਾਂ ਪ੍ਰਮੁੱਖ ਸਨ । ਸ਼ਰਮਣ ਪ੍ਰੰਪਰਾ ਵਿੱਚ ਇਨਾਂ ਨੂੰ ਆਦਰਸ਼ ਮੰਨਿਆ ਗਿਆ ਹੈ । ਦਸ ਸ਼ਰਾਵਕਾਂ ਵਿਚੋਂ ਮੁੱਖ ਸ਼ਰਾਵਕ ਗਾਥਾਪਤੀ ਆਨੰਦ ਸਨ । ਆਨੰਦ ਨੇ ਭਗਵਾਨ ਮਹਾਂਵੀਰ ਦੀ ਬਾਣੀ ਸੁਣਕੇ ਅਪਣਾ ਜੀਵਨ ਬਦਲਿਆ ਸੀ । ਉਸੇ ਦਾ ਸਪੱਸ਼ਟ ਅਤੇ ਸੁੰਦਰ ਚਿਤਰ ਉਪਾਸਕਦਸਾਂਗ ਸੂਤਰ ਵਿੱਚ ਖਿਚਿਆ ਗਿਆ ਹੈ । ਸ਼ਰਾਵਕ ਧਰਮ ਦੀ ਵਿਆਖਿਆ ਕਰਨ ਵਾਲਾ ਇਹ ਇਕੋ ਇਕ ਸ਼ਾਸਤਰ ਹੈ । ਇਸ ਵਿੱਚ ਸ਼ਰਾਵਕ ਦੇ ਸਮਿਕੱਤਵ ਦਾ ਮੂਲ ਪੰਜ ਅਣਵਰਤ, ਤਿੰਨੇ ਗੁਣਵਰਤ ਅਤੇ 4 ਸਿਖਿਆ ਵਰਤਾਂ ਦੀ ਸੁੰਦਰ ਵਿਆਖਿਆ ਹੈ । 25 ਕਰਮਾਂ ਦਾਨਾਂ ਧੰਦਿਆਂ ਨੂੰ ਛਡਣ ਦਾ ਉਪਦੇਸ਼ ਹੈ ਅਤੇ ਵਰਤੋਂ ਯੋਗ 26 ਨਿਯਮ ਦਸੇ ਗਏ ਹਨ । ਅਖੀਰ ਵਿੱਚ ਲੇਖਨਾ ਵਰਤ ਦੀ ਸੁੰਦਰ ਵਿਆਖਿਆ ਹੈ । ਉਪਾਸਕਦਸਾਂਗ ਸੂਤਰ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹੋ ਫੁਰਮਾਇਆ ਗਿਆ ਹੈ ਕਿ ਰਾਵਕ ਦੇ ਕਰਤਵ ਹਨ ਕਿ ਨਾ ਕਰਨ ਜੋਗ ਕਰਤਵ ਹਨ । ਸ਼ਰਾਵਕ ਲਈ ਕੀ ਕਰਨਾ ਠੀਕ ਹੈ ਕੀ ਕਰਨਾ ਗਲਤ ਹੈ । ii]

Loading...

Page Navigation
1 ... 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 101 102 103 104 105 106 107 108 109 110 111 112 ... 190