Book Title: Samadhi Tantra Author(s): Purushottam Jain, Ravindra Jain Publisher: Purshottam Jain, Ravindra Jain View full book textPage 7
________________ ਕਰਨ ਵਾਲੇ ਮਨੁੱਖ ਦੇ ਇਸ ਜਨਮ ਦੇ ਰਾਗ-ਦਵੇਸ਼ ਆਦਿ ਦੋਸ਼ ਨਸ਼ਟ ਹੋ ਜਾਂਦੇ ਹਨ। ਇਸ ਲਈ ਨਾ ਕੋਈ ਮੇਰਾ ਦੁਸ਼ਮਨ ਹੈ ਤੇ ਨਾ ਹੀ ਦੋਸਤ (25) ਜੋ ਮਨੁੱਖ, ਜੋ ਮੇਰੇ ਆਤਮਾ ਸਰੂਪ ਨੂੰ ਨਹੀਂ ਵੇਖਦੇ (ਸਮਝਦੇ) ਮੇਰੇ ਮਿੱਤਰ ਜਾਂ ਦੁਸ਼ਮਨ ਨਹੀਂ ਸਨ। ਉਹ ਉਸਨੂੰ ਵੇਖਦੇ ਤੇ ਸਮਝਦੇ ਹਨ, ਉਹ ਵੀ ਮੇਰੇ ਦੁਸ਼ਮਨ ਜਾਂ ਮਿੱਤਰ ਨਹੀਂ। (26) ਬਾਹਰੀ ਆਤਮਾ ਨੂੰ ਛੱਡਕੇ ਅੰਤਰ-ਆਤਮਾ ਵਿਚ ਰਹਿੰਦੇ ਹੋਏ ਸਾਰੇ ਸੰਕਲਪ-ਵਿਕਲਪ ਤੋਂ ਰਹਿਤ ਹੋ ਕੇ ਪਰਮ ਆਤਮਾ ਦਾ ਧਿਆਨ ਕਰਨਾ ਚਾਹੀਦਾ ਹੈ।(27) ਉਸ ਪ੍ਰਮਾਤਮਾ ਨੂੰ ਇਕ ਕਰਦੇ ਹੋਏ ਕਰਨ ਨਾਲ 'ਉਹ ਮੈਂ ਹਾਂ' ਇਸ ਪ੍ਰਕਾਰ ਦਾ ਸੰਸਕਾਰ ਪ੍ਰਾਪਤ ਹੁੰਦਾ ਹੈ । ਇਹ ਭਾਵਨਾ ਵਾਰ-ਵਾਰ ਕੀਤੀ ਜਾਵੇ ਤਾਂ ਉਹ ਸੰਸਕਾਰ ਮਜ਼ਬੂਤ ਹੁੰਦਾ ਹੈ ਅਤੇ ਆਪਣੇ ਆਪ ਨੂੰ ਪ੍ਰਮਾਤਮਾ ਵਿਚ ਸਥਿਤ ਹੋਣ ਦੀ ਪ੍ਰਾਪਤੀ ਹੁੰਦੀ ਹੈ।(28) ਮੂਰਖ ਮਨੁੱਖ ਸ਼ਰੀਰ, ਪਤਨੀ, ਪੁੱਤਰ ਆਦਿ ਜਿਨ੍ਹਾਂ ਵਿਚ ਵੀ ਉਹ ਵਿਸ਼ਵਾਸ ਕਰਦਾ ਹੈ, ਅਸਲ ਵਿਚ ਉਹੀ ਆਤਮਾ ਦੇ ਡਰ ਨੂੰ ਪੈਦਾ ਕਰਨ ਵਾਲੇ ਕੇਂਦਰ ਹਨ । ਜਿਸ ਪ੍ਰਮਾਤਮਾ ਤੋਂ ਉਹ ਡਰਦਾ ਹੈ ਉਹ ਹੀ ਆਤਮਾ ਭੈਅ ਮੁਕਤ ਕਰਨ ਵਾਲੀ ਇੱਕੋ ਇੱਕ ਸ਼ਕਤੀ ਹੁੰਦੀ ਹੈ।(29) ਸਾਰੀਆਂ ਇੰਦਰੀਆਂ ਨੂੰ ਕਾਬੂ ਕਰਕੇ ਤੇ ਸਥਿਰ ਹੋਏ ਅੰਤਾਕਰਨ ਨੂੰ ਇਕ ਪਲ ਲਈ ਵੀ ਜੋ ਮਹਿਸੂਸ ਕਰਦਾ ਹੈ, ਉਹੀ ਪ੍ਰਮਾਤਮਾ ਦਾ ਤੱਤਵ ਹੈ।(30) ਜੋ ਪ੍ਰਮਾਤਮਾ ਹੈ, ਉਹ ਮੈਂ ਹਾਂ, ਤੇ ਜੋ ਮੈਂ ਹਾਂ ਉਹ ਪ੍ਰਮਾਤਮਾ ਹੈ। ਇਸ ਲਈ ਸਥਿਤੀ ਇਹ ਹੈ ਕਿ ਮੈਂ ਹੀ ਆਪਣਾ ਪੂਜਣਯੋਗ ਹਾਂ ਅਤੇ ਕੋਈ ਹੋਰ ਮੇਰੇ ਰਾਹੀਂ ਪੂਜਣਯੋਗ ਨਹੀਂ।(31) ਮੈਂ ਆਪਣੇ ਵਿਚ ਸਥਿਤ ਪਰਮ ਆਨੰਦ ਤੋਂ ਭਰਪੂਰ ਖੁਦ ਨੂੰ (ਆਪਣੀ ਆਤਮਾ ਨੂੰ) ਵਿਸ਼ੇ, ਵਿਕਾਰਾਂ ਤੋਂ ਬੇਮੁੱਖ ਕਰਕੇ ਆਪਣੇ ਆਪ (ਆਪਣੇ ਆਤਮ ਸਰੂਪ) ਨੂੰ ਪ੍ਰਾਪਤ ਕੀਤਾ ਹੈ।(32) ਜੋ ਨਾਸ਼ਵਾਨ ਸ਼ਰੀਰ ਨੂੰ ਆਤਮਾ ਤੋਂ ਵੱਖ ਨਹੀਂ ਸਮਝਦਾ, ਉਹ ਘੋਰ ਤਪ ਕਰਕੇ ਵੀ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ। (33) ਆਤਮਾ ਅਤੇ ਸ਼ਰੀਰ ਭੇਦ ਦੀ ਭਿੰਨਤਾ ਦੇ ਗਿਆਨ ਤੋਂ ਉਹ ਧਨ ਦੇ ਆਨੰਦ ਵਿਚ ਡੁੱਬੇ ਹੋਏ, ਮਨੁੱਖ ਨੂੰ ਤਪ ਕਾਰਨ ਪੈਦਾ ਘੋਰ ਕਸ਼ਟਾਂ ਦਾ ਦੁੱਖ ਹੋਣ ਤੇ ਵੀ ਕੋਈ 6Page Navigation
1 ... 5 6 7 8 9 10 11 12 13 14 15 16 17 18