Book Title: Samadhi Tantra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 6
________________ ਵਿਧੀ ਅਨੁਸਾਰ ਪੂਰਨ ਰੂਪ ਵਿਚ ਛੱਡ ਦੇਣਾ ਚਾਹੀਦਾ ਹੈ । ਸੰਖੇਪ ਵਿਚ ਇਹੋ ਅੰਦਰਲਾ ਯੋਗ ਹੈ ਅਤੇ ਇਹੋ ਪ੍ਰਮਾਤਮਾ ਦੇ ਸਰੂਪ ਨੂੰ ਪ੍ਰਕਾਸ਼ ਵਿਚ ਬਾਹਰ ਲਿਆਉਣ ਵਾਲਾ ਹੈ। (17) ਜੋ ਰੂਪ ਮੈਨੂੰ ਵਿਖਾਈ ਦਿੰਦਾ ਹੈ, ਉਹ ਅਚੇਤਨ ਹੋਣ ਤੋਂ ਕੁਝ ਵੀ ਨਹੀਂ ਜਾਣਦਾ ਅਤੇ ਜੋ ਜਾਣਦਾ ਹੈ ਉਹ ਚੇਤਨ ਰੂਪ ਨੂੰ ਵਿਖਾਈ ਨਹੀਂ ਦਿੰਦਾ। ਇਸ ਲਈ ਮੈਂ ਕਿਸ ਨਾਲ ਗੱਲ ਕਰਾਂ ? (18) ਮੈਂ ਜੋ ਦੂਸਰਿਆਂ ਰਾਹੀਂ ਆਖਿਆ ਜਾਂਦਾ ਹੈ, ਜੋ ਕੁੱਝ ਮੈਂ ਦੂਸਰਿਆਂ ਨੂੰ ਦੱਸਦਾ ਹਾਂ, ਉਹ ਸਭ ਪਾਗਲਪਨ ਦੀਆਂ ਹਰਕਤਾਂ ਹਨ ਕਿਉਂਕਿ ਮੈਂ ਵੱਚਨ ਦੇ ਵਿਕਲਪਾਂ ਦੇ ਬੰਧਨ ਤੋਂ ਰਹਿਤ ਹਾਂ। (19) ਜੋ ਨਾ ਗ੍ਰਹਿਣ ਕਰਨ ਯੋਗ ਨੂੰ ਗ੍ਰਹਿਣ ਨਹੀਂ ਕਰਦਾ ਅਤੇ ਗ੍ਰਹਿਣ ਕੀਤੇ ਹੋਏ ਅਨੰਤ ਗਿਆਨ ਆਦਿ ਗੁਣਾਂ ਨੂੰ ਨਹੀਂ ਛੱਡਦਾ, ਜੋ ਸਭ ਪ੍ਰਕਾਰ ਨਾਲ ਜਾਣਦਾ ਹੈ, ਉਹ ਆਪਣੇ ਰਾਹੀਂ ਹੋਣ ਵਾਲਾ ਯੋਗ ਸ਼ੁੱਧ ਆਤਮਾ ਹੈ । (20) ਸ਼ਰੀਰ ਨੂੰ ਆਤਮਾ ਸਮਝਣ ਦਾ ਭਰਮ ਹੋਣ ਤੋਂ ਪਹਿਲੇ ਸਮੇਂ ਵਿਚ ਕੀਤੀਆਂ ਹਰਕਤਾਂ, ਉਸ ਮਨੁੱਖ ਦੀ ਤਰ੍ਹਾਂ ਸਨ, ਜਿਵੇਂ ਸੁੱਕੇ ਦਰੱਖਤ ਨੂੰ ਵੇਖਕੇ ਮਨੁੱਖ ਨੂੰ ਭਰਮ ਹੋ ਗਿਆ ਹੋਵੇ । (21) | ਸ਼ਰੀਰ ਨੂੰ ਆਤਮਾ ਸਮਝਣ ਦੇ ਭਰਮ ਤੋਂ ਮੁਕਤ ਹੋਣ ਤੇ ਉਹ ਹੋਣ ਵਾਲੀਆਂ ਆਦਤਾਂ ਉਸ ਮਨੁੱਖ ਦੀ ਤਰ੍ਹਾਂ ਹਨ, ਜੋ ਸੁੱਕੇ ਦਰੱਖਤ ਨੂੰ ਮਨੁੱਖ ਸਮਝਣ ਦਾ ਭਰਮ ਨਹੀਂ ਰੱਖਦਾ। (22) ਜਿਸ ਆਤਮਾ ਦੇ ਰਾਹੀਂ, ਮੈਂ ਸਵੈ-ਗਿਆਨ ਦੇ ਰਾਹੀਂ ਆਪਣੀ ਆਤਮਾ ਨੂੰ ਵੀ ਅਨੁਭਵ ਕਰਦਾ ਹਾਂ, ਮੈਂ ਉਹੀ ਹਾਂ, ਮੈਂ ਨਾ ਤਾਂ ਹਿਜੜਾ ਹਾਂ, ਨਾ ਇਸਤਰੀ ਹਾਂ, ਨਾ ਪੁਰਸ਼ ਹਾਂ, ਨਾ ਇਕ ਹਾਂ, ਨਾ ਦੋ ਹਾਂ, ਨਾ ਬਹੁਤ ਹਾਂ | ਅਸਲ ਵਿਚ ਮੈਂ ਸ਼ੁਧ ਚੇਤਨਾ ਵਾਲਾ ਹੋਣ ਕਾਰਨ ਲਿੰਗ, ਭੇਦ, ਵੱਚਨ ਭੇਦ ਆਦਿ ਤੋਂ ਦੂਰ ਹਾਂ। (23) . ਜੋ ਸ਼ੁੱਧ ਆਤਮ ਸਰੂਪ ਦੀ ਅਣਹੋਂਦ ਕਾਰਨ ਮੈਂ ਨੀਂਦ ਵਿਚ ਗਾਵਿਲ ਸੀ ਅਤੇ ਹੁਣ ਆਤਮਾ ਦਾ ਗਿਆਨ ਹੋਣ ਤੇ ਮੈਂ ਜਾਗ ਗਿਆ ਹਾਂ । ਇਹ ਰੂਪ ਨਾ ਤਾਂ ਇੰਦਰੀਆਂ ਰਾਹੀਂ ਗੁਹਿਣ ਕੀਤਾ ਜਾ ਸਕਦਾ ਹੈ ਤੇ ਨਾ ਸ਼ਬਦਾਂ ਦੀ ਪਕੜ ਵਿਚ ਆਉਂਦਾ ਹੈ । ਉਹ ਤਾਂ ਆਪਣੇ ਰਾਹੀਂ, ਆਪਣੇ ਆਪ ਨੂੰ ਅਨੁਭਵ ਕਰਨਾ ਹੈ । ਇਹ ਸ਼ੁੱਧ ਆਤਮ ਸਰੂਪ ਮੈਂ ਹਾਂ । (24) ਸ਼ੁੱਧ ਗਿਆਨ ਸਰੂਪ ਆਤਮ ਨੂੰ ਜੋ ਮੈਂ ਹੀ ਹਾਂ, ਦਰਅਸਲ ਅਨੁਭਵ ਭੇਦ

Loading...

Page Navigation
1 ... 4 5 6 7 8 9 10 11 12 13 14 15 16 17 18