Book Title: Samadhi Tantra Author(s): Purushottam Jain, Ravindra Jain Publisher: Purshottam Jain, Ravindra Jain View full book textPage 5
________________ ਆਤਮਾ ਨੂੰ ਦੇਵਤਾ ਅਤੇ ਨਰਕ ਪ੍ਰਾਪਤ ਆਤਮਾ ਨੂੰ ਨਾਰਕੀ ਮੰਨਦਾ ਹੈ । ਆਤਮਾ ਆਪਣੇ ਆਪ ਵਿਚ ਅਨੰਤ ਅਨੰਤ ਗਿਆਨ ਅਤੇ ਸ਼ਕਤੀ ਦਾ ਧਾਰਕ ਹੈ। ਆਤਮਾ ਅਚਲ ਹੈ ਅਤੇ ਖੁਦ ਹੀ ਅਨੁਭਵ ਕਰਨ ਦੇ ਯੋਗ ਹੈ।(8-9) ਮੂਰਖ ਬਾਹਰੀ ਆਤਮਾ ਵਾਲਾ ਆਪਣੇ ਅੰਦਰ ਆਤਮਾ ਨੂੰ ਸਥਾਪਿਤ ਕਰਨ ਵਾਲੀ ਹੋਰ ਮਨੁੱਖ ਦੀ ਚੇਤਨਾ ਰਹਿਤ ਦੇਹ ਨੂੰ ਆਪਣੀ ਦੇਹ ਦੀ ਤਾਕਤ ਵੇਖਕੇ ਉਸਨੇ ਆਪਣੀ ਆਤਮਾ ਸਮਝ ਲੈਂਦਾ ਹੈ।(10) ਆਤਮਾ ਦੇ ਸਰੂਪ ਨੂੰ ਨਾ ਸਮਝਣ ਵਾਲੇ ਮਨੁੱਖਾਂ ਰਾਹੀਂ ਆਪਣੀ ਅਤੇ ਦੂਸਰੇ ਦੀ ਦੇਹ ਨੂੰ ਆਤਮਾ ਮੰਨ ਲੈਣ ਕਾਰਨ ਉਨ੍ਹਾਂ ਵਿਚ ਹਮੇਸ਼ਾ ਪਤਨੀ, ਪੁੱਤਰ ਆਦਿ ਰਿਸ਼ਤਿਆਂ ਦਾ ਭਰਮ ਹੁੰਦਾ ਰਹਿੰਦਾ ਹੈ।(11) ਉਸੇ ਭਰਮ ਤੋਂ ਉਹਨਾਂ ਵਿਚ ਅਵਿਦਿਆ (ਅਗਿਆਨ) ਨਾਮ ਦਾ ਸੰਸਕਾਰ ਮਜ਼ਬੂਤ ਰਹਿੰਦਾ ਹੈ । ਇਸੇ ਕਾਰਨ ਜਨਮਾਂ-ਜਨਮਾਂ ਵਿਚ ਵੀ ਉਹ ਸ਼ਰੀਰ ਨੂੰ ਹੀ ਆਤਮਾ ਮੰਨਦਾ ਰਹਿੰਦਾ ਹੈ।(12) ਸ਼ਰੀਰ ਨੂੰ ਹੀ ਆਤਮਾ ਸਮਝਣ ਵਾਲਾ ਬਾਹਰੀ ਆਤਮਾ ਵਾਲਾ ਮਨੁੱਖ ਆਤਮਾ ਨੂੰ ਸ਼ਰੀਰ ਦੇ ਨਾਲ ਜੋੜਦਾ ਹੈ । ਇਸਦੇ ਉਲਟ ਆਪਣੀ ਆਤਮਾ ਨੂੰ ਹੀ ਆਤਮਾ ਸਮਝਣ ਵਾਲਾ ਅੰਤਰ-ਆਤਮਾ ਵਾਲਾ ਮੁਨੱਖ ਉਸੇ ਸ਼ਰੀਰ ਦੇ ਸੰਬੰਧ ਤੋਂ ਖੁਦ ਨੂੰ ਵੱਖ ਸਮਝਦਾ ਹੈ। (13) ਸ਼ਰੀਰ ਨੂੰ ਆਤਮਾ ਸਮਝਣ ਦੇ ਕਾਰਨ ਮੇਰੀ ਪਤਨੀ, ਮੇਰਾ ਪੁੱਤਰ ਆਦਿ ਕਲਪਨਾਵਾਂ ਪੈਦਾ ਹੁੰਦੀਆਂ ਹਨ। ਇਸੇ ਕਾਰਨ ਬਾਹਰੀ ਆਤਮਾ ਵਾਲਾ ਮਨੁੱਖ ਉਨ੍ਹਾਂ ਦੀ ਸੰਪਤੀ ਨੂੰ ਆਪਣੀ ਸੰਪਤੀ ਮੰਨਣ ਲੱਗ ਜਾਂਦਾ ਹੈ । ਦੁੱਖ ਦੀ ਗੱਲ ਹੈ ਕਿ ਇਨ੍ਹਾਂ ਕਲਪਨਾ ਅਤੇ ਮਾਨਤਾਵਾਂ ਤੋਂ ਹੀ ਇਹ ਸੰਸਾਰ ਨਸ਼ਟ ਹੋ ਰਿਹਾ ਹੈ।(14) ਸ਼ਰੀਰ ਨੂੰ ਆਤਮਾ ਮੰਨਣਾ ਹੀ ਸੰਸਾਰ ਵਿਚ ਦੁੱਖਾਂ ਦਾ ਕਾਰਨ ਹੈ । ਇਸ ਲਈ ਇਸ ਨੂੰ ਛੱਡ ਕੇ ਅਤੇ ਬਾਹਰਲੇ ਵਿਕਾਰਾਂ ਵਿਚ ਇੰਦਰੀਆਂ ਨੂੰ ਜੁੜਨ ਦੀ ਆਦਤ ਨੂੰ ਰੋਕ ਕੇ ਆਤਮਾ ਵਿਚ ਦਾਖਲ ਹੋਣਾ ਚਾਹੀਦਾ ਹੈ।(15) ਮੈਂ ਅਨਾਦਿ ਕਾਲ ਤੋਂ ਇੰਦਰੀਆਂ ਦੇ ਕਾਰਨ ਆਪਣੇ ਆਤਮਾ ਸਰੂਪ ਤੋਂ ਹਟਕੇ ਵਿਸ਼ੇ ਵਿਕਾਰਾਂ ਵਿਚ ਫਸਦਾ ਜਾ ਰਿਹਾ ਹਾਂ । ਉਨ੍ਹਾਂ ਵਿਸ਼ਿਆਂ ਨੂੰ ਆਪਣਾ ਦੁਸ਼ਮਣ ਸਮਝਣ ਦੇ ਚੱਕਰ ਵਿਚ ਮੈਂ ਕਦੇ ਸਮਝਿਆ ਨਹੀਂ ਕਿ ਮੈਂ ਆਤਮਾ ਹੀ ਹਾਂ। (16) ਬਾਹਰਲੀ ਗੱਲਬਾਤ ਦੀ ਆਦਤ ਅਤੇ ਬਾਹਰਲੀ ਹਲਚਲ ਅੱਗੇ ਦੱਸੀ ਗਈ 4Page Navigation
1 ... 3 4 5 6 7 8 9 10 11 12 13 14 15 16 17 18