________________
d
ਪਹਿਲਾਂ ਭਗਵਾਨ ਮਹਾਵੀਰ ਨਾਲ ਪਾਵਾ ਪੁਰੀ ਵਿਖੇ ਧਰਮ ਚਰਚਾ ਕੀਤੀ ਸੀ । ਸਾਰੇ ਗ਼ਣਧਰ ਅਤੇ ਉਨ੍ਹਾਂ ਦਾ ਧਰਮ ਪਰਿਵਾਰ ਦੇਸ਼ ਦੇ ਦੂਸਰੇ ਹਿੱਸਿਆਂ ਦੀ ਤਰਾਂ ਪੰਜਾਬ ਵਿਚ ਵੀ ਘੁਮਿਆ ਸੀ । ਇੰਦਰਭੂਤੀ ਗੌਤਮ ਦੇ ਪ੍ਰਸ਼ਨ ਅਤੇ ਭਗਵਾਨ ਮਹਾਵੀਰ ਦੇ ਉੱਤਰ ਹੀ ਸਵੇਤਾਂਵਰ ਪੁਰਾਤਨ ਜੈਨ ਸਾਹਿਤ ਦੀ ਜਿੰਦ ਜਾਨ ਹਨ । ਇਕੱਲੇ ਭਗਵਤੀ ਸੂਤਰ ਵਿਚ ਗਣਧਰ ਗੋਤਮ ਇੰਦਰਭੂਤੀ ਨੇ 36000 ਪ੍ਰਸ਼ਨ ਪੁਛੇ ਹਨ।
ਜੈਨ ਸ਼ਾਸਤਰਾਂ ਦੀ ਸ਼ਰੁਤ ਪ੍ਰੰਪਰਾ ਰਹੀ ਹੈ । ਇਸੇ ਸ਼ਰੁਤ ਪ੍ਰੰਪਰਾ ਤੇ ਵਰਤਮਾਨ ਸ਼ਵੇਤਾਂਵਰ ਆਗਮਾਂ ਦਾ ਸੰਕਲਨ ਹੋਇਆ।
ਇਸ ਸ਼ਰਤ ਪ੍ਰੰਪਰਾ ਨੂੰ ਸੰਭਾਲਨ ਦਾ ਸੋਹਰਾ 5ਵੇਂ ਗਣਧਰ ਸੁਧਰਮਾ ਸਵਾਮੀ' ਤੇ ਹੈ ਜਿਨ੍ਹਾਂ ਅਪਣੇ ਚੇਲੇ ਰਾਜਹਿ ਨਿਵਾਸੀ ਨੂੰ ਇਹ ਸ਼ਾਸਤਰ ਸੁਨਾਏ । ਗਣਧਰ ਸੁਧਰਮਾ ਹਰ ਸ਼ਾਸਤਰਾਂ ਵਿਚ ਆਖਦੇ ਹਨ ਕਿ ਮੈਂ ਅਜੇਹਾ ਭਗਵਾਨ ਮਹਾਵੀਰ ਦੇ ਮੁਖੋਂ ਸੁਣਿਆ ਹੈ।”
ਅਚਾਰਿਆ ਜੰਬੂ ਸਵਾਮੀ ਮਹਾਨ ਤਿਆਗੀ ਸਨ ਆਪ ਦੀ ਪ੍ਰੇਰਣਾ ਨਾਲ ਪ੍ਰਭਵ ਆਦਿ 500 ਚੋਰਾਂ ਨੇ ਮੁਨੀ ਧਰਮ ਗ੍ਰਹਿਣ ਕੀਤਾ ।
ਅਚਾਰਿਆ ਪ੍ਰਭਵ ਤੋਂ ਵਾਅਦ ਦਸ਼ਵੈਕਾਲਿਕ ਸੂਤਰ ਦਾ ਸੰਕਲਣ ਕਰਨ ਵਾਲੇ ਸਯੰਭਵ ਅਚਾਰਿਆ ਹੋਏ । ਇਹ ਸ਼ਾਸਤਰ ਸ਼ਵਤਾਂ ਵਰ ਸਾਧੂਆਂ ਦਾ ਵਿਧਾਨ ਮੰਨਿਆ ਜਾਂਦਾ ਹੈ । ਅਚਾਰਿਆ ਯਸ਼ੋਭਦਰ ਅਤੇ ਸੰਭੂਤ ਵਿਜੈ ਦੇ ਅਨੇਕਾਂ ਚੇਲੇ ਇਸ ਉੱਤਰਾਪਥ ਦੇਸ਼ ਵਿਚ ਪ੍ਰਚਾਰ ਕਰਦੇ ਰਹੇ । ਇਹ ਸਮਾਂ ਨੰਦ ਵੰਸ਼ੀ ਰਾਜਿਆਂ ਦਾ ਸੀ।
ਅਚਾਰਿਆ ਭੱਦਰ ਵਾਹ ਜੈਨ ਧਰਮ ਦੇ ਪ੍ਰਸਿਧ ਅਚਾਰਿਆ ਸਨ । ਜਿਨ੍ਹਾਂ ਦਾ ਪ੍ਰਤਿਸਠਾ ਪੁਰ ਸੀ । ਆਪਨੇ ਭਦਰਵਾਹ ਸੰਘਤਾ ਨਾਂ ਦਾ ਜੋਤਸ਼ ਗ੍ਰੰਥ ਬਣਾਇਆ । ਆਪ ਫਰਾਹ ਮਿਹਰ ਦੇ ਭਰਾ ਸਨ । 17 ਸਾਲ ਤਕ ਕਠੋਰ ਤੱਪ ਕਰਕੇ ਆਪ ਨੇ 14 ਪੂਰਵਾ ਦਾ ਗਿਆਨ ਹਾਸਲ ਕੀਤਾ । 62 ਸਾਲ ਦੀ ਉਮਰ ਵਿਚ ਆਪ ਅਚਾਰਿਆ ਬਣੇ । ਵੀਰ ਨਿਰਵਾਨ ਸੰਬਤ 170 ਨੂੰ ਆਪ ਸਵਰਗ ਸਿਧਾਰ ਗਏ । ਆਪ ਨੇ ਨੇਪਾਲ ਵਰਗੇ ਦੇਸ ਵਿਚ ਧਰਮ ਪ੍ਰਚਾਰ ਕੀਤਾ । ਆਪਨੇ ਕਲਪ ਸੂਤਰ ਲਿਖਿਆ, ਅਨੇਕਾਂ ਸ਼ਾਸਤਰਾਂ ' ਤੇ ਪ੍ਰਾਕ੍ਰਿਤ ਨਿਰਯੁਕਤੀਆਂ ਲਿਖੀਆਂ । ਆਪਨੇ ਹੋਰ ਕਈ ਵਿਸ਼ਿਆਂ ਤੇ ਗ੍ਰੰਥ ਲਿਖੇ ।
ਰਾਜਾ ਚੰਦਰ ਗੁਪਤ ਦੇ ਰਾਜ ਵਿਚ 12 ਸਾਲ ਦਾ ਅਕਾਲ ਪਿਆ। ਤਦ ਆਪ ਸਾਧੂਆਂ ਨਾਲ ਕਲਿੰਗਾ ਵਿਖੇ ਚਲੇ ਗਏ ।
ਆਪ ਤੋਂ ਵਾਅਦ ਦੋ ਅਚਾਰਿਆ ਸਥੂਲੀ ਭਦਰ ਨੰਦ ਰਾਜੇ ਦੇ ਮੰਤਰੀ ਸ਼ਕ ਡਾਲ ਦੋ ਪੁੱਤਰ ਸਨ । ਆਪ ਦਾ ਜਨਮ ਵੀਰ ਸੰ. 116 ਨੂੰ ਹੋਇਆ । ਆਪ ਨੇ ਸੰਭੂਤੀ ਵਿਜੈ
(71)