________________
ਤੋਂ ਦੀਖਿਆ ਗ੍ਰਹਿਣ ਕੀਤੀ । ਆਪਨੇ ਭੋਗ ਵਿਲਾਸ ਨੂੰ ਠੋਕਰ ਮਾਰ ਕੇ . ਮੁਨੀ ਜੀਵਨ ਗ੍ਰਹਿਣ ਕੀਤਾ । ਵੀਰ ਸੰ, 215 ਨੂੰ ਆਪ ਦਾ ਸਵਰਗਵਾਸ ਹੋ ਗਿਆ । ਆਪ ਜੀ ਦਾ ਚਾਣਕਿਆ ਚੇਲਾ ਬਣ ਗਿਆ ਸੀ । ਆਪ ਨੇ ਪਾਟਲੀਪੁਤਰ ਵਿਖੇ ਸ਼ਾਸ਼ਤਰ ਬਾਚਨਾ ਦਾ ਇਕੱਠ ਕੀਤਾ।
ਅਚਾਰਿਆ ਮਹਾਗਿਰੀ ਦੇ ਚੇਲੇ ਹੋਏ ਜਿਨ੍ਹਾਂ ਤੋਂ ਕਈ ਸ਼ਾਖਾਵਾਂ ਚਲੀਆਂ । ਇਸ ਸਮੇਂ ਸ਼ਵੇਤਾਂਵਰ ਦਿਗੰਬਰ ਮੱਤਭੇਦ ਸਾਮ੍ਹਣੇ ਆ ਚੁੱਕੇ ਸਨ । ਦਿਗੰਵਰ ਪੱਟਾਵਲੀਆਂ ਅਨੁਸਾਰ ਭਦਰਵਾਹੂ ਪਾਸ ਚੰਦਰ ਗੁਪਤ ਮੋਰਿਆ ਨੇ ਦੀਖਿਆ ਗ੍ਰਹਿਣ ਕੀਤੀ । ਅਚਾਰਿਆ ਹਸਤੀ ਦੇ 12 ਚੇਲਿਆਂ ਦਾ ਜਿਕਰ ਹੈ, ਉਨ੍ਹਾਂ ਤੋਂ ਅਨੇਕਾਂ ਸ਼ਾਖਾਂ ਉਪ ਸ਼ਾਖਾਵਾਂ ਨਿਕਲੀਆਂ । ਆਪ ਦਾ ਸਵਰਗਵਾਸ ਵੀਰ ਨਿਰਵਾਨ ਸੰ. 319 ਨੂੰ ਹੋਇਆ । ਅਚਾਰਿਆ ਨਾਗਹਸਤੀ 10 ਪੂਰਵਾ ਦੇ ਜਾਨਕਾਰ ਸਨ ।
ਭਗਵਾਨ ਮਹਾਵੀਰ ਦੀ ਪੁਰਾਤਨ ਪੱਟਾਵਲੀ ਦੇ 25 ਸਥਾਨ ਸਕਦਿਲਾ ਅਦਾਰਿਆ ਦਾ ਨਾਂ ਪ੍ਰਸਿਧ ਹੈ । ਆਪ ਨੇ ਮਥੁਰਾ ਵਿਖੇ ਦੂਸਰੀ ਸ਼ਾਸਤਰ ਬਾਚਨਾ ਬੁਲਾਈ । ਦਿਸ ਦਾ ਸਮਾਂ ਮਹਾਵੀਰ ਦੀ ਨਿਰਵਾਨ ਸੰਬਤ ਦੀ 9 ਸਦੀ ਹੈ । ਨੰਦੀ ਸੂਤਰ ਦੀ ਪੱਟਾਵਲੀ ਵਿਚ ਦਰਜ 27ਵੇਂ ਅਚਾਰਿਆ ਨਾਗਾਅਰਜੁਣ ਹੈ ਆਪ ਦਾ ਸੰ. ਵੀਰ ਸੰ. 875 ਹੈ ।
12
ਨੰਦੀ ਸੂਤਰ ਦੇ 28ਵਾਂ ਸਥਾਨ ਅਚਾਰਿਆ ਦੇਵ ਅਰਧ ਖਿਨ੍ਹਾ ਸ਼ਮਣ ਦਾ ਨਾਂ ਖਾਸ ਵਰਨਣ ਯੋਗ ਹੈ । ਜਿਨ੍ਹਾਂ ਵੀਰ ਸੰ. 998 ਨੂੰ ਸਾਰੇ ਮੂੰਹ ਜਬਾਨੀ ਸਾਹਿਤ ਨੂੰ ਪੁਸਤਕ ਰੂਪ ਦੇ ਦਿਤਾ । ਇਹ ਉਨ੍ਹਾਂ ਦੇ ਉਪਕਾਰ ਦਾ ਸਿੱਟਾ ਹੈ ਕਿ ਅੱਜ ਸਾਨੂੰ ਭਗਵਾਨ ਮਹਾਵੀਰ ਦੀ ਪ੍ਰਾਚੀਨ ਬਾਣੀ ਪ੍ਰਾਪਤ ਹੈ । ਇਹ ਪ੍ਰੰਪਰਾ ਅਸੀਂ ਸ਼ਵੇਤਾਂਵਰ ਨੰਦੀ ਸੂਤਰ ਦੇ ਅਧਾਰ ਤੇ ਲਿਖੀ ਹੈਂ । ਮਹਾਰਾਜਾ ਖਾਰਵੇਲ ਨੇ ਉੜੀਸਾ ਦੀ ਖੰਡਗਿਰੀ ਵਾਲੇ ਸ਼ਿਲਾਲੇਖ ਤੇ ਇਕ ਸ਼ਾਸ਼ਤਰ ਵਾਚਨਾ ਦਾ ਜਿਕਰ ਕੀਤਾ ਹੈ।
ਇਨ੍ਹਾਂ ਸਾਰੇ ਅਚਾਰਿਆਂ ਦੇ ਵਰਨਣ ਕਰਨ ਤੋਂ ਭਾਵ ਇਹ ਹੈ ਕਿ ਪੁਰਾਤਨ ਪੱਟਾਵਲੀਆਂ ਦਾ ਸੰਬੰਧ ਪੰਜਾਬੀ ਪੱਟਾਵਲੀਆਂ ਨਾਲ ਜੋੜਿਆ ਜਾਵੇ । ਪੰਜਾਬੀ ਪੱਟਾਵਲੀਆਂ ਇਨ੍ਹਾਂ ਅਚਾਰਿਆਂ ਨੂੰ ਅਪਣਾ ਪ੍ਰਮੁਖ ਮੰਨਦੀਆਂ ਹਨ । ਇਸ ਦਾ ਕਾਰਣ ਹੈ ਕਿ ਇਨ੍ਹਾਂ ਅਚਾਰਿਆਂ ਦੇ ਚੇਲੇ ਪੰਜਾਬ ਅਤੇ ਸਿੰਧ ਵਿਚ ਅਪਣੇ ਧਰਮ ਪ੍ਰਚਾਰ ਕੇਂਦਰ
ਕਾਇਮ ਕਰਦੇ ਹਨ।
ਪੱਟਾਂਵਲੀਆਂ ਵਿਚੋਂ ਮਸ਼ਹੂਰ ਅਸੀਂ ਕੁਝ ਹੀ ਅਚਾਰਿਆਂ ਦਾ ਵਰਨਣ ਕੀਤਾ ਹੈ। ਜਿਨ੍ਹਾਂ ਧਰਮ ਪ੍ਰਚਾਰ, ਵਿਦਿਆ ਦੇ ਖੇਤਰ ਵਿਚ ਮਹੱਤਵਪੂਰਣ ਯੋਗਦਾਨ ਪਾਇਆ ਹੈ
( 72 )