________________
ਅਚਾਰਿਆ ਸ਼੍ਰੀ ਰੱਤੀ ਰਾਮ ਜੀ
ਅਚਾਰਿਆ ਸ੍ਰੀ ਸੁਸ਼ੀਲ ਕੁਮਾਰ ਜੀ ਮਹਾਰਾਜ ਦਾ ਸੰਬੰਧ ਇਸ ਅਚਾਰਿਆ ਜੀ ਨਾਲ ਹੀ ਹੈ । ਆਪ ਦਾ ਜਨਮ ਹਰਿਆਣੇ ਦੇ ਕਿਸੇ ਪਿੰਡ ਵਿਚ ਹੋਇਆ। ਆਪ ਸੰਸਕ੍ਰਿਤ, ਪ੍ਰਾਕ੍ਰਿਤ, ਰਾਜਸਥਾਨੀ ਭਾਸ਼ਾਵਾਂ ਦੇ ਮਹਾਨ ਵਿਦਵਾਨ ਸਨ । ਆਪ ਮਹਾਨ ਯੁੱਗ ਵਰਤਕ ਸਨ । ਆਪ ਦੇ ਜੀਵਨ ਸਾਰੇ ਇਕ ਘਟਨਾ ਬਹੁਤ ਮਸ਼ਹੂਰ ਹੈ । ਸੰ. 1887 ਨੂੰ ਆਪ ਮਾਲੇਰਕੋਟਲਾ ਵਿਖੇ ਵਿਰਾਜਮਾਨ ਸਨ । ਭੈੜੇ ਕਰਮਾਂ ਦਾ ਸਿੱਟਾ ਸੀ ਕਿ ਆਪ ਦੇ ਸ਼ਰੀਰ ਤੋਂ ਦੁਰਗੰਧ ਸ਼ੁਰੂ ਹੋ ਗਈ । ਸ਼ਰੀਰ ਦੇ ਅੰਗ ਗ਼ਲਨ ਸੜਨ ਲੱਗੇ । ਲੋਕ ਆਪ ਨੂੰ ਘ੍ਰਿਣਾ ਨਾਲ ਵੇਖਣ ਲਗ ਪਏ । ਲੋਕਾਂ ਇਹ ਸ਼ਿਕਾਇਤ ਮਾਲੇਰਕੋਟਲਾ ਦੇ ਨਵਾਬ ਸੂਬਾ ਖਾਨ ਕੋਲ ਕੀਤੀ। ਜਦ ਉਹ ਅਪਣੇ ਮਹਿਲ ਤੋਂ ਇਸ ਘਟਨਾ ਦੀ ਪੜਤਾਲ ਲਈ ਚਲਿਆ, ਤਾਂ ਉਸਦੇ ਸ਼ਰੀਰ ਨੂੰ ਅਨੌਖੀ ਸੁਗੰਧ ਦਾ ਅਨੁਭਵ ਹੋਇਆ। ਉਸਨੇ ਲੋਕਾਂ ਦੇ ਆਖੇ ਜਦੋਂ ਜੈਨ ਸਥਾਨਕ ਵਿਚ ਪੈਰ ਪਾਇਆ ਤਾਂ ਉਸਦਾ ਸ਼ਰੀਰ ਅਲੌਕਿਕ ਸੁਗੰਧ ਨਾਲ ਮਹਿਕ ਉਠਿਆ। ਨਵਾਬ ਆਪ ਦਾ ਭਗਤ ਬਣ ਗਿਆ । ਆਪ ਦੇ ਚਮਤਕਾਰ ਦੀਆਂ ਬਹੁਤ ਕਹਾਣੀਆਂ ਹਨ । ਆਪ ਦੀ ਸਮਾਧੀ ਮਾਲੇਰਕੋਟਲਾ ਵਿਖੇ ਹੈ ।
ਆਪ ਹੀ ਪ੍ਰਸਿੱਧ ਜੈਨ ਸੰਤ ਸ੍ਰੀ ਰੂਪ ਚੰਦ ਜੀ ਮਹਾਰਾਜ ਦੇ ਦਾਦਾ ਗੁਰੂ ਸਨ। ਆਪ ਨੇ ਅਨੇਕਾਂ ਸਾਧੂ, ਸਾਧਵੀਆਂ ਨੂੰ ਜੈਨ ਗ੍ਰੰਥਾਂ ਦਾ ਸੂਖਮ ਅਧਿਐਨ ਕਰਾਇਆ 1
ਅਚਾਰਿਆ ਸ਼੍ਰੀ ਨੰਦ ਲਾਲ ਜੀਂ
ਆਪ ਕਸ਼ਮੀਰੀ ਬ੍ਰਾਹਮਣ ਸਨ। ਆਪਨੇ ਸੰ. 1861 ਵਿਚ 18 ਸਾਲ ਦੀ ਭਰੀ ਜਵਾਨੀ ਵਿਚ ਸੰਸਾਰਿਕ ਸੁੱਖ ਤਿਆਗ ਕੇ ਜੈਨ ਫਕੀਰੀ ਗ੍ਰਹਿਣ ਕੀਤੀ। ਆਪ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼, ਰਾਜਸਥਾਨੀ, ਫਾਰਸੀ ਅਤੇ ਉਰਦੂ ਦੇ ਮਹਾਨ ਵਿਦਵਾਨ ਸਨ ।
ਆਪ ਨੇ ਪ੍ਰਾਕ੍ਰਿਤ ਭਾਸ਼ਾ ਵਿਚ ‘ਲਬਧੀ ਪ੍ਰਕਾਸ਼” ਨਾਂ ਦਾ ਗ੍ਰੰਥ ਕਪੂਰਥਲੇ ਵਿਖੇ ਸੰਪੂਰਣ ਕੀਤਾ ਸੀ । ਆਪ ਨੇ ਕਵਿਤਾ ਰੂਪ ਵਿੱਚ 20 ਜੈਨ ਗ੍ਰੰਥਾਂ ਦੀ ਰਚਨਾ ਕੀਤੀ । ਇਨ੍ਹਾਂ ਸਭ ਗ੍ਰੰਥਾਂ ਦੀ ਰਚਨਾ ਦਾ ਸਮਾਂ ਸੰ. 1870 ਤੋਂ ਲੈਕੇ 1906 ਤਕ ਦਾ ਹੈ। ਆਪ ਅਪਣੇ ਗੁਰੂ ਅਚਾਰਿਆਂ ਸ਼੍ਰੀ ਰਤੀ ਲਾਲ ਜੀ ਦੀ ਤਰਾਂ ਹੀ ਮਹਾਨ ਪ੍ਰਭਾਵਕ ਅਚਾਰਿਆ ਸਨ । ਆਪ ਨੇ ਹੀ ਸ਼੍ਰੀ ਰੂਪ ਚੰਦ ਜੀ ਮਹਾਰਾਜ ਨੂੰ ਦੀਖਿਅਤ ਕੀਤਾ । ਆਪ ਨੇ ਬਹੁਤ ਸਾਰੇ ਗਰੰਥਾਂ ਦੀਆਂ ਨਕਲਾਂ ਕੀਤੀਆਂ।
(67)