________________
ਅਚਾਰਿਆ ਸ਼ੀ ਛਜ ਮੱਲ ਜੀ
ਅਚਾਰਿਆ ਨਾਗਰ ਮਲ ਜੀ ਤਰ੍ਹਾਂ ਇਨ੍ਹਾਂ ਵਾਰੇ ਕੋਈ ਇਤਿਹਾਸਕ ਜਾਣਕਾਰੀ ਨਹੀਂ ਮਿਲਦੀ । ਇਹ ਆਖਿਆ ਜਾਂਦਾ ਹੈ ਕਿ ਆਪ ਜਾਤ ਦੇ ਘੁਮਾਰ ਸਨ ! ਆਪਦੇ ਜਿਆਦਾ ਚੇਲੇ ਆਪਦੇ ਜਿਉਂਦੇ ਜੀਵਨ ਵਿਚ ਹੀ ਸਵਰਗਵਾਸ ਹੋ ਗਏ ਸਨ । ਸਿਰਫ਼ ਇਕ ਸਾਧੂ ਰਿਹਾ, ਉਹ ਵੀ ਸੁਨਾਮ ਵਿਖੇ ਸਵਰਗਵਾਸ ਹੋ ਗਿਆ ।
· ਸ਼੍ਰੀ ਸੁਮਨ ਮੁਨੀ ਜੀ ਨੇ ਇਨ੍ਹਾਂ ਵਾਰੇ ਇਕ ਘਟਨਾ ਦਾ ਜਿਕਰ ਕੀਤਾ ਹੈ ਕਿ ਆਪ ਸਾਧਵੀ ਸ੍ਰੀ ਮੁਲਾ ਜੀ ਦੇ ਸੰਸਾਰ ਪੱਖ* ਮਾਸੜ ਸਨ । ਸਾਧਵੀ ਜੀ ਦੀ ਦੀਖਿਆ ਸੰਬਤ 1897 ਅਤੇ ਸਵਰਗਵਾਸ ਸੰਬਤ 1903 ਵਿਚ ਹੋਇਆ ।
ਅਚਾਰਿਆ ਸ੍ਰੀ ਰਾਮ ਲਾਲ ਜੀ
ਆਪ ਵੀ ਸ਼ਵੇਤਾਂਬਰ ਜੈਨ ਸਥਾਨਕਵਾਸੀ ਨੂੰ ਪਰਾ ਦੇ ਅਚਾਰਿਆ ਸਨ । ਆਪ . ਪਿਤਾ ਦਾ ਨਾਂ ਨਿਹਾਲ ਚੰਦ ਸੀ । ਆਪਦਾ ਜਨਮ ਸਥਾਨ ਸੁਨਾਮ ਦੇ ਨਜਦੀਕ ਕੋਈ ... ਪਿੰਡ ਹੈ । ਆਪ ਜਾਤ ਦੇ ਰਾਜਪੂਤ ਸਨ । ਆਪ ਵਾਰੇ ਇਹ ਬਹੁਤ ਹੀ ਮਹੱਤਵ ਪੂਰਨ ਕਥਾ ਪ੍ਰਚਲਿਤ ਹੈ । ਆਖਦੇ ਹਨ ਇਕ ਸਮਾਂ ਅਜਿਹਾ ਆਇਆ ਜੱਦ ਅਚਾਰਿਆ ਸ੍ਰੀ ਛੱਜ, ਖ਼ਲ ਦਾ ਬਾਤਾ ਸਾਧੂ ਪਰਿਵਾਰ ਸਵਰਗਵਾਸ ਹੋ ਗਿਆ, ਗਿਆਨਾ ਜੀ ਆਦਿ ਕੁਝ ਸਾਧਵੀਆਂ ਹੀ ਜਿੰਦਾ ਰਹੀਆਂ । ਗਿਆਨਾ ਜੀ ਦੀ ਇਕ ਪੜਚੋਲੀ ਸ੍ਰੀ ਮੁਲਾਂ ਜੀ ਸਨ । ਉਨਾਂ ਸ਼ੀ ਨਿਹਾਲ ਚੰਦ ਪਾਸ ਆਪਨੂੰ ਮੰਗ ਲਿਆ । ਆਪਨੇ ਸ੍ਰੀ ਰਾਮ ਲਾਲ ਜੀ ਨੂੰ ਚੈਨ ਸ਼ਾਸਤਰ ਪੜਾਏ । ਗਣਿਤ, ਜੋਤਸ਼ ਦੇ ਗ ਥਾਂ ਦੀ ਸਿਖਿਆ ਦਿੱਤੀ ਆਪ ਛੇਤੀ ਹੀ ਇਨੇ ਵਿਦਵਾਨ ਹੋ ਗਏ ਕਿ ਲੋਕ ਆਪ ਨੂੰ ਪੰਡਤ ਆਖਣ ਲੱਗੇ । ਆਪ ਨੂੰ 32 ਸੂਤਰ ਜਬਾਨੀ ਯਾਦ ਸਨ । ਇਸ ਗੋਲੀ ਦੀ ਚਰਚਾ ਸੀ ਧੀ ਵਿਜੈ ਨੇ ਵੀ ਆਪਣੀ ਪੱਟੀ ਚਰਚਾ ਪੰਨਾ 504 ਤੇ ਕੀਤੀ ਹੈ । ਆਪ ਨੇ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ ਵਿਖੇ ਖੂਬ ਧਰਮ ਪ੍ਰਚਾਰ ਕੀਤਾ । ਆਪ ਜੀ ਦਾ ਸਵਰਗਵਾਸ ਸੰ. 1898 ਨੂੰ ਦਿੱਲੀ ਵਿਚ ਚਾਂਦਨੀ ਚੌਕ ਵਿਖੇ ਹੋਇਆ ।
( 66 )