________________
ਅਕਬਰ ਤੇ ਖਤਰ ਗੱਛ ਦੇ ਅਚਾਰਿਆ
ਅਕਬਰ ਨੇ ਅਚਾਰਿਆ ਜਿਨਚੰਦਰ ਸੂਰੀ ਨਾਲ ਰਹਿ ਕੇ ਕਾਫੀ ਜੈਨ ਧਰਮ ਦੇ ਪ੍ਰਚਾਰ ਵਿਚ ਹੱਥ ਬਟਾਇਆ । ਅਕਬਰ ਨੇ ਅਚਾਰਿਆ ਜਿਨਚੰਦ ਸੂਰੀ ਵਾਰੇ ਅਪਣੇ ਜੈਨ ਮਤਰੀ ਕਰਮ ਚੰਦ ਤੋਂ ਸੁਨਿਆ ਸੀ । ਆਪ ਅਕਬਰ ਦੀ ਬੇਨਤੀ ਤੇ ਸੰਬਤ 1648 ਫਲਗੁਣ 12 ਨੂੰ ਲਾਹੌਰ ਪੁਜੇ । ਉਸ ਦਿਨ ਈਦ ਸੀ । ਆਪਦੇ ਨਾਲ 31 ਸਾਧੂ ਸਨ । ਸੰਬਤ 1649 ਨੂੰ ਆਪ ਨੂੰ ਯੁਗ ਪ੍ਰਧਾਨ ਦੀ ਪਦਵੀ ਦਿਤੀ ਗਈ । ਆਪ ਨਾਲ ਆਏ ਮੁਨੀ ਜਿਨ ਸਿੰਘ ਨੂੰ ਅਚਾਰਿਆ ਪਦਵੀ, ਮੂਨੀ ਗੁਣ ਵਿਜੈ ਅਤੇ ਮਨੀ ਸਮੇਂ ਸੁੰਦਰ ਨੂੰ ਵਾਚਨਾ ਅਚਾਰਿਆ ਦੀ ਪਦਵੀ ਦਿਤੀ । ਮੁਨੀ ਵਾਚਕ ਜੋ ਸੋਮ ਅਤੇ ਮਨੀ ਰਤਨ ਨਿਧਾਨ ਨੂੰ ਉਪਾਧਿਆਂ ਪਦਵੀ ਦਿੱਤੀ ਗਈ । ਉਨ੍ਹਾਂ ਦਿਨਾਂ ਵਿਚ ਅਕਬਰ ਕਸ਼ਮੀਰ ਵਲ ਜਾ ਰਿਹਾ ਸੀ । ਉਨ੍ਹਾਂ ਅਚਾਰੀਆ ਜੀ ਤੋਂ ਆਸ਼ੀਰਵਾਦ ਲਿਆ ।
ਬਾਦਸ਼ਾਹ ਇਸਤੋਂ ਪਹਿਲਾਂ ਅਚਾਰਿਆ ਹੀਰਾ ਵਿਜੈ ਦੇ ਆਖਣ ਤੇ ਸੱਤ ਦਿਨ ਸੰਵਤਸਰੀ ਲਈ ਪਹਿਲਾਂ ਜੀਵ ਰਖਿਆਂ ਦਾ ਫ਼ਰਮਾਨ ਕਰ ਚੁੱਕਿਆ ਸੀ । ਆਪਨੇ , ਇਕ ਸਾਲ ਸਮੁੰਦਰੀ ਹਿੰਸਾ ਬੰਦ ਕਰਵਾਈ । ਆਪ ਇਕ ਸਾਲ ਲਾਹੋਰ ਵਿੱਚ ਰਹੇ। ਫੇਰ ਆਪ ਵੀ ਗੁਜਰਾਤ ਨੂੰ ਚਲੇ ਗਏ । ''
ਇਨ੍ਹਾਂ ਜੈਨ ਮੁਨੀਆਂ ਦੇ ਪ੍ਰਭਾਵ ਹੇਠ ਬਾਦਸ਼ਾਹ ਅਕਬਰ ਨੇ ਹੇਠ ਲਿਖੇ ਪ੍ਰਮੁੱਖ ਕੰਮ ਕੀਤੇ ।
(1) 12 ਦਿਨ ਭਾਦੋਂ ਦੇ, ਸਾਰੇ ਐਤਵਾਰ, ਅਕਬਰ ਦਾਜਨਮ ਦਿਨ, 3 ਪੁਤਰਾਂ ਦੇ ਜਨਮ ਦਿਨਾਂ ਦੇ ਮਹੀਨੇ, ਸੂਫੀਆਂ ਦੇ ਦਿਨ, ਈਦ ਦਾ ਦਿਨ, 12 ਸੂਰਜ ਸੰਕਰਾਂਤੀਆਂ ਰਜਿਆਂ ਦੇ ਦਿਨ ਕੁਲ ਮਿਲਾਕੇ 6 ਮਹੀਨੇ 6 ਦਿਨ ਜੀਵ ਹੱਤਿਆ ਬਿਲਕੁਲ ਬੰਦ ਕਰਵਾਉਣ ਦੇ ਸ਼ਾਹੀ ਫੁਰਮਾਨ ਜਾਰੀ ਕਰਵਾਏ ॥
(2) ਜਚੀਆ ਬੰਦ ਕਰ ਦਿਤਾ । (3) ਤਲਾਬ ਦੇ ਸਦਰਾਂ ਵਿਚ ਮੱਛੀਆਂ ਫੜਨੀਆਂ ਬੰਦ ਕਰਵਾ ਦਿਤੀਆ । (4) ਜੈਨ ਮੰਦਰਾਂ ਅੱਗੇ ਬਾਜੇ ਦਾ ਬੰਦ ਹੁਕਮ ਵਾਪਸ ਲਿਆ । (5) ਰਾਜੇ ਨੇ ਸ਼ਿਕਾਰ ਛੱਡ ਦਿੱਤਾ । (6) ਅਕਬਰ 500 ਚਿੜੀਆਂ ਦਾ ਭੋਜਨ ਕਰਦਾ ਸੀ । ਉਸਦਾ ਤਿਆਗ ਕੀਤਾ ।
( 49 )