________________
(7) ਜੈਨ ਤੀਰਥਾਂ ਦੇ ਆਸ ਪਾਸ ਹਰ ਪ੍ਰਕਾਰ ਦੀ ਜੀਵ ਹਿੰਸਾ ਦੀ ਪਾਬੰਦੀ ਲਗਵਾ ਦਿੱਤੀ ।
(8) ਕੈਦੀਆਂ ਨੂੰ ਜਬਰੀ ਮੁਸਲਮਾਨ ਬਨਾਉਣਾ ਬੰਦ ਕੀਤਾ । (9) ਜੈਨ ਤੀਰਥਾਂ ਦਾ ਟੈਕਸ ਮੁਆਫ ਕੀਤਾ । .
ਅਚਾਰਿਆ ਹੀਰਾ ਵਿਜੈ ਦੇ ਅਕਬਰ ਦੇ ਹੋਰ ਜੈਨ ਮੁਨੀਆਂ ਦੇ ਸੰਬੰਧਾਂ ਵਾਰੇ ਉਸ ਸਮੇਂ ਲਿਖੇ ਜੈਨ ਥਾਂ ਤੋਂ ਛੁਟ, ਆਈਨੇ ਅਕਬਰੀ, ਇਤਿਹਾਸਕਾਰ ਬਦਾਉਨੀ, ਡਾ: ਸਮਿਥ, ਅਕਬਰ ਦੇ ਸਮੇਂ ਦਾ ਪੁਰਤਗੇਜ ਯਾਤਰੀ ਪਿਹਰੇ ਨੇ ਅਪਣੇ ਸ੍ਰ ਥਾਂ ਵਿਚ
ਵਿਸਥਾਰ ਨਾਲ ਦਿੱਤਾ ਹੈ । | ਬਾਅਦ ਵਿਚ ਜਹਾਂਗੀਰ ਅਤੇ ਸ਼ਾਹਜਹਾਂ ਦੇ ਸਮੇਂ ਵੀ. ਜੈਨ ਅਚਾਰਿਆਂ ਨਾਲ ਚੰਗੇ ਸੰਬੰਧ ਰਹੇ । ਸ਼ਾਹਜਹਾਂ ਦੇ ਸਮੇਂ ਦਿਲੀ ਦਾ ਗੰਵਰ ਜੈਨ ਲਾਲ ਮੰਦਰ ਬਨਿਆਂ । ..
, ਔਰੰਗਜੇਬ ਬਾਦਸ਼ਾਹ ਅਪਣੀ ਧਾਰਮਿਕ ਕਟੜਤਾ ਲਈ ਮਸ਼ਹੂਰ ਰਿਹਾ ਹੈ । ਪਰ ਉਸ ਸਮੇਂ ਪੰਜਾਬ ਵਿਚ ਲੋਕਾ ਗੱਛ ਦੇ ਯਤੀ ਅਤੇ ਸਥਾਨਕਵਾਸੀ ਸਾਧੂਆਂ ਨੇ ਜੈਨ ਧਰਮ ਦਾ ਪ੍ਰਚਾਰ ਕੀਤਾ ।
ਲੋਕਾ ਯਤੀ ਪ੍ਰੰਪਰਾ ਸੰ 1560 ਵਿੱਚ ਲਾਹੋਰ ਵਿਖੇ ਪਹੁੰਚ ਚੁੱਕੇ ਸਨ । ਇਸ ਪ੍ਰੰਪਰਾ ਦੇ ਮੋਢੀ ਰਿਸ਼ੀ ਹਰੀ ਦਾਸ ਜੀ ਸਨ । ਕੁੱਝ ਯਤੀ ਪ੍ਰੰਪਰਾਵਾਂ, ਯਤੀ ਪ੍ਰਚਾਰ ਕੇਂਦਰ ਯਤੀ ਲੇਖਕਾਂ ਦਾ ਜਿਕਰ ਅਸੀਂ ਪਿਛੇ ਕਰ ਚੁੱਕੇ ਹਾਂ। ਇਨ੍ਹਾਂ ਯਤੀਆਂ ਵਿਚ ਕੁਝ ਖੱਰਰ ਗੱਛੇ ਦੇ ਪੂਜਾ ਦੀਆਂ ਗੱਦੀਆਂ ਸਨ । ਤਪਾ ਗੱਛ ਦੇ ਸਾਧੂ ਪੰਜਾਬ ਵਿਚ ਸੰਬਤ 17 ਸਦੀ ਤੋਂ ਬਾਅਦ 19ਵੀਂ ਸਦੀ ਵਿਚ ਆਏ ।
19ਵੀਂ ਸਦੀ ਵਿਚ ਹੋਏ ਤਪਾ ਗੱਛ ਤੇ ਲੋਕਾ ਗੱਛ (ਸਥਾਨਕ ਵਾਸੀ) ਸਾਧੂਆਂ ਦੀ ਜਨਮ ਭੂਮੀ ਜਿਆਦਾ ਤਰ ਪੰਜਾਬ ਹੀ ਰਿਹਾ ਹੈ । ਇਸ ਸਮੇਂ ਅੰਗਰੇਜਾਂ ਦਾ ਰਾਜ ਆ ਚੁੱਕਾ ਸੀ । ਜੈਨ ਧਰਮ ਦੇ ਸਾਰੇ ਫਿਰਕੇਆਂ ਦੇ ਉਪਾਸਕ ਅਤੇ ਉਨ੍ਹਾਂ ਨਾਲ ਸੰਬੰਧਿਤ ਸੰਸਥਾਵਾਂ ਕਾਇਮ ਹੋ ਚੁਕੀਆਂ ਸਨ ।
( 50 )