________________
ਵਿਕਰਮਪੁਰ, ਝੱਜਰ, ਸਹਿਨਨਗਰ, ਅੰਬਾਲਾ, ਸਰਹਿੰਦ, ਲੁਧਿਆਣਾ, ਅਮ੍ਰਿਤਸਰ ਹੁੰਦੇ ਲਾਹੌਰ ਜੇ । ਰਾਹ ਵਿਚ ਲੁਧਿਆਣਾ ਜੈਨ ਸਿੰਘ ਨੇ ਆਪਦਾ ਸ਼ਾਹੀ ਸਵਾਗਤ ਕੀਤਾ !
ਜਦ ਆਪ ਲਾਹੌਰ ਤੋਂ 5 ਮੀਲ ਦੂਰੀ ਤੇ ਖਾਨਪੁਰ ਪੁਜੇ ਤਾਂ, ਭਾਨੂੰਚੰਦ ਅਤੇ ਸਿਧੀ ਚੰਦ ਮੁਨੀਆਂ ਨੇ ਆਪਦਾ , ਸਵਾਗਤ ਕੀਤਾ । ਸੰਬਤ 1650 ਨੂੰ ਲਾਹੌਰ ਵਿਖੇ ਬਾਦਸ਼ਾਹ ਅਕਬਰ ਅਤੇ ਸਲੀਮ ਨੇ ਇਸ ਧਾਰਮਿਕ ਸਵਾਗਤੀ ਜਲੂਸਾਂ ਵਿਚ ਉਪਾਸਕਾਂ . ਵਲੋਂ ਹਿੱਸਾ ਲਿਆ ।
ਅਕਬਰ ਦੀ ਬੇਨਤੀ ਤੇ ਆਪਦੇ ਚੇਲੇ ਮੁਨੀ ਨੰਦੀ ਵਿਜੈ ਨੇ ਅਕਬਰ ਦੇ ਅੱਠ ਵਿਦਵਾਨਾਂ ਦੇ ਅੱਠ ਪ੍ਰਸ਼ਨਾਂ ਦੇ ਉੱਤਰ ਦਿਤੇ । ਸਮਰਾਟ ਨੇ ਖੁਸ਼ ਹੋ ਕੇ ਨੰਦੀ ਵਿਜੈ ਨੂੰ ਖੁਸ਼ ਫਹਿਮ ਦੀ ਪਦਵੀ ਦਿਤੀ । ਇਸੇ ਰਾਤ ਦਰਬਾਰ ਵਿੱਚ ਈਸ਼ਵਰ, ਰੰਗਾਂ ਅਤੇ ਸੂਰਜ ਸੰਬੰਧੀ 336 ਬ੍ਰਾਹਮਣਾਂ ਨਾਲ ਅਚਾਰਿਆ ਵਿਜੈ ਸੈਨ ਸੂਰੀ ਦਾ ਸਾਸਤਰਾ ਅਰਥ ਹੋਇਆ । ਅਕਬਰ ਨੇ ਖੁਸ਼ ਹੋ ਕੇ ਅਚਾਰਿਆ ਨੂੰ ਸਵਾਈ ਪਦਵੀ ਦਿਤੀ ।
ਅਚਾਰਿਆ ਵਿਜੈ ਸੈਨ ਨੇ ਬਾਦਸ਼ਾਹ ਅਕਬਰ ਪਾਸੋਂ ਜੀਵ ਰਖਿਆ ਅਨੇਕਾਂ ਹੁਕਮਨਾਮੇਂ ਜਾਰੀ ਕਰਵਾਏ । ਉਪਾਧਿਆ ਭਾਨੂੰ ਚੰਦ ਤੋਂ ਅਕਬਰ ਰਿਆ ਸਹਿਸਤਰਨਾਮਾਂ ਦੇ ' ਥ ਦਾ ਜਾਪ ਹਰ ਐਤਵਾਰ ਸੁਨਣ ਆਉਂਦਾ ਸੀ ।
ਮੁਨੀ ਸਿਧੀ ਚੰਦ ਨੇ ਤੀਰਥਾਂ ਤੋਂ ਲਗੀਆਂ ਪਾਬੰਦੀਆਂ ਹਟਵਾਈਆਂ । ਉਸਨੇ ਬਾਦਸ਼ਾਹ ਨੂੰ ਅਨੇਕਾਂ ਫਾਰਸੀ ਥ ਪੜਾਏ । ਮੁਨੀ ਸਿਧੀ ਚੰਦ ਸ਼ਹਿਜਾਦਾ ਸਲੀਮ ਦੇ ਖਾਸ ਸਲਾਹਕਾਰ ਸਨ ।
ਇਕ ਵਾਰ ਜਹਾਂਗੀਰ ਨੇ ਆਪਨੂੰ ਸਾਧੂ ਜੀਵਨ ਛੱਡਨ ਦੀ ਸਲਾਹ ਦਿਤੀ । ਆਪਜੀ ਦੇ ਇਨਕਾਰ ਕਰਨ ਤੇ, ਜਹਾਂਗੀਰ ਆਪ ਤੋਂ ਨਰਾਜ ਹੋ ਗਿਆ । ਆਪਨੂੰ ਰਾਜ ਛੱਡਣ ਦਾ ਹੁਕਮ ਦਿੱਤਾ ਗਿਆ । ਆਪ ਮਾਲਪੁਰ ਦੇ ਠਾਕੁਰ ਕੱਲ ਚਲੇ ਗਏ !
| ਪਿਛੋਂ ਜਹਾਂਗੀਰ ਨੂੰ ਬਹੁਤ ਪਛਤਾਵਾ ਲੱਗਾ। ਉਸਨੇ ਮੁਨੀ ਸਿਧੀ ਚੰਦ ਨੂੰ ਦੋਵਾ - ਸ਼ਾਹੀ ਠਾਠ ਨਾਲ ਬੁਲਾਇਆ । ਇਸ ਸਮੇਂ ਆਪ ਨੂੰ ਜਹਾਂਗੀਰ ਪਸੰਦ ਦੀ ਪਦਵੀ ਦਿਤੀ ।
. ਦੋਵੇਂ ਸੰਤ ਅਕਬਰ ਦੀ ਮੌਤ ਤਕ ਅਕਬਰ ਦੇ ਨਾਲ ਸਨ । ਪਿਛੋਂ ਇਨ੍ਹਾਂ ਸਲੀਮ ਜਹਾਂਗੀਰ ਤੋਂ ਸਨਮਾਨ ਹਾਸਲ ਕੀਤਾ ।
( 48 )