________________
ਆ ਕੇ ਧਰਮ ਪ੍ਰਚਾਰ ਦਾ ਸੱਦਾ ਦਿੱਤਾ । ਇਸ ਇਤਿਹਾਸਕ ਘਟਨਾ ਤੋਂ ਅਕਬਰ ਨੇ ਜੈਨ ਸਾਧੂਆਂ ਪ੍ਰਤਿ ਸਬੰਧਾਂ ਦਾ ਪਤਾ ਚਲਦਾ ਹੈ ।
ਸੰਬਤ 1639 ਵਿਚ ਅਕਬਰ ਦੀ ਬੇਨਤੀ ਤੇ ਅਚਾਰਿਆ ਹੀਰਾ ਵਿਜੈ ਅਪਣੇ 67 ਚੇਲਿਆਂ ਨਾਲ ਫਤੇਪੁਰ ਸਿਕਰੀ ਪੁੱਜੇ । ਸੰਬਤ 1640 ਵਿਚ ਅਕਬਰ ਨੇ ਆਪਨੂੰ ਜਗਤ ਗੁਰੂ ਅਤੇ ਸ਼ਾਂਤੀ ਚੰਦ ਣੀ ਨੂੰ ਉਪਾਧਿਆ ਦੀ ਪੱਦਵੀ ਦਿੱਤੀ । ਸ਼ਾਂਤੀ ਚੰਦ ਮਹਾਨ ਵਿਦਵਾਨ ਸਾਧੂ ਸਨ ! ਅਕਬਰ ਨੇ ਆਗਰੇ ਦੇ ਰੋਸ਼ਨਰ ਮੁਹੱਲੇ ਵਿਖੇ ਭਗਵਾਨ ਪਾਰਸ਼ਵ ਨਾਥ ਦਾ ਮੰਦਰ ਬਨਾਉਣ ਲਈ ਜ਼ਮੀਨ ਭੇਟ ਕੀਤੀ । ਜਿਥੇ ਉਥੋਂ ਦੇ ਜੈਨੀਆਂ ਨੇ ਵਿਸ਼ਾਲ ਮੰਦਰ ਬਨਵਾਇਆ। ਇਕ ਵਾਰ ਜਾਮਾ ਮਸਜਿਦ ਦੀ ਖੁਦਾਈ ਕਰਦੇ ਸਮੇਂ ਭਗਵਾਨ ਸ਼ੀਤਲ ਨਾਥ ਦੀ ਮੌਰਿਆ ਸਮੇਂ ਦੀ ਮੂਰਤੀ ਨਿਕਲੀ । ਅਕਬਰ ਨੇ ਉਹ ਵੀ ਅਚਾਰਿਆ ਸ੍ਰੀ ਨੂੰ ਭੇਟ ਕਰ ਦਿੱਤੀ । ਅਚਾਰਿਆ ਜੀ ਨੇ ਭਗਵਾਨ ਨੇਮੀ ਨਾਥ ਦੀ ਜਨਮ ਭੂਮੀ ਵਿਖੇ ਦੋ ਜੈਨ ਮੰਦਰ ਬਨਵਾਏ ।
ਅਕਬਰ ਦੇ 9 ਰਤਨਾਂ ਵਿਚ ਜੈਨ ਵਿਦਵਾਨ ਮੁਨੀ ਪਦਮ ਸੁੰਦਰ ਵੀ ਇਕ ਸਨ। ਅਚਾਰਿਆ ਜੀ ਨੇ ਇਹ ਅਪਣਾ ਚੋਂਮਾਸਾ ਆਗਰਾ ਵਿਖੇ ਕੀਤਾ । ਦੂਸਰਾ ਲਾਹੌਰ ਅਤੇ ਤੀਸਰਾ ਫਤੇਹਪੁਰ ਸਿਕਰੀ ਕੀਤਾ । ਤਿੰਨ ਸਾਲ ਅਕਬਰ ਨੂੰ ਧਰਮ ਉਪਦੇਸ਼ ਦੇ ਕੇ ਆਪ ਗੁਜਰਾਤ ਚਲੇ ਗਏ । ਅਕਬਰ ਦੀ ਬੇਨਤੀ ਤੇ ਅਚਾਰਿਆ ਉਪਾਧਿਆ ਸ਼ੀ ਸ਼ਾਂਤੀ ਚੰਦਰ ਜੀ ਅਕਬਰ ਦੇ ਕੋਲ ਰਹੇ । ਸ਼ਾਂਤੀ ਚੰਦਰ ਜੀ ਆਪਣੇ ਗੁਰੂ ਦੀ ਤਰ੍ਹਾਂ ਫਤੇਹਪੁਰ ਸਿਕਰੀ, ਆਗਰਾ, ਦਿੱਲੀ, ਲਾਹੌਰ ਅਤੇ ਕਸ਼ਮੀਰ ਵਿਚ ਕਾਫ਼ੀ ਸਮੇਂ ਜੈਨ ਧਰਮ ਦਾ ਪ੍ਰਚਾਰ ਕਰਦੇ ਰਹੇ । ਫਿਰ ਆਪ ਵੀ ਭਾਚੰਦ ਅਤੇ ਸਿਧੀ ਚੰਦ ਨੂੰ ਪੰਜਾਬ ਛੱਡ ਕੇ ਅਪਣੇ ਗੁਰੂ ਨੂੰ ਮਿਲਣ ਗੁਜਰਾਤੇ ਚਲੇ ਗਏ । ਇਹ ਘਟਨਾ ਸੰਬਤ 1645 ਦੀ ਹੈ। ਅਕਬਰ' ਨੇ ਮੁਨੀ ਭਾਨੂੰ ਚੰਦ ਨੂੰ ਉਪਾਧਿਆ ਪਦ ਪ੍ਰਦਾਨ ਕੀਤਾ ।
ਭਾਗ ਵਜੇ ਰਾਹੀਂ ਲਿਖੀ ਤਰਥ ਮਾਲਾ ਵਿਚ ਇਸ ਮੰਦਰ ਦੀ ਮੂਰਤੀ ਸਥਾਪਨਾ ਦਾ ਸਮਾਂ 1639 ਹੈ । ਅਤੇ ਮੂਰਤੀ ਸਥਾਪਨਾ ਕਰਨ ਵਾਲਾ ਰਾਜਾ ਮਾਨ ਸਿੰਘ ਹੈ । ਜੋ ਅਕਬਰ ਦਾ ਸੈਨਾਪਤੀ ਸੀ । ਅਚਾਰਿਆ ਹੀਰਾ ਵਿਜੈ ਦੇ ਚੇਲਿਆਂ ਦੀ ਗਿਣਤੀ 2000 ਤੱਕ ਪੁੱਜ ਚੁੱਕੀ ਸੀ।
ਅਕਬਰ ਦੇ ਦੋਵਾਰਾ ਬੇਨਤੀ ਤੇ ਆਪਨੇ ਅਪਣੇ ਗੱਦੀ ਨਸ਼ੀਨ ਚੇਲੇ ਅਚਾਰਿਆ ਵਿਜੈ ਸੈਨ ਨੂੰ ਲਾਹੌਰ ਜਾਣ ਦਾ ਹੁਕਮ ਦਿਤਾ । ਗੁਰੂ ਦਾ ਹੁਕਮ ਮਨਕੇ ਅਚਾਰਿਆ ਵਿਜੈ ਸੈਣ ਸੰ: 1649 ਮਘਰ ਸ਼ੁਕਲਾ 5 ਨੂੰ ਰਾਧਨਪੁਰ (ਗੁਜਰਾਤ) ਤੋਂ ਚਲੇ ।
, ਰਾਹ ਵਿਚ ਅਨੇਕਾਂ ਜੈਨ ਤੀਰਥਾਂ ਦੇ ਦਰਸ਼ਨ ਕਰਦੇ, ਜੈਨ ਧਰਮ ਦਾ ਪ੍ਰਚਾਰ ਕਰਦੇ · ਆਪ ਗੁਜਰਾਤ, ਰਾਜਸਥਾਨ, ਦਿਲੀ ਦੇ ਅਨੇਕਾਂ ਸ਼ਹਿਰਾਂ ਨੂੰ ਪਵਿਤਰ ਕਰਦੇ ਰਿਵਾੜੀ,
( 47 )