________________
ਦਾ ਮੁੱਖ ਕੇਂਦਰ ਸੁਨਾਮ ਹੀ ਰਿਹਾ ਹੈ । ਇਨ੍ਹਾਂ ਦਾ ਸਵਰਗਵਾਸ ਸੰਬਤ 1861 ਵਿਚ ਹੋਇਆ | ਇਸ ਤੋਂ ਬਾਅਦ ਕੁਸ਼ਲ ਸਿੰਘ ਜੀ, ਛੱਜੂ ਮਲ ਜੀ, ਰਾਮ ਲਾਲ ਜੀ ਅਤੇ ਪੂਜ ਅਮਰ ਸਿੰਘ ਜਹੇ ਮਹਾਨ ਅਚਾਰਿਆ ਨੇ ਪੰਜਾਬ ਹੀ ਨਹੀਂ ਸਗੋਂ ਸਾਰੇ ਉੱਤਰ ਭਾਰਤ ਕਾਠੀਆਵਾੜ, ਰਾਜਸਥਾਨ ਤਕ ਧਰਮ ਪ੍ਰਚਾਰ ਕੀਤਾ। ਪੰਜਾਬ ਵਿਚ ਉੱਤਰਾਧ ਲੋਕਾ ਗੱਛ ਦੇ ਯਤੀ ਅਤੇ ਸਾਧੂ ਮੁੱਖ ਰੂਪ ਵਿਚ ਧਰਮ ਪ੍ਰਚਾਰ ਕਰਦੇ ਰਹੇ ਹਨ । ਲੱਕਾ ਗੱਛ ਦੇ ਇਕ ਵਿਜੈ ਗੱਛ ਨੇ ਫੇਰ ਮੂਰਤੀ ਪੂਜਾ ਸ਼ੁਰੂ ਕਰ ਦਿਤੀ । ਇਹੋ ਕਾਰਣ ਹੈ ਕਿ ਪੰਜਾਬ ਦੇ ਜਿਆਦਾ ਜੈਨ ਮੰਦਰ ਇਸ ਗੱਛ ਦੇ ਯਤੀਆਂ ਰਾਹੀਂ ਬਣਾਏ ਗਏ ਹਨ । | ਭਾਵੇਂ ਇਸੇ 10ਵੀਂ ਸਦੀ ਵਿਚ ਹੀ ਖਰਤਰ ਗੱਛ ਦੇ ਅਚਾਰਿਆ ਧਰਮ ਪਰਚਾਰ ਕਰਦੇ ਰਹੇ । ਪਰ ਪੰਜਾਬੀ ਜੈਨ ਅਚਾਰਿਆ ਦੀ ਪ੍ਰੰਪਰਾ ਵਿਚੋਂ ਪੂਜ ਸ੍ਰੀ ਮਨ ਜੀ, ਪੂਜ ਸ੍ਰੀ ਨਥੂ ਰਾਮ ਜੀ, ਪੂਜ ਸ੍ਰੀ ਰਤੀ ਰਾਮ ਜੀ, ਪੂਜ ਸ੍ਰੀ ਨੰਦ ਲਾਲ ਜੀ, ਮਹਾਨ ਤਪੱਸਵੀ ਸ੍ਰੀ ਰੂਪ ਚੰਦ ਜੀ ਦੀ ਪ੍ਰੰਪਰਾ ਮਹਾਨ ਰਹੀ ਹੈ । ਅਚਾਰਿਆ ਸ੍ਰੀ ਰਤੀ ਰਾਮ ਜੀ ਦਾ ਸਮਾਰਕ ਅੱਜ ਵੀ ਮਾਲੇਰਕੋਟਲਾ ਵਿਖੇ ਹੈ । ਆਪਣੇ ਮਹਾਨ ਤਪੱਸਵੀ ਸ਼੍ਰੀ ਰੂਪ ਚੰਦ ਜੀ ਨੂੰ ਦੀਖਿਆ ਦਿਤੀ ਸੀ । ਸ਼੍ਰੀ ਰਤੀ ਰਾਮ ਜੀ ਦੇ ਪ੍ਰਸਿਧ ਚੇਲੇ ਸਨ । ਸ਼੍ਰੀ ਨੰਦ ਲਾਲ ਜੀ ਜੋ ਕਸ਼ਮੀਰੀ ਬ੍ਰਾਹਮਣ ਸਨ | ਆਪਨੇ ਹਿੰਦੀ ਵਿਚ 15 ਗਰੰਥ ਲਿਖੇ । ਇਸ ਤੋਂ ਛੁਟ ਆਪਨੇ ਪ੍ਰਾਕ੍ਰਿਤ ਭਾਸ਼ਾ ਵਿਚ ਵਧੀ ਪ੍ਰਕਾਸ਼ ਗਰੰਥ ਪੂਰਣ ਕੀਤਾ । ਇਹ ਗਰੰਥ ਕਪੂਰਥਲਾ ਵਿਖੇ ਪੂਰਣ ਹੋਇਆ ! ਆਪਦੀ ਪ੍ਰੰਪਰਾ ਵਿਚੋਂ ਹੀ ਵਿਸ਼ਵ ਧਰਮ ਸੰਮੇਲਨ ਦੇ ਸੰਸਥਾਪਕ, ਅੰਤਰਰਾਸ਼ਟਰੀ ਅਰਿਹੰਤ ਸੰਘ ਦੇ ਅਚਾਰਿਆ ਸ੍ਰੀ ਸੁਸ਼ੀਲ ਕੁਮਾਰ ਜੀ ਮਹਾਰਾਜ ਹਨ । ਜਿਨ੍ਹਾਂ ਨੇ ਜੈਨ ਧਰਮ ਦਾ ਪ੍ਰਚਾਰ ਦੇ 58 ਕੇਂਦਰ ਸੰਸਾਰ ਵਿਚ ਸਥਾਪਿਤ ਕੀਤੇ ਹਨ ।
| ਖੁਸ਼ੀ ਦੀ ਗਲ ਹੈ ਕਿ ਇਨ੍ਹਾਂ ਵਿਚੋਂ ਬਹੁਤ ਅਚਾਰਿਆਂ ਦੀ ਜਨਮ ਭੂਮੀ ਪੰਜਾਬ ਹੈ । 19ਵੀਂ ਸਦੀ ਵਿਚ ਪੰਜਾਬ ਵਿਚ ਤਪਾ ਗੱਛ ਦੇ ਸਾਧੂ ਫੇਰ ਆਏ । ਜਿਨ੍ਹਾਂ ਵਿਚੋਂ ਪ੍ਰਮੁੱਖ ਸਨ । ਅਚਾਰਿਆ ਸ੍ਰੀ ਬੁਧੀ ਵਿਜੇ ਅਤੇ ਅਚਾਰਿਆ ਸ਼੍ਰੀ ਵਿਜੈ ਨੰਦ ਸੂਰੀ । ਆਪਨੇ ਪੰਜਾਬ ਦੀ ਧਰਤੀ ਤੇ ਨਹੀਂ, ਸਗੋਂ ਸਾਰੇ ਭਾਰਤ ਵਿਚ ਪੰਜਾਬ ਦਾ ਨਾਂ ਉੱਚਾ ਕੀਤਾ । ਅਚਾਰਿਆ ਵਿਜੈ ਨੰਦ ਪਹਿਲਾਂ ਸਥਾਨਕ ਵਾਸੀ ਜੈਨ ਸਾਧੂ ਸਨ । ਫੇਰ ਆਪ 16 ਸਾਧੂਆਂ ਸਮੇਤ ਮੂਰਤੀ ਪੂਜਕ ਸਾਧੂ ਬਣੇ । ਆਪ ਮਹਾਨ ਲੇਖਕ ਸਨ । ਆਪ ਨੇ ਅਨੇਕਾਂ ਥਾਂ ਤੇ ਸੰਸਥਾਵਾਂ ਦੀ ਸਥਾਪਨਾ ਕੀਤੀ ।
ਇਸ ਸਮੇਂ ਸਾਧਵੀ ਸ਼ੀ ਪਾਰਵਤੀ ਜੀ ਮਹਾਰਾਜ ਹਿੰਦੀ ਦੀ ਪਹਿਲੀ ਹਿੰਦੀ ਜੈਨ
ਸੰਬਤ 1894 ਦੀ ਲਿਖੀ ਇਕ ਪਵਲੀ ਦੀ ਤP. R. ਜੈਨ ਸ਼ਸਤਰ ਭੰਡਾਰ ਮਾਲੇਰਕੋਟਲਾ ਵਿਖੇ ਹੈ ।
( 43 )