________________
ਧੰਦਾ ਜੌਹਰੀ ਦਾ ਸੀ । ਆਪਦੀ ਸੁੰਦਰ ਲਿਖਾਈ ਦੇ ਕਾਰਣ ਯਤੀ ਗਿਆਨ ਸੁੰਦਰ ਜੀ ਨੇ ਆਪ ਨੂੰ ਸ਼ਾਸਤਰਾਂ ਦੀ ਨਕਲ ਕਰਨ ਦਾ ਕੰਮ ਸੌਂਪਿਆ । ਆਪ ਆਗਮ ਦੀਆਂ ਦੋ ਕਾਪੀਆਂ ਨਕਲ ਕਰਦੇ ਸਨ । ਇਕ ਯਤੀ ਜੀ ਲਈ, ਦੂਜੀ ਅਪਣੇ ਲਈ । ਨਕਲ ਕਰਦੇ ਸਮੇਂ ਆਪ ਨੂੰ ਜਾਪਿਆ ਕਿ ਅਜ ਕਲ ਦਾ ਸਾਧੂ ਜੀਵਨ ਭਗਵਾਨ ਮਹਾਵੀਰ ਦੇ ਸਮੇਂ ਵਾਲਾ ਨਹੀਂ। ਆਪਨੇ ਯਤੀ ਜੀ ਨਾਲ ਕਾਫੀ ਧਰਮ ਚਰਚਾ ਕੀਤੀ । ਪਰ ਤਸੱਲੀ ਵਾਲਾ ਜਵਾਬ ਨਾ ਮਿਲਨ ਕਾਰਣ, ਆਪਨੇ ਗ੍ਰਹਿਸਥ ਰੂਪ ਵਿਚ ਧਰਮ ਪਰਚਾਰ ਕਰਨਾ ਸ਼ੁਰੂ ਕਰ ਦਿਤਾ । ਲੱਕਾ ਸ਼ਾਹ ਨੇ ਮੂਰਤੀ ਪੂਜਾ ਨੂੰ ਸਵੀਕਾਰ ਨਹੀਂ ਕੀਤਾ। ਉਹ ਆਪ ਸਾਧੂ ਨਾ ਬਣ ਸਕੇ ਪਰ ਆਪ ਦੀ ਪ੍ਰੇਰਣਾ ਨਾਲ ਅਨੇਕਾਂ ਲੋਕਾਂ ਨੇ ਜੈਨ ਧਰਮ ਗ੍ਰਹਿਣ ਕੀਤਾ ?
ਸੀ ਭਾਣਾ ਜੀ ਵਰਗੇ ਸੇਠ 45 ਦੋਸਤਾਂ ਨਾਲ ਜੈਨ ਮੁਨੀ ਬਣ ਗਏ । ਇਨਾਂ ਮੁਨੀਆਂ ਨੇ ਆਪਣੇ ਗੱਛ ਦਾ ਨਾਂ, ਅਪਣੇ ਕ ਲੋਂਕਾ ਸ਼ਾਹ ਤੇ ਰਖਿਆ । ਲੋਂਕਾ ਸ਼ਾਹ ਬਾਰੇ ਕੋਈ ਪ੍ਰਮਾਣਿਕ ਸਾਮੱਗਰੀ ਲੱਕਾ ਗੱਛ ਤੋਂ ਨਹੀਂ ਮਿਲਦੀ, ਸਗੋਂ ਲੋਕਾ ਸ਼ਾਹ ਦੇ ਵਿਰੋਧੀਆਂ ਨੇ ਲੱਕਾ ਸ਼ਾਹ ਵਾਰ ਕਾਫੀ ਕੁਝ ਲਿਖਿਆ ਹੈ । ਆਪ ਦੇ ਜੀਵਨ ਵਿਚ ਹੀ ਆਪ ਦੇ ਸਾਧੂਆਂ ਦੀ ਗਿਣਤੀ 1120 ਤਕ ਪਹੁੰਚ ਗਈ । ਲੱਕਾ ਸ਼ਾਹ ਦੇ ਇਸ ਗੱਛ ਨੂੰ ਪੰਜਾਬ ਤੋਂ ਬਹੁਤ ਸਮਰਥਨ ਪ੍ਰਾਪਤ ਹੋਇਆ | ਅੱਜ ਵੀ ਲੋਕਾ ਸ਼ਾਹ ਦੀ ਪਰਾ ਨਾਲ ਸੰਬੰਧਿਤ ਯਤੀਆਂ ਦੇ ਡੇਰੇ ਇਸ ਗਲ ਦਾ ਸਬੂਤ ਹਨ । ਬਾਅਦ ਵਿਚ ਇਹ ਯਤੀ ਵੀ ਮੂਰਤੀ ਪੂਜਾ ਨੂੰ ਸਵੀਕਾਰ ਕਰਨ ਲਗ ਪਏ । ਪੰਜਾਬ ਦੀ ਸ਼ਵੇਤਾਂਬਰ ਸਥਾਨਕ ਵਾਸੀ
ਪਰਾ ਲੱਕਾ ਸ਼ਾਹ ਨੂੰ ਮਹਾਪੁਰਸ਼ ਮੰਨਦੀ ਹੈ, ਪਰ ਇਸ ਫਿਰਕੇ ਦੀ ਅਪਣੀ ਪੁਰਾਤਨ ਪਾਵਲੀ ਹੈ, ਜੋ ਕਿ ਇਤਿਹਾਸਿਕ ਪੱਖੋਂ ਕਾਫੀ ਮਹਾਨਤਾ ਰਖਦੀ ਹੈ । ਇਸ ਦਾ ਵਰਨਣ ਪਿਛੇ ਪਰਿਸ਼ਿਸ਼ਟ) ਵਿਚ ਕੀਤਾ ਜਾਵੇਗਾ। ਇਸ ਦਾ ਸੰਬੰਧ ਸਿੱਧਾ ਧਰਮਾ ' ਸਵਾਮੀ ਨਾਲ ਹੈ । ਲੋਂਕਾ ਸ਼ਾਹ ਦੇ ਪ੍ਰਮੁੱਖ ਸਾਧੂ ਭਾਣਾ ਜੀ. ਦੀ ਪ੍ਰਪਰਾ ਇਸ ਪ੍ਰਕਾਰ ਹੈ ।
ਭਾਣਾ ਜੀ ਦੇ ਚੇਲੇ (1) ਭੀਦਾ ਜੀ, (2) ਨੁਨਾ ਜੀ, (3) ਭੀਮਾ ਜੀ, (4) ਜਗਮਾਲ ਜੀ ( 5) ਸਰਵਾ ਜੀ ਸਨ । ਸਰਵਾ ਜੀ ਦੇ ਦੋ ਚੇਲੇ ਸਨ । ਯਤੀ ਰਾਏ ਮਲ ਜੀ ਅਤੇ ਸ੍ਰੀ ਭਲੋ ਜੀ । ਦੇਵ ਸੰਬਤ 1560 ਨੂੰ ਲਾਹੌਰ ਆਏ । ਇਸੇ ਕਰਕੇ ਇਨ੍ਹਾਂ ਦੇ ਛ ਦਾ ਨਾਂ, ਉਤਰਾਧ ਗੱਛ ਲਾਹੌਰੀ ਪਿਆ । ਇਸ ਸ਼ਾਖਾ ਦੀ ਪ੍ਰੰਪਰਾ ਇਸ ਪ੍ਰਕਾਰ ਹੈ :
(1) ਅਚਾਰਿਆ ਬਜਰੰਗ ਜੀ, (2) ਸ਼੍ਰੀ ਲਵਜੀ ਰਿਸ਼ੀ, (3) ਸ੍ਰੀ ਸੋਮ ਜੀ, (4) ਸ਼੍ਰੀ ਹਰੀ ਦਾਸ ਜੀ (5) ਸ੍ਰੀ ਬਿੰਦਰਾਬਨ ਜੀ (6) ਸ੍ਰੀ ਭਵਾਨੀ ਦਾਸ ਜੀ (7) ਸ੍ਰੀ ਮਲੂਕ ਦਾਸ ਜੀ (8) ਸ਼੍ਰੀ ਮਨਸਾ ਰਾਮ ਜੀ (9) ਸ੍ਰੀ ਭੱਜ ਰਾਜ ਜੀ (10) ਸ੍ਰੀ
( 41 )