________________
ਸਾਧੂ ਵੀ ਇਸ ਗੱਛ ਨਾਲ ਸੰਬੰਧਿਤ ਹਨ । ਤਪੱਸਿਆ ਮੁੱਖ ਹੋਣ ਕਾਰਣ ਇਸ ਨੂੰ ਤਪਾ ਗੱਛ ਆਖਦੇ ਹਨ । ਇਸ ਗੱਛ ਦਾ ਮੂਲ ਜਨਮ ਸਥਾਨ ਗੁਜਰਾਤ ਰਿਹਾ ਹੈ । ਪਰ ਇਸ ਨੂੰ ਵਧਨ ਫੁਲਣ ਦਾ ਸਥਾਨ ਪੰਜਾਬ ਹੀ ਰਿਹਾ ਹੈ । ਅਨੇਕਾਂ ਦੇਸੀ ਅਤੇ ਵਿਦੇਸ਼ੀ · ' ਥਕਾਰਾਂ ਨੇ ਇਸ ਗੱਛ ਦੇ ਅਚਾਰਿਆਂ ਦੇ ਮੁਗਲ ਬਾਦਸ਼ਾਹ ਨਾਲ ਸੰਬੰਧ ਦਾ ਵਰਨਣ ਕੀਤਾ ਹੈ ।
ਇਸ ਗੱਛ ਦੇ ਦਾਦਾ ਗੁਰੂ ਆਨੰਦ ਮੈਰੂ ਨੂੰ ਬਾਦਸ਼ਾਹ ਬਾਬਰ ਨੇ ਸਨਮਾਨਿਆ ਸੀ ! ਮੁਨੀ ਪਦਮ ਸੁੰਦਰ ਜੀ ਦੇ ਗੁਰੂ ਪਦਮ ਮੈਰ ਨੂੰ ਹਮਾਯੂ ਨੇ ਸਨਮਾਨਿਤ ਕੀਤਾ ਸੀ ! ਅਕਬਰ ਦੇ ਸਮੇਂ ਮੁਨੀ ਪਦਮ ਸੁੰਦਰ ਨੇ ਤਿੰਨ ਸੰਸਕ੍ਰਿਤ ਗਰੰਥਾ ਦੀ ਰਚਨਾ ਕੀਤੀ ਸੀ । ਇਸ ਤੋਂ ਇਸ ਗੱਛ ਨੇ ਅਚਾਰਿਆ ਹੀਰਾ ਵਿਜੈ ਸੂਰੀ ਨੂੰ ਜਨਮ ਦਿਤਾ | ਆਪਦੇ ਸਾਧੂਆਂ ਦੀ ਸੰਖਿਆ 2000 ਦੇ ਕਰੀਵ ਸੀ ।
ਲੋਕਾ ਗੱਛ .
ਵਿਕਰਮ ਦੀ 15-16ਵੀਂ ਸਦੀ ਦਾ ਸਮਾਂ ਨ ਇਤਿਹਾਸ ਵਿਚ ਮਹੱਤਵ ਪੂਰਣ ਸਮਾਂ ਰਿਹਾ ਹੈ । ਉਸ ਸਮੇਂ ਸ਼ਵੇਤਾਂਵਰ ਜੈਨ ਸਮਾਜ ਯਤੀਆਂ ਦੇ ਅਧੀਨ ਸੀ ਅਤੇ ਦਿਗੰਵਰ ਸਮਾਜ ਭਟਾਰਕਾ ਦੇ ਅਧੀਨ ਸੀ । ਦੋਵੇਂ ਵਰਗ ਜੈਨ ਸਮਾਜ ਦੇ ਸਾਧੂ ਵਰਗ ਦੇ ਵਿਚਕਾਰਲਾ ਵਰਗ ਸਨ । ਸ਼ੁਧ ਸਾਧੂ, ਸਾਧਵੀ ਬਹੁਤ ਘੱਟ ਵਿਖਾਈ ਦਿੰਦੇ ਸਨ । ਕੁਝ ਯਤੀ ਧਰਮ ਦੇ ਨਾਂ ਤੇ ਜੈਨ ਧਰਮ ਤੋਂ ਉਲਟ ਕੰਮ ਕਰ ਰਹੇ ਸਨ । ਇਹ ਯੁਗ ਵਿਚ ਸੰਜਮ ਨਾਲ ਜਿਆਦਾ ਧਰਮ ਵਿਚ ਕਿਆ ਕਾਂਡ ਘਸ ਗਏ ਸਨ । ਇਹ ਸਮਾਂ ਸੀ ਜਦੋਂ ਭਾਰਤ ਦੀ ਧਰਤੀ ਤੇ ਭਗਤੀ ਲਹਿਰ ਉੱਠੀ । ਜੈਨ ਧਰਮ ਦੇ ਸ਼ਵੇਤਾਂਵਰ ਫਿਰਕੇ ਨੇ ਉਸ ਸਮੇਂ ਇਕ ਮਹਾਨ ਪੁਰਸ਼ ਨੂੰ ਜਨਮ ਦਿੱਤਾ।
ਲੱਕਾ ਸ਼ਾਹ ਦੇ ਜਨਮ ਸੰਬਤ ਵਾਰੇ ਭਿੰਨ ਭਿੰਨ ਮਾਨਤਾਵਾਂ ਹਨ । ਕੋਈ ਉਨ੍ਹਾਂ ਦਾ ਜਨਮ 1475 ਅਤੇ 1472 ਮੰਨਦਾ ਹੈ । ਕੋਈ 1482 ਮੰਨਦਾ ਹੈ । ਸਾਧਵੀ ਚੰਦਨਾ ਨੇ ਹਮਾਰਾ ਇਤਿਹਾਸ ਨਾਂ ਦੀ ਪੁਸਤਕ ਦੇ ਪੰਨਾ 90 ਤੇ ਲਿਖਿਆ ਹੈ ਕਿ ਕਾਸ਼ਾਹ ਦਾ ਜਨਮ ਸੰਬਤ 1482 ਠੀਕ ਹੈ । | ਲੋਂਕਾ ਸ਼ਾਹ ਓਸਵਾਲ ਜਾਤੀ ਦੇ ਸਨ । ਆਪ ਦੇ ਪਿਤਾ ਹੇਮਾ ਸ਼ਾਹ ਅਤੇ ਮਾਤਾ ਗੰਗਾ ਦੇਵੀ ਸੀ । ਲ ਕਾ ਸ਼ਾਹ ਨੂੰ ਬਚਪਨ ਤੋਂ ਧਾਰਮਿਕ ਸੰਸਕਾਰ ਮਿਲੇ ਸਨ । ਆਪ ਸੰਸਕ੍ਰਿਤ, ਪ੍ਰਾਕ੍ਰਿਤ, ਗੁਜਰਾਤੀ, ਹਿੰਦੀ ਆਦਿ ਅਨੇਕ ਭਾਸ਼ਾ ਦੇ ਜਾਨਕਾਰ ਸਨ । ਆਪਦਾ
੧. ਸਲੀਮ ਵਾਲੀ ਜੈਨ ਪੂਜਾ ਦੀ ਘਟਨਾ ਤਪਾ ਗੱਛ ਦੇ ਮੁਨੀ ਭਾਨੂ ਚੰਦ ਨਾਲ ਵੀ ਜੋੜੀ ਗਈ ਹੈ । (ਵੇਖ ਮੱਧ ਏਸ਼ੀਆ ਤੇ ਪੰਜਾਬ ਵਿਚ ਜੈਨ ਧਰਮ) ।
... ਪੰ. ਹੀਰਾ ਲਾਲ ਦੁਗੜ)
( 40 )