________________
ਪੂਜਾ ਕੀਤੀ । ਇਸ ਦਾ ਕਾਰਣ ਇਹ ਵੀ ਸੀ ਕਿ ਸਲੀਮ ਦੇ ਘਰ ਇਕ ਪੁਤਰੀ ਪੈਦਾ ਹੋਈ । ਉਸਦੇ ਅਸ਼ੁਭ ਦੂਰ ਕਰਨ ਲਈ ਬਾਦਸ਼ਾਹ ਨੇ ਅਚਾਰਿਆ ਜੀ ਦੀ ਪ੍ਰੇਰਣਾ ਨਾਲ ਸਮੇਂ ਤੋਂ ਇਹ ਪੂਜਾ ਕਰਵਾਈ । ਅਚਾਰਿਆ ਜਿਨ ਚੰਦਰ ਸੂਰੀ ਨੇ ਅਕਬਰ ਤੋਂ ਅਨੇਕਾਂ ਫਰਮਾਨ ਹੁਕਮਨਾਮੇ] ਜਾਰੀ ਕਰਵਾਏ । ਇਨ੍ਹਾਂ ਦਾ ਸੰਬੰਧ ਜੀਵ ਰਖਿਆਂ ਨਾਲ ਸੀ । ਜੀਵ ਰੱਖਿਆ ਦੇ 12 ਫਰਮਾਨਾਂ ਰਾਹੀਂ 10 ਦਿਨ, 15 ਦਿਨ, 20 ਦਿਨ, ਮਹੀਨਾ ਦੋ ਮਹੀਨੇ ਤਕ ਬੁਚੜਖਾਨੇ ਬੰਦ ਕਰਵਾਏ | ਅਹਿੰਸਾ ਦਾ ਪ੍ਰਚਾਰ ਕੀਤਾ । ਅਕਬਰ ਨੇ ਕਸ਼ਮੀਰ ਦੀ ਜਿਤ ਸਮੇਂ, ਆਪ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ । ਆਪ ਨੇ ਕਸ਼ਮੀਰ ਯਾਤਰਾ ਸਮੇਂ ਆਪਣੇ ਦੋ ਚੇਲੇ ਮੁਨੀ ਵਿਸ਼ਾਲ ਅਤੇ ਪੰਚਾਨਨ ਨੂੰ ਭੇਜਿਆ । ਇਹਨਾਂ ਚੇਲਿਆਂ ਨੇ ਬਾਦਸ਼ਾਹ ਨੂੰ ਪ੍ਰੇਰਣਾ ਦੇ ਕੇ ਤਲਾਬ ਵਿਚੋਂ ਮੱਛੀਆਂ ਫੜਨ ਲਈ ਪਾਬੰਦੀ ਲਗਵਾ ਦਿਤੀ । ਸੰਬਤ 1649 ਵਿਚ ਆਪਦੇ ਚੇਲੇ ਵਾਪਸ ਲਾਹੌਰ ਆ ਗਏ । ਕਸ਼ਮੀਰ ਜਿੱਤ ਦੀ ਖੁਸ਼ੀ ਵਿੱਚ ਬਾਦਸ਼ਾਹ ਨੇ ਅਠ ਦਿਨ ਸ੍ਰੀਨਗਰ ਵਿਖੇ ਜੀਵ ਹਤਿਆ ਬੰਦ ਕਰਵਾ ਦਿਤੀ। ਅਕਬਰ ਨੇ ਸ਼ਤੂਰੰਜੈ ਤੀਰਥ ਨੂੰ ਟੈਕਸ ਤੋਂ ਮੁਕਤ ਕਰਵਾ ਦਿਤਾ । ਅਕਬਰ ਤੋਂ ਛੁੱਟ ਅਰਜਾ, ਆਜਮ ਖਾਨ, ਖਾਨਖਾਨਾ ਅਚਾਰਿਆ ਜੀ ਦੇ ਮਹਾਨ ਭਗਤ ਸਨ। 1652 ਵਿਚ ਆਪ ਪੰਜ ਦਰਿਆਵਾਂ ਦੇ ਪੰਜ ਪੀਰਾਂ ਨੂੰ ਕਾਬੂ ਕਰਨ ਵਾਸਤੇ ਮੁਲਤਾਨ ਆਏ ।
ਇਕ ਵਾਰ ਬਾਦਸ਼ਾਹ ਸਲੀਮ ਨੇ ਸਾਰੇ ਯਤੀਆਂ ਨੂੰ ਹੁਕਮ ਦਿਤਾ ਕਿ ਗ੍ਰਹਿਸਥੀ ਬਣ ਜਾਵੇ । ਆਪਨੇ ਬੁਢਾਪੇ ਵਿਚ, ਰਾਜਸਥਾਨ ਤੋਂ ਆਗਰੇ ਆ ਕੇ ਸਲੀਮ ਦਾ ਇਹ ਹੁਕਮ ਵਾਪਸ ਕਰਵਾਇਆ । ਅਕਬਰ ਬਾਦਸ਼ਾਹ ਨੇ ਆਪ ਨੂੰ ਅਤੇ ਅਨੇਕਾਂ ਚੇਲਿਆਂ ਨੂੰ ਪਦਵੀਆਂ ਪ੍ਰਦਾਨ ਕੀਤੀਆਂ । ਆਪਦੇ 2000 ਸਾਧੂ ਸਨ । ਆਪਨੇ ਪੰਜਾਬ ਵਿਚ 5, ਤੇ ਦਿੱਲੀ ਵਿਚ 5 ਚੋਂ ਮਾਸੇ ਕੀਤੇ । ਇਸ ਤਰਾਂ ਆਪਨੇ ਬਾਦਸ਼ਾਹ ਦੀ ਮਦਦ ਨਾਲ 1012 ਸਾਲ ਜੈਨ ਧਰਮ ਦਾ ਪਰਚਾਰ ਕੀਤਾ । ਸਵਰਗਵਾਸ ਸਮੇਂ ਆਪਦਾ ਸਾਰਾ ਸ਼ਰੀਰ ਜਲ ਗਿਆ, ਪਰ ਮੀਂਹਪੱਟੀ ਸਾਬਤ ਰਹੀ । ਆਪਦਾ ਸਵਰਗਵਾਸ ਬਿਲਾਡਾ ਵਿਖੇ ਹੋਇਆ । ਆਪਨੇ ਅਨੇਕਾਂ ਧਾਰਮਿਕ, ਸਮਾਜਿਕ ਕੰਮ ਕੀਤੇ . । ਜਿਸਦੇ ਸਿੱਟੇ ਵਜੋਂ ਅੱਜ ਵੀ ਪੰਜਾਬ ਵਿਚ, ਹਰ ਥਾਂ ਤੇ ਦਾਦਾਵਾੜੀ ਮਿਲਦੀ ਹੈ । ਆਪ ਨੂੰ ਬਾਦਸ਼ਾਹ ਅਕਬਰ ਨੇ ਯੁਗ ਪ੍ਰਧਾਨ ਦੀ ਪਦਵੀ ਪ੍ਰਦਾਨ ਕੀਤੀ ।
1 ਗੱs : :
.. ਪੰਜਾਬ ਵਿਚ ਧਰਮ ਪ੍ਰਚਾਰ ਕਰਨ ਵਾਲੇ ਗੁੱਛਾਂ , ਵਿਚ ਤਪਾ ਗੱਛ ਦਾ ਆਪਣਾ, ਸਥਾਨ ਹੈ । ਇਸ ਨੇ ਮਹਾਨ ਅਚਾਰਿਆ ਅਤੇ ਸਾਧੂ ਪੈਦਾ ਕੀਤੇ । ਜਿਨ੍ਹਾਂ ਵਿਕਰਮ ਦੀ 13ਵੀਂ ਸਦੀ ਤੋਂ ਲੈਕੇ 18ਵੀਂ ਸਦੀ ਤਕ ਅਤੇ 20ਵੀਂ ਸਦੀ ਤੋਂ 21ਵੀਂ ਸਦੀ ਤਕ ਜੈਨ ਧਰਮ ਦੇ ਮਹਾਨ ਪ੍ਰਚਾਰਕ, ਸਾਹਿਤਕਾਰ ਅਤੇ ਤਪੱਸਵੀ ਪੈਦਾ ਕੀਤੇ । ਅਕਬਰ ਨੂੰ ਜੈਨ ਧਰਮ ਦੀ ਪਰੇਰਨਾ ਦੇਣ ਵਾਲੇ ਅਤੇ ਅਨੇਕਾਂ ਹੁਕਮਨਾਮੇ ਜਾਰੀ ਕਰਾਉਣ ਵਾਲੇ
( 39 ਤੋਂ