________________
:: ਇਸੇ ਪ੍ਰਸੰਗ ਦੇ ਪ੍ਰਮੁਖ ਆਚਾਰਿਆ ਜਿਨ ਦੱਤ - ਸੂਰੀ ਨੇ ਸਵਾ ਲੱਖ ਨਵੇਂ ਜਿੰਨੀ ਬਣਾਏ । ਆਪ ਪੰਜਾਬ ਦੇ ਅਨੇਕਾਂ ਖੇਤਰਾਂ ਵਿਚ ਘੁੰਮੇ । ਆਪ ਨੇ ਪੰਜਾਬ ਦੇ ਪੰਜ ਦਰਿਆਵਾਂ ਦੇ ਖੇਤਰਾਂ ਵਿਚ ਜੈਨ ਧਰਮ ਦਾ ਝੰਡਾ ਝੁਲਾਇਆ । ਇਸ ਜਿਨਦੱਤ ਸੂਰੀ ਨੇ 1000 ਪਿੰਡਾਂ ਦੇ ਮਾਲਕ ਸਿੰਧ ਦੇਸ਼ ਵਾਸੀ ਅਭੈ ਸਿੰਘ ਨੂੰ ਸੰਵਤ 1198 ਵਿਚ ਜੈਨ ਧਰਮ ਵਿਚ ਸ਼ਾਮਲ ਕੀਤਾ ਉਨ੍ਹਾਂ ਸਿੰਧ ਵਾਸੀਆਂ ਦੀ ਮਾਂ ਅਤੇ ਸ਼ਿਕਾਰ ਦੀ ਆਦਤ . ਛੁਡਾਈ । ਇਸੇ ਪ੍ਰਕਾਰ ਰਾਜਸਥਾਨ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿਚ ਆਪਨੇ ਲੱਖਾਂ ਦੀ ਗਿਨਤੀ ਵਿਚ ਜੈਨ ਧਰਮ ਬਣਾ ਕੇ ਨਵੇਂ ਗੱਤਰ : ਪ੍ਰਦਾਨ ਕੀਤਾ। ਆਪ ਦਾ ਜੀਵਨ ਅਨੇਕਾਂ ਚਮਤਕਾਰਾਂ ਨਾਲ ਭਰਿਆ ਪਿਆ ਹੈ । ਪਰ ਹਰ ਗੋਤਰ ਦੀ ਆਪਣੀ ਕਹਾਣੀ ਹੈ ।
ਪਰਾ ਅਨੁਸਾਰ ਆਪਨੇ ਪੰਜਾਂ ਦਰਿਆਵਾਂ ਦੇ ਪੰਜ ਪੀਰ ਕਾਬੂ ਕੀਤੇ । . ਸੰਵਤ 1214 ਵਿਚ ਅਚਾਰਿਆ ਜਿਨਚੰਦ ਸੂਰੀ ਸਿੰਧ ਦੇਸ਼ ਦੇ ਰਾਜਾ ਗੋਸਲ , ਸਿੰਘ ਭਾਟੀ ਨੂੰ 1500 ਪਰਿਵਾਰਾਂ ਸਮੇਤ ਜੈਨ ਧਰਮ ਵਿਚ ਦਾਖਲ ਕੀਤਾ। | ਇਸ ਪ੍ਰਕਾਰ ਖਰਤਰ ਗੱਛ ਨੂੰ ਪੰਜਾਬ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼,ਸਿੰਧ, ਹਰਿਆਣਾ ਅਤੇ ਦਿੱਲੀ ਦੇ ਖੇਤਰਾਂ ਵਿਚ ਲੱਖਾਂ ਨਵੇਂ ਜੈਨੀ ਬਣਾਉਣ ਦਾ ਮਾਨ ਹਾਸਲ
: ਇਸੇ ਗੱਛ ਵਿਚ ਅਕਬਰ ਨੂੰ ਜੈਨ ਧਰਮ ਵਲ ਸਭ ਤੋਂ ਪਹਿਲਾਂ ਪ੍ਰਭਾਵਿਤ ਕਰਨ •ਵਾਲੇ ਅਚਾਰਿਆ ਜਿਨ ਚੰਦ ਸੂਰੀ ਹੋਏ ਹਨ । ਆਪਦਾ ਜਨਮ ਸੰਵਤ 1595 ਦੀ ਚੇਤਰ ਕ੍ਰਿਸ਼ਨਾ 12 ਨੂੰ ਖੇਤਰਸਰ {ਮਾਰਵਾੜ} ਵਿਖੇ ਸ੍ਰੀਖੰਡ ਸਾਰ ਅਤੇ ਸ਼ਿਆ ਦੇਵੀ ਦੇ ਘਰ ਹੋਇਆ । ਬਚਪਨ ਵਿਚ ਆਪ ਦਾ ਨਾਂ ਸੁਲਤਾਨ ਕੁਮਾਰ ਸੀ । ਸੰਬਤ 1604 ਵਿਚ ਆਪਨੇ ਜਿਨ ਮਾਨਿਕੀਆ ਸੂਰੀ ਤੋਂ ਸਾਧੂ ਜੀਵਨ ਹਿਨ ਕੀਤਾ। ਉਨ੍ਹਾਂ ਧਰਮ ਪ੍ਰਚਾਰ ਕਰਦੇ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ । ਆਪ ਦੇ ਸਮੇਂ, ਯਤੀ ਵਰਗ ਸਾਧੂਆਂ ਲਈ ਸਮੱਸਿਆਵਾਂ ਬਣਾ ਚੁਕਾ ਸੀ । ਆਪਨੇ ਅਨੇਕਾਂ ਸ਼ਾਸਤਰ ਅਰਥਾਂ ਰਾਹੀਂ ਲੋਕਾਂ ਨੂੰ ਸੱਚੇ ਜੈਨ ਧਰਮ ਦਾ ਗਿਆਨ ਕਰਾਇਆ | ਆਪਨੇ ਹਸਤਨਾਪੁਰ, ਰੋਹਤਕ ਵਿਚ ਚਮਾਸੇ ਕੀਤੇ ਅਤੇ ਧਾਰਮਿਕ ਕੇਂਦਰ ਸਥਾਪਤ ਕੀਤੇ ।
ਆਪਦੇ ਤੱਪ ਤਿਆਗ ਤੋਂ ਪ੍ਰਭਾਵਿਤ ਹੋ ਕੇ ਮੁਗਲ ਸਮਰਾਟ ਅਕਬਰ ਨੇ ਆਪ ਨੂੰ ਲਾਹੌਰ ਵਿਚ ਆ ਕੇ ਧਰਮ ਦਾ ਉਪਦੇਸ਼ ਕਰਨ ਦੀ ਬੇਨਤੀ ਕੀਤੀ । ਅਚਾਰਿਆਂ ਜੀ ਸੰਵਤ 1648 ਫਗਣ ਦੀ 12 ਨੂੰ 31 ਸਾਧੂਆਂ ਸਮੇਤ ਅਕਬਰ ਦੇ ਦਰਬਾਰ ਵਿਚ ਪਹੁੰਚੇ । ਬਾਦਸ਼ਾਹ ਨੇ ਆਪ ਜੀ ਦਾ ਸ਼ਾਹੀ ਸਵਾਗਤ ਕੀਤਾ । ਆਪ ਦੇ ਚਰਣਾਂ ਵਿਚ 100 ਮੋਹਰਾਂ ਰੱਖੀਆਂ । ਆਪਨੇ , ਬਾਦਸ਼ਾਹ ਨੂੰ ਜੈਨ ਸਾਧੂ ਦੇ ਨਿਯਮ ਸਮਝਾਏ । ਬਾਦਸ਼ਾਹ ਨੇ ਆਪਨੂੰ ਖੁਸ਼ ਹੋਕੇ ਬੜਾ ਗੁਰੂ ਆਖਣਾ ਸ਼ੁਰੂ ਕਰ ਦਿਤਾ । ਚੇਤ ਸੁਦੀ 10 ਨੂੰ ' ਲਾਹੌਰ ਦੇ ਸ਼੍ਰੀ ਪਾਰਸ਼ਵ ਨਾਥ ਮੰਦਰ ਵਿਚ ਆਪ ਦੀ ਪ੍ਰੇਰਣਾ ਨਾਲੇ ਸਲੀਮ ਨੇ ਵੀ ਜੈਨ
( 38 ) :