________________
ਇਸੇ ਪਰਾ ਵਿਚ ਅਚਾਰਿਆਂ ਸ਼ੀ ਜਿਨ ਕੁਸ਼ਲ ਸੂਰੀ ਹੋਏ । ਆਪ ਨੇ ਤਬੇ ਦੀਨ ਐਬਕ ਨੂੰ ਪ੍ਰਭਾਵਿਤ ਕਰਕੇ ਕਈਂ ਜੈਨ ਤੀਰਥਾਂ ਦੀ ਯਾਤਰਾ ਲਈ ਹੁਕਮ ਨਾਮੇ ਜਾਰੀ ਕਰਵਾਏ । ਆਪਦਾ ਜਨਮ ਸੰ. 1 337 ਮਘਰ ਕ੍ਰਿਸ਼ਨਾ ਤੇ ਹੈ । ਆਪਨੇ ਸਿੰਧ, ਪੱਛਮੀ ਪੰਜਾਬ ਵਿਚ ਅਨੇਕਾਂ ਧਰਮ ਪ੍ਰਚਾਰ ਦੇ ਕੰਮ ਕੀਤੇ । ਆਪਨੇ ਹਸਤਨਾਪੁਰ ਦੀ ਯਾਤਰਾ ਵੀ ਕੀਤੀ । ਆਪ ਹਿੰਦੂ ਮੁਸਲਮਾਨ ਦੋਹਾਂ ਵਿਚ ਪ੍ਰਸਿਧ ਸਨ। ਆਪ ਦਾ ਸਵਰਗਵਾਸ ਸਿੰਧ ਦੇ ਦੇਰਾਵਰ ਕਸਬੇ ਵਿਚ ਹੋਇਆਂ । ਆਪਨੇ ਅਨੇਕਾਂ ਸੰਸਕ੍ਰਿਤ, ' ਪ੍ਰਾਕ੍ਰਿਤ ਅਤੇ ਅਪਭ੍ਰਸ਼ ਗਰੰਥਾਂ ਦੀ ਰਚਨਾ ਕੀਤੀ ।
ਵਿਵਿਧ ਤੀਰਥ ਕਲਪ ਨਾਮਕ ਜੈਨ ਤੀਰਥ ਗਰੰਥ ਦੇ ਰਚਿਅਤਾ ਅਚਾਰਿਆ ਸੀ ਜਿਨਪ੍ਰਭਵ ਸੂਰੀ ਇਸੇ ਪਰਾ ਨਾਲ ਸੰਬੰਧਿਤ ਸਨ । ਆਪਨੇ ਸੰਸਕ੍ਰਿਤ, ਪ੍ਰਾਕ੍ਰਿਤ, ਅਪਭਸ਼ ਅਤੇ ਫਾਰਸੀ ਵਿਚ ਅਨੇਕਾਂ ਗਰੰਥ ਲਿਖੇ । ਇਨ੍ਹਾਂ ਦਾ ਸੰਗ੍ਰਹ ਸਿਧ ਇਤਿਹਾਸਕਾਰ ਸਵਰਗਵਾਸੀ ਸ੍ਰੀ ਅਗਰ ਚੰਦ ਜੀ ਨਾਹਟਾ ਬੀਕਾਨੇਰ ਨੇ ਕੀਤਾ ਹੈ । ਅਚਾਰਿਆਂ ਜਿਨਪ੍ਰਵ ਸੂਰੀ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਕਾਂਗੜਾ ਦੇਸ਼ ਦੇ ਅਨੇਕਾਂ ਦੇਸ਼ਾਂ ਦੀ ਯਾਤਰਾ ਕੀਤੀ । ਉਨ੍ਹਾਂ ਆਪਣਾ ਇਹ ਗਰੰਥ ਦਿੱਲੀ ਵਿਖੇ ਹੀ ਖਤਮ ਕੀਤਾ । ਆਪ ਦੇ ਮੁਹੰਮਦ ਤੁਗਲਕ ਨਾਲ ਬਹੁਤ ਹੀ ਚੰਗੇ ਸੰਬੰਧ ਸਨ । ਉਹ ਅਕਸਰ ਆਪ ਨਾਲ ਧਰਮ ਚਰਚਾ ਕਰਦਾ ਸੀ । ਆਪਨੇ ਹਾਂਸੀ, ਸਿਰਸਾ ਵਿਖੇ ਕਾਫੀ ਧਰਮ ਕੇਂਦਰ ਸਥਾਪਤ ਕੀਤੇ । ਆਪ ਨੇ ਜੈਨ ਮੰਤਰ ਸਾਹਿਤ ਦੇ ਗਰੰਥਾਂ ਦੀ ਰਚਨਾ ਕੀਤੀ ।
ਇਸ ਪਰੰਪਰਾ ਦੇ ਅਚਾਰਿਆ ਨੂੰ ਹੀ ਦਾਦਾ ਸਾਹਿਬ ਨਾਲ ਸਾਰੇ ਸ਼ਵੇਤਾਂਬਰ ਜੈਨ ਸਮਾਜ ਵਿਚ ਸਤਿਕਾਰ ਪ੍ਰਾਪਤ ਹੈ । ਭਾਰਤ ਦੇ ਕਾਫੀ ਜੈਨ ਮੰਦਰ ਵਿਚ ਦਾਦਾ ਵਾੜੀਆਂ ਸਥਾਪਿਤ ਹਨ । ਇਨ੍ਹਾਂ ਵਿਚੋਂ ਕਈ ਅਚਾਰਿਆ ਬਹੁਤ ਮਸ਼ਹੂਰ ਹਨ । ਜੋ ਦਾਦਾ ਵਲੋਂ ਸਤਿਕਾਰੇ ਜਾਂਦੇ ਹਨ । ਇਨ੍ਹਾਂ ਅਦਾਰਿਆਂ ਨੇ ਲੱਖਾਂ ਦੀ ਗਿਣਤੀ ਵਿਚ ਪੰਜਾਬ, ਹਰਿਆਣਾ ਰਾਜਸਬਾਨ, ਸਿੰਧ ਵਿਚ ਨਵੇਂ ਜੈਨੀ ਬਣਾਏ । ਇਨ੍ਹਾਂ ਵਿਚੋਂ ਪਹਿਲਾਂ ਅਸੀਂ ਅਚਾਰਿਆ ਜਿਨ ਚੰਦ ਸੂਰੀ ਦੀ ਚਰਚਾ ਕਰਦੇ ਹਾਂ । ਜਿਨ੍ਹਾਂ ਮਹਿਤਾ ਜਾਤੀ ਦੇ ਖਤਰੀਆਂ ਨੂੰ ਜੈਨ ਧਰਮ ਵਿਚ ਸ਼ਾਮਲ ਕਰਕੇ ਨਵੇਂ ਗੋਤਰ ਪ੍ਰਦਾਨ ਕੀਤੇ ।
ਸੰਬਤ 1376 ਵਿਚ ਲਿਖੀ ਇਕ ਪਟਾਵਲੀ ਅਨੁਸਾਰ ਅਚਾਰਿਆ ਜਿਨ ਚੰਦਰ ਸੂਰੀ ਨੇ 525 ਨਵੇਂ ਜੈਨ ਘਰ ਬਣਵਾਏ ! ਜੋ ਕਿ ਪੰਜਾਬ ਦੇ ਮਹਿਮ ਸ਼ਹਿਰ ਦੇ ਸਨ । ਕੁਰੂਖੇਤਰ ਦਾ ਰਾਜਾ ਸਿੰਘ, ਰਾਜਾ ਮੇਘ ਮਲ, ਚੰਪਕ ਸੈਨ ਅਤੇ ਆਪਣੇ ਵਜ਼ੀਰਾਂ ਸਮੇਤ ਜੈਨ ਧਰਮ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਅਨੇਕਾਂ ਧਰਮ ਪਰਚਾਰ ਦੇ ਕੰਮ ਕੀਤੇ । ਅਚਾਰਿਆ ਸ੍ਰੀ ਰਾਜਪੁਰਾ, ਕਰਨਾਲ, ਮਾਧੋਪੁਰ ਆਦਿ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਧਰਮ ਪਰਚਾਰ ਕਰਦੇ ਸਨ ।
( 37 )