________________
ਖਰਤਰ ਗੱਛ ਦੇ ਪ੍ਰਸਿਧ ਅਚਾਰਿਆ
ਬਰਤਰ ਖਰ ਤੋਂ ਭਾਵ ਹੈ ਕਿ ਖਰੇ (ਸੱਚੇ) ਸਾਲ ਵਿ. ਸੰ. 9-10 ਦੇ ਸਮੇਂ ਪੰਜਾਬ ਦੇ ਭਿੰਨ ਭਿੰਨ ਅਤੇ ਸਿੰਧ ਦੇ ਇਲਾਕਿਆਂ ਵਿਚ ਖਰਤਰ ਗੱਛ `ਦੇ ਮੁਨੀ ਅਤੇ ਯਤੀ ਧਰਮ ਪ੍ਰਚਾਰ ਕਰਦੇ ਸਨ । ਇਨ੍ਹਾਂ ਮੁਨੀਆਂ ਦਾ ਜ਼ਿਆਦਾ ਜ਼ੋਰ ਸਿੰਧ, ਹਰਿਆਣਾ, ਅਤੇ ਗੁਜਰਾਤ ਵਿੱਚ ਰਿਹਾ ਹੈ । ਖਰਤਰ ਗੱਛ ਦੀ ਉੱਤਪਤੀ ਦਾ ਕਾਰਣ ਯਤੀ ਲੋਕਾਂ ਪ੍ਰਤੀ ਬਗ਼ਾਵਤ ਸੀ, ਕਿਉਂਕਿ ਉਸ ਸਮੇਂ ਯਤੀ ਲੋਕ ਜੈਨ ਮੰਦਰਾਂ ਵਿਚ ਰਹਿਣ ਲਗ
ਰਾਜਸਥਾਨ
ਪਏ ਸਨ ।
ਇਨ੍ਹਾਂ ਯਤੀਆਂ ਵਿਰੁਧ ਅਚਾਰਿਆ ਸ਼੍ਰੀ ਜਿਨੇਸ਼ਵਰ ਸੂਰੀ ਨੇ ਅਪਣਾ ਅੰਦੋਲਨ ਸ਼ੁਰੂ ਕੀਤਾ । ਆਪ ਖੁਦ ਪਹਿਲਾ ਯਤੀ ਸ਼੍ਰੀ ਵਰਧਮਾਨ ਸੂਰੀ ਦੇ ਚੋਲੇ ਸਨ । ਉਨ੍ਹਾਂ ਸ਼ਾਸਤਰਾਂ ਅਨੁਸਾਰ ਸਾਧੂ ਜੀਵਨ ਗੁਜਾਰਨ ਦਾ ਫੈਸਲਾ ਕੀਤਾ । ਆਪ ਨੇ ਸਭ ਤੋਂ ਪਹਿਲਾਂ ਦਿੱਲੀ ਨੂੰ ਅਪਣੇ ਪ੍ਰਚਾਰ ਦਾ ਕੇਂਦਰ ਬਣਾਇਆ । ਆਪ ਦੇ ਪ੍ਰਭਾਵ ਅਧੀਨ ਹਜਾਰਾਂ ਲੋਕਾਂ ਵਿਚ ਧਰਮ ਜਾਗਰਿਤੀ ਆਈ।
ਇਸੇ ਪ੍ਰੰਪਰਾ ਵਿਚ ਅਚਾਰਿਆ ਜਿਨ ਬਲੱਭ ਸੂਰੀ, ਸ਼ਾਸਤਰਾਂ ਦੇ ਸੰਸਕ੍ਰਿਤ ਟੀਕਾਕਾਰ ਅਚਾਰਿਆ ਅਭੈ ਦੇਵ ਸ੍ਰੀ ਹੋਏ । ਫੇਰ ਅਚਾਰਿਆ ਸ਼੍ਰੀ ਜਿਨਦੱਤ ਸੂਰੀ ਨੇ ਹਰਿਆਣਾ, ਸਿੰਧ ਅਤੇ ਪੰਜਾਬ ਦੇ ਕੁਝ ਹਿਸਿਆਂ ਵਿਚ ਜੈਨ ਧਰਮ ਦਾ ਪ੍ਰਚਾਰ ਕੀਤਾ।
ਇਸੇ ਪ੍ਰੰਪਰਾ ਨੇ ਆਚਾਰਿਆ ਜਿੰਨਦਤ ਸੂਰੀ ਨੂੰ ਪੈਦਾ ਕੀਤਾ । ਉਨ੍ਹਾਂ ਸੰਵਤ 1169 ਦੇ ਵੇਸਾਖ ਮਹੀਨੇ ਵਿਚ ਅਚਾਰਿਆ ਪੱਦਵੀ ਪ੍ਰਾਪਤ ਕੀਤੀ । ਆਪਨੇ ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਭਾਸ਼ਾ ਵਿਚ, ਅਨੇਕਾਂ ਵਿਸ਼ਿਆਂ ਤੇ ਗਰੰਥ ਲਿਖੇ ।
ਪੰਜਾਬ ਵਿਚ ਜੈਨ ਧਰਮ ਦਾ ਪ੍ਰਚਾਰ ਕਰਨ ਵਾਲਿਆਂ ਵਿਚ ਮਣਿਧਾਰੀ ਦਾਦਾ ਸ਼੍ਰੀ ਜਿਨ ਦਤ ਦਾ ਨਾਂ ਮਸ਼ਹੂਰ ਹੈ । ਆਪ ਨੇ ਸੰ: 1203 ਵਿਚ ਸਾਧੂ ਦੀਖਿਆ ਗ੍ਰਹਿਣ ਕੀਤੀ । ਸੰ: 1205 ਵਿਚ ਆਪ ਅਚਾਰਿਆ ਵਰਗੇ ਮਹੱਤਵ ਪੂਰਣ ਪੱਦ 'ਤੇ ਪਹੁੰਚੇ । ਆਪ ਨੇ ਦਿੱਲੀ ਦੇ ਇਲਾਕੇ ਵਿਚ ਧਰਮ ਪ੍ਰਚਾਰ ਕੀਤਾ । ਆਪ ਦੇ ਭਗਤਾਂ ਵਿਚ ਦਿੱਲੀ ਦਾ ਰਾਜਾ ਅਨੰਗਪਾਲ (ਮਦਨ ਪਾਲ) ਪ੍ਰਮੁਖ ਸੀ । ਆਪ ਇਕ ਚਮਤਕਾਰੀ ਜੀਵ ਸਨ । ਸੰ: 1277 ਹਾੜ ਸ਼ੁਕਲ 10 ਨੂੰ ਆਪ ਦਿੱਲੀ ਦੇ ਕੋਲ ਮਹਿਰੌਲੀ ਵਿਖੇ ਸਵਰਗ ਸਿਧਾਰੇ ।
( 36 )