________________
ਅਗਰਵਾਲ ਜੈਨ
ਦਿਗੰਵਰ ਪਟਾਵਲੀਆਂ ਅਨੁਸਾਰ ਭਗਵਾਨ ਮਹਾਵੀਰ ਦੇ 9 ਪਾਠ ਤੇ ਬੈਠੇ ਲੋਹਿਤ ਅਚਾਰਿਆ ਨੇ ਅਗੋਰਹਾ ਜਾਂ ਆਗਰਾ ਵਿਖੇ ਲੱਖਾਂ ਅਗਰਵਾਲਾਂ ਨੂੰ ਜੈਨ ਬਣਾਇਆ ਹੁਣ ਵੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਲੱਖਾਂ ਅਗਰਵਾਲ ਜੈਨ ਹਨ । ਇਨ੍ਹਾਂ ਨੇ ਸ਼ਵੇਤਾਂਵਰ ਅਤੇ ਦਿਗੰਵਰ ਦੋਵੇਂ ਫਿਰਕੇ ਅਪਣਾ ਰਖੇ ਹਨ । ਪਰ ਦਿਗੰਵਰ ਜੈਨ ਵਿਚ ਅਗਰਵਾਲਾਂ ਦੀ ਗਿਣਤੀ ਜਿਆਦਾ ਹੈ
ਜਿਵੇਂ ਇਤਿਹਾਸ ਦੇ ਵਿਦਿਆਰਥੀ ਜਾਣਦੇ ਹਨ ਕਿ ਅਗਰਵਾਲ ਜਾਤੀ ਦਾ ਜਨਮ ਸਥਾਨ ਪੰਜਾਬ ਦੇ ਹਿਸਾਰ ਜਿਲੇ ਦਾ ਅਗਰੋਹਾ ਪਿੰਡ ਹੈ । ਇਸ ਲਈ ਜਾਤੀ ਦੀ ਉਤਪਤੀ ਦਾ ਵਰਨਣ ਮਹਾਭਾਰਤ ਵਿੱਚ ਹੈ । ਇਸ ਜ਼ਾਤੀ ਦੇ ਪ੍ਰਮੁੱਖ ਰਾਜਾ ਅਗਰਸੈਨ ਸਨ ਜਿਨਾਂ ਹਿੰਸਕਯੱਗ ਕਰਣ ਤੋਂ ਇਨਕਾਰ ਕਰ ਦਿਤਾ ਸੀ । ਜਾਪਦਾ ਹੈ ਇਹ ਰਾਜਾ ਜਰੂਰ ਭਗਵਾਨ ਨੇਮੀਨਾਥ ਦੀ ਅਹਿੰਸਕ ਪ੍ਰੰਪਰਾ ਤੋਂ ਪ੍ਰਭਾਵਿਤ ਹੋਵੇਗਾ। ਅਗਰਵਾਲਾਂ ਦੇ 7 ਗੋਤਰ ਹਨ । ਇਹ ਜਾਤੀ ਪੰਜਾਬ ਦੀ ਪ੍ਰਮੁਖ ਵਿਉਪਾਰੀ – ਜਾਤੀ ਹੈ ਇਸ ਜਾਤੀ ਵਿੱਚ ਮਾਸ, ਸ਼ਰਾਬ ਅਤੇ ਲੜਾਈ ਝਗੜੇ ਲਈ ਕੋਈ ਜਗ੍ਹਾ ਨਹੀਂ। ਇਸਤੋਂ ਪਤਾ ਚਲਦਾ ਹੈ ਕਿ ਅਗਰਵਾਲ ਜਾਤੀ ਨੂੰ ਮਹਾਵੀਰ ਨਿਰਵਾਨ ਦੇ 300 ਸੰਮਤ ਦੇ ਕਰੀਬ ਜੈਨ ਧਰਮ ਗ੍ਰਹਿਣ ਕਰ ਲਿਆ ਸੀ।
ਪੂਜ (ਯਤੀ) ਪ੍ਰੰਪਰਾ
ਇਨ੍ਹਾਂ ਪਟਾਵਲੀਆਂ ਤੋਂ ਪਤਾ ਚਲਦਾ ਹੈ ਕਿ ਪੰਜਾਬ ਵਿੱਚ 12 ਸਦੀ ਤੱਕ ਕਈ ਪ੍ਰਮੁੱਖ ਅਚਾਰਿਆ ਜੈਨ ਧਰਮ ਦਾ ਪ੍ਰਚਾਰ ਕਰਦੇ ਰਹੇ । ਵਿਕਰਮ ਦੀ 8-9 ਸਦੀ ਵਿਚ ਯਤੀ ਪ੍ਰੰਪਰਾ ਵੀ ਚਾਲੂ ਹੋ ਚੁੱਕੀ ਸੀ ਜਿਸਨੂੰ ਪੰਜਾਬ ਵਿਚ ' ਪੂਜ ਆਖਦੇ ਹਨ। ਇਸ ਪ੍ਰੰਪਰਾ ਦੇ ਸਾਧੂ ਮਠਧਾਰੀ ਹੁੰਦੇ ਹਨ । ਜੰਤਰ, ਮੰਤਰ, ਜੋਤਿਸ਼ ਦਵਾਈਆਂ ਵਿਦਿਆ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ । ਅੱਜ ਵੀ ਪੰਜਾਬ ਦੇ ਹਰ ਸ਼ਹਿਰ ਵਿੱਚ ਪੂਜਾ ਦੇ ਡੇਰੇ ਮੌਜੂਦ ਹਨ । ਇਹ ਯਤੀ ਸਾਧੂ ਦਾ ਭੇਸ਼ ਧਾਰਨ ਕਰਦੇ ਹਨ । ਬ੍ਰਹਮਚਰਜ ਵਰਤ ਦਾ ਪਾਲਨ ਕਰਦੇ ਹਨ । ਇਨ੍ਹਾਂ ਯਤੀਆਂ ਦੀ ਜੈਨ ਸਮਾਜ ਨੂੰ ਬਹੁਤ ਦੇਣ ਹੈ । ਇਹਨਾਂ ਦੀ ਕ੍ਰਿਪਾ ਸਦਕਾ ਜੈਨ ਧਰਮ ਸਮਪਤਿ ਰਾਜੇ ਤੋਂ ਬਾਅਦ ਵੀ ਫਲਦਾ-ਫੁਲਦਾ ਰਿਹਾ। ਯਤੀਆਂ ਨੇ ਆਪਣੀ ਵਿਦਿਆ ਸਦਕਾ ਅਨੇਕਾਂ ਹਿੰਦੂ ਅਤੇ ਮੁਸਲਮਾਨ ਰਾਜਿਆਂ ਨੂੰ ਪ੍ਰਭਾਵਿਤ ਕੀਤਾ । ਇਨ੍ਹਾਂ ਆਪਣੇ ਡੇਰਿਆਂ ਵਿੱਚ ਪੁਰਾਤਨ ਜੈਨ ਕਲਾ ਅਤੇ ਗ੍ਰੰਥਾਂ ਦੀ ਸੰਭਾਲ ਜਾਰੀ ਰਖੀ । ਯਤੀ ਲੋਕ ਸਮਾਜ ਦੇ ਦੁਖ-ਸੁਖ ਵਿੱਚ ਸਹਾਈ ਹੁੰਦੇ ਸਨ । ਜਦ ਕਿ ਤਿਆਗੀ ਜੈਨ ਮੁਨੀ ਆਤਮ ਕਲਿਆਣ ਵਿੱਚ ਲਗੇ ਰਹਿੰਦੇ ਸਨ। ਇਨ੍ਹਾਂ ਯਤੀਆਂ ਨੇ ਅਨੇਕਾਂ ਮੰਦਰ ਅਤੇ ਗ੍ਰੰਥ ਭੰਡਾਰ ਸਥਾਪਿਤ ਕੀਤੇ ਜੋ ਕਿ ਦੇਸ਼ ਦੇ ਭਿੰਨ-ਭਿੰਨ ਭਾਗਾਂ
(23)