________________
ਪੁਰਾਤਨ ਪਟਾਵਲੀਆਂ ਅਤੇ ਪੰਜਾਬ
ਪਟਾਵਲੀ ਤੋਂ ਭਾਵ ਹੈ ਕੁਰਸੀਨਾਮਾ । ਸ਼ਵੇਤਾਂਵਰ ਜ਼ੈਨ ਇਹ ਗਿਣਤੀ ਭਗਵਾਨ ਮਹਾਵੀਰ ਦੇ ਪ੍ਰਮੁੱਖ ਚੇਲੇ ਗਣਧਰ ਗੌਤਮ ਤੋਂ ਸ਼ੁਰੂ ਕਰਦੇ ਹਨ ਜਦ ਕਿ ਦਿਗੰਵਰ ਜੈਨ ਇਹ ਗਿਣਤੀ ਭਗਵਾਨ ਮਹਾਵੀਰ ਤੋਂ ਸ਼ੁਰੂ ਕਰਦੇ ਹਨ। ਪਟਾਵਲੀਆਂ ਪੁਰਾਣੇ ਜਮਾਨੇ ਤੋਂ ਹੀ ਜੈਨ ਇਤਿਹਾਸ ਦੇ ਨਾਲ-ਨਾਲ ਭਾਰਤੀ ਇਤਿਹਾਸ ਦੀ ਜਾਣਕਾਰੀ ਕਰਾਉਂਦੀਆਂ ਰਹੀਆਂ ਹਨ । ਅਜ ਹਰ ਜੈਨ ਫਿਰਕੇ ਦੇ ਸਾਧੂਆਂ ਦੀ ਅਪਣੀ-ਅਪਣੀ ਪਟਾਵਲੀ ਹੈ । ਪਰ ਉਹਨਾਂ ਸਭ ਦਾ ਸ਼ੁਰੂ ਭਗਵਾਨ ਮਹਾਵੀਰ ਜਾਂ ਉਹਨਾਂ ਦੇ ਪ੍ਰਮੁਖ ਚੇਲੇ (ਇੰਦਰਭੂਤੀ) ਗਣਧਰ ਗੌਤਮ ਹੀ ਹਨ । ਇਨ੍ਹਾਂ ਪਟਾਵਲੀਆਂ ਦੇ ਲਿਖਣ ਦਾ ਨਾ ਇਕ ਸਮਾਂ ਹੈ, ਨਾ ਇਕ ਵਿਅਕਤੀ ਹੈ ਤੇ ਨਾ ਇਕ ਭਾਸ਼ਾ । ਪਰ ਸ਼ਵੇਤਾਂਵਰ ਜੈਨਾਂ ਪਟਾਵਲੀ ਨੂੰ ਸਾਰੇ ਮੰਨਦੇ ਹਨ । ਜਿਸਦੇ ਲਿਖਣ ਦਾ ਸਮਾਂ ਮਹਾਂਵੀਰ ਨਿਰਵਾਨ ਸੰਮਤ 998 ਹੈ । ਇਹ ਪਟਾਵਲੀ ਦੇਵ ਵਾਚਕ ਗਣੀ ਦੀ ਹੈ ਜਿਸ ਵਿੱਚ ਹਰ ਪ੍ਰਮੁਖ ਅਚਾਰਿਆਂ ਦਾ ਜੀਵਨ, ਕਾਰਨਾਮੇ, ਸੰਮਤਾਂ ਸਮੇਤ ਹਨ। ਜੈਨ ਇਤਿਹਾਸ ਅਨੁਸਾਰ ਚੰਦਰਗੁਪਤ ਮੌਰਿਆ ਦੇ ਸਮੇਂ 12 ਸਾਲ ਦਾ ਅਕਾਲ ਪਿਆ, ਉਸ ਸਮੇਂ ਜੈਨ ਧਰਮ ਨੂੰ ਕਾਫ਼ੀ ਮੁਸੀਬਤਾਂ ਦਾ ਸਾਹਮਨਾ ਕਰਨਾ ਪਿਆ । ਜੈਨੀ ਆਪਣੀ ਜਨਮ ਭੂਮੀ ਬਿਹਾਰ ਨੂੰ ਛੱਡ ਕੇ ਗੁਜਰਾਤ, ਰਾਜਸਥਾਨ ਦੱਖਣੀ ਭਾਰਤ ਅਤੇ ਨੇਪਾਲ ਵਰਗੇ ਸਥਾਨਾਂ ਤੋਂ ਚਲੇ ਗਏ। ਇਹ ਸਮਾਂ ਜੈਨ ਧਰਮ ਦੀ ਪ੍ਰੀਖਿਆ ਦਾ ਸਮਾਂ ਸੀ । ਹਜ਼ਾਰਾਂ ਸਾਧੂ, ਸਾਧਵੀ ਭੁਖ ਕਾਰਨ ਮਰ ਗਏ । ਕਲਪਸੂਤਰ ਵਿਚ ਵੀ ਇਕ ਪੁਰਾਤਨ ਪਟਾਵਲੀ ਹੈ ।
ਵਿਚ ਨੰਦੀ ਸੂਤਰ ਦੀ
ਆਖਰੀ ਮੋਰੀਆ ਰਾਜਾਂ ਬਹੁਦਰਥ ਸਮੇਂ ਜੈਨੀਆਂ ਨੂੰ ਆਪਣੇ ਪਵਿਤਰ ਸਥਾਨ ਛੱਡਣੇ ਸ਼ੁਰੂ ਕਰ ਦਿਤੇ । ਇਨ੍ਹਾਂ ਸਮੇਂ ਜੈਨ ਸ਼ਾਸਤਰਾਂ ਦੀਆਂ ਦੋ ਵਾਚਨਾ ਗੁਜਰਾਤ ਵਿਖੇ ਹੋਈਆਂ, ਰਾਜਸਥਾਨ, ਗੁਜਰਾਤ ਵਿੱਚ ਰਹਿਣ ਵਾਲੇ ਸ਼ਵੇਤਾਂਵਰ ਜੈਨ ਸਨ । ਦੱਖਣ ਭਾਰਤ ਵਿੱਚ ਦਿਗੰਵਰ ਫਿਰਕਾ ਫੈਲ ਗਿਆ ।
ਕਾਲਕਾ ਅਚਾਰਿਆ ਦੀ ਕਥਾ (ਸਮਾਂ ੨ ਸਦੀ ਈ. ਪੂ)
ਉਸਤੋਂ ਵਾਅਦ ਅਸੀਂ ਕਾਲਕਾ ਅਚਾਰਿਆ ਦੀ ਕਥਾ ਵੱਲ ਆਉਂਦੇ ਹਾਂ। ਹਰ ਪਟਾਵਲੀ ਵਿਚ ਇਸ ਕਥਾ ਦਾ ਜਿਕਰ ਬੜੇ ਮਾਨ ਨਾਲ ਆਇਆ ਹੈ । ਇਹ ਅਚਾਰਿਆ ਖੱਤਰੀ ਰਾਜਕੁਮਾਰ ਸਨ । ਇਨ੍ਹਾਂ ਨੇ ਆਪਣੀ ਭੈਣ ਸੁਰਸਵਤੀ ਨਾਲ ਦੀਖਿਆ ਲਈ ਸੀ।
(21)