________________
ਸ੍ਰੀ ਜਿਨਪ੍ਰਭਤ ਸੂਰੀ ਨੇ ਬਹੁਤ ਸੁਚੱਜੇ ਢੰਗ ਨਾਲ ਕੀਤਾ ਹੈ । ਉਨ੍ਹਾਂ ਇਸ ਨਗਰ ਨੂੰ ਜੈਨ ਧਰਮ ਦਾ ਤੀਰਥ ਅਸਥਾਨ ਮੰਨਿਆ ਹੈ ।
. ਵਿਕਰਮ 1280 ਵਿੱਚ ਅਚਾਰਿਆ ਜਿਨ ਚੰਦਰ ਸੂਰੀ ਨੇ , ਇਥੇ ਅਨੇਕਾਂ ਲੋਕਾਂ ਨੂੰ ਚੈਨ ਧਰਮ ਵਿੱਚ ਸ਼ਾਮਲ ਕੀਤਾ । ਵਿਕਰਮ 1282 ਵਿੱਚ ਅਚਾਰਿਆ ਸਿੱਧ ਸੂਰੀ ਨੇ ਇਥੇ ਧਰਮ ਪ੍ਰਚਾਰ ਕੀਤਾ । ਵਿਕਰਮ 1667 ਵਿੱਚ ਸਮੇਂ ਸੁੰਦਰ ਜੀ ਮਹਾਰਾਜ ਨੇ ਸ਼ਾਵਕ ਅਰਾਧਨਾ ਨਾਮਕ ਥ ਦੀ ਇਥੇ ਰਚਨਾ ਕੀਤੀ ।
ਵਿ. 13ਵੀਂ ਸ਼ਤਾਵਦੀ ਵਿੱਚ ਇਸ ਨਗਰ ਵਿੱਚ ਰਾਜਸਥਾਨ ਤੋਂ ਕਈ ਓਸਵਾਲ ਪਰਿਵਾਰ ਆਏ । ਉਸ ਸਮੇਂ ਵਿੱਚ ਇਥੇ 100 ਘਰ ਸਨ । ਇੱਕ ਵਾਰ ਇਸ ਸ਼ਹਿਰ ਵਿਚ ਮਹਾਮਾਰੀ ਫੈਲ ਗਈ ਤਕਸ਼ਿਲਾ ਤੋਂ ਇਹ ਸ਼ਹਿਰ 23 ਮੀਲ ਦੀ ਦੂਰੀ ਤੇ ਸੀ । ਤਕਸ਼ਿਲਾ ਵਿੱਚ ਵੀ ਇਹ ਬੀਮਾਰੀ ਫੈਲ ਗਈ !
ਉਸ ਸਮੇਂ ਅਚਾਰਿਆ ਮਾਨਦੇਵ ਸੂਰੀ ਨੇ ਲਘੂ ਸ਼ਾਂਤੀ ਸਤੋਤਰ ਨਾਂ ਦੇ ਮੰਤਰ ਦੀ ਰਚਨਾ ਕਰਕੇ, ਲੋਕਾਂ ਨੂੰ ਰ ਗ ਮੁਕਤ ਕਰ ਦਿੱਤਾ । ਇਥੇ ਅਸੀਂ ਸਿਕੰਦਰ ਦੀ ਜੈਨ ਮੁਨੀ ਕਲਿਆਨ ਨਾਲ ਭੱਟ ਨੂੰ ਨਹੀਂ ਭੁਲਾ ਸਕਦੇ । ਜੋ , ਸਿਕੰਦਰ ਨਾਲ ਹੀ ਯੂਨਾਨ ਚਲਾ ਗਿਆ ਸੀ । ਯੂਨਾਨੀ ਇਸਨੂੰ ਕਾਲਸ਼ ਲਿਖਦੇ ਹਨ । ਇਸਦੀ ਸਮਾਧੀ ਏਥਨਜ਼ ਵਿਚ ਸੀ । ਇਹ ਮੁਨੀ ਪੰਜਾਬੀ ਸੀ ਅਤੇ ਜਿਨਕਲਪੀ (ਨਗਨ ਮੁਨੀ), ਸੀ । ਸਿਕੰਦਰ ਇਸ ਦੀ ਸਿਖਿਆ ਤੋਂ ਬੇਹਦ ਪ੍ਰਭਾਵਿਤ ਹੋਇਆ ਸੀ ।
( 20 ) ,