________________
ऋषभो मरुदेव्याश्च ऋषभाद् भरतोऽभवत्, ऋषभोऽदात् श्री पुत्र शाल्यग्रामे हरिं गतः । भरताद् भारतं वर्ष भरतात् सुमतिस्त्वभूत् ।।
ਅਗਨੀ ਪੁਰਾਨ (10-11) | ਅਰਥ-ਉਸ ਹਿਮਵਤ ਪ੍ਰਦੇਸ਼ (ਭਾਰਤ ਦਾ) ਪੁਰਾਤਨ ਨਾਂ, ਵਿੱਚ ਬੁਢਾਪੇ ਅਤੇ ! ਮੌਤ ਦਾ ਡਰ ਨਹੀਂ ਸੀ । ਧਰਮ ਅਤੇ ਅਧਰਮ ਨਹੀਂ ਸਨ ਸਗੋਂ ਸਮਭਾਵ (ਇਕਸੁਰਤਾ) ਸੀ । ਉਥੇ ਨਾਭੀ ਰਾਜਾ ਦੀ ਰਾਣੀ ਮਰੂ ਦੇਵੀ ਨੇ ਵਿਸ਼ਵ ਨੂੰ ਜਨਮ ਦਿਤਾ । ਰਿਸ਼ਵ ਤੋਂ ਭਰਤ ਹੋਏ । ਰਿਸ਼ਵ ਦੇਵ ਨੇ ਸਨਿਆਸ ਹਿਣ ਕਰਕੇ ਰਾਜ ਪਾਟ ਸਪੁਤਰ ਭਰਤ ਨੂੰ ਦਿਤਾ । ਉਹ ਭਾਰਤ ਦੇ ਨਾਂ ਹੇਠ ਇਸ ਦੇਸ਼ ਦਾ ਨਾਂ ਭਾਰਤਵਰਸ਼ ਪਿਆ । ਭਰਤ ਦਾ ਸੁਮਤਿ ਸਪੁਤਰ ਸੀ ।
ਅਜਹੇ ਵਰਨਣ ਮਾਰਕਡੇ ਪੁਰਾਣ 50 | 39-42, ਬ੍ਰਹਮਾਂਡ ਪੁਰਾਣ ਪੁਰਵ ਖੰਡ , 21 14, ਵਾਯੂਪੁਰਾਣ 30 . 50-53, ਬ੍ਰਦ ਨਾਰਦ ਪੁਰਾਣ ਪੁਰਵ ਖੰਡ 49-6. . ਲਿੰਗ ਪੁਰਾਣ 491 19-23, ਸਕੰਧ ਪੁਰਾਣ 37 । 57 ਮਿਲਦੇ ਹਨ । ਹਿੰਦ ਵਿਦਵਾਨ ਅਨੁਸਾਰ ਪੁਰਾਣਾਂ ਦੀ ਰਚਨਾ ਰਿਸ਼ੀ ਵੇਦ ਵਿਆਸ ਨੇ 5000 ਸਾਲ ਪਹਿਲਾਂ ਕੀਤੀ ਸੀ । ਪਰ ਅੱਜਕੱਲ ਦੇ ਪਛਮੀ ਵਿਦਵਾਨ ਪੁਰਾਣਾਂ ਦੀ ਰਚਨਾ ਦਾ ਸਮਾਂ ਗੁਪਤ ਯੁਗ ਮੰਨਦੇ ਹਨ । ਇਨ੍ਹਾਂ ਸਾਰੇ ਪੁਰਾਣਾਂ ਦੀ ਰਚਨਾ ਕਰੂਖੇਤਰ ਦੇ ਨਜ਼ਦੀਕ ਸਰਸਵਤੀ ਨਦੀ ਅਤੇ ਹੋਰ ਪੰਜਾਬ ਦੇ ਖੇਤਰਾਂ ਵਿਚ ਹੋਈ ਹੈ। ਪੁਰਾਣਾਂ ਦਾ ਇਹ ਵਰਨਣ ਉਸ ਸਮੇਂ ਪੰਜਾਬ ਵਿਚ ਜੈਨ ਧਰਮ ਦੀ ਪ੍ਰਸਿਧੀ ਦਾ ਸਬੂਤ ਹੈ । ਕਿ ਜੈਨ ਧਰਮ ਵੇਦਾਂ ਦੇ ਸਮੇਂ ਤੋਂ ਹੀ ਕਿਸੇ ਨਾ ਕਿਸੇ ਰੂਪ ਵਿਚ ਇਸ ਖੇਤਰ ਵਿਚ ਫੈਲ ਚੁਕਿਆ ਸੀ ।
ਬੜੇ ਦੁੱਖ ਦੀ ਗਲ ਹੈ ਕਿ ਜੈਨ ਧਰਮ ਤੇ ਪੰਜਾਬ ਦੇ ਸੰਬੰਧ ਵਿਚ ਇੰਨੀ ਸਾਮਗਰੀ ਹਿੰਦੂ ਗੁ ਥ ਵਿਚ ਹੋਣ ਦੇ ਬਾਵਜੂਦ ਕਿਸੇ ਵੀ ਭਾਰਤੀ ਜਾਂ ਵਿਦੇਸ਼ੀ ਵਿਦਵਾਨ ਨੇ ਇਸ ਦਾ ਜਿਕਰ ਕਰਨਾ ਮੁਨਾਸਿਬ ਨਹੀਂ ਸਮਝਿਆ।
ਬੁਧ ਗ ਥ ਅਤੇ ਜੈਨ ਧਰਮ
ਬੁੱਧ ਗ ਥਾਂ ਵਿਚ ਜੈਨ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਵਰਨਣ ਬਹੁਤ ਮਿਲਦਾ ਹੈ । 23ਵੇਂ ਤੀਰਥੰਕਰ ਭਗਵਾਨ ਪਾਰਸ਼ਵਨਾਥ ਸਮੇਂ ਹੀ ਜੈਨ ਤੇਕ ਬੁੱਧ ਨਗਈ ਦਾ ਵਰਨਣ ਸ਼ੀ ਉਤਰਾਧਿਐਨ ਸੂਤਰ ਅਤੇ ਜਾਤਕ 408-15 ਵਿਚ ਇਕੋ ਹੀ ਤਰਾਂ ਨਾਲ ਮਿਲਦਾ ਹੈ । ਇਸਨੇ ਭਗਵਾਨ ਪਾਰਸ਼ਵਨਾਥ ਦੀ ਮਣ ਪਰੰਪਰਾ ਵਿਚ ਸਾਧੂ ਦੀਖਿਆ ਲੈ ਕੇ ਪੰਜਾਬ ਦੇ ਭਿੰਨ-ਭਿੰਨ ਹਿਸਿਆਂ ਵਿਚ ਧਰਮ ਪ੍ਰਚਾਰ ਕੀਤਾ । ਇਹ
( 13 )